ਨੈਤਿਕਤਾ (ਕਦਰਾਂ ਕੀਮਤ) ਦਾ ਭਾਗ:
ਉੱਤਰ- 1. ਕਿਉਂਕਿ ਇਹ ਅੱਲਾਹ ਤਆਲਾ ਦੀ ਮੁਹੱਬਤ ਦਾ ਸਾਧਨ ਹੈ।
ਹਦੀਸ ਵਿੱਚ ਆਉਂਦਾ ਹੈ: «ਅੱਲਾਹ ਤਆਲਾ ਦਾ ਸਭ ਤੋਂ ਪਿਆਰਾ ਬੰਦਾ ਉਹ ਹੈ, ਜੋ ਸਭ ਤੋਂ ਚੰਗੇ ਅਖਲਾਕ ਵਾਲਾ ਹੋਵੇ।» ਇਸਨੂੰ ਹਾਕੀਮ ਅਤੇ ਤਬਰਾਨੀ ਨੇ ਰਿਵਾਇਤ ਕੀਤਾ ਹੈ।
2. ਇਸ ਨਾਲ ਲੋਕਾਂ ਦੀ ਮੁਹੱਬਤ ਵੀ ਹਾਸਲ ਹੁੰਦੀ ਹੈ।
3. ਇਹ ਕਿਆਮਤ ਦੇ ਦਿਨ ਮੀਜ਼ਾਨ (ਤੱਕੜੀ) ਵਿੱਚ ਸਭ ਤੋਂ ਭਾਰੀ ਚੀਜ਼ ਹੋਵੇਗੀ।
ਹਦੀਸ ਵਿੱਚ ਆਉਂਦਾ ਹੈ : «ਕਿਆਮਤ ਦੇ ਦਿਨ ਮੀਜ਼ਾਨ ਵਿੱਚ ਸਭ ਤੋਂ ਵਜ਼ਨਦਾਰ ਚੀਜ਼ ਚੰਗੇ ਅਖਲਾਕ ਹੋਣਗੇ।» ਇਸਨੂੰ ਅਬੁ-ਦਾਊਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
4. ਚੰਗੀ ਨੈਤਿਕਤਾ ਨਾਲ ਨੇਕੀਆਂ ਅਤੇ ਸਵਾਬ ਕਈ ਗੁਣਾ ਵੱਧ ਜਾਂਦੇ ਹਨ।
- ਹਦੀਸ ਵਿੱਚ ਆਉਂਦਾ ਹੈ: «ਬੇਸ਼ੱਕ ਮੋਮਿਨ ਆਪਣੇ ਚੰਗੇ ਅਖਲਾਕ ਦੁਆਰਾ ਤਹੱਜਦ (ਰਾਤ ਦੀ ਨਮਾਜ਼) ਪੜ੍ਹਨ ਵਾਲੇ ਅਤੇ ਰੋਜ਼ੇ ਰੱਖਣ ਵਾਲੇ ਦਾ ਦਰਜਾ ਪ੍ਰਾਪਤ ਕਰ ਲੈਂਦਾ ਹੈ।» ਇਸਨੂੰ ਅਹਿਮਦ ਨੇ ਰਿਵਾਇਤ ਕੀਤਾ ਹੈ।
5. ਇਹ ਈਮਾਨ ਦੇ ਮੁਕੱਮਲ (ਸੰਪੂਰਨ) ਹੋਣ ਦੀ ਨਿਸ਼ਾਨੀ ਹੈ।
- ਹਦੀਸ ਵਿੱਚ ਆਉਂਦਾ ਹੈ: «ਸਭ ਤੋਂ ਸੰਪੂਰਨ ਈਮਾਨ ਵਾਲਾ ਮੋਮਿਨ ਉਹ ਹੈ, ਜੋ ਸਭ ਤੋਂ ਚੰਗੇ ਅਖਲਾਕ (ਆਚਰਣ) ਵਾਲਾ ਹੈ।» ਇਸਨੂੰ ਅਬੁ-ਦਾਉਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
ਉੱਤਰ- ਇਹਸਾਨ: ਇਹ ਹੈ ਕਿ ਹਮੇਸ਼ਾ ਇਹ ਧਿਆਨ ਰੱਖਣਾ ਕਿ ਅਸੀਂ ਅੱਲਾਹ ਦੀ ਨਿਗਰਾਨੀ ਵਿੱਚ ਹਾਂ ਅਤੇ ਉਸਦੀ ਮਖਲੂਕਾਂ (ਜੀਵਾਂ) ਨਾਲ ਭਲਾਈ ਅਤੇ ਉਪਕਾਰ ਵਾਲਾ ਵਤੀਰਾ ਰੱਖਣਾ।
ਨਬੀ ﷺ ਨੇ ਫ਼ਰਮਾਇਆ ਹੈ: "ਬੇਸ਼ੱਕ ਅੱਲਾਹ ਤਆਲਾ ਨੇ ਹਰ ਚੀਜ਼ ਨੂੰ ਭਲੇ ਤਰੀਕੇ ਨਾਲ ਕਰਨਾ ਲਾਜ਼ਮੀ ਕਰਾਰ ਦਿੱਤਾ ਹੈ।" ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਹਸਾਨ ਦੇ ਰੂਪ:
✔ ਅੱਲਾਹ ਤਆਲਾ ਦੀ ਇਬਾਦਤ ਵਿੱਚ ਇਹਸਾਨ; ਭਾਵ ਉਸਦੀ ਇਬਾਦਤ ਨੂੰ ਖਾਲਸ ਨੀਅਤ ਅਤੇ ਸੱਚੇ ਮਨ ਨਾਲ ਪੂਰਾ ਕਰਨਾ।
✔ ਮਾਤਾ-ਪਿਤਾ ਨਾਲ ਆਪਣੇ ਬੋਲਾਂ ਅਤੇ ਕਰਮਾਂ ਨਾਲ ਇਹਸਾਨ।
✔ ਰਿਸ਼ਤੇਦਾਰਾਂ ਅਤੇ ਸਕੇ-ਸੰਬੰਧੀਆਂ ਨਾਲ ਇਹਸਾਨ।
✔ ਪੜੋਸੀਆਂ ਨਾਲ ਇਹਸਾਨ।
✔ ਯਤੀਮਾਂ (ਅਨਾਥਾਂ) ਅਤੇ ਗਰੀਬਾਂ ਨਾਲ ਇਹਸਾਨ।
✔ ਉਸ ਵਿਅਕਤੀ ਨਾਲ ਇਹਸਾਨ ਜੋ ਤੁਹਾਡੇ ਨਾਲ ਬੁਰਾ ਸਲੂਕ ਕਰਦਾ ਹੈ।
✔ ਬਹਿਸ ਤੇ ਤਕਰਾਰ ਵਿੱਚ ਇਹਸਾਨ।
✔ ਬੋਲ-ਚਾਲ ਵਿੱਚ ਇਹਸਾਨ।
✔ ਜਾਨਵਰਾਂ ਨਾਲ ਇਹਸਾਨ।
ਉੱਤਰ- 1. ਅੱਲਾਹ ਦੇ ਹੱਕਾਂ ਦੀ ਸੁਰੱਖਿਆ ਵਿੱਚ ਅਮਾਨਤ ਦਾ ਸਬੂਤ ਦੇਣਾ।
ਇਸ ਦੀਆਂ ਕੁੱਝ ਕਿਸਮਾਂ ਹਨ ਜਿਵੇਂ: ਇਬਾਦਤਾਂ- ਨਮਾਜ਼, ਜ਼ਕਾਤ, ਰੋਜ਼ਾ, ਹੱਜ ਆਦਿ; ਜਿਨ੍ਹਾਂ ਨੂੰ ਅੱਲਾਹ ਤਆਲਾ ਨੇ ਸਾਡੇ ਉੱਤੇ ਫਰਜ਼ ਕੀਤਾ ਹੈ। ਇਨ੍ਹਾਂ ਕੰਮਾਂ ਨੂੰ ਪੂਰਾ ਕਰਨ ਵਿੱਚ ਅਮਾਨਤ ਦਾ ਧਿਆਨ ਰੱਖਣਾ।
2. ਬੰਦਿਆਂ ਦੇ ਹੱਕਾਂ ਦੀ ਸੁਰੱਖਿਆ ਵਿੱਚ ਅਮਾਨਤ:
- ਲੋਕਾਂ ਦੀ ਇਜ਼ੱਤ ਦੀ ਸੁਰੱਖਿਆ।
- ਉਨ੍ਹਾਂ ਦੇ ਮਾਲ (ਧਨ-ਦੌਲਤ) ਦੀ ਸੁਰੱਖਿਆ।
- ਉਨ੍ਹਾਂ ਦੀਆਂ ਜਾਨਾਂ ਦੀ ਸੁਰੱਖਿਆ।
- ਉਨ੍ਹਾਂ ਦੇ ਭੇਤਾਂ (ਰਾਜ਼ਾਂ) ਅਤੇ ਹਰ ਉਸ ਚੀਜ਼ ਦੀ ਸੁਰੱਖਿਆ ਜੋ ਉਹ ਤੁਹਾਡੇ ਕੋਲ ਅਮਾਨਤ ਵਜੋਂ ਰੱਖਦੇ ਹਨ।
ਅੱਲਾਹ ਤਆਲਾ ਨੇ ਸਫਲ ਹੋਣ ਵਾਲੇ ਲੋਕਾਂ ਦੀਆਂ ਸਿਫਤਾਂ ਦਾ ਵਰਨਣ ਕਰਦੇ ਹੋਏ ਫਰਮਾਇਆ ਹੈ: "ਜਿਹੜੇ ਆਪਣੀਆਂ ਅਮਾਨਤਾਂ ਅਤੇ ਆਪਣੇ ਵਚਨਾਂ ਦੀ ਰਾਖੀ ਕਰਦੇ ਹਨ।" (ਸੂਰਤ ਅਲ ਮੌਮਿਨੂਨ: 8)
ਉੱਤਰ- ਖਿਆਨਤ (ਧੋਖਾ), ਜੋ ਕਿ ਅੱਲਾਹ ਤਆਲਾ ਅਤੇ ਲੋਕਾਂ ਦੇ ਹੱਕਾਂ ਨੂੰ ਬਰਬਾਦ ਕਰਨਾ ਹੈ।
ਅੱਲਾਹ ਤਆਲਾ ਫ਼ਰਮਾਉਂਦਾ ਹੈ: "ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਨਾਲ ਖ਼ਿਆਨਤ (ਧੋਖਾ) ਨਾ ਕਰੋ ਅਤੇ ਨਾ ਹੀ ਤੁਸੀਂ ਆਪਣੀਆਂ ਅਮਾਨਤਾਂ ਵਿੱਚ ਖ਼ਿਆਨਤਾਂ ਕਰੋ, ਜਦ ਕਿ ਤੁਸੀਂ ਜਾਣਦੇ ਹੋ।" (ਸੂਰਤ ਅਲ-ਅਨਫ਼ਾਲ: 27)
- ਨਬੀ ﷺ ਦਾ ਫਰਮਾਨ ਹੈ: "ਮੁਨਾਫ਼ਿਕ (ਪਖੰਡੀ) ਦੀਆਂ ਤਿੰਨ ਨਿਸ਼ਾਨੀਆਂ ਹਨ" - ਉਨ੍ਹਾਂ ਵਿੱਚੋਂ ਇੱਕ ਇਹ ਹੈ ਕਿ- "ਜਦੋਂ ਉਸ ਕੋਲ ਕੋਈ ਅਮਾਨਤ ਸੌਂਪੀ ਜਾਵੇ ਤਾਂ ਖਿਆਨਤ ਕਰਦਾ ਹੈ।" ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਉੱਤਰ- ਸੱਚਾਈ ਕਹਿੰਦੇ ਹਨ ਕਿਸੇ ਚੀਜ਼ ਦੇ ਬਾਰੇ ਉਹੀ ਗੱਲ ਕਹਿਣੀ ਜੋ ਅਸਲ ਵਿੱਚ ਉਸ ਦੀ ਹਕੀਕਤ ਹੈ।
ਇਸ ਦੇ ਕਈ ਰੂਪ ਹਨ, ਜਿਵੇਂ ਕਿ:
- ਲੋਕਾਂ ਨਾਲ ਗੱਲ ਕਰਨ ਵਿੱਚ ਸੱਚਾਈ।
- ਵਾਅਦਾ ਕਰਨ ਵਿੱਚ ਸੱਚਾਈ।
- ਕਥਨੀ ਅਤੇ ਕਰਨੀ (ਬੋਲ ਅਤੇ ਕੰਮ) ਵਿੱਚ ਸੱਚਾਈ।
- ਨਬੀ ﷺ ਦਾ ਫਰਮਾਨ ਹੈ: "ਸੱਚਾਈ ਨੇਕੀ ਵੱਲ ਲੈ ਜਾਂਦੀ ਹੈ, ਅਤੇ ਨੇਕੀ ਜੰਨਤ ਵੱਲ, ਅਤੇ ਬੰਦਾ ਸੱਚ ਬੋਲਦਾ ਰਹਿੰਦਾ ਹੈ ਇੱਥੋਂ ਤੱਕ ਕਿ ਉਹ ਹਮੇਸ਼ਾ ਸੱਚ ਬੋਲਣ ਵਾਲਾ ਬਣ ਜਾਂਦਾ ਹੈ।" ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਉੱਤਰ- ਝੂਠ, ਭਾਵ ਜੋ ਸੱਚਾਈ ਦਾ ਵਿਰੋਧੀ ਹੈ। ਜਿਵੇਂ ਕਿ ਲੋਕਾਂ ਨੂੰ ਝੂਠ ਬੋਲਣਾ, ਵਾਅਦੇ ਪੂਰੇ ਨਾ ਕਰਨਾ ਅਤੇ ਝੂਠੀ ਗਵਾਹੀ ਦੇਣਾ।
- ਨਬੀ ﷺ ਨੇ ਫਰਮਾਇਆ: "ਝੂਠ ਗੁਨਾਹ ਦੇ ਰਾਹ 'ਤੇ ਚੱਲਦਾ ਹੈ ਅਤੇ ਗੁਨਾਹ ਜਹੰਨਮ (ਨਰਕ) ਵੱਲ ਲੈ ਜਾਂਦਾ ਹੈ। ਬੰਦਾ ਝੂਠ ਬੋਲਦਾ ਹੈ ਅਤੇ ਹਰ ਵੇਲੇ ਝੂਠ ਬੋਲਦਾ ਰਹਿੰਦਾ ਹੈ; ਇੱਥੋਂ ਤੱਕ ਕਿ ਉਹ ਅੱਲਾਹ ਕੋਲ ਝੂਠਾ ਲਿਖ ਦਿੱਤਾ ਜਾਂਦਾ ਹੈ।" ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
- ਅਤੇ ਨਬੀ ﷺ ਨੇ ਇਹ ਵੀ ਫਰਮਾਇਆ ਹੈ: "ਮੁਨਾਫਿਕ ਦੀਆਂ ਤਿੰਨ ਨਿਸ਼ਾਨੀਆਂ ਹਨ" -ਜਿਨ੍ਹਾਂ ਵਿੱਚੋਂ ਇੱਕ ਇਹ ਹੈ ਕਿ- "ਜਦੋਂ ਉਹ ਗੱਲ ਕਰਦਾ ਹੈ ਤਾਂ ਝੂਠ ਬੋਲਦਾ ਹੈ ਅਤੇ ਜਦੋਂ ਵਾਅਦਾ ਕਰਦਾ ਹੈ ਤਾਂ ਉਸਨੂੰ ਤੋੜਦਾ ਹੈ।" ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਉੱਤਰ- ਅੱਲਾਹ ਤਆਲਾ ਦੀ ਆਗਿਆਕਾਰੀ ਕਰਨ ਵਿੱਚ ਸਬਰ।
- ਗੁਨਾਹ ਤੋਂ ਬਚਣ ਵਿੱਚ ਸਬਰ।
- ਕਿਸਮਤ ਦੇ ਲਿਖੇ ਦੁੱਖ 'ਤੇ ਸਬਰ ਅਤੇ ਹਰ ਹਾਲ ਵਿੱਚ ਅੱਲਾਹ ਦਾ ਸ਼ੁਕਰ ਕਰਨਾ
ਅੱਲਾਹ ਤਆਲਾ ਨੇ ਫਰਮਾਇਆ: "...ਅੱਲਾਹ (ਅਜਿਹੇ) ਸਬਰ ਕਰਨ ਵਾਲਿਆਂ ਨੂੰ ਹੀ ਪਸੰਦ ਕਰਦਾ ਹੈ।" [ਸੂਰਤ ਆਲੇ ਇਮਰਾਨ: 146]
- ਅਤੇ ਨਬੀ ﷺ ਨੇ ਫਰਮਾਇਆ ਹੈ: "ਮੋਮਿਨ (ਈਮਾਨ ਵਾਲੇ) ਦਾ ਮਾਮਲਾ ਵੀ ਬੜਾ ਅਜੀਬ ਹੈ। ਉਸਦੇ ਹਰ ਕੰਮ ਵਿੱਚ ਭਲਾਈ ਹੀ ਭਲਾਈ ਹੈ; ਅਤੇ ਇਹ ਵਿਸ਼ੇਸ਼ਤਾ ਸਿਰਫ਼ ਮੋਮਿਨ ਦੇ ਲਈ ਹੀ ਹੈ। ਜਦੋਂ ਉਸ ਨੂੰ ਖੁਸ਼ੀ ਮਿਲਦੀ ਹੈ ਤਾਂ ਉਹ ਸ਼ੁਕਰ ਕਰਦਾ ਹੈ ਅਤੇ ਇਹ ਉਸ ਲਈ ਭਲਾਈ ਹੈ; ਅਤੇ ਜਦੋਂ ਉਸ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਸ 'ਤੇ ਸਬਰ ਕਰਦਾ ਹੈ ਅਤੇ ਇਹ ਵੀ ਉਸ ਲਈ ਭਲਾਈ ਹੈ।" ਮੁਸਲਿਮ ਵਿੱਚ ਰਿਵਾਇਤ ਹੋਈ ਹੈ।
ਉੱਤਰ- ਇਹ ਹੈ ਕਿ ਅੱਲਾਹ ਦੀ ਇਬਾਦਤ ਤੇ ਆਗਿਆਕਾਰੀ ਕਰਨ ਵਿੱਚ ਸਬਰ ਨਾ ਕਰਨਾ, ਗੁਨਾਹਾਂ ਤੋਂ ਬਚਣ ਵਿੱਚ ਸਬਰ ਨਾ ਕਰਨਾ ਅਤੇ ਕਿਸਮਤ ਦੇ ਲਿਖੇ ਦੁੱਖ 'ਤੇ ਆਪਣੇ ਬੋਲਾਂ ਅਤੇ ਕੰਮਾਂ ਰਾਹੀਂ ਰੋਸ (ਨਰਾਜ਼ਗੀ) ਪ੍ਰਗਟ ਕਰਨਾ।
ਇਸਦੇ ਕੁੱਝ ਰੂਪ ਹਨ, ਜਿਵੇ ਕਿ:
- ਮੌਤ ਦੀ ਇੱਛਾ ਕਰਨਾ।
- ਨਬੀ ﷺ ਨੇ ਫਰਮਾਇਆ ਹੈ: "ਤੁਹਾਡੇ ਵਿੱਚੋਂ ਕੋਈ ਵੀ ਵਿਅਕਤੀ ਕਿਸੇ ਦੁੱਖ ਤੇ ਮੁਸੀਬਤ ਦੇ ਕਾਰਨ ਮੌਤ ਦੀ ਇੱਛਾ ਨਾ ਕਰੇ। ਜੇਕਰ ਕੋਈ ਅਜਿਹੀ ਮਜਬੂਰੀ ਦੀ ਹਾਲਤ ਹੋਵੇ ਤਾਂ ਕਹੇ: 'ਹੇ ਅੱਲਾਹ! ਜਦੋਂ ਤੱਕ ਮੇਰੇ ਲਈ ਜਿਉਣਾ ਚੰਗਾ ਹੈ, ਮੈਨੂੰ ਜਿਉਂਦਾ ਰੱਖ ਅਤੇ ਜਦੋਂ ਮੇਰੇ ਲਈ ਮਰਨਾ ਚੰਗਾ ਹੋਵੇ ਤਾਂ ਮੈਨੂੰ ਮੌਤ ਦੇ ਦੇਈਂ।" ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
- ਗੱਲ੍ਹਾਂ ਅਤੇ ਚਿਹਰੇ 'ਤੇ ਮਾਰਨਾ।
- ਕੱਪੜੇ ਪਾੜਨਾ।
- ਵਾਲ ਪੱਟਣਾ।
- ਆਪਣੇ ਆਪ ਨੂੰ ਬਰਬਾਦ ਹੋਣ ਦਾ ਸਰਾਪ (ਬਦਦੁਆ) ਦੇਣਾ।
ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਉਹ ਵਿਅਕਤੀ ਸਾਡੇ ਵਿੱਚੋਂ ਨਹੀਂ ਹੈ ਜੋ ਆਪਣੀਆਂ ਗੱਲ੍ਹਾਂ 'ਤੇ ਮਾਰੇ, ਕੱਪੜੇ ਪਾੜੇ, ਅਤੇ ਜਹਾਲਤ (ਅਗਿਆਨਤਾ) ਵਾਲੀ ਗੱਲ ਕਰੇ।" ਇਸਨੂੰ ਬੁਖਾਰੀ ਨੇ ਰਿਵਾਇਤ ਕੀਤਾ ਹੈ।
- ਅਤੇ ਨਬੀ ﷺ ਨੇ ਫਰਮਾਇਆ ਹੈ: «ਬੇਸ਼ੱਕ ਵੱਡੀ ਪ੍ਰੀਖਿਆ (ਕਠਿਨਾਈ) ਨਾਲ ਵੱਡਾ ਇਨਾਮ ਮਿਲਦਾ ਹੈ। ਜਦੋਂ ਅੱਲਾਹ ਕਿਸੇ ਕੌਮ ਨਾਲ ਪਿਆਰ ਕਰਦਾ ਹੈ, ਤਾਂ ਉਨ੍ਹਾਂ ਦੀ ਪ੍ਰੀਖਿਆ ਲੈਂਦਾ ਹੈ। ਸੋ ਜੋ ਵੀ ਅੱਲਾਹ ਦੇ ਫੈਸਲੇ 'ਤੇ ਰਾਜ਼ੀ ਰਹਿੰਦਾ ਹੈ, ਅੱਲਾਹ ਉਸ ਤੋਂ ਰਾਜ਼ੀ ਰਹਿੰਦਾ ਹੈ, ਅਤੇ ਜੋ ਬੇਸਬਰੀ ਕਰਦਾ ਹੈ, ਅੱਲਾਹ ਉਸ ਨਾਲ ਨਾਰਾਜ਼ ਰਹਿੰਦਾ ਹੈ।» ਇਸ ਹਦੀਸ ਨੂੰ ਤਿਰਮਿਜ਼ੀ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।
ਉੱਤਰ- ਇਸ ਤੋਂ ਭਾਵ ਹੈ ਲੋਕਾਂ ਦਾ ਹੱਕ-ਸੱਚ ਅਤੇ ਭਲਾਈ ਦੇ ਅਧਾਰ 'ਤੇ ਆਪਸ ਵਿੱਚ ਇੱਕ-ਦੂਜੇ ਦਾ ਸਹਿਯੋਗ ਕਰਨਾ।
ਸਹਿਯੋਗ ਦੇ ਰੂਪ:
- ਅਧਿਕਾਰਾਂ ਨੂੰ ਬਹਾਲ ਕਰਨ ਵਿੱਚ ਸਹਿਯੋਗ।
- ਜ਼ਾਲਮ ਦੇ ਜ਼ੁਲਮ ਦੇ ਵਿਰੁੱਧ ਸਹਿਯੋਗ।
- ਲੋਕਾਂ ਅਤੇ ਮਸਕੀਨਾਂ ਦੀਆਂ ਲੋੜਾਂ ਪੂਰੀ ਕਰਨ ਵਿੱਚ ਸਹਿਯੋਗ।
- ਹਰ ਚੰਗੇ ਕੰਮ ਵਿੱਚ ਸਹਿਯੋਗ।
- ਗੁਨਾਹ, ਜ਼ੁਲਮ ਤੇ ਜ਼ਿਆਦਤੀ ਜਾਂ ਦੁਸ਼ਮਣੀ ਦੇ ਕੰਮਾਂ ਵਿੱਚ ਸਹਿਯੋਗ ਨਾ ਕਰਨਾ।
ਅੱਲਾਹ ਤਆਲਾ ਫਰਮਾਉਂਦਾ ਹੈ: "ਤੁਸੀਂ ਨੇਕੀ ਅਤੇ ਪਰਹੇਜ਼ਗਾਰੀ (ਭਾਵ ਬੁਰਾਈਆਂ ਤੋਂ ਬਚਣ) ਵਿੱਚ ਇੱਕ ਦੂਜੇ ਦੀ ਸਹਾਇਤਾ ਕਰਦੇ ਰਹੋ, ਪਰੰਤੂ ਗੁਨਾਹ ਅਤੇ ਵਧੀਕੀ ਦੇ ਕੰਮਾਂ ਵਿੱਚ ਸਹਿਯੋਗੀ ਨਾ ਬਣੋ। ਅੱਲਾਹ ਤੋਂ ਡਰਦੇ ਰਹੋ, ਬੇਸ਼ੱਕ ਅੱਲਾਹ (ਗੁਨਾਹਾਂ ਤੇ ਵਧੀਕੀ ਕਰਨ ਵਾਲਿਆਂ ਨੂੰ) ਕਰੜੀ ਸਜ਼ਾ ਦੇਣ ਵਾਲਾ ਹੈ।" (ਸੂਰਤ ਅਲ-ਮਾਇਦਾ: 2)
ਨਬੀ ﷺ ਦਾ ਫਰਮਾਨ ਹੈ: «ਇੱਕ ਮੋਮਿਨ ਦੂਜੇ ਮੋਮਿਨ ਲਈ ਉਸ ਇਮਾਰਤ ਵਾਂਗ ਹੈ ਜਿਸਦੀ ਇੱਕ ਇੱਟ ਦੂਜੀ ਇੱਟ ਨੂੰ ਸਹਾਰਾ ਤੇ ਤਾਕਤ ਦਿੰਦੀ ਹੈ।» ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਅਤੇ ਨਬੀ ﷺ ਨੇ ਇਹ ਵੀ ਫਰਮਾਇਆ: «ਇੱਕ ਮੁਸਲਮਾਨ ਦੂਜੇ ਮੁਸਲਮਾਨ ਦਾ ਭਰਾ ਹੈ। ਇਸ ਲਈ ਨਾ ਉਹ ਉਸ 'ਤੇ ਜ਼ੁਲਮ ਕਰੇ ਅਤੇ ਨਾ ਹੀ ਉਸ ਨੂੰ ਜ਼ੁਲਮ ਦੇ ਹਵਾਲੇ ਛੱਡੇ। ਜੋ ਬੰਦਾ ਆਪਣੇ ਭਰਾ ਦੀ ਜ਼ਰੂਰਤ ਪੂਰੀ ਕਰਦਾ ਹੈ, ਅੱਲਾਹ ਉਸ ਦੀ ਜ਼ਰੂਰਤ ਪੂਰੀ ਕਰਦਾ ਹੈ; ਅਤੇ ਜੋ ਬੰਦਾ ਕਿਸੇ ਮੁਸਲਮਾਨ ਦੀ ਮੁਸੀਬਤ ਦੂਰ ਕਰਦਾ ਹੈ, ਅੱਲਾਹ ਕਿਆਮਤ ਦੇ ਦਿਨ ਉਸ ਦੀ ਮੁਸੀਬਤ ਦੂਰ ਕਰੇਗਾ; ਅਤੇ ਜੋ ਬੰਦਾ ਕਿਸੇ ਮੁਸਲਮਾਨ ਦੇ ਦੋਸ਼ (ਔਗੁਣ) ਨੂੰ ਲੁਕਾਉਂਦਾ ਹੈ, ਕਿਆਮਤ ਦੇ ਦਿਨ ਅੱਲਾਹ ਉਸ ਦੇ ਦੋਸ਼ ਲੁਕਾਵੇਗਾ।» ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਉੱਤਰ- 1. ਅੱਲਾਹ ਤੋਂ ਹਯਾ: ਕਿ ਉਸਦੀ ਅਣਆਗਿਆਕਾਰੀ (ਨਾਫ਼ਰਮਾਨੀ) ਨਾ ਕੀਤੀ ਜਾਵੇ।
2. ਲੋਕਾਂ ਤੋਂ ਹਯਾ: ਇਸ ਵਿੱਚ ਗੰਦੀਆਂ ਗੱਲਾਂ ਕਰਨਾ, ਗਾਲਾਂ ਕੱਢਣਾ ਅਤੇ ਆਪਣੇ ਸਤਰ ਨੂੰ ਖੁੱਲ੍ਹਾ ਨਾ ਛੱਡਣਾ ਸ਼ਾਮਲ ਹੈ।
ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਈਮਾਨ ਦੀਆਂ ਸੱਤਰ ਤੋਂ ਕੁੱਝ ਵੱਧ (ਜਾਂ ਸੱਠ ਤੋਂ ਕੁੱਝ ਵੱਧ) ਸ਼ਾਖਾਂ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਉੱਚੀ ਸ਼ਾਖ 'ਲਾ ਇਲਾਹਾ ਇੱਲੱਲਾਹ' ਕਹਿਣਾ ਹੈ ਅਤੇ ਇਸਦੀ ਸਭ ਤੋਂ ਨਿਚਲੀ ਰਸਤੇ ਵਿੱਚੋਂ ਨੁਕਸਾਨਦਾਇਕ ਚੀਜ਼ ਨੂੰ ਹਟਾਉਣਾ ਹੈ। ਅਤੇ ਹਯਾ ਵੀ ਈਮਾਨ ਦੀਆਂ ਵੱਡੀਆਂ ਸ਼ਾਖਾਂ ਵਿੱਚੋਂ ਇੱਕ ਹੈ।» ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਉੱਤਰ- 1. ਬਜ਼ੁਰਗਾਂ (ਵੱਡਿਆਂ) 'ਤੇ ਕਿਰਪਾ ਕਰਨਾ ਅਤੇ ਉਨ੍ਹਾਂ ਦਾ ਸਤਿਕਾਰ ਕਰਨਾ।
- ਛੋਟਿਆਂ ਅਤੇ ਬੱਚਿਆਂ 'ਤੇ ਦਇਆ ਕਰਨਾ। ਹਦੀਸ ਵਿੱਚ ਆਉਂਦਾ ਹੈ: «ਜੋ ਸਾਡੇ ਬਜ਼ੁਰਗਾਂ ਦਾ ਸਤਿਕਾਰ ਨਾ ਕਰੇ ਅਤੇ ਸਾਡੇ ਛੋਟਿਆਂ 'ਤੇ ਦਇਆ ਨਾ ਕਰੇ, ਉਹ ਸਾਡੇ ਵਿੱਚੋਂ ਨਹੀਂ ਹੈ।» ਇਸਨੂੰ ਅਹਿਮਦ ਨੇ ਰਿਵਾਇਤ ਕੀਤਾ ਹੈ।
- ਗਰੀਬ, ਮਸਕੀਨ ਅਤੇ ਮੁਥਾਜਾਂ 'ਤੇ ਰਹਿਮ ਕਰਨਾ।
- ਜਾਨਵਰਾਂ 'ਤੇ ਦਇਆ ਕਰਨਾ, ਕਿ ਉਨ੍ਹਾਂ ਨੂੰ ਖਾਣਾ ਦੇਣਾ ਅਤੇ ਉਨ੍ਹਾਂ ਨੂੰ ਤਕਲੀਫ ਨਾ ਪਹੁੰਚਾਉਣਾ।
ਜਿਵੇਂ ਕਿ ਪੈਗ਼ੰਬਰ ﷺ ਦਾ ਫ਼ਰਮਾਨ ਹੈ: «ਮੋਮਿਨਾਂ (ਈਮਾਨ ਵਾਲਿਆਂ) ਦੀ ਉਦਾਹਰਣ, ਉਨ੍ਹਾਂ ਦੇ ਆਪਸ ਵਿੱਚ ਪਿਆਰ, ਦਇਆ ਅਤੇ ਕਿਰਪਾ ਦੇ ਮਾਮਲੇ ਵਿੱਚ, ਇੱਕ ਸ਼ਰੀਰ ਵਾਂਗ ਹੈ ਕਿ ਜਦੋਂ ਸ਼ਰੀਰ ਦੇ ਕਿਸੇ ਅੰਗ ਨੂੰ ਤਕਲੀਫ ਹੁੰਦੀ ਹੈ, ਤਾਂ ਸਾਰੇ ਸ਼ਰੀਰ ਨੂੰ ਬੇਚੈਨੀ ਹੁੰਦੀ ਅਤੇ ਬੁਖਾਰ ਵਿੱਚ ਤਪਦਾ ਹੈ।» ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਅਤੇ ਰਸੂਲੁੱਲਾਹ ﷺ ਨੇ ਫਰਮਾਇਆ ਹੈ: « ਰਹਿਮ (ਦਇਆ) ਕਰਨ ਵਾਲਿਆਂ 'ਤੇ ਰਹਿਮਾਨ (ਅੱਲਾਹ) ਰਹਿਮ ਕਰਦਾ ਹੈ। ਤੁਸੀਂ ਜ਼ਮੀਨ ਵਾਲਿਆਂ 'ਤੇ ਰਹਿਮ ਕਰੋ, ਆਸਮਾਨ ਵਾਲਾ ਤੁਹਾਡੇ 'ਤੇ ਰਹਿਮ ਕਰੇਗਾ।» ਇਸਨੂੰ ਅਬੁ-ਦਾਉਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
ਉੱਤਰ- ਅੱਲਾਹ ਤਆਲਾ ਨਾਲ ਮੁਹੱਬਤ।
ਅੱਲਾਹ ਤਆਲਾ ਫ਼ਰਮਾਉਂਦਾ ਹੈ: "...ਜਦ ਕਿ ਈਮਾਨ ਵਾਲੇ ਸਭ ਤੋਂ ਵੱਧ ਅੱਲਾਹ ਨਾਲ ਮੁਹੱਬਤ ਕਰਦੇ ਹਨ।..." (ਸੂਰਤ ਅਲ-ਬਕਰਹ: 165)
- ਅੱਲਾਹ ਦੇ ਰਸੂਲ ﷺ ਨਾਲ ਮੁਹੱਬਤ।
ਆਪ ﷺ ਨੇ ਫਰਮਾਇਆ: «ਕਸਮ (ਸੁੰਹ) ਹੈ ਉਸ ਅੱਲਾਹ ਦੀ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ, ਤੁਹਾਡੇ ਵਿੱਚੋਂ ਕੋਈ ਵੀ ਉਸ ਸਮੇਂ ਤੱਕ ਪੂਰਨ ਈਮਾਨ ਵਾਲਾ (ਮੋਮਿਨ) ਨਹੀਂ ਹੋ ਸਕਦਾ ਜਦੋਂ ਤੱਕ ਮੈਂ ਉਸਨੂੰ ਉਸਦੇ ਮਾਪਿਆਂ ਅਤੇ ਔਲਾਦ (ਸੰਤਾਨ) ਤੋਂ ਵੱਧ ਪਿਆਰਾ ਨਾ ਹੋਵਾਂ।» ਇਸਨੂੰ ਬੁਖਾਰੀ ਨੇ ਰਿਵਾਇਤ ਕੀਤਾ ਹੈ।
- ਮੋਮਿਨਾਂ ਨਾਲ ਮੁਹੱਬਤ ਅਤੇ ਉਨ੍ਹਾਂ ਲਈ ਵੀ ਉਹੀ ਸਭ ਪਸੰਦ ਕਰਨਾ ਜੋ ਆਪਣੇ ਲਈ ਪਸੰਦ ਕਰਦੇ ਹੋ।
ਨਬੀ ﷺ ਨੇ ਫਰਮਾਇਆ ਹੈ: "ਤੁਹਾਡੇ ਵਿੱਚੋਂ ਕੋਈ ਵੀ ਬੰਦਾ ਉਸ ਸਮੇਂ ਤੱਕ ਮੋਮਿਨ ਨਹੀਂ ਹੋ ਸਕਦਾ, ਜਦੋਂ ਤੱਕ ਉਹ ਆਪਣੇ ਭਾਈ ਲਈ ਵੀ ਉਹੀ ਪਸੰਦ ਨਾ ਕਰੇ ਜੋ ਉਹ ਆਪਣੇ ਆਪ ਲਈ ਪਸੰਦ ਕਰਦਾ ਹੈ।" ਇਸਨੂੰ ਬੁਖਾਰੀ ਨੇ ਰਿਵਾਇਤ ਕੀਤਾ ਹੈ।
ਉੱਤਰ- ਇਹ ਹਸਮੁਖ ਚਿਹਰੇ, ਖੁਸ਼ੀ ਅਤੇ ਮੁਸਕਰਾਹਟ ਦਿਖਾਉਣ ਦੇ ਨਾਲ-ਨਾਲ, ਦੋਸਤਾਨਾ ਹੋਣਾ ਅਤੇ ਲੋਕਾਂ ਨੂੰ ਮਿਲਦੇ ਸਮੇਂ ਖੁਸ਼ੀ ਦਾ ਪ੍ਰਗਟਾਵਾ ਕਰਨ ਨੂੰ ਕਹਿੰਦੇ ਹਨ।
ਇਸਦਾ ਉਲਟ ਹੈ ਲੋਕਾਂ ਦੇ ਸਾਹਮਣੇ ਮੂੰਹ ਫੁਲਾਉਣਾ ਜਿਸ ਨਾਲ ਲੋਕੀ ਦੂਰ ਭੱਜਦੇ ਹਨ।
ਲੋਕਾਂ ਨੂੰ ਹੱਸ ਕੇ ਮਿਲਣ ਦੀ ਫਜ਼ੀਲਤ (ਮਹੱਤਤਾ) 'ਤੇ ਕਈ ਹਦੀਸਾਂ ਆਈਆਂ ਹਨ; ਜਿਨ੍ਹਾਂ ਵਿੱਚੋਂ ਇੱਕ ਅਬੁ-ਜ਼ਰ (ਰ.) ਦੀ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਨੂੰ ਨਬੀ ﷺ ਨੇ ਫਰਮਾਇਆ: «ਕਿਸੇ ਵੀ ਨੇਕੀ ਦੇ ਕੰਮ ਨੂੰ ਹਲਕਾ (ਤੁੱਛ) ਨਾ ਸਮਝੋ, ਭਾਵੇਂ ਕਿ ਇਹ ਆਪਣੇ ਭਰਾ ਨੂੰ ਖਿੜੇ-ਮੱਥੇ ਮੁਸਕਰਾ ਕੇ ਮਿਲਣਾ ਹੀ ਕਿਉਂ ਨਾ ਹੋਵੇ।» ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਅਤੇ ਨਬੀ ﷺ ਨੇ ਫਰਮਾਇਆ ਹੈ: «ਤੇਰੇ ਭਰਾ ਨੂੰ ਮੁਸਕਰਾ ਕੇ ਮਿਲਣਾ ਵੀ ਸਦਕਾ ਹੈ।» ਇਸਨੂੰ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
ਉੱਤਰ- ਈਰਖਾ ਕਹਿੰਦੇ ਹਨ ਕਿ ਦੂਜਿਆਂ ਦੀ ਨੇਮਤ (ਮਿਹਰ) ਦੇ ਖਤਮ ਹੋਣ ਦੀ ਇੱਛਾ ਕਰਨਾ ਜਾਂ ਦੂਜਿਆਂ ਦੀ ਨੇਮਤ ਨੂੰ ਪਸੰਦ ਨਾ ਕਰਨਾ।
ਅੱਲਾਹ ਤਆਲਾ ਫਰਮਾਉਂਦਾ ਹੈ: "ਅਤੇ ਈਰਖਾ ਰੱਖਣ ਵਾਲਿਆਂ ਦੀ ਬੁਰਾਈ ਤੋਂ ਜਦੋਂ ਉਹ ਈਰਖਾ ਕਰਨ।" (ਸੂਰਤ ਅਲ-ਫਲਕ: 5)
ਅਨਸ ਬਿਨ ਮਾਲਿਕ (ਰ.) ਤੋਂ ਰਿਵਾਇਤ ਹੈ ਕਿ ਅੱਲ੍ਹਾਹ ਦੇ ਰਸੂਲ ﷺ ਨੇ ਫਰਮਾਇਆ: «ਇੱਕ ਦੂਜੇ ਨਾਲ ਨਫਰਤ ਨਾ ਕਰੋ, ਹਸਦ (ਈਰਖਾ) ਨਾ ਕਰੋ, ਅਤੇ ਨਾ ਹੀ ਇੱਕ ਦੂਜੇ ਤੋਂ ਮੂੰਹ ਮੋੜੋ; ਸਗੋਂ -ਅੱਲਾਹ ਦੇ ਬੰਦਿਓਂ- ਭਾਈ-ਭਾਈ ਬਣ ਜਾਓ।» ਬੁਖਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।
ਉੱਤਰ- ਇਸਤਿਹਜ਼ਾ: ਆਪਣੇ ਮੁਸਲਮਾਨ ਭਰਾ ਦਾ ਮਜ਼ਾਕ ਉਡਾਉਣ ਅਤੇ ਉਸਨੂੰ ਛੋਟਾ ਸਮਝਣ ਨੂੰ ਕਹਿੰਦੇ ਹਨ, ਅਤੇ ਇਹ ਜਾਇਜ਼ ਨਹੀਂ ਹੈ।
ਅੱਲਾਹ ਤਆਲਾ ਨੇ ਇਸਨੂੰ ਮਨਾਹ ਕਰਦੇ ਹੋਏ ਫਰਮਾਇਆ ਹੈ: "ਹੇ ਈਮਾਨ ਵਾਲਿਓ! ਪੁਰਸ਼ਾਂ ਦਾ ਕੋਈ ਧੜਾ ਦੂਜੇ ਪੁਰਸ਼ਾਂ ਦਾ ਮਖੌਲ ਨਾ ਉਡਾਵੇ, ਹੋ ਸਕਦਾ ਹੈ ਕਿ ਉਹ ਲੋਕ ਉਹਨਾਂ ਨਾਲੋਂ ਚੰਗੇਰੇ ਹੋਣ, ਅਤੇ ਨਾ ਹੀ ਜ਼ਨਾਨੀਆਂ ਦੂਜੀਆਂ ਜ਼ਨਾਨੀਆਂ ਦਾ ਮਖੌਲ ਉਡਾਉਣ, ਹੋ ਸਕਦਾ ਹੈ ਉਹ (ਜ਼ਨਾਨੀਆਂ) ਉਹਨਾਂ ਨਾਲੋਂ ਚੰਗੀਆਂ ਹੋਣ। ਅਤੇ ਆਪਸ ਵਿੱਚ ਇੱਕ ਦੂਜੇ ਦੀਆਂ ਬੁਰਾਈਆਂ ਨਾ ਕਰੋ, ਨਾ ਹੀ ਕਿਸੇ ਨੂੰ ਭੈੜੇ ਨਾਂ ਨਾਲ ਪੁਕਾਰੋ, ਈਮਾਨ ਲਿਆਉਣ ਮਗਰੋਂ ਭੈੜੇ ਨਾਂ ਨਾਲ ਪੁਕਾਰਨਾ ਗੁਨਾਹ ਹੈ। ਜਿਹੜੇ ਲੋਕ (ਗੁਨਾਹ ਕਰਨ ਮਗਰੋਂ) ਤੌਬਾ ਨਹੀਂ ਕਰਦੇ ਉਹੀਓ ਜ਼ਾਲਿਮ ਹਨ।" (ਸੂਰਤ ਅਲ-ਹੁਜਰਾਤ: 11)
ਉੱਤਰ- ਨਿਮਰਤਾ ਕਹਿੰਦੇ ਹਨ ਕਿ ਕੋਈ ਬੰਦਾ ਆਪਣੇ ਆਪ ਨੂੰ ਦੂਜਿਆਂ ਤੋਂ ਉੱਚਾ ਨਾ ਸਮਝੇ, ਨਾ ਹੀ ਦੂਜਿਆਂ ਨੂੰ ਛੋਟਾ ਸਮਝੇ ਅਤੇ ਨਾ ਹੀ ਹੱਕ-ਸੱਚ ਨੂੰ ਠੁਕਰਾਵੇ।
ਅੱਲਾਹ ਤਆਲਾ ਫਰਮਾਉਂਦਾ ਹੈ: "ਰਹਿਮਾਨ ਦੇ (ਸੱਚੇ) ਬੰਦੇ ਉਹ ਹਨ ਜਿਹੜੇ ਧਰਤੀ ’ਤੇ ਨਰਮਾਈ ਨਾਲ ਤੁਰਦੇ ਹਨ।" (ਸੂਰਤ ਅਲ-ਫੁਰਕਾਨ: 63) ਭਾਵ ਨਿਮਰਤਾ ਨਾਲ ਚਲਦੇ ਹਨ।
ਅੱਲਾਹ ਦੇ ਰਸੂਲ ﷺ ਨੇ ਫਰਮਾਇਆ ਹੈ: «ਜੋ ਕੋਈ ਅੱਲਾਹ ਲਈ ਨਿਮਰਤਾ ਰੱਖਦਾ ਹੈ, ਅੱਲਾਹ ਤਆਲਾ ਉਸਨੂੰ ਉੱਚਾ ਮਕਾਮ (ਦਰਜਾ) ਬਖਸ਼ਦਾ ਹੈ।» ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
- ਇੱਕ ਹੋਰ ਹਦੀਸ ਵਿੱਚ ਆਪ ﷺ ਨੇ ਫ਼ਰਮਾਇਆ ਹੈ: «ਅੱਲਾਹ ਨੇ ਮੇਰੇ ਵੱਲ ਵਹੀ (ਰੱਬੀ ਸੰਦੇਸ਼) ਭੇਜੀ ਹੈ ਕਿ ਤੁਸੀਂ ਸਭ ਨਿਮਰਤਾ ਧਾਰਨ ਕਰੋ, ਇੱਥੇ ਤੱਕ ਕਿ ਕੋਈ ਕਿਸੇ ਅੱਗੇ ਘੁਮੰਡ ਨਾ ਕਰੇ ਅਤੇ ਨਾ ਕੋਈ ਕਿਸੇ 'ਤੇ ਜ਼ੁਲਮ ਕਰੇ।» ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਉੱਤਰ- 1. ਹੱਕ-ਸੱਚ ਨੂੰ ਕਬੂਲ ਕਰਨ ਵਿੱਚ ਹੰਕਾਰ, ਅਤੇ ਉਹ ਇਸ ਪ੍ਰਕਾਰ ਹੈ ਕਿ ਹੱਕ ਨੂੰ ਨਕਾਰਨਾ ਅਤੇ ਉਸ ਨੂੰ ਸਵੀਕਾਰ ਨਾ ਕਰਨਾ।
2. ਲੋਕਾਂ 'ਤੇ ਹੰਕਾਰ ਕਰਨਾ ਅਤੇ ਉਨ੍ਹਾਂ ਨੂੰ ਤੁੱਛ ਤੇ ਛੋਟਾ ਸਮਝਣਾ।
ਅੱਲਾਹ ਦੇ ਰਸੂਲ ﷺ ਨੇ ਫਰਮਾਇਆ ਹੈ: "ਉਹ ਵਿਅਕਤੀ ਜੰਨਤ ਵਿੱਚ ਦਾਖਲ ਨਹੀਂ ਹੋਵੇਗਾ, ਜਿਸ ਦੇ ਦਿਲ ਵਿੱਚ ਰਾਈ ਦੇ ਦਾਣੇ ਜਿੰਨਾ ਵੀ ਹੰਕਾਰ ਹੋਵੇਗਾ। ਇੱਕ ਆਦਮੀ ਨੇ ਪੁੱਛਿਆ: ਉਸ ਵਿਅਕਤੀ ਦਾ ਕੀ ਹੋਵੇਗਾ ਜੋ ਇਹ ਚਾਹੁੰਦਾ ਹੈ ਕਿ ਉਸ ਦੇ ਕਪੜੇ ਵੀ ਸੋਹਣੇ ਹੋਣ ਅਤੇ ਜੁੱਤੇ ਵੀ? ਤਾਂ ਆਪ ﷺ ਨੇ ਫਰਮਾਇਆ: "ਅੱਲਾਹ ਖੂਬਸੂਰਤ ਹੈ ਅਤੇ ਖੂਬਸੂਰਤੀ ਨੂੰ ਪਸੰਦ ਕਰਦਾ ਹੈ ਜਦੋਂ ਕਿ ਹੰਕਾਰ ਇਹ ਹੈ ਕਿ ਹੱਕ ਨੂੰ ਨਕਾਰਿਆ ਜਾਵੇ ਅਤੇ ਲੋਕਾਂ ਨੂੰ ਛੋਟਾ ਸਮਝਿਆ ਜਾਵੇ।" ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
-ਇਸ ਹਦੀਸ ਵਿੱਚ ਆਏ ਸ਼ਬਦ 'ਬਤਰੁਲ ਹੱਕ' ਦਾ ਮਤਲਬ ਹੈ ਹੱਕ ਦਾ ਇਨਕਾਰ ਕਰਨਾ।
- ਅਤੇ 'ਗਮਤੱਨ-ਨਾਸ' ਦਾ ਮਤਲਬ ਹੈ ਲੋਕਾਂ ਨੂੰ ਤੁੱਛ ਸਮਝਣਾ।
- ਚੰਗੇ ਕਪੜੇ ਤੇ ਜੁੱਤੇ ਪਹਿਨਣਾ ਹੰਕਾਰ ਨਹੀਂ ਹੈ।
ਉੱਤਰ- ਖਰੀਦਣ ਅਤੇ ਵੇਚਣ ਵਿੱਚ ਧੋਖਾ, ਅਤੇ ਉਹ ਇਹ ਹੈ ਕਿ ਸਮਾਨ ਦੀ ਕਮੀ ਨੂੰ ਲੁਕੋਇਆ ਜਾਵੇ।
- ਇਲਮ (ਗਿਆਨ) ਸਿੱਖਣ ਵਿੱਚ ਧੋਖਾ, ਜਿਵੇਂ ਕਿ ਵਿਦਿਆਰਥੀਆਂ ਦੁਆਰਾ ਪ੍ਰੀਖਿਆ ਵਿੱਚ ਧੋਖਾ ਕਰਨਾ (ਚੀਟਿੰਗ)।
- ਗੱਲਾਂ ਵਿੱਚ ਧੋਖਾ, ਜਿਵੇਂ ਕਿ ਝੂਠੀ ਗਵਾਹੀ ਦੇਣਾ ਅਤੇ ਝੂਠ ਬੋਲਣਾ।
- ਆਪਣੀ ਕਹੀ ਹੋਈ ਗੱਲ ਜਾਂ ਲੋਕਾਂ ਨਾਲ ਜਿਸ ਗੱਲ 'ਤੇ ਸਹਿਮਤੀ ਬਣੇ, ਉਸ ਤੋਂ ਮੁੱਕਰ ਜਾਣਾ।
ਧੋਖਾ ਦੇਣ ਤੋਂ ਰੋਕਣ ਦੇ ਬਾਰੇ ਵਿੱਚ ਇੱਕ ਹਦੀਸ ਹੈ ਕਿ ਇੱਕ ਵਾਰ ਅੱਲਾਹ ਦੇ ਰਸੂਲ ﷺ ਨੇ ਅਨਾਜ ਦੇ ਢੇਰ ਕੋਲੋਂ ਲੰਘਦੇ ਹੋਏ ਉਸ ਵਿੱਚ ਹੱਥ ਪਾ ਕੇ ਦੇਖਿਆ, ਤਾਂ ਆਪ ﷺ ਦੀਆਂ ਉਂਗਲਾਂ ਵਿੱਚ ਕੁਝ ਗਿੱਲਾਪਣ ਮਹਿਸੂਸ ਹੋਇਆ। ਇਸ 'ਤੇ ਆਪ ﷺ ਨੇ ਫਰਮਾਇਆ: "ਹੇ ਅਨਾਜ ਦੇ ਮਾਲਕ, ਇਹ ਕੀ ਹੈ?" ਉਸ ਨੇ ਕਿਹਾ: ਹੇ ਅੱਲਾਹ ਦੇ ਰਸੂਲ! ਇਸ ਨੂੰ ਮੀਂਹ ਦਾ ਪਾਣੀ ਲਗ ਗਿਆ ਹੈ। ਤਾਂ ਆਪ ﷺ ਨੇ ਫਰਮਾਇਆ: "ਤੂੰ ਇਸਨੂੰ ਉੱਤੇ ਕਿਉਂ ਨਹੀਂ ਰੱਖਿਆ ਤਾਂ ਜੋ ਲੋਕ ਇਸਨੂੰ ਦੇਖ ਲੈਣ? ਜੋ ਕੋਈ ਵੀ ਧੋਖਾ ਦਿੰਦਾ ਹੈ, ਉਹ ਸਾਡੇ ਵਿੱਚੋਂ ਨਹੀਂ ਹੈ।" ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸ ਹਦੀਸ ਵਿੱਚ ਆਏ ਸ਼ਬਦ 'ਅੱਸ-ਸੁਬਰਾ ਦਾ ਮਤਲਬ ਹੈ ਅਨਾਜ ਦਾ ਇੱਕ ਢੇਰ
ਉੱਤਰ- ਗੀਬਤ: ਆਪਣੇ ਮੁਸਲਮਾਨ ਭਾਈ ਦੀ ਗੈਰ-ਹਾਜ਼ਰੀ ਵਿੱਚ ਕੋਈ ਅਜਿਹੀ ਗੱਲ ਕਰਨਾ ਜੋ ਉਸਨੂੰ ਪਸੰਦ ਨਾ ਹੋਵੇ।
ਅੱਲਾਹ ਤਆਲਾ ਫਰਮਾਉਂਦਾ ਹੈ: "ਹੇ ਈਮਾਨ ਵਾਲਿਓ! ਬਹੁਤੇ ਗੁਮਾਨ ਕਰਨ ਤੋਂ ਬਚੋ ਕਿਉਂ ਜੋ ਕਈ ਗੁਮਾਨ ਤਾਂ ਗੁਨਾਹ ਹੁੰਦੇ ਹਨ। ਤੁਸੀਂ ਇੱਕ ਦੂਜੇ ਦੀ ਟੋਹ ਵਿੱਚ ਨਾ ਰਹੋ ਅਤੇ ਨਾ ਹੀ ਤੁਹਾਡੇ ਵਿੱਚੋਂ ਕੋਈ ਕਿਸੇ ਦੀ ਚੁਗ਼ਲੀ ਕਰੇ। ਕੀ ਤੁਹਾਡੇ ਵਿੱਚੋਂ ਕੋਈ ਆਪਣੇ ਮਰੇ ਹੋਏ ਭਰਾ ਦਾ ਮਾਸ ਖਾਣਾ ਪਸੰਦ ਕਰੇਗਾ? ਸਗੋਂ ਤੁਹਾਨੂੰ ਤਾਂ ਇਸ ਤੋਂ ਘਿਰਣਾ ਆਵੇਗੀ । ਅੱਲਾਹ ਤੋਂ ਡਰੋ (ਜੇ ਕੋਈ ਪਾਪ ਹੋ ਗਿਆ ਤਾਂ ਤੌਬਾ ਕਰੋ) ਬੇਸ਼ੱਕ ਅੱਲਾਹ ਤੌਬਾ ਕਬੂਲਣ ਵਾਲਾ ਅਤੇ ਮਿਹਰਬਾਨ ਹੈ।" (ਸੂਰਤ ਅਲ-ਹੁਜਰਾਤ: 12)
ਉੱਤਰ- ਸੁਸਤੀ ਤੋਂ ਭਾਵ ਇਹ ਹੈ ਕਿ ਬੰਦਾ ਚੰਗੇ ਕੰਮ ਕਰਨ ਨੂੰ ਅਤੇ ਵਾਜਿਬ (ਜ਼ਰੂਰੀ) ਕੰਮ ਕਰਨ ਨੂੰ ਬੋਝ ਸਮਝਦਾ ਹੈ।
ਜਿਵੇਂ ਕਿ: ਦੀਨ ਦੇ ਵਾਜਿਬ ਤੇ ਫਰਜ਼ ਕੰਮ ਕਰਨ ਵਿੱਚ ਸੁਸਤੀ ਕਰਨਾ।
ਅੱਲਾਹ ਤਆਲਾ ਫਰਮਾਉਂਦਾ ਹੈ: "ਬੇਸ਼ੱਕ ਮੁਨਾਫ਼ਿਕ ਅੱਲਾਹ ਨਾਲ ਧੋਖਾ ਕਰਦੇ ਹਨ ਜਦ ਕਿ ਅੱਲਾਹ ਨੇ ਹੀ ਇਹਨਾਂ (ਮੁਨਾਫ਼ਿਕਾਂ) ਨੂੰ ਧੋਖੇ ਵਿੱਚ ਪਾ ਛੱਡਿਆ ਹੈ। ਜਦੋਂ ਇਹ ਨਮਾਜ਼ ਲਈ ਖੜ੍ਹੇ ਹੁੰਦੇ ਹਨ ਤਾਂ ਬੜੀ ਹੀ ਬੇਦਿਲੀ ਤੇ ਲੋਕ ਵਿਖਾਵੇ ਲਈ ਖੜ੍ਹੇ ਹੁੰਦੇ ਹਨ ਅਤੇ ਅੱਲਾਹ ਨੂੰ ਤਾਂ ਬਹੁਤ ਹੀ ਘੱਟ ਯਾਦ ਕਰਦੇ ਹਨ।" (ਸੂਰਤ ਅਨ-ਨਿਸਾ: 142)
ਇਸ ਲਈ ਮੋਮਿਨਾਂ ਨੂੰ ਚਾਹੀਦਾ ਹੈ ਕਿ ਸੁਸਤੀ, ਕਾਹਲੀ ਅਤੇ ਆਲਸ ਨੂੰ ਦੂਰ ਕਰਨ ਅਤੇ ਬੇਕਾਰ ਬੈਠਣ ਦੇ ਬਜਾਏ ਮਿਹਨਤ ਕਰਨ ਤੇ ਜ਼ਿੰਦਗੀ ਵਿੱਚ ਹਰ ਵੇਲੇ ਅੱਲਾਹ ਤਆਲਾ ਨੂੰ ਰਾਜ਼ੀ ਕਰਨ ਦੀ ਕੋਸ਼ਿਸ਼ ਕਰਨ।
ਉੱਤਰ- 1. ਕਾਬਲੇ-ਤਾਰੀਫ਼ (ਸ਼ਲਾਘਾਯੋਗ) ਗੁੱਸਾ: ਉਹ ਗੁੱਸਾ ਜੋ ਕਿਸੇ ਕਾਫ਼ਿਰ ਜਾਂ ਮੁਨਾਫਿਕ ਆਦਿ ਦੁਆਰਾ ਅੱਲਾਹ ਦੇ ਆਦੇਸ਼ਾਂ ਦੀ ਉਲੰਘਣਾ ਕਰਨ 'ਤੇ ਆਉਂਦਾ ਹੈ।
2. ਨਿੰਦਣਯੋਗ ਗ਼ੁੱਸਾ: ਇਹ ਉਹ ਗੁੱਸਾ ਹੈ ਜੋ ਬੰਦੇ ਨੂੰ ਉਹ ਕੰਮ ਕਰਨ ਜਾਂ ਕਹਿਣ ਲਈ ਮਜਬੂਰ ਕਰਦਾ ਹੈ ਜੋ ਸਹੀ ਨਹੀਂ ਹੈ।
ਨਿੰਦਣਯੋਗ ਗੁੱਸੇ ਦਾ ਇਲਾਜ:
- ਵੁਜ਼ੂ ਕਰਨਾ।
- ਜੇ ਖੜੇ ਹੋਵੋ ਤਾਂ ਬੈਠ ਜਾਓ ਅਤੇ ਜੇ ਬੈਠੇ ਹੋਵੋ ਤਾਂ ਲੇਟ ਜਾਓ।
- ਇਸ ਮਾਮਲੇ ਵਿੱਚ ਨਬੀ ﷺ ਦੀ ਇਸ ਨਸੀਹਤ ਨੂੰ ਯਾਦ ਕਰਨਾ ਕਿ: "ਗ਼ੁੱਸਾ ਨਾ ਕਰਿਆ ਕਰੋ।"
- ਗੁੱਸਾ ਆਉਣ 'ਤੇ ਆਪਣੇ ਆਪ ਨੂੰ ਕਾਬੂ ਕਰਨਾ।
- ਲਾਹਨਤੀ ਸ਼ੈਤਾਨ ਤੋਂ ਅੱਲਾਹ ਦੀ ਪਨਾਹ ਮੰਗਣਾ।
- ਚੁੱਪ ਰਹਿਣਾ।
ਉੱਤਰ- ਲੋਕਾਂ ਦੇ ਰਾਜ਼ ਦੀਆਂ ਗੱਲਾਂ ਜਾਂ ਜਿਨ੍ਹਾਂ ਨੂੰ ਉਹ ਲੁਕਾਉਂਦੇ ਹਨ, ਦੀ ਟੋਹ ਵਿੱਚ ਰਹਿਣਾ ਅਤੇ ਸਭ ਦੇ ਸਾਹਮਣੇ ਲਿਆਉਣਾ।
ਹਰਾਮ ਜਾਸੂਸੀ ਦੀਆਂ ਉਦਾਹਰਨਾਂ ਵਿੱਚੋਂ ਹੈ:
- ਲੋਕਾਂ ਦੇ ਘਰਾਂ ਵਿੱਚ ਉਨ੍ਹਾਂ ਦੇ ਨਿੱਜੀ ਮਾਮਲਿਆਂ ਨੂੰ ਜਾਣਨ ਦੀ ਕੋਸ਼ਿਸ਼ ਕਰਨਾ।
- ਲੁਕ ਕੇ ਲੋਕਾਂ ਦੀਆਂ ਗੱਲਾਂ ਸੁਣਣਾ।
ਅੱਲਾਹ ਤਆਲਾ ਫ਼ਰਮਾਉਂਦਾ ਹੈ: "...ਤੁਸੀਂ ਇੱਕ ਦੂਜੇ ਦੀ ਟੋਹ ਵਿੱਚ ਨਾ ਰਹੋ...।" (ਸੂਰਤ ਅਲ-ਹੁਜਰਾਤ: 12)
ਉੱਤਰ- ਫਜ਼ੂਲਖਰਚੀ: ਭਾਵ ਜਿੱਥੇ ਪੈਸਾ ਨਹੀਂ ਖਰਚਣਾ ਚਾਹੀਦਾ, ਉੱਥੇ ਖਰਚ ਕਰਨਾ; ਅਤੇ ਇਸ ਦਾ ਉਲਟ ਹੈ: ਕੰਜੂਸੀ: ਭਾਵ ਜਿੱਥੇ ਪੈਸਾ ਖਰਚ ਕਰਨਾ ਚਾਹੀਦਾ ਹੈ, ਉੱਥੇ ਖਰਚ ਨਾ ਕਰਨਾ।
ਅਤੇ ਸਹੀ ਰਾਹ ਇਨ੍ਹਾਂ ਦੋਵਾਂ ਦੇ ਵਿਚਕਾਰ ਦਾ ਸੰਤੁਲਨ ਹੈ, ਅਤੇ ਉਹ ਹੈ ਕਿ ਮੁਸਲਮਾਨ ਨੂੰ ਦਾਨੀ (ਉਦਾਰ) ਹੋਣਾ ਚਾਹੀਦਾ ਹੈ।
ਅੱਲਾਹ ਤਆਲਾ ਫਰਮਾਉਂਦਾ ਹੈ: "ਉਹ ਲੋਕ ਖ਼ਰਚ ਕਰਦੇ ਸਮੇਂ ਨਾ ਤਾਂ ਫ਼ਾਲਤੂ (ਲੋੜ ਤੋਂ ਵੱਧ) ਖ਼ਰਚ ਕਰਦੇ ਹਨ ਅਤੇ ਨਾ ਹੀ ਕੰਜੂਸੀ ਤੋਂ ਕੰਮ ਲੈਂਦੇ ਹਨ, ਸਗੋਂ ਉਹਨਾਂ ਦੇ ਵਿਚਾਲੇ ਵਾਲੀ ਰਾਹ ਅਪਣਾਉਂਦੇ ਹਨ।" (ਸੂਰਤ ਅਲ-ਫੁਰਕਾਨ: 67)
ਉੱਤਰ- ਕਾਇਰਤਾ ਇਹ ਹੈ ਕਿ ਇਨਸਾਨ ਉਸ ਚੀਜ਼ ਤੋਂ ਡਰੇ ਜਿਸ ਤੋਂ ਡਰਣਾ ਨਹੀਂ ਚਾਹੀਦਾ।
ਜਿਵੇਂ: ਸੱਚ ਗੱਲ ਕਹਿਣ ਅਤੇ ਬੁਰਾਈ ਦਾ ਇਨਕਾਰ ਕਰਨ ਤੋਂ ਡਰਣਾ।
ਬਹਾਦਰੀ ਜਾਂ ਦਲੇਰੀ: ਹੱਕ-ਸੱਚ ਲਈ ਅੱਗੇ ਵਧਣਾ ਹੈ; ਜਿਵੇਂ ਕਿ ਇਸਲਾਮ ਅਤੇ ਮੁਸਲਮਾਨਾਂ ਦੀ ਸੁਰੱਖਿਆ ਲਈ ਮਿਹਨਤ ਕਰਨਾ।
-ਨਬੀ ﷺ ਆਪਣੀਆਂ ਦੁਆਵਾਂ ਵਿੱਚ ਫਰਮਾਇਆ ਕਰਦੇ ਸੀ: "ਹੇ ਅੱਲਾਹ! ਮੈਂ ਕਾਇਰਤਾ (ਦਰਪੋਕੀ) ਤੋਂ ਤੇਰੀ ਪਨਾਹ ਮੰਗਦਾ ਹਾਂ..."
ਅਤੇ ਅੱਲਾਹ ਦੇ ਰਸੂਲ ﷺ ਨੇ ਇਹ ਵੀ ਫਰਮਾਇਆ: "ਕਮਜ਼ੋਰ ਮੋਮਿਨ ਨਾਲੋਂ ਤਾਕਤਵਰ ਮੋਮਿਨ ਅੱਲਾਹ ਦੀ ਨਜ਼ਰ ਵਿੱਚ ਵਧੇਰੇ ਚੰਗਾ ਹੈ, ਉਂਜ ਦੋਨੋ ਹੀ ਭਲੇ ਹਨ।" ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਉੱਤਰ- ਕਿਸੇ 'ਤੇ ਲਾਹਨਤ ਕਰਨਾ ਅਤੇ ਗਾਲਾਂ ਕੱਢਣਾ।
- ਕਿਸੇ ਨੂੰ "ਜਾਨਵਰ" ਕਹਿਣਾ ਜਾਂ ਇਸ ਤਰ੍ਹਾਂ ਦੇ ਕੋਈ ਹੋਰ ਸ਼ਬਦ ਵਰਤਣਾ।
ਜਾਂ ਗੁਪਤ ਅੰਗਾਂ ਦੇ ਬਾਰੇ ਗੰਦੀਆਂ (ਅਸ਼ਲੀਲ) ਗੱਲਾਂ ਕਰਨਾ।
- ਨਬੀ ﷺ ਨੇ ਇਨ੍ਹਾਂ ਸਭ ਤੋਂ ਮਨਾਹ ਕਰਦੇ ਹੋਏ ਫਰਮਾਇਆ ਹੈ: "ਮੋਮਿਨ ਤਾਅਨਾ ਦੇਣ ਵਾਲਾ, ਗਾਲਾਂ ਕੱਢਣ ਵਾਲਾ, ਗੰਦਾ ਬੋਲਣ ਵਾਲਾ ਜਾਂ ਅਸ਼ਲੀਲ ਗੱਲਾਂ ਕਰਨ ਵਾਲਾ ਨਹੀਂ ਹੁੰਦਾ।" ਇਸ ਨੂੰ ਤਿਰਮਿਜ਼ੀ ਅਤੇ ਇਬਨ ਹਬਾਨ ਨੇ ਰਿਵਾਇਤ ਕੀਤਾ ਹੈ।
ਉੱਤਰ- 1. ਅੱਲਾਹ ਤੋਂ ਦੁਆ ਕਰਨਾ ਕਿ ਉਹ ਸਾਨੂੰ ਚੰਗੇ ਅਖਲਾਕ ਬਖ਼ਸ਼ੇ ਅਤੇ ਉਨ੍ਹਾਂ ਨੂੰ ਅਪਨਾਉਣ ਵਿੱਚ ਸਾਡੀ ਮਦਦ ਕਰੇ।
2. ਹਰ ਵੇਲੇ ਅੱਲਾਹ ਨੂੰ ਯਾਦ ਕਰਨਾ ਅਤੇ ਇਸ ਗੱਲ ਦਾ ਧਿਆਨ ਰੱਖਣਾ ਕਿ ਅੱਲਾਹ ਤਾਆਲਾ ਸਭ ਕੁੱਝ ਦੇਖਦਾ ਹੈ, ਸੁਣਦਾ ਹੈ ਅਤੇ ਹਰ ਚੀਜ਼ ਦੀ ਜਾਣਕਾਰੀ ਰੱਖਦਾ ਹੈ।
3. ਚੰਗੇ ਅਖਲਾਕ ਦੇ ਸਵਾਬ (ਇਨਾਮ) ਨੂੰ ਯਾਦ ਰੱਖਣਾ ਅਤੇ ਇਹ ਯਾਦ ਰੱਖਣਾ ਕਿ ਇਹ ਜੰਨਤ ਵਿੱਚ ਦਾਖਲ ਹੋਣ ਦਾ ਸਾਧਨ ਹੈ।
4. ਮਾੜੇ ਅਖਲਾਕ ਦੇ ਮਾੜੇ ਨਤੀਜੇ ਨੂੰ ਯਾਦ ਰੱਖਣਾ ਕਿ ਇਹ ਜਹੰਨਮ ਵੱਲ ਲੈ ਜਾਣ ਵਾਲਾ ਹੈ।
5. ਇਹ ਯਾਦ ਰੱਖਣਾ ਕਿ ਚੰਗੇ ਅਖਲਾਕ ਅੱਲਾਹ ਤਆਲਾ ਦੀ ਮੁਹੱਬਤ ਅਤੇ ਉਸਦੇ ਬੰਦਿਆਂ ਦੀ ਮੁਹੱਬਤ ਨੂੰ ਖਿੱਚਦੇ ਹਨ, ਅਤੇ ਬੁਰੇ ਅਖਲਾਕ ਅੱਲਾਹ ਦੀ ਨਫ਼ਰਤ ਅਤੇ ਉਸਦੇ ਬੰਦਿਆਂ ਦੀ ਨਫ਼ਰਤ ਨੂੰ ਖਿੱਚਦੇ ਹਨ।
6. ਨਬੀ ﷺ ਦੀ ਸੀਰਤ (ਜੀਵਨੀ) ਨੂੰ ਪੜ੍ਹਨਾ ਅਤੇ ਉਸ ਦਾ ਪਾਲਣ ਕਰਨਾ।
7. ਚੰਗੇ ਲੋਕਾਂ ਨਾਲ ਦੋਸਤੀ ਕਰਨਾ ਅਤੇ ਮਾੜੇ ਲੋਕਾਂ ਤੋਂ ਦੂਰ ਰਹਿਣਾ।
*******
- ਅਤੇ ਸਭ ਤੋਂ ਵਧੀਆ ਜ਼ਿਕਰ ਉਹ ਹੈ ਜੋ ਦਿਲ ਅਤੇ ਜ਼ੁਬਾਨ ਦੋਵਾਂ ਨਾਲ ਕੀਤਾ ਜਾਵੇ।