ਫ਼ਿਕਹ (ਇਸਲਾਮੀ ਧਰਮ ਸ਼ਾਸਤਰ) ਦਾ ਭਾਗ
ਉੱਤਰ- ਤਹਾਰਤ: ਨਾਪਾਕੀ ਨੂੰ ਖਤਮ ਕਰਨ ਅਤੇ ਗੰਦਗੀ ਨੂੰ ਦੂਰ ਕਰਨ ਨੂੰ ਆਖਦੇ ਹਨ। ਭਾਵ: ਨਮਾਜ਼ ਨੂੰ ਰੋਕਣ ਵਾਲੀ ਹਰ ਚੀਜ਼ ਨੂੰ ਦੂਰ ਕਰਨਾ।
ਨਬੀ ﷺ ਨੇ ਫਰਮਾਇਆ: "ਪਾਕੀ ਨਮਾਜ਼ ਦੀ ਕੁੰਜੀ/ਚਾਬੀ ਹੈ।" ਅਬੁ-ਦਾਉਦ ਵਿੱਚ ਰਿਵਾਇਤ ਹੋਈ ਹੈ।
ਗੰਦਗੀ (ਖ਼ਬਸ) ਤੋਂ ਪਾਕੀ: ਇਸਦਾ ਮਤਲਬ ਹੈ ਕਿ ਮੁਸਲਮਾਨ ਆਪਣੇ ਸ਼ਰੀਰ, ਕਪੜੇ, ਥਾਂ ਜਾਂ ਨਮਾਜ਼ ਪੜ੍ਹਨ ਦੀ ਜਗ੍ਹਾ ਤੋਂ ਗੰਦਗੀ ਨੂੰ ਦੂਰ ਕਰੇ।
ਨਾਪਾਕੀ (ਹਦਸ) ਤੋਂ ਪਾਕੀ: ਇਹ ਪਾਕੀ ਸਾਫ਼ ਪਾਣੀ ਨਾਲ ਵੁਜ਼ੂ ਜਾਂ ਗੁਸਲ (ਇਸ਼ਨਾਨ) ਕਰਨ ਨਾਲ ਜਾਂ ਪਾਣੀ ਦੀ ਵਰਤੋਂ ਨਾ ਕਰ ਸਕਣ ਦੀ ਹਾਲਤ ਵਿੱਚ ਤਯੱਮੁਮ ਕਰਨ ਨਾਲ ਹਾਸਲ ਕੀਤੀ ਜਾਂਦੀ ਹੈ।
ਉੱਤਰ- ਇਸਨੂੰ ਪਾਣੀ ਨਾਲ ਧੋ ਕੇ ਜਦੋਂ ਤੱਕ ਇਹ ਸਾਫ਼ ਨਾ ਹੋ ਜਾਵੇ। ਲੇਕਿਨ ਜੇਕਰ ਕੁੱਤੇ ਦਾ ਚੱਟਿਆ ਹੋਵੇ ਤਾਂ ਉਸ ਨੂੰ ਸੱਤ ਵਾਰ ਧੋਇਆ ਜਾਵੇ, ਜਿਸ ਵਿੱਚੋਂ ਪਹਿਲੀ ਵਾਰ ਮਿੱਟੀ ਨਾਲ ਧੋਇਆ ਜਾਵੇ।
ਅਬੁ-ਹੁਰੈਰਾ (ਰ.) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਕਿਹਾ: "ਜਦੋਂ ਤੁਹਾਡੇ ਵਿੱਚੋਂ ਕਿਸੇ ਦੇ ਭਾਂਡੇ ਵਿੱਚ ਕੁੱਤਾ ਮੂੰਹ ਮਾਰ ਜਾਵੇ, ਤਾਂ ਉਸਨੂੰ ਇਸਨੂੰ ਸੱਤ ਵਾਰ ਧੋ ਕੇ ਪਾਕ ਕਰਨਾ ਚਾਹੀਦਾ ਹੈ, ਜਿਸ ਵਿੱਚੋਂ ਪਹਿਲਾ ਵਾਰ ਮਿੱਟੀ ਨਾਲ ਧੋਣਾ ਚਾਹੀਦਾ ਹੈ।" ਮੁਸਲਿਮ ਵਿੱਚ ਰਿਵਾਇਤ ਹੋਈ ਹੈ।
ਉੱਤਰ- ਨਬੀ ﷺ ਨੇ ਫਰਮਾਇਆ ਹੈ: «ਜਦੋਂ ਕੋਈ ਮੁਸਲਮਾਨ (ਜਾਂ ਮੋਮਿਨ) ਬੰਦਾ ਵੁਜ਼ੂ ਕਰਦਾ ਹੈ ਅਤੇ ਆਪਣੇ ਚਿਹਰੇ ਨੂੰ ਧੋਂਦਾ ਹੈ, ਤਾਂ ਉਸਦੇ ਆਪਣੀਆਂ ਅੱਖਾਂ ਨਾਲ ਵੇਖ ਕੇ ਕੀਤੇ ਗਏ ਸਾਰੇ ਗੁਨਾਹ (ਪਾਪ) ਪਾਣੀ ਦੇ ਨਾਲ-ਜਾਂ ਪਾਣੀ ਦੀ ਆਖਰੀ ਬੂੰਦ ਨਾਲ ਉਸਦੇ ਚਿਹਰੇ ਤੋਂ ਧੋਏ ਜਾਂਦੇ ਹਨ। ਫੇਰ, ਜਦੋਂ ਉਹ ਆਪਣੇ ਹੱਥ ਧੋਂਦਾ ਹੈ, ਤਾਂ ਉਸਦੇ ਹੱਥਾਂ ਦੁਆਰਾ ਫੜ ਕੇ ਕੀਤੇ ਗਏ ਸਾਰੇ ਗੁਨਾਹ ਪਾਣੀ ਦੇ ਨਾਲ-ਜਾਂ ਪਾਣੀ ਦੀ ਆਖਰੀ ਬੂੰਦ ਨਾਲ ਧੋਏ ਜਾਂਦੇ ਹਨ। ਇਸ ਤੋਂ ਬਾਅਦ, ਜਦੋਂ ਉਹ ਆਪਣੇ ਪੈਰ ਧੋਂਦਾ ਹੈ, ਤਾਂ ਉਹ ਸਾਰੇ ਗੁਨਾਹ ਜਿਨ੍ਹਾਂ ਵੱਲ ਉਸ ਆਪਣੇ ਪੈਰਾਂ ਨਾਲ ਤੁਰ ਕੇ ਗਿਆ ਸੀ, ਪਾਣੀ ਦੇ ਨਾਲ-ਜਾਂ ਪਾਣੀ ਦੀ ਆਖਰੀ ਬੂੰਦ ਨਾਲ ਉਸਦੇ ਪੈਰਾਂ ਤੋਂ ਧੋਏ ਜਾਂਦੇ ਹਨ। ਇਸ ਤਰ੍ਹਾਂ, ਉਹ ਸਾਰੇ ਗੁਨਾਹਾਂ ਤੋਂ ਪਾਕ ਹੋ ਜਾਂਦਾ ਹੈ।» ਮੁਸਲਿਮ ਨੇ ਰਿਵਾਇਤ ਕੀਤੀ ਹੈ।
ਉੱਤਰ: ਦੋਵੇਂ ਹੱਥਾਂ ਨੂੰ ਤਿੰਨ ਵਾਰ ਧੋਇਆ ਜਾਵੇ। ਤਿੰਨ-ਤਿੰਨ ਵਾਰੀ ਕੁੱਲੀ ਕੀਤੀ ਜਾਵੇ, ਨੱਕ ਵਿੱਚ ਪਾਣੀ ਪਾਇਆ ਜਾਵੇ ਅਤੇ ਨੱਕ ਨੂੰ ਝਾੜਿਆ ਜਾਵੇ।
ਮਜ਼ਮਜ਼ਾ (ਕੁੱਲੀ) ਕਰਨਾ: ਭਾਵ ਮੂੰਹ ਵਿੱਚ ਪਾਣੀ ਪਾ ਕੇ ਉਸਨੂੰ ਘੁਮਾਇਆ ਜਾਵੇ ਤੇ ਫੇਰ ਬਾਹਰ ਸੁੱਟਿਆ ਜਾਵੇ।
ਇਸਤਿੰਸ਼ਾਕ (ਨੱਕ ਵਿੱਚ ਪਾਣੀ ਪਾਉਣਾ): ਭਾਵ ਸੱਜੇ ਹੱਥ ਨਾਲ ਨੱਕ ਤੋਂ ਪਾਣੀ ਖਿੱਚਣਾ।
ਅਤੇ ਇਸਤਿੰਸਾਰ (ਨੱਕ ਵਿੱਚੋਂ ਪਾਣੀ ਝਾੜਨਾ): ਭਾਵ ਸਾਹ ਬਾਹਰ ਕੱਢ ਕੇ ਖੱਬੇ ਹੱਥ ਨਾਲ ਨੱਕ ਵਿੱਚੋਂ ਪਾਣੀ ਝਾੜਨਾ।
ਫੇਰ ਆਪਣੇ ਪੂਰੇ ਚਿਹਰੇ ਨੂੰ ਤਿੰਨ ਵਾਰ ਧੋਇਆ ਜਾਵੇ।
ਫੇਰ ਦੋਵੇਂ ਹੱਥਾਂ ਨੂੰ ਕੂਹਣੀਆਂ ਤੱਕ ਤਿੰਨ ਵਾਰ ਧੋਇਆ ਜਾਵੇ।
ਫੇਰ ਸਿਰ ਦਾ ਮਸਾਹ ਕੀਤਾ ਜਾਂਦਾ ਹੈ। ਅਤੇ ਉਹ ਇਸ ਪ੍ਰਕਾਰ ਹੁੰਦਾ ਹੈ ਕਿ ਆਪਣੇ ਦੋਵੇਂ ਹੱਥਾਂ ਨੂੰ ਗਿੱਲਾ ਕਰਕੇ ਸਿਰ ਦੀ ਅਗਲੇ ਹਿੱਸੇ ਤੋਂ ਪਿੱਛਲੇ ਹਿੱਸੇ ਤੱਕ ਅਤੇ ਫਿਰ ਪਿੱਛਲੇ ਹਿੱਸੇ ਤੋਂ ਅਗਲੇ ਹਿੱਸੇ ਤੱਕ ਪੂੰਝਿਆ ਜਾਵੇ, ਅਤੇ ਫੇਰ ਉਸਤੋਂ ਬਾਅਦ ਕੰਨਾਂ ਨੂੰ ਚੰਗੀ ਤਰ੍ਹਾਂ ਉਂਗਲਾਂ ਨਾਲ ਸਾਫ਼ ਕੀਤਾ ਜਾਂਦਾ ਹੈ।
ਫੇਰ ਦੋਵੇਂ ਪੈਰਾਂ ਨੂੰ ਗਿੱਟਿਆਂ ਤੱਕ ਤਿੰਨ ਵਾਰ ਧੋਇਆ ਜਾਵੇ।
ਇਹ ਵੁਜ਼ੂ ਕਰਨ ਦਾ ਮੁਕੰਮਲ ਤਰੀਕਾ ਹੈ ਜੋ ਬੁਖਾਰੀ ਤੇ ਮੁਸਲਿਮ ਦੀ ਕਈ ਹਦੀਸਾਂ ਵਿੱਚ ਨਬੀ ﷺ ਤੋਂ ਸਾਬਿਤ ਹੈ। ਇਸਨੂੰ ਉਸਮਾਨ ਅਤੇ ਅਬਦੁੱਲਾ ਬਿਨ ਜ਼ੈਦ (ਰ.) ਆਦਿ ਨੇ ਰਿਵਾਇਤ ਕੀਤਾ ਹੈ।
ਇਸਦੇ ਨਾਲ ਹੀ ਸਹੀ ਬੁਖਾਰੀ ਅਤੇ ਹਦੀਸ ਦੀਆਂ ਹੋਰ ਕਿਤਾਬਾਂ ਵਿੱਚ ਇਹ ਗੱਲ ਵੀ ਸਾਬਿਤ ਹੈ ਕਿ: «ਆਪ ﷺ ਨੇ ਇੱਕ-ਇੱਕ ਵਾਰ ਵੀ ਵੁਜ਼ੂ ਕੀਤਾ ਅਤੇ ਦੋ-ਦੋ ਵਾਰ ਵੀ ਵੁਜ਼ੂ ਕੀਤਾ।" ਇਸ ਦਾ ਮਤਲਬ ਹੈ ਕਿ ਆਪ ﷺ ਹਰ ਅੰਗ ਨੂੰ ਇੱਕ ਵਾਰ ਜਾਂ ਦੋ ਵਾਰ ਧੋਇਆ ਕਰਦੇ ਸੀ।
ਉੱਤਰ- ਇਹ ਉਹ ਚੀਜ਼ਾਂ ਹਨ ਕਿ ਜੇਕਰ ਇਨ੍ਹਾਂ ਵਿੱਚੋਂ ਇੱਕ ਵੀ ਰਹਿ ਜਾਵੇ ਤਾਂ ਬੰਦੇ ਦਾ ਵੁਜ਼ੂ ਸਹੀ ਨਹੀਂ ਹੁੰਦਾ।
1- ਚਿਹਰਾ ਧੋਣਾ। ਨੱਕ ਵਿੱਚ ਪਾਣੀ ਚੜਾਉਣਾ ਅਤੇ ਕੁਰਲੀ ਕਰਨਾ ਵੀ ਇਸੇ ਦੇ ਅਧੀਨ ਹਨ।
2- ਫੇਰ ਦੋਵੇਂ ਹੱਥਾਂ ਨੂੰ ਕੂਹਣੀਆਂ ਸਮੇਤ ਧੋਣਾ।
3- ਸਿਰ ਦਾ ਮਸਾਹ ਕਰਨਾ ਅਤੇ ਇਸੇ ਵਿੱਚ ਕੰਨਾਂ ਦਾ ਮਸਾਹ ਕਰਨਾ ਵੀ ਸ਼ਾਮਲ ਹੈ।
4- ਪੈਰਾਂ ਨੂੰ ਗਿੱਟਿਆਂ ਤੱਕ ਧੋਣਾ।
5- ਸਾਰੇ ਅੰਗਾਂ ਨੂੰ ਕਰਮਵਾਰ (ਤਰਤੀਬ ਨਾਲ) ਧੋਣਾ। ਭਾਵ ਪਹਿਲਾਂ ਚਿਹਰੇ ਦੇ ਅੰਗਾਂ ਨੂੰ ਧੋਣਾ, ਫੇਰ ਦੋਵੇਂ ਹੱਥਾਂ ਨੂੰ ਕੂਹਣੀਆਂ ਤੱਕ, ਫੇਰ ਸਿਰ ਦਾ ਮਸਾਹ ਕਰਨਾ, ਅਤੇ ਅੰਤ ਵਿੱਚ ਪੈਰਾਂ ਨੂੰ ਧੋਣਾ।
ਅੱਲਾਹ ਤਆਲਾ ਫ਼ਰਮਾਉਂਦਾ ਹੈ: "ਹੇ ਈਮਾਨ ਵਾਲਿਓ! ਜਦੋਂ ਤੁਸੀਂ ਨਮਾਜ਼ (ਦੇ ਇਰਾਦੇ ਨਾਲ) ਉੱਠੋ ਤਾਂ ਤੁਹਾਨੂੰ ਚਾਹੀਦਾ ਹੈ ਕਿ ਆਪਣੇ ਚਿਹਰੇ ਨੂੰ ਧੋਵੋ ਅਤੇ ਹੱਥਾਂ ਨੂੰ ਸਮੇਤ ਕੂਹਣੀਆਂ ਧੋ ਲਵੋ, ਆਪਣੇ ਸਿਰ ਉੱਤੇ (ਹੱਥ ਗਿੱਲੇ ਕਰਕੇ) ਫੇਰੋ ਅਤੇ ਆਪਣੇ ਪੈਰਾਂ ਨੂੰ ਗਿੱਟੇ ਸਣੇ ਧੋਵੋ।" (ਸੂਰਤ ਅਲ ਮਾਇਦਾ: 6)
6- ਨਿਰੰਤਰਤਾ: ਭਾਵ ਇੱਕ ਵਾਰੀ ਵਿੱਚ ਹੀ ਵੁਜ਼ੂ ਪੂਰਾ ਕੀਤਾ ਜਾਵੇ; ਅੰਗਾਂ ਨੂੰ ਧੋਣ ਵੇਲੇ ਇੰਨਾ ਸਮਾਂ ਨਾ ਲਿਆ ਜਾਵੇ ਕਿ ਪਹਿਲੇ ਧੋਏ ਹੋਏ ਅੰਗ ਸੁੱਕ ਜਾਣ। ਉਦਾਹਰਣ ਵਜੋਂ ਅੱਧਾ ਵੁਜ਼ੂ ਕਰ ਲਿਆ ਜਾਵੇ ਅਤੇ ਬਚੇ ਅੱਧੇ ਵੁਜ਼ੂ ਨੂੰ ਕਿਸੇ ਹੋਰ ਸਮੇਂ ਪੂਰਾ ਕੀਤਾ ਜਾਵੇ। ਅਜਿਹਾ ਕਰਨ 'ਤੇ ਵੁਜ਼ੂ ਸਹੀ ਨਹੀਂ ਹੁੰਦਾ।
ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ: "ਅੱਲਾਹ ਦੇ ਨਬੀ ﷺ ਨੇ ਇੱਕ ਵਿਅਕਤੀ ਨੂੰ ਨਮਾਜ਼ ਪੜ੍ਹਦੇ ਹੋਏ ਵੇਖਿਆ, ਜਿਸਦੇ ਪੈਰ ਦੇ ਪਿਛਲੇ ਹਿੱਸੇ ਵਿੱਚ ਇੱਕ ਦਿਰਹਮ (ਸਿੱਕੇ) ਦੇ ਆਕਾਰ ਜਿੰਨੀ ਚਮਕ ਸੀ, ਜਿੱਥੇ ਪਾਣੀ ਨਹੀਂ ਲਗਿਆ ਸੀ। ਤਾਂ, ਆਪ ﷺ ਨੇ ਉਸਨੂੰ ਦੁਬਾਰਾ ਵੁਜ਼ੂ ਕਰਕੇ ਨਮਾਜ਼ ਪੜ੍ਹਨ ਦਾ ਹੁਕਮ ਦਿੱਤਾ।" ਅਬੁ-ਦਾਉਦ ਵੱਲੋਂ ਰਿਵਾਇਤ ਹੋਈ ਹੈ।
ਉੱਤਰ: ਵੁਜ਼ੂ ਦੀਆਂ ਸੁੰਨਤਾਂ ਤੋਂ ਭਾਵ ਵੁਜ਼ੂ ਦੇ ਉਹ ਕੰਮ ਹਨ, ਜਿਨ੍ਹਾਂ ਨੂੰ ਕਰਨ 'ਤੇ ਵਧੇਰੇ ਸਵਾਬ ਮਿਲਦਾ ਹੈ, ਲੇਕਿਨ ਨਾ ਕਰਨ 'ਤੇ ਗੁਨਾਹ ਨਹੀਂ ਮਿਲਦਾ ਅਤੇ ਵੁਜ਼ੂ ਵੀ ਸਹੀ ਹੁੰਦਾ ਹੈ।
1- ਤਸਮੀਆ: ਭਾਵ ਸ਼ੁਰੂ ਵਿੱਚ ਬਿਸਮਿੱਲਾਹ ਕਹਿਣਾ। ਇੱਕ ਹਦੀਸ ਵਿੱਚ ਆਉਂਦਾ ਹੈ: "ਜਿਹੜਾ ਬੰਦਾ ਵੁਜ਼ੂ ਦੇ ਸ਼ੁਰੂ ਵਿੱਚ ਬਿਸਮਿੱਲਾਹ ਨਹੀਂ ਪੜ੍ਹਦਾ, ਉਸਦਾ ਵੁਜ਼ੂ ਨਹੀਂ ਹੁੰਦਾ।" ਅਬੁ-ਦਾਉਦ ਨੇ ਰਿਵਾਇਤ ਕੀਤੀ ਹੈ।
2- ਮਿਸਵਾਕ ਕਰਨਾ। ਹਦੀਸ ਵਿੱਚ ਆਉਂਦਾ ਹੈ: "ਜੇਕਰ ਮੈਨੂੰ ਆਪਣੀ ਉੱਮਤ 'ਤੇ ਔਖਿਆਈ ਦਾ ਡਰ ਨਾ ਹੁੰਦਾ, ਤਾਂ ਮੈਂ ਉਨ੍ਹਾਂ ਨੂੰ ਹਰ ਵੁਜ਼ੂ ਦੇ ਨਾਲ ਮਿਸਵਾਕ ਕਰਨ ਦਾ ਹੁਕਮ ਦਿੰਦਾ।" ਇਮਾਮ ਅਹਿਮਦ ਨੇ ਰਿਵਾਇਤ ਕੀਤੀ ਹੈ।
3- ਦੋਵੇਂ ਹਥੇਲੀਆਂ ਨੂੰ ਧੋਣਾ।
4- ਉਂਗਲਾਂ ਵਿੱਚੋਂ ਪਾਣੀ ਵਗਾਉਣ। ਇੱਕ ਹਦੀਸ ਵਿੱਚ ਆਉਂਦਾ ਹੈ: "ਚੰਗੀ ਤਰ੍ਹਾਂ ਵੁਜ਼ੂ ਕਰੋ, ਉਂਗਲਾਂ ਦਾ ਖਿਲਾਲ ਕਰੋ (ਭਾਵ ਰਗੜ ਕੇ ਪਾਣੀ ਵਹਾਓ) ਅਤੇ ਚੰਗੀ ਤਰ੍ਹਾਂ ਨੱਕ ਵਿੱਚ ਪਾਣੀ ਪਹੁੰਚਾਉ, ਲੇਕਿਨ ਜੇ ਰੋਜ਼ੇ ਦੀ ਹਾਲਤ ਵਿੱਚ ਹੋਵੋਂ ਤਾਂ ਇੰਜ ਨਾ ਕਰੋ।" ਇਸਨੂੰ ਸੁਨਨ ਨਿਸਾਈ, ਅਬੁ-ਦਾਉਦ, ਤਿਰਮਿਜ਼ੀ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।
5- ਵੁਜ਼ੂ ਦੇ ਅੰਗਾਂ ਨੂੰ ਦੋ ਜਾਂ ਤਿੰਨ ਵਾਰ ਧੋਣਾ।
6-ਸੱਜੇ ਪਾਸਿਓਂ ਸ਼ੁਰੂ ਕਰਨਾ। ਕਿਉਂਕਿ ਮੁਸਲਮਾਨਾਂ ਦੀ ਮਾਂ ਹਜ਼ਰਤ ਆਇਸ਼ਾ (ਰ.) ਦੀ ਹਦੀਸ ਵਿੱਚ ਹੈ, ਉਹ ਕਹਿੰਦੀ ਹਨ: "ਅੱਲਾਹ ਦੇ ਨਬੀ ﷺ ਜੁੱਤੀ ਪਹਿਨਣ, ਕੰਘੀ ਕਰਨ, ਪਾਕੀ ਹਾਸਲ ਕਰਨ, ਅਤੇ ਆਪਣੇ ਸਾਰੇ ਕੰਮਾਂ ਨੂੰ ਸੱਜੇ ਪਾਸਿਓਂ ਕਰਨ ਨੂੰ ਪਸੰਦ ਕਰਦੇ ਸੀ।" ਇਮਾਮ ਬੁਖ਼ਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।
7- ਵੁਜ਼ੂ ਕਰਨ ਤੋਂ ਬਾਅਦ ਇਹ ਦੁਆ ਪੜ੍ਹਨਾ: "ਅਸ਼-ਹਦੁ ਅੱਲਾ ਇਲਾਹਾ ਇੱਲੱਲਾਹੁ ਵਾਹਦਾਹੁ ਲਾ ਸ਼ਰੀਕਾ ਲਾ ਹੁ, ਵਾ ਅਸ਼-ਹਦੁ ਅੱਨਾ ਮੁਹੰਮਦਨ ਅਬਦੁਹੁ ਵਾ ਰਸੂਲੁ ਹੁ।" (ਮੈਂ ਗਵਾਹੀ ਦਿੰਦਾ ਹਾਂ ਕਿ ਅੱਲਾਹ ਤੋਂ ਇਲਾਵਾ ਹੋਰ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਹੈ, ਉਹ ਇਕੱਲਾ ਹੈ ਅਤੇ ਉਸਦਾ ਕੋਈ ਸਾਝੀ ਨਹੀਂ ਹੈ; ਅਤੇ ਮੈਂ ਗਵਾਹੀ ਦਿੰਦਾ ਹਾਂ ਕਿ ਮੁਹੰਮਦ ﷺ ਉਸ ਦੇ ਬੰਦੇ ਹਨ ਅਤੇ ਰਸੂਲ ਹਨ।) ਮੁਸਲਿਮ ਨੇ ਰਿਵਾਇਤ ਕੀਤੀ ਹੈ।
8- ਵੁਜ਼ੂ ਤੋਂ ਬਾਅਦ ਦੋ ਰਕਾਅਤ ਨਮਾਜ਼ ਪੜ੍ਹਨਾ। ਇੱਕ ਹਦੀਸ ਵਿੱਚ ਆਉਂਦਾ ਹੈ: "ਜੋ ਕੋਈ ਮੇਰੇ ਇਸ ਵੁਜ਼ੂ ਵਾਂਗ ਵੁਜ਼ੂ ਕਰਦਾ ਹੈ ਅਤੇ ਫੇਰ ਦੋ ਰਕਆਤ ਨਮਾਜ਼ ਪੜ੍ਹਦਾ ਹੈ, ਤੇ ਇਨ੍ਹਾਂ ਦੋ ਰਕਆਤਾਂ ਵਿੱਚ ਉਸਨੇ ਆਪਣੇ ਮਨ ਨਾਲ ਕੋਈ ਗੱਲ ਨਹੀਂ ਕੀਤੀ, ਉਸਦੇ ਪਿਛਲੇ ਸਾਰੇ ਗੁਨਾਹ ਮਾਫ਼ ਕਰ ਦਿੱਤੇ ਜਾਣਗੇ।" ਬੁਖਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।
ਉੱਤਰ-ਅਗਲੇ ਜਾਂ ਪਿਛਲੇ ਗੁਪਤ ਅੰਗ ਵਿੱਚੋਂ ਜੋ ਕੁੱਝ ਵੀ ਨਿੱਕਲਦਾ ਹੈ ਜਿਵੇਂ ਕਿ ਟੱਟੀ, ਪਿਸ਼ਾਬ, ਹਵਾ ਆਦਿ।
2-ਨੀਂਦਰ, ਪਾਗਲਪਨ ਜਾਂ ਬੇਹੋਸ਼ ਹੋ ਜਾਣ ਨਾਲ। ਹਦੀਸ ਵਿੱਚ ਆਉਂਦਾ ਹੈ: "ਅੱਖਾਂ, ਉਹ ਰੱਸੀ ਹਨ ਜੋ ਗੁਦਾ (ਪਿਛਲਾ ਗੁਪਤ-ਅੰਗ) ਨੂੰ ਬੰਨ੍ਹਦੀਆਂ ਹਨ। ਇਸ ਲਈ, ਜਦੋਂ ਕੋਈ ਸੌਂ ਜਾਵੇ ਤਾਂ ਉਹ (ਜਾਗਣ 'ਤੇ) ਵੁਜ਼ੂ ਕਰ ਲਵੇ।" ਅਬੁ-ਦਾਉਦ ਅਤੇ ਇਬਨ ਮਾਜਾ ਵਿੱਚ ਰਿਵਾਇਤ ਹੋਈ ਹੈ।
3- ਊਠ ਦਾ ਮਾਸ (ਮੀਟ) ਖਾਣ ਨਾਲ। ਇੱਕ ਵਿਅਕਤੀ ਨੇ ਨਬੀ ﷺ ਤੋਂ ਪੁੱਛਿਆ, ਕੀ ਮੈਂ ਊਠ ਦਾ ਮਾਸ ਖਾਣ ਤੋਂ ਬਾਅਦ ਵੁਜ਼ੂ ਕਰਾਂ?ਤਾਂ ਆਪ ﷺ ਨੇ ਕਿਹਾ: "ਹਾਂ"। ਮੁਸਲਿਮ ਵਿੱਚ ਰਿਵਾਇਤ ਹੋਈ ਹੈ।
4- ਬਿਨਾ ਕਿਸੇ ਰੁਕਾਵਟ ਦੇ ਲਿੰਗ ਜਾਂ ਗੁਦਾ ਨੂੰ ਹੱਥ ਨਾਲ ਛੂਹਣਾ। ਇੱਕ ਹਦੀਸ ਵਿੱਚ ਆਉਂਦਾ ਹੈ: "ਜੋ ਕੋਈ ਆਪਣੇ ਲਿੰਗ ਨੂੰ ਛੂਹੇ, ਤਾਂ ਉਹ ਵੁਜ਼ੂ ਕਰ ਲਵੇ।" ਅਬੁ-ਦਾਉਦ, ਤਿਰਮਿਜ਼ੀ ਆਦਿ ਨੇ ਰਿਵਾਇਤ ਕੀਤੀ ਹੈ।
ਉੱਤਰ- ਤਯੱਮੁਮ: ਪਾਣੀ ਨਾ ਮਿਲਣ 'ਤੇ ਜਾਂ ਉਸਨੂੰ ਵਰਤਣ ਵਿੱਚ ਮੁਸ਼ਕਿਲ ਹੋਣ 'ਤੇ, ਸਾਫ਼ ਮਿੱਟੀ ਦੀ ਵਰਤੋਂ ਕਰਨ ਨੂੰ ਤਯੱਮੁਮ ਕਹਿੰਦੇ ਹਨ।
ਅੱਲਾਹ ਤਆਲਾ ਫ਼ਰਮਾਉਂਦਾ ਹੈ: "ਅਤੇ ਤੁਹਾਨੂੰ (ਗ਼ੁਸਲ ਲਈ) ਪਾਣੀ ਨਾ ਮਿਲੇ ਤਾਂ ਪਾਕ ਮਿੱਟੀ ਨਾਲ ਤਯੱਮੁਮ ਕਰ ਲਓ ਅਤੇ ਇਸ (ਮਿੱਟੀ ’ਤੇ ਹੱਥ ਮਾਰ ਕੇ ਮਿੱਟੀ ਲਿਬੜੇ ਹੱਥਾਂ) ਨੂੰ ਆਪਣੇ ਮੂੰਹ ਅਤੇ ਹੱਥਾਂ ਉੱਤੇ ਫੇਰ ਲਿਆ ਕਰੋ। ਬੇਸ਼ੱਕ ਅੱਲਾਹ ਭੁੱਲਾਂ ਹੋਣ 'ਤੇ ਨਰਮੀ ਕਰਨ ਵਾਲਾ ਅਤੇ ਬਖ਼ਸ਼ਣਹਾਰ ਹੈ।" (ਸੂਰਤ ਅਨ-ਨਿਸਾ: 43)
ਉੱਤਰ: ਆਪਣੀ ਦੋਵੇਂ ਹਥੇਲੀਆਂ ਦੇ ਅੰਦਰੂਨੀ ਹਿੱਸੇ ਨੂੰ ਇੱਕ ਵਾਰ ਮਿੱਟੀ 'ਤੇ ਮਾਰ ਕੇ, ਫੇਰ ਉਸ ਨਾਲ ਇੱਕ ਵਾਰ ਚਿਹਰੇ ਅਤੇ ਹਥੇਲੀਆਂ ਦੇ ਬਾਹਰੀ ਹਿੱਸੇ ਦਾ ਮਸਾਹ ਕਰਨਾ।
ਕਿਉਂਕਿ ਨਬੀ ﷺ ਨੇ ਅੱਮਾਰ ਬਿਨ ਯਾਸਿਰ (ਰ.) ਨੂੰ ਕਿਹਾ ਸੀ: "ਤੁਹਾਡੇ ਲਈ ਇਹ ਕਰਨਾ ਕਾਫੀ ਹੈ।" ਇਹ ਕਹਿ ਕੇ ਆਪ ﷺ ਨੇ ਆਪਣੇ ਦੋਵਾਂ ਹਥੇਲੀਆਂ ਨੂੰ ਜ਼ਮੀਨ 'ਤੇ ਮਾਰਿਆ ਅਤੇ ਫੇਰ ਉਨ੍ਹਾਂ 'ਤੇ ਫੁੱਕ ਮਾਰੀ ਅਤੇ ਉਸਤੋਂ ਬਾਅਦ ਉਨ੍ਹਾਂ ਨਾਲ ਆਪਣਾ ਚਿਹਰਾ ਅਤੇ ਹਥੇਲੀਆਂ ਦਾ ਮਸਾਹ ਕੀਤਾ (ਭਾਵ ਪੂੰਝੀਆਂ)। ਬੁਖਾਰੀ ਅਤੇ ਮੁਸਲਿਮ ਵਿੱਚ ਰਿਵਾਇਤ ਹੋਈ ਹੈ।
ਉੱਤਰ- ਖੁੱਫ: ਉਹ ਲੀੜਾ ਜੋ ਚਮੜੇ ਤੋਂ ਬਣਿਆ ਹੋਵੇ ਅਤੇ ਪੈਰਾਂ 'ਤੇ ਪਹਿਨਿਆ ਜਾਵੇ।
ਜਦੋਂ ਕਿ ਜੁਰਾਬ ਉਹ ਲੀੜਾ ਹੈ ਜੋ ਚਮੜੇ ਤੋਂ ਇਲਾਵਾ ਕਿਸੇ ਹੋਰ ਚੀਜ਼ ਦਾ ਬਣਿਆ ਹੋਵੇ ਅਤੇ ਪੈਰਾਂ 'ਤੇ ਪਹਿਨਿਆ ਜਾਵੇ।
ਪੈਰਾਂ ਨੂੰ ਧੋਣ ਦੀ ਬਜਾਏ ਇਨ੍ਹਾਂ 'ਤੇ ਮਸਾਹ ਕਰਨਾ ਮਸ਼ਰੂਅ (ਜਾਇਜ਼) ਹੈ।
ਇਸਦਾ ਸਬੂਤ ਮੁਗ਼ੀਰਾ ਬਿਨ ਸ਼ੁਅਬਾ (ਰ.) ਦੀ ਹਦੀਸ ਵਿੱਚ ਹੈ ਕਿ ਨਬੀ ﷺ ਨੇ ਵੁਜ਼ੂ ਕੀਤਾ ਅਤੇ ਜੁਰਾਬਾਂ 'ਤੇ ਮਸਾਹ ਕੀਤਾ। ਅਬੁ-ਦਾਉਦ, ਤਿਰਮਿਜ਼ੀ ਅਤੇ ਹੋਰਾਂ ਦੁਆਰਾ ਰਿਵਾਇਤ ਹੋਈ ਹੈ।
ਜਦੋਂ ਕਿ ਬੁਖਾਰੀ ਅਤੇ ਮੁਸਲਿਮ ਵਿੱਚ ਹੈ: ਆਪ ﷺ ਨੇ ਵੁਜ਼ੂ ਕੀਤਾ ਅਤੇ ਆਪਣੀਆਂ ਖੁੱਫਾਂ ਦਾ ਮਸਾਹ ਕੀਤਾ।
ਉੱਤਰ: 1. ਦੋਵੇਂ ਜੁਰਾਬਾਂ ਨੂੰ ਪਾਕੀ ਦੀ ਹਾਲਤ ਵਿੱਚ ਪਹਿਨਿਆ ਜਾਵੇ, ਭਾਵ ਵੁਜ਼ੂ ਕਰਨ ਤੋਂ ਬਾਅਦ।
ਕਿਉਂਕਿ ਮੁਗ਼ੀਰਾ (ਰ.) ਦੀ ਹਦੀਸ ਵਿੱਚ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਨਬੀ ﷺ ਦੇ ਨਾਲ ਇੱਕ ਯਾਤਰਾ ਵਿੱਚ ਸੀ। ਜਦੋਂ ਮੈਂ ਆਪ ﷺ ਦੀਆਂ ਜੁਰਾਬਾਂ ਕੱਢਣ ਲਈ ਹੇਠਾਂ ਝੁਕਿਆ ਤਾਂ ਆਪ ﷺ ਨੇ ਕਿਹਾ: “ਇਨ੍ਹਾਂ ਨੂੰ ਛੱਡ ਦਿਓ, ਕਿਉਂਕਿ ਮੈਂ ਇਨ੍ਹਾਂ ਨੂੰ ਪਾਕੀ ਦੀ ਹਾਲਤ ਵਿੱਚ ਪਹਿਨਿਆ ਹੈ।” ਫੇਰ ਆਪ ਨੇ ਉਨ੍ਹਾਂ ਉੱਤੇ ਮਸਾਹ ਕੀਤਾ। ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
2- ਜੁਰਾਬਾਂ ਪਾਕ ਹੋਣੀਆਂ ਚਾਹੀਦੀਆਂ ਹਨ। ਨਾਪਾਕ (ਗੰਦੀਆਂ) ਜੁਰਾਬਾਂ 'ਤੇ ਮਸਾਹ ਕਰਨਾ ਸਹੀ ਨਹੀਂ ਹੈ।
3- ਜੁਰਾਬਾਂ ਦਾ ਉੰਨੇ ਹਿੱਸੇ ਥਾਂ ਨੂੰ ਢੱਕਣਾ ਜ਼ਰੂਰੀ ਹੈ, ਜਿੰਨੇ ਹਿੱਸੇ ਨੂੰ ਵੁਜ਼ੂ ਵਿੱਚ ਧੋਣਾ ਜ਼ਰੂਰੀ ਹੈ।
4- ਨਿਰਧਾਰਿਤ ਸਮੇਂ ਤੱਕ ਹੀ ਮਸਾਹ ਕੀਤਾ ਜਾਣਾ ਚਾਹੀਦਾ ਹੈ। ਜਿਵੇਂ ਕਿ ਆਮ ਬੰਦੇ ਲਈ: ਇੱਕ ਦਿਨ ਅਤੇ ਇੱਕ ਰਾਤ ਲਈ ਅਤੇ ਯਾਤਰੀ ਕਰਨ ਵਾਲੇ ਲਈ: ਤਿੰਨ ਦਿਨ ਅਤੇ ਤਿੰਨ ਰਾਤਾਂ।
ਕਿਉਂਕਿ ਅਲੀ (ਰ.) ਦੀ ਹਦੀਸ ਵਿੱਚ ਹੈ: ਅੱਲਾਹ ਦੇ ਨਬੀ ﷺ ਨੇ ਯਾਤਰੀ ਲਈ ਤਿੰਨ ਦਿਨ ਅਤੇ ਤਿੰਨ ਰਾਤਾਂ, ਅਤੇ ਠਹਿਰੇ ਹੋਈ ਵਿਅਕਤੀ ਲਈ ਇੱਕ ਦਿਨ ਅਤੇ ਇੱਕ ਰਾਤ (ਜੁਰਾਬਾਂ 'ਤੇ ਮਸਾਹ ਕਰਨ) ਲਈ ਨਿਰਧਾਰਿਤ ਕੀਤੇ ਸੀ। ਮੁਸਲਿਮ ਵਿੱਚ ਰਿਵਾਇਤ ਹੋਈ ਹੈ।
ਉੱਤਰ- 1. ਮਸਾਹ ਦਾ ਸਮਾਂ ਖਤਮ ਹੋਣ 'ਤੇ। ਸ਼ਰੀਅਤੀ ਤੌਰ 'ਤੇ ਮਸਾਹ ਦੀ ਨਿਰਧਾਰਰਿਤ ਮਿਆਦ ਖਤਮ ਹੋਣ ਤੋਂ ਬਾਅਦ ਮਸਾਹ ਕਰਨਾ ਸਹੀ ਨਹੀਂ ਹੈ ਅਤੇ ਇਹ ਮਿਆਦ ਆਮ ਬੰਦੇ ਲਈ ਇੱਕ ਦਿਨ ਅਤੇ ਇੱਕ ਰਾਤ ਅਤੇ ਮੁਸਾਫ਼ਿਰ (ਯਾਤਰੀ) ਲਈ ਤਿੰਨ ਦਿਨ ਅਤੇ ਤਿੰਨ ਰਾਤਾਂ ਹੈ।
2. ਜੁਰਾਬਾਂ ਉਤਾਰਨ 'ਤੇ। ਜਦੋਂ ਬੰਦਾ ਦੋਵੇਂ ਜੁਰਾਬਾਂ ਵਿੱਚੋਂ ਕਿਸੇ ਇੱਕ ਨੂੰ ਵੀ ਉਤਾਰ ਦਿੰਦਾ ਹੈ ਤਾਂ ਉਨ੍ਹਾਂ 'ਤੇ ਮਸਾਹ ਨਹੀਂ ਕੀਤਾ ਜਾ ਸਕਦਾ।
ਉੱਤਰ- 1. ਮੁਸਲਮਾਨ ਹੋਣਾ। ਕਿਸੇ ਕਾਫ਼ਿਰ ਦੀ ਨਮਾਜ਼ ਸਵੀਕਾਰ ਨਹੀਂ ਹੁੰਦੀ; ਕਿਉਂਕਿ ਸ਼ਿਰਕ ਬੰਦੇ ਦੇ ਅਮਲ (ਕਰਮ) ਬਰਬਾਦ ਕਰ ਦਿੰਦਾ ਹੈ।
ਅੱਲਾਹ ਤਆਲਾ ਫ਼ਰਮਉਂਦਾ ਹੈ: "ਜੇ ਤੁਸੀਂ ਸ਼ਿਰਕ ਕੀਤਾ ਤਾਂ ਤੁਹਾਡੇ ਸਾਰੇ ਹੀ ਕੀਤੇ ਕਰਾਏ ਕੰਮ ਵਿਅਰਥ ਹੋ ਜਾਣਗੇ ਅਤੇ ਤੁਸੀਂ ਘਾਟੇ ਵਿਚ ਰਹਿਣ ਵਾਲਿਆਂ ਵਿੱਚੋਂ ਹੋ ਜਾਵੋਗੇ।" (ਸੂਰਤ ਅਜ਼-ਜ਼ੁਮਰ: 65)
2- ਅਕਲ ਹੋਣੀ। ਕਿਸੇ ਪਾਗਲ/ਦੀਵਾਨੇ ਵਿਅਕਤੀ ਦੀ ਨਮਾਜ਼ ਸਹੀ ਨਹੀਂ ਹੁੰਦੀ।
3- ਤਮੀਜ਼ (ਸਮਝ) ਹੋਣੀ। ਇੱਕ ਛੋਟਾ ਬਚਾ ਜਿਸਨੂੰ ਸਹੀ-ਗਲਤ ਦੀ ਤਮੀਜ਼ ਨਹੀਂ ਹੁੰਦੀ, ਉਸਦੀ ਨਮਾਜ਼ ਸਹੀ ਨਹੀਂ ਹੁੰਦੀ।
ਕਿਉਂਕਿ ਨਬੀ ﷺ ਦਾ ਫ਼ਰਮਾਨ ਹੈ: "ਤਿੰਨ ਲੋਕਾਂ ਕੋਲੋਂ ਕਲਮ ਚੁੱਕੀ ਗਈ ਹੈ: ਸੌਣ ਵਾਲੇ ਵਿਅਕਤੀ ਕੋਲੋਂ, ਜਦੋਂ ਤੱਕ ਉਹ ਜਾਗ ਨਹੀਂ ਜਾਂਦਾ, ਬੱਚੇ ਕੋਲੋਂ ਜਦੋਂ ਤੱਕ ਉਹ ਬਾਲਗ (ਅੱਲੜ੍ਹ) ਨਹੀਂ ਹੋ ਜਾਂਦਾ, ਅਤੇ ਪਾਗਲ ਕੋਲੋਂ ਜਦੋਂ ਤੱਕ ਉਹ ਸਮਝਦਾਰ ਨਹੀਂ ਹੋ ਜਾਂਦਾ ਜਾਂ ਆਪਣਾ ਹੋਸ਼ ਮੁੜ ਪ੍ਰਾਪਤ ਨਹੀਂ ਕਰ ਲੈਂਦਾ।" ਇਸਨੂੰ ਸੁਨਨ ਵਾਲਿਆਂ (ਅਬੁ-ਦਾਉਦ, ਤਿਰਮਿਜ਼ੀ, ਨਿਸਾਈ ਅਤੇ ਇਬਨ ਮਾਜਾ) ਨੇ ਰਿਵਾਇਤ ਕੀਤਾ ਹੈ।
4. ਨੀਅਤ (ਇਰਾਦਾ) ਹੋਣਾ।
ਇੱਕ ਹਦੀਸ ਵਿੱਚ ਆਉਂਦਾ ਹੈ: "ਅਮਲਾਂ (ਕਰਮਾਂ) ਦਾ ਦਾਰੋਮਦਾਰ ਨੀਅਤਾਂ 'ਤੇ ਅਧਾਰਿਤ ਹੈ, ਅਤੇ ਹਰੇਕ ਵਿਅਕਤੀ ਨੂੰ ਉਹੀ ਪ੍ਰਾਪਤ ਹੋਵੇਗਾ ਜਿਸਦੀ ਉਸਨੇ ਨੀਅਤ ਕੀਤੀ ਹੋਵੇਗੀ।" ਬੁਖ਼ਾਰੀ ਵਿੱਚ ਰਿਵਾਇਤ ਹੋਈ ਹੈ।
5- ਨਮਾਜ਼ ਦਾ ਸਮਾਂ ਸ਼ੁਰੂ ਹੋਣਾ। ਅੱਲਾਹ ਤਆਲਾ ਦਾ ਫ਼ਰਮਾਨ ਹੈ: "ਬੇਸ਼ੱਕ ਨਮਾਜ਼ ਈਮਾਨ ਵਾਲਿਆਂ ਲਈ ਸਮੇਂ ਦੀ ਪਾਬੰਦੀ ਨਾਲ ਫ਼ਰਜ਼ ਕੀਤੀ ਗਈ ਹੈ।" (ਸੂਰਤ ਅਨ-ਨਿਸਾ: 103)
6- ਤਹਾਰਤ (ਪਾਕੀ ਦੀ ਹਾਲਤ) ਵਿੱਚ ਹੋਣਾ। ਇੱਕ ਹਦੀਸ ਵਿੱਚ ਆਉਂਦਾ ਹੈ: "ਜਦੋਂ ਤੁਹਾਡੇ ਵਿੱਚੋਂ ਕਿਸੇ ਦਾ ਵੁਜ਼ੂ ਟੁੱਟ ਜਾਵੇ, ਤਾਂ ਜਦੋਂ ਤੱਕ ਵੁਜ਼ੂ ਨਾ ਕਰ ਲਵੇ, ਅੱਲਾਹ ਉਸਦੀ ਨਮਾਜ਼ ਨੂੰ ਸਵੀਕਾਰ ਨਹੀਂ ਕਰਦਾ।" ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
7- ਗੰਦਗੀ ਤੋਂ ਪਾਕ ਹੋਣਾ। ਇਸਦਾ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ: "ਅਤੇ ਆਪਣੇ ਕੱਪੜਿਆਂ ਨੂੰ ਪਾਕ–ਸਾਫ਼ ਰੱਖੋ।" (ਸੂਰਤ ਅਲ ਮੁੱਦੱਸਿਰ: 4)
8- ਸਤਰ ਨੂੰ ਢੱਕਣਾ। (ਸਤਰ ਸ਼ਰੀਰ ਦਾ ਉਹ ਹਿੱਸਾ ਹੈ ਜੋ ਹਰ ਸਮੇਂ ਢਕਿਆ ਹੋਣਾ ਜ਼ਰੂਰੀ ਹੈ।) ਅੱਲਾਹ ਤਆਲਾ ਫ਼ਰਮਾਉਂਦਾ ਹੈ: "ਹੇ ਆਦਮ ਦੀ ਔਲਾਦ ! ਹਰੇਕ ਇਬਾਦਤ ਦੇ ਮੌਕੇ 'ਤੇ ਆਪਣੀ ਸਜਾਵਟ ਨਾਲ ਸਜੇ ਰਹੋ।" (ਸੂਰਤ ਅਲ-ਆਰਾਫ਼: 31)
9- ਕਿਬਲਾ ਵੱਲ ਰੁਖ ਕਰਨਾ। ਅੱਲਾਹ ਤਆਲਾ ਦਾ ਫ਼ਰਮਾਨ ਹੈ: "...ਸੋ ਤੁਸੀਂ ਆਪਣਾ ਮੂੰਹ ਮਸਜਿਦੇ ਹਰਾਮ (ਖ਼ਾਨਾ ਕਾਅਬਾ) ਵੱਲ ਫੇਰ ਲਵੋ ਅਤੇ ਤੁਸੀਂ ਜਿੱਥੇ ਕਿਤੇ ਵੀ (ਨਮਾਜ਼ ਪੜ੍ਹਦੇ) ਹੋਵੋ ਆਪਣਾ ਮੂੰਹ ਉਸੇ ਵੱਲ ਫੇਰ ਲਿਆ ਕਰੋ।" (ਸੂਰਤ ਅਲ-ਬਕਰਹ: 144)
ਉੱਤਰ- ਨਮਾਜ਼ ਦੇ ਚੌਦਾਂ ਥੰਮ੍ਹ ਹਨ, ਅਤੇ ਉਹ ਇਸ ਪ੍ਰਕਾਰ ਹਨ:
1. ਜੋ ਸਮਰੱਥ ਹੋਵੇ ਉਸ ਲਈ ਖੜੇ ਹੋਕੇ ਫ਼ਰਜ਼ ਨਮਾਜ਼ ਪੜ੍ਹਨਾ। ਕਿਉਂਕਿ ਇਮਰਾਨ ਬਿਨ ਹੁਸੈਨ (ਰ.) ਦੀ ਹਦੀਸ ਵਿੱਚ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਖੜ੍ਹੇ ਹੋ ਕੇ ਨਮਾਜ਼ ਪੜ੍ਹੋ, ਜੇਕਰ ਇਸਦੀ ਸਮਰੱਥਾ ਨਾ ਹੋਵੇ, ਤਾਂ ਬੈਠ ਕੇ ਪੜ੍ਹੋ, ਅਤੇ ਜੇਕਰ ਇਹ ਵੀ ਨਾ ਹੋ ਸਕੇ, ਤਾਂ ਪਾਸੇ 'ਤੇ ਪੈ ਕੇ ਪੜ੍ਹੋ।" ਬੁਖ਼ਾਰੀ ਵਿੱਚ ਰਿਵਾਇਤ ਹੋਈ ਹੈ।
2. ਤਕਬੀਰੇ ਤਹਿਰੀਮਾ (ਸ਼ੁਰੂਆਤੀ ਤਕਬੀਰ) ਜੋ ਕਿ: "ਅੱਲਾਹੁ ਅਕਬਰ" ਕਹਿਣਾ ਹੈ। ਕਿਉਂਕਿ ਨਬੀ ﷺ ਦਾ ਇਹ ਫ਼ਰਮਾਨ ਹੈ: "ਜਦੋਂ ਤੁਸੀਂ ਨਮਾਜ਼ ਲਈ ਖੜ੍ਹੇ ਹੋ ਜਾਵੋ, ਤਾਂ ਤਕਬੀਰ ਕਹੋ।" ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
3. ਸੂਰਤ ਅਲ-ਫ਼ਾਤਿਹਾ ਪੜ੍ਹਨਾ। ਕਿਉਂਕਿ ਨਬੀ ﷺ ਦਾ ਇਹ ਫ਼ਰਮਾਨ ਹੈ: "ਜਿਸਨੇ ਸੂਰਤ ਫਤਿਹਾ ਨਹੀਂ ਪੜ੍ਹੀ, ਉਸਦੀ ਨਮਾਜ਼ ਹੀ ਨਹੀਂ ਹੋਈ।" ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
4. ਰੁਕੂ ਕਰਨਾ। ਅਤੇ ਇਸ ਵਿੱਚ ਆਪਣੀ ਪਿੱਠ ਨੂੰ ਸਿੱਧਾ ਅਤੇ ਆਪਣੇ ਸਿਰ ਨੂੰ ਉਸਦੇ ਬਰਾਬਰ ਰੱਖੇਗਾ।
5. ਰੁਕੂ ਤੋਂ ਸਿਰ ਚੁੱਕਣਾ।
6. ਸਿੱਧਾ ਖੜਾ ਹੋਣਾ। ਜਿਵੇਂ ਕਿ ਨਬੀ ﷺ ਦਾ ਫਰਮਾਨ ਹੈ: «ਫੇਰ ਰੁਕੂ ਕਰੋ, ਇੱਥੇ ਤੱਕ ਕਿ ਤੁਸੀਂ ਰੁਕੂ ਵਿੱਚ ਸਥਿਰ ਹੋ ਜਾਵੋਂ, ਫੇਰ ਰੁਕੂ ਤੋਂ ਉੱਠੋ ਅਤੇ ਉਦੋਂ ਤੱਕ ਖੜ੍ਹੇ ਰਹੋ ਜਦੋਂ ਤੱਕ ਸਿੱਧੇ ਨਾ ਹੋ ਜਾਵੋਂ।» ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
7. ਸਜਦਾ ਕਰਨਾ। ਅਤੇ ਇਸ ਵਿੱਚ ਮੱਥਾ, ਨੱਕ, ਦੋਵੇਂ ਹਥੇਲੀਆਂ, ਦੋਵੇਂ ਗੋਡੇ ਅਤੇ ਦੋਵੇਂ ਪੈਰਾਂ ਦੇ ਪੰਜਿਆਂ ਨੂੰ ਜ਼ਮੀਨ 'ਤੇ ਲਗਾਉਣਾ ਹੈ।
8. ਸਜਦੇ ਤੋਂ ਸਿਰ ਚੁੱਕਣਾ।
9. ਦੋਨਾਂ ਸਜਦਿਆਂ ਵਿਚਕਾਰ ਬੈਠਣਾ। ਕਿਉਂਕਿ ਨਬੀ ﷺ ਦਾ ਫ਼ਰਮਾਨ ਹੈ: " ਫੇਰ ਸਜਦਾ ਕਰੋ ਇੰਨੀ ਦੇਰ ਤੱਕ ਸਜਦਾ ਕਰੋ ਕਿ ਸਥਿਰ ਹੋ ਜਾਵੋਂ, ਫੇਰ ਸਜਦੇ ਤੋਂ ਉੱਠ ਕੇ ਇੰਨੀ ਦੇਰ ਲਈ ਬੈਠੋ ਕੇ ਸਥਿਰ ਹੋ ਜਾਵੋਂ।" ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਸੁੰਨਤ ਤਰੀਕਾ ਇਹ ਹੈ ਕਿ: ਖੱਬੇ ਪੈਰ ਨੂੰ ਫੈਲਾਓ ਤੇ ਸੱਜਾ ਪੈਰ ਨੂੰ ਕਿਬਲੇ ਵੱਲ ਰੁਖ ਕਰਕੇ ਖੜ੍ਹਾ ਰੱਖੋ। ਕਿਉਂਕਿ ਮੁਸਲਮਾਨਾਂ ਦੀ ਮਾਤਾ ਆਇਸ਼ਾ (ਰ.) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ: "ਆਪ ﷺ ਆਪਣੇ ਖੱਬੇ ਪੈਰ ਨੂੰ ਫੈਲਾ ਲੈਂਦੇ ਅਤੇ ਸੱਜੇ ਪੈਰ ਨੂੰ ਖੜ੍ਹਾ ਰੱਖਦੇ ਸੀ।" ਮੁਸਲਿਮ ਵਿੱਚ ਰਿਵਾਇਤ ਹੋਈ ਹੈ।
10. ਸ਼ਾਂਤੀ। ਭਾਵ ਨਮਾਜ਼ ਦਾ ਹਰ ਕੰਮ ਸਕੂਨ ਨਾਲ ਕਰਨਾ।
11. ਆਖਰੀ ਤਸ਼ਹੁੱਦ। ਇਸਦਾ ਸਬੂਤ ਇਬਨ ਮਸੂਦ (ਰ.) ਦੀ ਹਦੀਸ ਹੈ, ਜਿਸ ਵਿੱਚ ਉਹ ਕਹਿੰਦਾ ਹਨ: "ਅਸੀਂ ਨਮਾਜ਼ ਵਿੱਚ ਤਸ਼ਹੁੱਦ ਦੇ ਫ਼ਰਜ਼ ਹੋਣ ਤੋਂ ਪਹਿਲਾਂ ਕਿਹਾ ਕਰਦੇ ਸੀ... ਨਸਾਈ ਵੱਲੋਂ ਰਿਵਾਇਤ ਹੋਈ ਹੈ ਅਤੇ ਇਹ ਹਦੀਸ ਮੂਲ ਰੂਪ ਵਿੱਚ ਸਹੀਐਨ (ਬੁਖਾਰੀ ਤੇ ਮੁਸਲਿਮ) ਵਿੱਚ ਹੈ।
12. ਉਸ ਲਈ ਬੈਠਣਾ।
13. ਦੋ ਵਾਰੀ ਸਲਾਮ (ਅੱਸਲਾਮੁ ਅਲੈਕੁਮ ਵਾ ਰਹਿਮਤੁੱਲਾਹ) ਕਹਿਣਾ। ਹਦੀਸ ਵਿੱਚ ਆਉਂਦਾ ਹੈ: "ਆਪ ﷺ ਆਪਣੇ ਸੱਜੇ ਅਤੇ ਖੱਬੇ ਪਾਸੇ ਇਹ ਕਹਿ ਕੇ ਸਲਾਮ ਕਰਦੇ ਸੀ: ਅੱਸਲਾਮੁ ਅਲੈਕੁਮ ਵਾ ਰਹਿਮਤੁੱਲਾਹ, ਅੱਸਲਾਮੁ ਅਲੈਕੁਮ ਵਾ ਰਹਿਮਤੁੱਲਾਹ।" ਤਿਰਮਿਜ਼ੀ ਆਦਿ ਵਿੱਚ ਰਿਵਾਇਤ ਹੋਈ ਹੈ।
14. ਸਾਰੇ ਥੰਮ੍ਹਾਂ ਨੂੰ ਕਰਮਵਾਰ (ਤਰਤੀਬ ਨਾਲ) ਅਦਾ ਕਰਨਾ; ਜਿਵੇਂ ਕਿ ਦੱਸਿਆ ਗਿਆ ਹੈ। ਜੇਕਰ ਕੋਈ ਜਾਣ-ਬੁੱਝ ਕੇ ਰੁਕੂ ਤੋਂ ਪਹਿਲਾਂ ਕਰੇ; ਤਾਂ ਉਸਦੀ ਨਮਾਜ਼ ਅਯੋਗ (ਰੱਦ) ਹੋ ਜਾਵੇਗੀ; ਅਤੇ ਜੇਕਰ ਕੋਈ ਗਲਤੀ ਨਾਲ ਕਰੇ ਤਾਂ ਉਸਨੂੰ ਲਾਜ਼ਮੀ ਤੌਰ 'ਤੇ ਦੁਬਾਰਾ ਰੁਕੂ ਤੇ ਸਜਦਾ ਕਰਨਾ ਹੋਵੇਗਾ।
ਉੱਤਰ- ਨਮਾਜ਼ ਦੇ ਲਾਜ਼ਮੀ ਕੰਮ ਅੱਠ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ:
1. ਤਕਬੀਰੇ-ਤਹਿਰੀਮਾ ਤੋਂ ਇਲਾਵਾ ਹੋਰ ਦੂਸਰੀਆਂ ਤਕਬੀਰਾਂ।
2. ਜਮਾਤ ਵਿੱਚ ਇਮਾਮ ਅਤੇ ਇਕੱਲੇ ਬੰਦੇ ਦਾ "ਸਮਿਅੱਲਾਹੁ ਲਿਮਨ ਹਮਿਦਾਹ" (ਅੱਲਾਹ ਨੇ ਉਸਦੀ ਸੁਣ ਲਈ ਜਿਸਨੇ ਉਸਦੀ ਤਾਰੀਫ਼ ਕੀਤੀ।) ਕਹਿਣਾ।
3. "ਰੱਬਾਨਾ ਵਲਾਕਲ ਹਮਦ" (ਹੇ ਸਾਡੇ ਰੱਬ, ਤੁਹਾਡੇ ਲਈ ਹੀ ਸਾਰੀਆਂ ਤਾਰੀਫ਼ਾਂ ਹਨ।) ਕਹਿਣਾ।
4. ਰੁਕੂ ਵਿੱਚ ਘਟੋ-ਘਟ ਇੱਕ ਵਾਰ "ਸੁਬਹਾਨਾ ਰੱਬੀਅਲ ਅਜ਼ੀਮ" [ਪਾਕ (ਪਵਿੱਤਰ) ਹੈ ਮੇਰਾ ਮਹਾਨ ਰੱਬ] ਕਹਿਣਾ।
5. ਸਜਦੇ ਵਿੱਚ ਘਟੋ-ਘਟ ਇੱਕ ਵਾਰ "ਸੁਬਹਾਨਾ ਰੱਬੀਅਲ-ਆਲਾ" (ਮੇਰਾ ਮਹਾਨ ਰੱਬ ਪਾਕ ਹੈ।) ਕਹਿਣਾ।
6. ਦੋਵੇਂ ਸਜਦਿਆਂ ਵਿਚਕਾਰ “ਰੱਬਿਗ਼ ਫਿਰ ਲੀ” (ਮੇਰੇ ਰੱਬਾ, ਮੈਨੂੰ ਮਾਫ਼ ਕਰ) ਕਹਿਣਾ।
7. ਪਹਿਲਾ ਤਸ਼ਹੁੱਦ
8. ਪਹਿਲੇ ਤਸ਼ਹੁੱਦ ਲਈ ਬੈਠਣਾ।
ਉੱਤਰ- ਨਮਾਜ਼ ਵਿੱਚ ਗਿਆਰਾਂ ਸੁੰਨਤਾਂ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ:
1. ਤਕਬੀਰੇ-ਤਹਿਰੀਮਾ ਤੋਂ ਬਾਅਦ ਨਮਾਜ਼ ਸ਼ੁਰੂ ਕਰਨ ਦੀ ਦੁਆ ਪੜ੍ਹਨਾ: "ਸੁਬਹਾਨਾ ਕੱਲਾ ਹੁੱਮਾ ਵਾ ਬੀ ਹਮਦਿਕਾ, ਵਾ ਤਬਾਰਾ ਕਸਮੁਕਾ, ਵਾ ਤਆਲਾ ਜੱਦੁਕਾ, ਵਲਾ ਇਲਾਹਾ ਗੈਰੁਕ।" (ਹੇ ਅੱਲਾਹ, ਤੂੰ ਪਾਕ ਹੈਂ ਅਤੇ ਤੇਰੀਆਂ ਹੀ ਤਾਰੀਫ਼ਾਂ ਹਨ, ਤੇਰਾ ਨਾਂ ਵੱਡਾ ਬਰਕਤ ਵਾਲਾ ਹੈ, ਤੇਰੀ ਸ਼ਾਨ ਵੱਡੀ ਉੱਚੀ ਹੈ, ਅਤੇ ਤੈਥੋਂ ਸਿਵਾ ਕੋਈ ਮਾਬੂਦ ਨਹੀਂ।)
2. "ਆਉਜ਼ੁ ਬਿੱਲਾਹੀ ਮਿਨੱਸ਼ ਸ਼ੈਤਾਨ ਨਿੱਰਾਜੀਮ" (ਮੈਂ ਲਾਅਨਤੀ ਸ਼ੈਤਾਨ ਤੋਂ ਅੱਲਾਹ ਦੀ ਪਨਾਹ ਮੰਗਦਾ ਹਾਂ।) ਕਹਿ ਕੇ ਸ਼ੈਤਾਨ ਤੋਂ ਪਨਾਹ ਮੰਗਣਾ।
3. ਬਿਸਮਿੱਲਾਹਿੱਰ ਰਹਿਮਾਨਿੱਰ ਰਹੀਮ (ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।) ਪੜ੍ਹਨਾ।
4. ਸੂਰਤ ਫ਼ਾਤਿਹਾ ਤੋਂ ਆਮੀਨ ਕਹਿਣਾ।
5. ਸੂਰਤ ਫਾਤਿਹਾ ਤੋਂ ਬਾਅਦ ਕੋਈ ਦੂਜੀ ਸੂਰਤ ਪੜ੍ਹਨਾ।
6. ਇਮਾਮ ਦਾ ਉੱਚੀ ਆਵਾਜ਼ ਨਾਲ ਕੁਰਆਨ ਪੜ੍ਹਨਾ ।
7. 'ਰੱਬਾਨਾ ਵਲਾਕਲ ਹਮਦ' ਤੋਂ ਬਾਅਦ: "ਮਿਲੱਸ ਸਮਾਵਾਤੀ ਵਾ ਮਿਲਅਲ ਅਰਜ਼ੀ ਵਾ ਮਿਲਾਅ ਮਾ ਸ਼ਿਅਤਾ ਮਿਨ ਸ਼ੈਈਨ ਬਾਅਦੁ" (ਅਕਾਸ਼ਾਂ ਅਤੇ ਧਰਤੀ ਦੇ ਬਰਾਬਰ, ਇਨ੍ਹਾਂ ਦੋਵਾਂ ਵਿਚਕਾਰ ਜੋ ਕੁੱਝ ਹੈ ਉਸਦੇ ਬਰਾਬਰ, ਅਤੇ ਇਨ੍ਹਾਂ ਤੋਂ ਇਲਾਵਾ ਜੋ ਕੁੱਝ ਤੂੰ ਚਾਹੇ ਉਸ ਦੇ ਬਰਾਬਰ।) ਕਹਿਣਾ।
8. ਰੁਕੂ ਵਿੱਚ ਇੱਕ ਤੋਂ ਵੱਧ ਜਿੰਨੀ ਹੋ ਸਕੇ ਤਸਬੀਹ ਪੜ੍ਹਨਾ। ਭਾਵ ਦੋ ਵਾਰ, ਤਿੰਨ ਵਾਰ ਜਾਂ ਉਸਤੋਂ ਵੀ ਵੱਧ ਜਿੰਨਾ ਹੋ ਸਕੇ ਤਸਬੀਹ ਪੜ੍ਹਨਾ।
9. ਸਜਦੇ ਵਿੱਚ ਇੱਕ ਤੋਂ ਵੱਧ ਜਿੰਨੀ ਹੋ ਸਕੇ ਤਸਬੀਹ ਪੜ੍ਹਨਾ।
10. ਦੋਵੇਂ ਸਜਦਿਆਂ ਦੇ ਵਿਚਕਾਰ ਇੱਕ ਤੋਂ ਵੱਧ ਵਾਰ "ਰੱਬਿਗ਼ ਫਿਰਲੀ" ਕਹਿਣਾ।
11. ਆਖਰੀ ਤਸ਼ਹੁੱਦ ਵਿੱਚ ਨਬੀ ﷺ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਸਲਾਮ ਅਤੇ ਬਰਕਤਾਂ ਦੀ ਦੁਆ ਭੇਜਣੀ ਅਤੇ ਫੇਰ ਉਸ ਤੋਂ ਬਾਅਦ ਦੁਆ ਕਰਨਾ।
ਕੰਮ ਕਰਨ ਵਾਲੀਆਂ (ਅਮਲੀ) ਸੁੰਨਤਾਂ:
1. ਤਕਬੀਰੇ-ਤਹਿਰੀਮਾ ਨਾਲ ਰਫ਼ਾ-ਯਦੈਨ ਕਰਨਾ (ਦੋਵੇਂ ਹੱਥਾਂ ਨੂੰ ਚੁੱਕਣਾ)।
2. ਅਤੇ ਰੁਕੂ ਕਰਨ ਵੇਲੇ ਵੀ,
3. ਅਤੇ ਰੁਕੂ ਤੋਂ ਸਿਰ ਚੁੱਕਣ ਵੇਲੇ ਵੀ,
4. ਉਸ ਤੋਂ ਬਾਅਦ ਹੱਥਾਂ ਨੂੰ ਨੀਚੇ ਛੱਡਣਾ।
5. ਸੱਜੇ ਹੱਥ ਨੂੰ ਖੱਬੇ ਹਾਥ ਉੱਤੇ ਰੱਖਣਾ।
6. ਸਜਦਾ ਕਰਨ ਵਾਲੀ ਥਾਂ 'ਤੇ ਦੇਖਣਾ।
7. ਖੜ੍ਹੇ ਹੋਣ ਵੇਲੇ ਆਪਣੇ ਪੈਰਾਂ ਵਿੱਚ ਦੂਰੀ ਰੱਖਣਾ।
8. ਰੁਕੂ ਵਿੱਚ ਆਪਣੀਆਂ ਉਂਗਲਾਂ ਨੂੰ ਫੈਲਾਉਂਦਿਆਂ ਹੋਏ ਆਪਣੇ ਗੋਡਿਆਂ ਨੂੰ ਫੜਨਾ, ਆਪਣੀ ਪਿੱਠ ਨੂੰ ਸਿੱਧੀ ਰੱਖਣਾ ਅਤੇ ਆਪਣੇ ਸਿਰ ਨੂੰ ਉਸਦੇ ਬਰਾਬਰ ਰੱਖਣਾ।
9. ਸਜਦਿਆਂ ਵਿੱਚ ਸਜਦੇ ਦੇ ਅੰਗਾ ਨੂੰ ਜ਼ਮੀਨ 'ਤੇ ਟਿਕਾਉਣਾ ਅਤੇ ਉਨ੍ਹਾਂ ਦਾ ਸਜਦੇ ਦੀ ਥਾਂ ਨੂੰ ਚੰਗੀ ਤਰ੍ਹਾਂ ਛੂਹਣਾ।
10. ਸਜਦੇ ਵਿੱਚ ਆਪਣੀਆਂ ਦੋਵੇਂ ਬਾਹਾਂ ਨੂੰ ਆਪਣੀਆਂ ਪਾਸਿਆਂ (ਪਸਲੀਆਂ) ਤੋਂ, ਪੇਟ ਨੂੰ ਪੱਟਾਂ ਤੋਂ ਅਤੇ ਪੱਟਾਂ ਨੂੰ ਪਿੰਡਲੀਆਂ ਤੋਂ ਦੂਰ ਰੱਖਣਾ। ਅਤੇ ਆਪਣੇ ਦੋਵੇਂ ਗੋਡਿਆਂ ਵਿਚਕਾਰ ਦੂਰੀ ਰੱਖਣਾ, ਪੈਰਾਂ ਨੂੰ ਸਿੱਧਾ ਖੜ੍ਹਾ ਰੱਖਣਾ, ਪੈਰਾਂ ਦੀਆਂ ਉਂਗਲਾਂ ਦੇ ਅੰਦਰੂਨੀ ਹਿੱਸੇ ਨੂੰ ਜ਼ਮੀਨ ਉੱਤੇ ਰੱਖਣਾ ਅਤੇ ਆਪਣੇ ਹੱਥਾਂ ਨੂੰ ਮੋਢਿਆਂ ਦੇ ਬਰਾਬਰ ਇਸ ਤਰੀਕੇ ਨਾਲ ਫੈਲਾ ਕੇ ਰੱਖਣਾ ਕਿ ਉਂਗਲਾਂ ਜੁੜੀਆਂ ਹੋਣ।
11. ਦੋਨੋ ਸਜਦਿਆਂ ਵਿਚਕਾਰ ਬੈਠਣ ਵੇਲੇ ਅਤੇ ਪਹਿਲੇ ਤਸ਼ਹੁੱਦ ਵਿੱਚ 'ਇਫ਼ਤਿਰਾਸ਼' ਕਰਨਾ (ਭਾਵ ਖੱਬੇ ਪੈਰ 'ਤੇ ਬੈਠਣਾ ਅਤੇ ਸੱਜੇ ਪੈਰ ਨੂੰ ਖੜ੍ਹਾ ਰੱਖਣਾ ਤੇ ਉਸਦੇ ਪੰਜੇ ਦਾ ਕਿਬਲੇ ਵੱਲ ਰੁਖ ਹੋਣਾ)
ਅਤੇ ਦੂਜੇ ਤਸ਼ਹੁੱਦ ਵਿੱਚ ਤਵੱਰੁਕ ਕਰਨਾ। (ਭਾਵ ਆਪਣਾ ਸੱਜਾ ਪੈਰ ਖੜਾ ਕਰਕੇ, ਆਪਣਾ ਖੱਬਾ ਪੈਰ ਸੱਜੀ ਪਿੰਡਲੀ ਦੇ ਹੇਠੋਂ ਕੱਢਕੇ, ਆਪਣੇ ਖੱਬੇ ਚੂਲੇ 'ਤੇ ਬੈਠਣਾ।)
12. ਦੋਨੋ ਸਜਦਿਆਂ ਵਿਚਕਾਰ ਬੈਠਣ ਵੇਲੇ ਅਤੇ ਤਸ਼ਹੁੱਦ ਵਿੱਚ, ਦੋਵੇਂ ਹੱਥਾਂ ਨੂੰ ਪੱਟਾਂ ਉੱਤੇ ਫੈਲਾ ਕੇ ਤੇ ਉਂਗਲਾਂ ਨੂੰ ਆਪਸ ਵਿੱਚ ਜੋੜ ਕੇ ਰੱਖਣਾ। ਪਰ ਤਸ਼ਹੁੱਦ ਦੀ ਹਾਲਤ ਵਿੱਚ ਸੱਜੇ ਹੱਥ ਦੀ ਚੀਚੀ ਅਤੇ ਤੀਜੀ ਉਂਗਲ ਨਾਲ ਮੁੱਠੀ ਬਣਾਉਣੀ, ਅੰਗੂਠੇ ਤੇ ਵਿਚਕਾਰਲੀ ਉਂਗਲ ਨਾਲ ਇੱਕ ਗੋਲ ਘੇਰਾ ਬਣਾਉਣਾ ਅਤੇ ਪਹਿਲੀ (ਗਵਾਹੀ ਦੀ) ਉਂਗਲ ਨਾਲ ਅੱਲਾਹ ਦਾ ਜ਼ਿਕਰ ਕਰਦੇ ਸਮੇਂ ਇਸ਼ਾਰਾ ਕਰਨਾ।
13. ਸਲਾਮ ਕਰਦੇ ਹੋਏ ਪਹਿਲਾਂ ਸੱਜੇ ਪਾਸੇ ਅਤੇ ਫੇਰ ਖੱਬੇ ਪਾਸੇ ਦੇਖਣਾ।
ਉੱਤਰ- ਨਮਾਜ਼ ਪੜ੍ਹਨ ਦਾ ਤਰੀਕਾ:
1. ਆਪਣੇ ਪੂਰੇ ਸ਼ਰੀਰ ਨਾਲ ਕਿਬਲਾ ਵੱਲ ਰੁਖ ਹੋਵੇ, ਨਾ ਸੱਜੇ-ਖੱਬੇ ਮੁੜੇ ਅਤੇ ਨਾ ਇੱਧਰ-ਉੱਧਰ ਦੇਖੇ।
2. ਫੇਰ ਜ਼ੁਬਾਨ ਤੋਂ ਕਹੇ ਬਿਨਾ ਆਪਣੇ ਦਿਲ ਵਿੱਚ ਉਸ ਨਮਾਜ਼ ਦੀ ਨੀਅਤ (ਇਰਾਦਾ) ਕਰੇ ਜੋ ਉਹ ਪੜ੍ਹਨੀ ਚਾਹੁੰਦਾ ਹੈ।
3. ਫੇਰ ਤਕਬੀਰੇ ਤਹਿਰੀਮਾ ਭਾਵ “ਅੱਲਾਹੁ ਅਕਬਰ” ਕਹਿੰਦੇ ਹੋਏ ਆਪਣੇ ਦੋਵੇਂ ਹੱਥਾਂ ਨੂੰ ਆਪਣੇ ਮੋਢਿਆਂ ਤੱਕ ਚੁੱਕੇ।
4. ਫੇਰ ਆਪਣੇ ਖੱਬੇ ਹੱਥ ਨੂੰ ਸੱਜੇ ਹੱਥ ਨਾਲ ਫੜਦੇ ਹੋਏ ਆਪਣੀ ਛਾਤੀ ‘ਤੇ ਰੱਖੇ।
5. ਫੇਰ ਨਮਾਜ਼ ਸ਼ੁਰੂ ਕਰਨ ਦੀ ਦੁਆ ਪੜ੍ਹੇ ਅਤੇ ਕਹੇ: "ਅੱਲਾਹੁੱਮਾ ਬਾਇਦ ਬੈਨੀ ਵਾ ਬੈਨਾ ਖਤਾਯਾਯਾ ਕਮਾ ਬਾਅੱਤਾ ਬੈਨਲ ਮਸ਼ਰੀਕੀ ਵਲ ਮਗ਼ਰਿਬ, ਅੱਲਾਹੁੱਮਾ ਨੱਕਿਨੀ ਮਿਨ ਖਤਾਯਾਯਾ ਕਮਾ ਯੁਨੱਕਸ ਸੌਬੁਲ ਅਬਯਾਜ਼ੁ ਮਿਨੱਦ-ਦਨਸ, ਅੱਲਾਹੁਮੱਗ ਸਿਲਨੀ ਮਿਨ ਖਤਾਯਾਯਾ ਬਿਲ ਮਾਈ ਵੱਸ-ਸਲਜੀ ਵਲ ਬਰਦ।" (ਹੇ ਅੱਲਾਹ! ਮੇਰੇ ਅਤੇ ਮੇਰੇ ਗੁਨਾਹਾਂ ਵਿਚਕਾਰ ਇੰਨੀ ਦੂਰੀ ਪਾ ਦੇ ਜਿੰਨੀ ਤੂੰ ਪੂਰਬ ਤੇ ਪੱਛਿਮ ਵਿਚਕਾਰ ਦੂਰੀ ਪਾਈ ਹੈ। ਹੇ ਅੱਲਾਹ! ਮੈਨੂੰ ਗੁਨਾਹਾਂ ਤੋਂ ਇੰਜ ਸਾਫ਼ ਕਰ ਦੇ ਜਿਵੇਂ ਸਫੈਦ ਕਪੜੇ ਤੋਂ ਮੈਲ ਸਾਫ਼ ਹੁੰਦੀ ਹੈ। ਹੇ ਅੱਲਾਹ! ਮੇਰੇ ਉੱਤੋਂ ਮੇਰੇ ਗੁਨਾਹਾਂ ਨੂੰ ਪਾਣੀ, ਬਰਫ ਅਤੇ ਗੜ੍ਹਿਆਂ ਨਾਲ ਧੋ ਦੇ।)
ਜਾਂ ਫੇਰ ਇਹ ਦੁਆ ਪੜ੍ਹੇ: "ਸੁਬਹਾਨਾ ਕੱਲਾ ਹੁੱਮਾ ਵਾ ਬੀ ਹਮਦਿਕਾ, ਵਾ ਤਬਾਰਾ ਕਸਮੁਕਾ, ਵਾ ਤਆਲਾ ਜੱਦੁਕਾ, ਵਲਾ ਇਲਾਹਾ ਗੈਰੁਕ।" (ਹੇ ਅੱਲਾਹ, ਤੂੰ ਪਾਕ ਹੈਂ ਅਤੇ ਤੇਰੀਆਂ ਹੀ ਤਾਰੀਫ਼ਾਂ ਹਨ, ਤੇਰਾ ਨਾਂ ਵੱਡਾ ਬਰਕਤ ਵਾਲਾ ਹੈ, ਤੇਰੀ ਸ਼ਾਨ ਵੱਡੀ ਉੱਚੀ ਹੈ, ਅਤੇ ਤੈਥੋਂ ਸਿਵਾ ਕੋਈ ਮਾਬੂਦ ਨਹੀਂ।)
6. ਫੇਰ ਸ਼ੈਤਾਨ ਤੋਂ ਪਨਾਹ ਮੰਗਦੇ ਹੋਏ ਇਹ ਕਹੇ : "ਆਉਜ਼ੁ ਬਿੱਲਾਹੀ ਮਿਨੱਸ਼ ਸ਼ੈਤਾਨ ਨਿੱਰਾਜੀਮ" (ਮੈਂ ਲਾਅਨਤੀ ਸ਼ੈਤਾਨ ਤੋਂ ਅੱਲਾਹ ਦੀ ਪਨਾਹ ਮੰਗਦਾ ਹਾਂ।)
7. ਫੇਰ ਬਿਸਮਿੱਲਾਹ ਕਹਿ ਕੇ ਸੂਰਤ ਅਲ-ਫਾਤਿਹਾ ਪੜ੍ਹੇ: "ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।" "ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਉਸ ਅੱਲਾਹ ਲਈ ਹਨ ਜਿਹੜਾ ਕੁੱਲ ਜਹਾਨਾਂ ਦਾ ਰੱਬ ਹੈ।" "ਅਤਿਅੰਤ ਮਿਹਰਬਾਨ ਤੇ ਰਹਿਮ ਫ਼ਰਮਾਉਣ ਵਾਲਾ ਹੈ।" "ਬਦਲੇ ਵਾਲੇ ਦਿਨ (ਕਿਆਮਤ) ਦਾ ਮਾਲਿਕ ਹੈ।" "ਅਸੀਂ ਤੇਰੀ ਹੀ ਇਬਾਦਤ ਕਰਦੇ ਹਾਂ ਅਤੇ ਤੈਥੋਂ ਹੀ (ਹਰ ਪ੍ਰਕਾਰ ਦੀ) ਮਦਦ ਚਾਹੁੰਦੇ ਹਾਂ।" "(ਹੇ ਅੱਲਾਹ।) ਸਾਨੂੰ ਸਿੱਧਾ ਰਾਹ ਵਿਖਾ।" "ਉਹਨਾਂ ਲੋਕਾਂ ਦੀ ਰਾਹ ਜਿਨ੍ਹਾਂ ਨੂੰ ਤੂੰ ਇਨਾਮ ਬਖ਼ਸ਼ਿਆ, ਜਿਨ੍ਹਾਂ 'ਤੇ ਤੇਰਾ ਕਰੋਪ (ਅਜ਼ਾਬ) ਨਹੀਂ ਹੋਇਆ ਅਤੇ ਨਾ ਹੀ ਉਹ (ਸਿੱਧੀ ਰਾਹ ਤੋਂ) ਭਟਕੇ ਹੋਏ ਸੀ।" (ਸੂਰਤ ਅਲ-ਫ਼ਾਤਿਹਾ: 1-7)
ਫੇਰ “ਆਮੀਨ” ਕਹੇ ਭਾਵ: ਹੇ ਅੱਲਾਹ, ਤੂੰ ਇਸਨੂੰ ਕਬੂਲ ਕਰ।
8. ਫੇਰ ਕੁਰਆਨ ਵਿੱਚੋਂ ਜੋ ਕੁੱਝ ਵੀ ਯਾਦ ਹੋਵੇ, ਉਹ ਪੜ੍ਹੇ; ਅਤੇ ਸਵੇਰ (ਫਜਰ) ਦੀ ਨਮਾਜ਼ ਵਿੱਚ ਜਿੰਨਾ ਵੱਧ ਹੋ ਸਕੇ ਕੁਰਆਨ ਪੜ੍ਹੇ।
9. ਫੇਰ ਰੁਕੂ ਕਰੇ, ਭਾਵ: ਅੱਲਾਹ ਤਆਲਾ ਦੇ ਆਦਰ-ਸਤਿਕਾਰ ਵਿੱਚ ਆਪਣੀ ਪਿੱਠ ਝੁਕਾਵੇ। ਰੁਕੂ ਕਰਨ ਵੇਲੇ ਆਪਣੇ ਦੋਵੇਂ ਹੱਥਾਂ ਨੂੰ ਆਪਣੇ ਮੋਢਿਆਂ ਤੱਕ ਚੁੱਕੇ ਤੇ ਤਕਬੀਰ (ਅੱਲਾਹੁ ਅਕਬਰ) ਕਹੇ। ਅਤੇ ਸੁੰਨਤ ਤਰੀਕਾ ਇਹ ਹੈ ਕਿ ਆਪਣੀ ਪਿੱਠ ਨੂੰ ਸਿੱਧਾ ਰੱਖੇ, ਸਿਰ ਨੂੰ ਪਿੱਠ ਦੇ ਬਰਾਬਰ ਰੱਖੇ ਅਤੇ ਆਪਣੇ ਦੋਵਾਂ ਹੱਥਾਂ ਦੀਆਂ ਉਂਗਲਾਂ ਨੂੰ ਫੈਲਾਉਂਦੇ ਹੋਏ ਆਪਣੇ ਗੋਡਿਆਂ ਨੂੰ ਫੜ ਲਵੇ।
10. ਰੁਕੂ ਵਿੱਚ ਤਿੰਨ ਵਾਰ "ਸੁਬਹਾਨਾ ਰੱਬੀਅਲ-ਅਜ਼ੀਮ" (ਪਾਕ (ਪਵਿੱਤਰ) ਹੈ ਮੇਰਾ ਮਹਾਨ ਰੱਬ) ਪੜ੍ਹੇ ਅਤੇ ਜੇਕਰ ਨਾਲ ਇਹ ਵੀ ਪੜ੍ਹੇ "ਸੁਬਹਾਨਕੱਲਾਹੁੱਮਾ ਵਬੀ ਹਮਦਿਕਾ, ਅੱਲਾਹੁੱਮਗ਼ ਫਿਰਲੀ" (ਪਾਕ ਹੈਂ ਤੂੰ ਹੇ ਅੱਲਾਹ! ਤੇਰੀਆਂ ਤਾਰੀਫਾਂ ਹਨ, ਹੇ ਅੱਲਾਹ! ਮੈਨੂੰ ਮਾਫ਼ ਕਰ ਦੇ।) ਤਾਂ ਵਧੇਰੇ ਚੰਗਾ ਹੈ।
11. ਫੇਰ "ਸਮਿਅੱਲਾਹੁ ਲਿਮਨ ਹਮਿਦਾਹ" ਕਹਿੰਦੇ ਹੋਏ ਰੁਕੂ ਤੋਂ ਆਪਣਾ ਸਿਰ ਚੁੱਕੇ ਅਤੇ ਆਪਣੇ ਹੱਥਾਂ ਨੂੰ ਆਪਣੇ ਮੋਢਿਆਂ ਤੱਕ ਚੁੱਕੇ। 'ਮੁਕਤਦੀ' ਲੋਕ (ਜੋ ਇਮਾਮ ਦੇ ਪਿੱਛੇ ਨਮਾਜ਼ ਪੜ੍ਹਦੇ ਹਨ) "ਸਮਿਅੱਲਾਹੁ ਲਿਮਨ ਹਮਿਦਾਹ" ਦੇ ਬਜਾਏ "ਰੱਬਾਨਾ ਵਲਾਕਲ ਹਮਦ" ਕਹਿਣਗੇ।
12. ਫੇਰ ਸਿਰ ਚੁੱਕਣ ਤੋਂ ਬਾਅਦ ਕਹੇ: "ਰੱਬਾਨਾ ਵਲਾਕਲ ਹਮਦ, ਮਲਅਸ-ਸਮਾਵਾਤੀ ਵਲ-ਅਰਜ਼, ਵਾ ਮਲਅਮਾ ਸ਼ਿਅ'ਤਾ ਮਿਨ ਸ਼ੈਇਨ ਬਾ'ਅਦ।" (ਹੇ ਅੱਲਾਹ! ਸਾਡੇ ਰੱਬ, ਤੇਰੇ ਲਈ ਹੀ ਸਾਰੀ ਤਾਰੀਫ਼ ਹੈ; ਆਸਮਾਨਾਂ ਦੇ ਬਰਾਬਰ, ਧਰਤੀ ਦੇ ਬਰਾਬਰ ਅਤੇ ਇਹਨਾਂ ਤੋਂ ਇਲਾਵਾ ਜੋ ਕੁੱਝ ਤੂੰ ਚਾਹੇ ਉਸ ਦੇ ਬਰਾਬਰ।)
13. ਫੇਰ ਪਹਿਲਾ ਸਜਦਾ ਕਰੇ ਅਤੇ ਸਜਦਾ ਕਰਨ ਵੇਲੇ "ਅੱਲਾਹੁ ਅਕਬਰ" ਕਹੇ ਤੇ ਆਪਣੇ ਸੱਤ ਅੰਗਾਂ 'ਤੇ ਸਜਦਾ ਕਰੇ: ਮੱਥਾ ਤੇ ਨੱਕ, ਦੋਨੋ ਹਥੇਲੀਆਂ, ਦੋਨੋ ਗੋਡੇ ਅਤੇ ਦੋਨੋ ਪੈਰਾਂ ਦੇ ਸਿਰੇ (ਪੰਜੇ)। ਅਤੇ ਆਪਣੀਆਂ ਦੋਨੋ ਬਾਹਾਂ ਨੂੰ ਪਸਲੀਆਂ ਤੋਂ ਵੱਖ ਰੱਖੇ, ਆਪਣੇ ਦੋਨੋ ਹੱਥਾਂ ਨੂੰ ਜ਼ਮੀਨ 'ਤੇ ਨਾ ਫੈਲਾਵੇ, ਅਤੇ ਆਪਣੀਆਂ ਉਂਗਲਾਂ ਨੂੰ ਕਿਬਲਾ ਵੱਲ ਰੁਖ ਕਰੇ।
14. ਅਤੇ ਸਜਦੇ ਵਿੱਚ ਤਿੰਨ ਵਾਰ ਕਹੇ: "ਸੁਬਹਾਨਾ ਰੱਬੀਅਲ-ਆ'ਲਾ" (ਮੇਰਾ ਮਹਾਨ ਰੱਬ ਪਾਕ ਹੈ।) ਅਤੇ ਜੇਕਰ ਨਾਲ ਇਹ ਵੀ ਕਹੇ "ਸੁਬਹਾਨਕੱਲਾਹੁੱਮਾ ਵਬੀ ਹਮਦਿਕਾ, ਅੱਲਾਹੁੱਮਗ਼ ਫਿਰਲੀ" (ਪਾਕ ਹੈਂ ਤੂੰ ਹੇ ਅੱਲਾਹ! ਤੇਰੀਆਂ ਤਾਰੀਫਾਂ ਹਨ, ਹੇ ਅੱਲਾਹ! ਮੈਨੂੰ ਮਾਫ਼ ਕਰ ਦੇ।) ਤਾਂ ਵਧੇਰੇ ਚੰਗਾ ਹੈ।
15. ਫੇਰ ਸਜਦੇ ਤੋਂ ਸਿਰ ਨੂੰ "ਅੱਲਾਹੁ ਅਕਬਰ" ਕਹਿੰਦੇ ਹੋਏ ਚੁੱਕੇ।
16. ਫੇਰ ਦੋਨੋ ਸਜਦਿਆਂ ਵਿਚਕਾਰ ਆਪਣੇ ਖੱਬੇ ਪੈਰ 'ਤੇ ਬੈਠੇ, ਆਪਣਾ ਸੱਜਾ ਪੈਰ ਖੜ੍ਹਾ ਰੱਖੇ ਅਤੇ ਆਪਣੇ ਦੋਨੋ ਹੱਥਾਂ ਨੂੰ ਆਪਣੇ ਪੱਟਾਂ ਤੇ ਗੋਡਿਆਂ 'ਤੇ ਰੱਖੇ।
17. ਦੋਨੋ ਸਜਦਿਆਂ ਵਿਚਕਾਰ ਪੜ੍ਹੀ ਜਾਣ ਵਾਲੀ ਦੁਆ: "ਰੱਬਿਗ਼ ਫਿਰਲੀ, ਵਰਹਮਨੀ, ਵਾਹਦਿਨੀ, ਵਰਜ਼ੁਕਨੀ, ਵਾ ਆਫਿਨੀ।" (ਹੇ ਮੇਰੇ ਰੱਬ! ਮੈਨੂੰ ਮਾਫ਼ ਕਰ, ਮੇਰੇ 'ਤੇ ਰਹਿਮ ਕਰ, ਮੇਰਾ ਮਾਰਗਦਰਸ਼ਨ ਕਰ, ਮੈਨੂੰ ਰੋਜ਼ੀ ਬਖਸ਼ ਅਤੇ ਮੈਨੂੰ ਸਹਿਤ-ਤੰਦਰੁਸਤੀ ਬਖਸ਼।)
18. ਫੇਰ 'ਅੱਲਾਹੁ ਅਕਬਰ' ਕਹਿੰਦੇ ਹੋਏ ਪਹਿਲੇ ਸਜਦੇ ਵਾਂਗ ਹੀ ਦੂਜਾ ਸਜਦਾ ਕਰੇ, ਅਤੇ ਇਸ ਵਿੱਚ ਵੀ ਉਹੀ ਕਹੇ ਤੇ ਕਰੇ ਜੋ ਪਹਿਲੇ ਸਜਦੇ ਵਿੱਚ ਕਿਹਾ ਤੇ ਕੀਤਾ ਸੀ।
19. ਫੇਰ ਤਕਬੀਰ ਭਾਵ 'ਅੱਲਾਹੁ ਅਕਬਰ' ਕਹਿੰਦੇ ਹੋਏ ਦੂਜੇ ਸਜਦੇ ਤੋਂ ਉੱਠੇ ਅਤੇ ਪਹਿਲੀ ਰਕਆਤ ਵਾਂਗ ਦੂਜੀ ਰਕਆਤ ਪੜ੍ਹੇ। ਇਸ ਵਿੱਚ ਨਮਾਜ਼ ਸ਼ੁਰੂ ਕਰਨ ਦੀ ਦੁਆ ਨੂੰ ਛੱਡ ਕੇ ਉਹੀ ਸਭ ਕਹੇ ਤੇ ਕਰੇ ਜੋ ਪਹਿਲੀ ਰਕਆਤ ਵਿੱਚ ਕਿਹਾ ਤੇ ਕੀਤਾ ਸੀ।
20. ਫੇਰ ਦੂਜੀ ਰਕਆਤ ਪੂਰੀ ਕਰਨ ਤੋਂ ਬਾਅਦ 'ਅੱਲਾਹੁ ਅਕਬਰ' ਕਹਿੰਦੇ ਹੋਏ ਸਜਦੇ ਤੋਂ ਉੱਠੇ ਤੇ ਬੈਠ ਜਾਵੇ, ਉਵੇਂ ਹੀ ਜਿਵੇਂ ਦੋਨੋ ਸਜਦਿਆਂ ਵਿਚਕਾਰ ਬੈਠਿਆ ਸੀ।
21. ਇਸ ਬੈਠਕ ਵਿੱਚ ਤਸ਼ਹੁੱਦ ਦੀ ਇਹ ਦੁਆ ਪੜ੍ਹੇ: "ਅੱਤਾਹਿਆਤੁ ਲਿੱਲਾਹੀ ਵੱਸ ਸਲਾਵਾਤੁ ਵੱਤ ਤੈਯੀਬਾਤ, ਅੱਸਲਾਮੁ ਅਲੈਕਾ ਅਯੁਹਨ ਨਬੀਯੁ ਵਾ ਰਹਿਮਤੁੱਲਾਹੀ ਵਾ ਬਰਾਕਾਤੁਹ, ਅੱਸਲਾਮੁ ਅਲੈਨਾ ਵਾ ਅਲਾ ਇਬਾਦਿੱਲਾਹਿਸ-ਸਾਲਿਹੀਨ, ਅਸ਼ਹਦੁ ਅੱਲਾਹ ਇਲਾਹਾ ਇੱਲੱਲਾਹ, ਵਾ ਅਸ਼ਹਦੁ ਅੰਨਾ ਮੁਹੰਮਦਨ ਅਬਦੁਹੁ ਵਾ ਰਸੂਲੁਹ।"
"ਅੱਲਾਹੁੱਮਾ ਸੱਲੀ ਅਲਾ ਮੁਹੰਮਦਿਨ ਵਾ ਅਲਾ ਆਲੇ ਮੁਹੰਮਦ, ਕਮਾ ਸੱਲੈਤਾ ਅਲਾ ਇਬਰਾਹੀਮਾ ਵਾ ਅਲਾ ਆਲੇ ਇਬਰਾਹੀਮ, ਇੱਨਾਕਾ ਹਮੀਦੁਨ ਮਜੀਦ। ਅੱਲਾਹੁੱਮਾ ਬਾਰਿਕ ਅਲਾ ਮੁਹੰਮਦਿਨ ਵਾ ਅਲਾ ਆਲੇ ਮੁਹੰਮਦ, ਕਮਾ ਬਾਰਕਤਾ ਅਲਾ ਇਬਰਾਹੀਮਾ ਵਾ ਅਲਾ ਆਲੇ ਇਬਰਾਹੀਮ, ਇੱਨਾਕਾ ਹਮੀਦੁਨ ਮਜੀਦ।"
"ਆਉਜ਼ੁ ਬਿੱਲਾਹੀ ਮਿਨ ਅਜ਼ਾਬੀ ਜਹੰਨਮ, ਵਾ ਮਿਨ ਅਜ਼ਾਬਿਲ ਕਬਰ, ਵਾ ਮਿਨ ਫ਼ਿਤਨਾਤਿਲ ਮਾਹਯਾ ਵਲ ਮਮਾਤ, ਵਾ ਮਿਨ ਫ਼ਿਤਨਾਤਿਲ ਮਸੀਹਿੱਦ ਦੱਜਾਲ।"
(ਸਾਰੀਆਂ ਤਾਰੀਫ਼ਾਂ, ਇਬਾਦਤਾਂ ਅਤੇ ਪਾਕ ਚੀਜ਼ਾਂ ਅੱਲਾਹ ਲਈ ਹੀ ਹਨ। ਹੇ ਨਬੀ, ਤੁਹਾਡੇ 'ਤੇ ਸਲਾਮ ਹੋਵੇ ਅਤੇ ਅੱਲਾਹ ਦੀ ਰਹਿਮਤ ਤੇ ਉਸ ਦੀਆਂ ਬਰਕਤਾਂ ਹੋਣ। ਸਾਡੇ 'ਤੇ ਅਤੇ ਅੱਲਾਹ ਦੇ ਨੇਕ ਬੰਦਿਆਂ 'ਤੇ ਸਲਾਮ ਹੋਵੇ। ਮੈਂ ਗਵਾਹੀ ਦਿੰਦਾ ਹਾਂ ਕਿ ਅੱਲਾਹ ਤੋਂ ਇਲਾਵਾ ਕੋਈ ਇਬਾਦਤ ਦੇ ਲਾਇਕ ਨਹੀਂ, ਅਤੇ ਮੈਂ ਗਵਾਹੀ ਦਿੰਦਾ ਹਾਂ ਕਿ ਮੁਹੰਮਦ (ﷺ) ਉਸ ਦੇ ਬੰਦੇ ਅਤੇ ਰਸੂਲ ਹਨ।)
(ਹੇ ਅੱਲਾਹ! ਮੁਹੰਮਦ ﷺ ਅਤੇ ਮੁਹੰਮਦ ﷺ ਦੇ ਘਰਾਨੇ ਉੱਤੇ ਰਹਿਮਤ ਭੇਜੋ, ਜਿਵੇਂ ਤੁਸੀਂ ਇਬਰਾਹੀਮ (ਅ.) ਅਤੇ ਇਬਰਾਹੀਮ (ਅ.) ਦੇ ਘਰਾਨੇ ਉੱਤੇ ਰਹਿਮਤ ਭੇਜੀ ਸੀ। ਬੇਸ਼ੱਕ ਤੁਸੀਂ ਤਾਰੀਫਾਂ ਵਾਲੇ ਅਤੇ ਮਹਾਨ ਹੋ। ਹੇ ਅੱਲਾਹ! ਮੁਹੰਮਦ ﷺ ਅਤੇ ਮੁਹੰਮਦ ﷺ ਦੇ ਘਰਾਨੇ ਉੱਤੇ ਬਰਕਤ ਭੇਜੋ, ਜਿਵੇਂ ਤੁਸੀਂ ਇਬਰਾਹੀਮ (ਅ.) ਅਤੇ ਇਬਰਾਹੀਮ (ਅ.) ਦੇ ਘਰਾਨੇ ਉੱਤੇ ਬਰਕਤ ਭੇਜੀ ਸੀ। ਬੇਸ਼ੱਕ ਤੁਸੀਂ ਤਾਰੀਫਾਂ ਵਾਲੇ ਅਤੇ ਮਹਾਨ ਹੋ।)
(ਮੈਂ ਅੱਲਾਹ ਦੀ ਪਨਾਹ ਮੰਗਦਾ ਹਾਂ ਜਹੰਨਮ ਦੇ ਅਜ਼ਾਬ ਤੋਂ, ਕਬਰ ਦੇ ਅਜ਼ਾਬ ਤੋਂ, ਜ਼ਿੰਦਗੀ ਤੇ ਮੌਤ ਦੀ ਆਜ਼ਮਾਇਸ਼ ਤੋਂ, ਅਤੇ ਮਸੀਹ ਦੱਜਾਲ ਦੇ ਫ਼ਿਤਨੇ ਤੋਂ।) ਫੇਰ ਇਸ ਦੁਨੀਆ ਅਤੇ ਆਖਰਤ (ਪਰਲੋਕ) ਦੀ ਭਲਾਈ ਲਈ ਜੋ ਵੀ ਚਾਹੁੰਦਾ ਹੈ ਉਸ ਲਈ ਦੁਆ ਕਰ ਸਕਦਾ ਹੈ।
22. ਫੇਰ ਆਪਣੇ ਸੱਜੇ ਪਾਸੇ "ਅੱਸਲਾਮੁ ਅਲੈਕੁਮ ਵਾ ਰਹਿਮਾਤੁੱਲਾਹ" (ਤੁਹਾਡੇ ਉੱਤੇ ਅੱਲਾਹ ਦੀ ਸਲਾਮਤੀ ਅਤੇ ਰਹਿਮਤ ਹੋਵੇ) ਕਹਿ ਕੇ ਸਲਾਮ ਕਰੇ, ਅਤੇ ਇਸੇ ਪ੍ਰਕਾਰ ਖੱਬੇ ਪਾਸੇ ਵੀ ਸਲਾਮ ਕਰੇ।
23. ਜਦੋਂ ਨਮਾਜ਼ ਤਿੰਨ ਰਕਆਤ ਜਾਂ ਚਾਰ ਰਕਆਤ ਵਾਲੀ ਹੋਵੇ; ਤਾਂ ਪਹਿਲੇ ਤਸ਼ਹੁੱਦ ਵਿੱਚ 'ਅਸ਼ਹਦੁ ਅੱਲਾਹ ਇਲਾਹਾ ਇੱਲੱਲਾਹ, ਵਾ ਅਸ਼ਹਦੁ ਅੰਨਾ ਮੁਹੰਮਦਨ ਅਬਦੁਹੁ ਵਾ ਰਸੂਲੁਹ' ਕਹਿ ਕੇ ਰੁਕ ਜਾਵੇਗਾ।
24. ਫੇਰ "ਅੱਲਾਹੁ ਅਕਬਰ" ਕਹਿ ਕੇ ਖੜ੍ਹਾ ਹੋ ਜਾਵੇਗਾ ਅਤੇ ਆਪਣੇ ਦੋਵੇਂ ਹੱਥਾਂ ਨੂੰ ਆਪਣੇ ਮੋਢਿਆਂ ਦੇ ਬਰਾਬਰ ਚੁੱਕੇਗਾ।
25. ਫੇਰ ਦੂਸਰੀ ਰਕਆਤ ਵਾਂਗ ਹੀ ਬਾਕੀ ਦੀ ਨਮਾਜ਼ ਪੜ੍ਹੇਗਾ, ਲੇਕਿਨ ਇਨ੍ਹਾਂ ਰਕਆਤਾਂ ਵਿੱਚ ਕੇਵਲ ਸੂਰਤ ਫਾਤਿਹਾ ਹੀ ਪੜ੍ਹੇਗਾ।
26. ਫੇਰ ਆਖਰੀ ਤਸ਼ਹੁੱਦ ਵਿੱਚ ਤਵੱਰੁਕ ਕਰਕੇ ਬੈਠੇਗਾ, ਅਤੇ ਉਸ ਦਾ ਤਰੀਕਾ ਇੰਜ ਹੈ ਕਿ ਆਪਣਾ ਸੱਜਾ ਪੈਰ ਖੜਾ ਕਰਕੇ, ਆਪਣਾ ਖੱਬਾ ਪੈਰ ਸੱਜੀ ਪਿੰਡਲੀ ਦੇ ਹੇਠੋਂ ਕੱਢਕੇ, ਆਪਣੇ ਖੱਬੇ ਚੂਲੇ 'ਤੇ ਬੈਠੇਗਾ ਅਤੇ ਆਪਣੇ ਹੱਥਾਂ ਨੂੰ ਆਪਣੇ ਪੱਟਾਂ 'ਤੇ ਉਸੇ ਪ੍ਰਕਾਰ ਰੱਖੇਗਾ ਜਿਵੇਂ ਪਹਿਲੇ ਤਸ਼ਹੁੱਦ ਵਿੱਚ ਰੱਖੇ ਸਨ।
27. ਇਸ ਬੈਠਕ ਵਿੱਚ ਪੂਰਾ ਤਸ਼ਹੁੱਦ ਪੜ੍ਹੇਗਾ।
28. ਫੇਰ ਆਪਣੇ ਸੱਜੇ ਅਤੇ ਖੱਬੇ ਪਾਸੇ "ਅੱਸਲਾਮੁ ਅਲੈਕੁਮ ਵਾ ਰਹਿਮਾਤੁੱਲਾਹ" ਕਹਿ ਕੇ ਸਲਾਮ ਕਰੇਗਾ।
ਉੱਤਰ: "ਅਸਤਗ਼ਫਿਰੁੱਲਾਹ" (ਮੈਂ ਅੱਲਾਹ ਤੋਂ ਮਾਫ਼ੀ ਮੰਗਦਾ ਹਾਂ) ਤਿੰਨ ਵਾਰ।
"ਅੱਲਾਹੁੱਮਾ ਅਨਤੱਸ ਸਲਾਮ, ਵਾ ਮਿਨਕੱਸ ਸਲਾਮ, ਤਬਾਰਕਤਾ ਯਾ ਜ਼ਲ ਜਲਾਲੀ ਵਲ ਇਕਰਾਮ।" (ਹੇ ਅੱਲਾਹ! ਤੂੰ ਹੀ ਸ਼ਾਂਤੀ ਦਾ ਮਲਿਕ ਹੈਂ ਅਤੇ ਤੇਰੇ ਵੱਲੋਂ ਹੀ ਸਾਰੀ ਸ਼ਾਂਤੀ ਪ੍ਰਾਪਤ ਹੁੰਦੀ ਹੈ; ਹੇ ਵੱਡੀ ਸ਼ਾਨ ਤੇ ਇੱਜ਼ਤ ਵਾਲੇ! ਤੂੰ ਵੱਡੀਆਂ ਬਰਕਤਾਂ ਵਾਲਾ ਹੈਂ।)
"ਲਾ ਇਲਾਹਾ ਇੱਲੱਲਾਹੁ ਵਾਹਦਾਹੁ ਲਾ ਸ਼ਰੀਕਾ ਲਹੁ, ਲਹੁਲ ਮੁਲਕੁ ਵਲਾ ਹੁਲ ਹਮਦੁ ਵਾ ਹੁਵਾ ਅਲਾ ਕੁੱਲੀ ਸ਼ੈਇਨ ਕਦੀਰ। ਅੱਲਾਹੁੱਮਾ ਲਾ ਮਾਨਿਆ ਲਿਮਾ ਅਤੈਤ, ਵਲਾ ਮੁਅਤੀਆ ਲਿਮਾ ਮਨਾਅਤ, ਵਲਾ ਯਨਫਾਉ ਜ਼ਲ ਜੱਦੀ ਮਿੰਕਲ ਜੱਦ।" (ਅੱਲਾਹ ਤੋਂ ਇਲਾਵਾ ਕੋਈ ਵੀ ਸੱਚਾ ਇਸ਼ਟ ਨਹੀਂ, ਉਹ ਇਕੱਲਾ ਹੈ, ਉਸ ਦਾ ਕੋਈ ਸ਼ਰੀਕ (ਸਾਂਝੀ) ਨਹੀਂ। ਉਸੇ ਦੀ ਪਾਤਸ਼ਾਹੀ ਹੈ ਤੇ ਉਸੇ ਲਈ ਸਾਰੀ ਪ੍ਰਸ਼ੰਸਾ ਹੈ ਤੇ ਉਹ ਹਰ ਕੰਮ ਕਰਨ ਦੇ ਯੋਗ ਹੈ। ਹੇ ਅੱਲਾਹ! ਜੋ ਕੁੱਝ ਤੂੰ ਦੇਵੇਂ, ਉਸਨੂੰ ਰੋਕਣ ਵਾਲਾ ਕੋਈ ਨਹੀਂ ਅਤੇ ਜੋ ਕੁੱਝ ਤੂੰ ਰੋਕ ਲਵੇਂ, ਉਸਨੂੰ ਦੇਣ ਵਾਲਾ ਕੋਈ ਨਹੀਂ। ਅਤੇ ਕਿਸੇ ਅਮੀਰ ਵਿਅਕਤੀ ਦੀ ਅਮੀਰੀ ਤੇਰੇ ਅੱਗੇ ਕਿਸੇ ਕੰਮ ਦੀ ਨਹੀਂ ਹੈ।)
"ਲਾ ਇਲਾਹਾ ਇੱਲੱਲਾਹੁ ਵਾਹਦਾਹੁ ਲਾ ਸ਼ਰੀਕਾ ਲਹੁ, ਲਹੁਲ ਮੁਲਕੁ ਵਲਾ ਹੁਲ ਹਮਦੁ ਵਾ ਹੁਵਾ ਅਲਾ ਕੁੱਲੀ ਸ਼ੈਇਨ ਕਦੀਰ। ਲਾ ਹੌਲਾ ਵਲਾ ਕੁਵੱਤਾ ਇੱਲਾ ਬਿੱਲਾਹ। ਲਾ ਇਲਾਹਾ ਇੱਲੱਲਾਹ, ਵਲਾ ਨਾਅਬੁਦੁਕਾ ਇੱਲਾ ਇੱਯਾਹ, ਲਹੁਨ-ਨਿਅਮਤੁ, ਵਲਾ ਹੁਲ ਫਜ਼ਲ, ਵਲਾ ਹੁੱਸ-ਸਨਾਉਲ ਹਸਨ। ਲਾ ਇਲਾਹਾ ਇੱਲੱਲਾਹ ਮੁਖਲੀਸਿਨਾ ਲਾਹੁੱਦ-ਦੀਨਾ ਵਾ ਲਉ ਕਰੀਹਲ ਕਾਫਿਰੂਨ।" (ਅੱਲਾਹ ਤੋਂ ਇਲਾਵਾ ਕੋਈ ਵੀ ਸੱਚਾ ਇਸ਼ਟ ਨਹੀਂ, ਉਹ ਇਕੱਲਾ ਹੈ, ਉਸ ਦਾ ਕੋਈ ਸ਼ਰੀਕ (ਸਾਂਝੀ) ਨਹੀਂ। ਉਸੇ ਦੀ ਪਾਤਸ਼ਾਹੀ ਹੈ ਤੇ ਉਸੇ ਲਈ ਸਾਰੀ ਪ੍ਰਸ਼ੰਸਾ ਹੈ ਤੇ ਉਹ ਹਰ ਕੰਮ ਕਰਨ ਦੇ ਯੋਗ ਹੈ। ਅੱਲਾਹ ਦੀ ਮਦਦ ਤੋਂ ਛੁੱਟ ਨਾ ਕੋਈ ਭਲਾਈ ਕਰਨ ਦੀ ਤਾਕਤ ਰੱਖਦਾ ਹੈ ਅਤੇ ਨਾ ਕੋਈ ਬੁਰਾਈ ਤੋਂ ਬਚਣ ਦੀ ਸਮਰੱਥਾ ਰੱਖਦਾ ਹੈ। ਅੱਲਾਹ ਤੋਂ ਇਲਾਵਾ ਕੋਈ ਵੀ ਸੱਚਾ ਇਸ਼ਟ ਨਹੀਂ ਅਤੇ ਅਸੀਂ ਕੇਵਲ ਉਸੇ ਦੀ ਇਬਾਦਤ (ਉਪਾਸਨਾ) ਕਰਦੇ ਹਾਂ, ਉਸੇ ਵੱਲੋਂ ਹੀ ਸਾਰੀਆਂ ਮਿਹਰਾਂ ਹਨ, ਉਸੇ ਦੀ ਸਾਰੀ ਕਿਰਪਾ ਹੈ ਅਤੇ ਉਸੇ ਦੇ ਲਈ ਸਭ ਤੋਂ ਉੱਤਮ ਵਡਿਆਈ ਹੈ। ਅੱਲਾਹ ਤੋਂ ਇਲਾਵਾ ਕੋਈ ਵੀ ਸੱਚਾ ਇਸ਼ਟ ਨਹੀਂ, ਉਸੇ ਲਈ ਅਸੀਂ ਦੀਨ (ਧਰਮ) ਨੂੰ ਨਿਰੋਲ ਤੇ ਖਾਲਿਸ ਰੱਖਦੇ ਹਾਂ, ਭਾਵੇਂ ਇਹ ਗੱਲ ਕਾਫਿਰਾਂ ਨੂੰ ਮੰਦੀ (ਮਾੜੀ) ਲਗਦੀ ਹੋਵੇ।)
"ਸੁਬਹਾਨ ਅੱਲਾਹ" ਤੇਤੀ ਵਾਰ।
"ਅਲਹਮਦੁ ਲਿੱਲਾਹ" ਤੇਤੀ ਵਾਰ।
"ਅੱਲਾਹੁ ਅਕਬਰ" ਤੇਤੀ ਵਾਰ।
ਫੇਰ ਸੌ ਦੀ ਗਿਣਤੀ ਪੂਰੀ ਕਰਨ ਲਈ ਕਹੇ: "ਲਾ ਇਲਾਹਾ ਇੱਲੱਲਾਹੁ ਵਾਹਦਾਹੁ ਲਾ ਸ਼ਰੀਕਾ ਲਹੁ, ਲਹੁਲ ਮੁਲਕੁ ਵਲਾ ਹੁਲ ਹਮਦੁ ਵਾ ਹੁਵਾ ਅਲਾ ਕੁੱਲੀ ਸ਼ੈਇਨ ਕਦੀਰ। (ਅੱਲਾਹ ਤੋਂ ਇਲਾਵਾ ਕੋਈ ਵੀ ਸੱਚਾ ਇਸ਼ਟ ਨਹੀਂ, ਉਹ ਇਕੱਲਾ ਹੈ, ਉਸ ਦਾ ਕੋਈ ਸ਼ਰੀਕ (ਸਾਂਝੀ) ਨਹੀਂ। ਉਸੇ ਦੀ ਪਾਤਸ਼ਾਹੀ ਹੈ ਤੇ ਉਸੇ ਲਈ ਸਾਰੀ ਪ੍ਰਸ਼ੰਸਾ ਹੈ ਤੇ ਉਹ ਹਰ ਕੰਮ ਕਰਨ ਦੇ ਯੋਗ ਹੈ।)
ਫਜਰ ਅਤੇ ਮਗ਼ਰਿਬ ਦੀ ਨਮਾਜ਼ ਤੋਂ ਬਾਅਦ ਤਿੰਨ ਵਾਰ ਅਤੇ ਬਾਕੀ ਨਮਾਜ਼ਾਂ ਤੋਂ ਬਾਅਦ ਇੱਕ ਵਾਰ ਸੂਰਤ ਅਲ-ਇਖਲਾਸ, ਸੂਰਤ ਅਲ-ਫ਼ਲਕ ਅਤੇ ਸੂਰਤ ਅਨ-ਨਾਸ ਪੜ੍ਹੇ।
ਅਤੇ ਇੱਕ ਵਾਰ ਆਇਤ ਅਲ-ਕੁਰਸੀ ਪੜ੍ਹੇ।
ਉੱਤਰ- ਫ਼ਜਰ ਤੋਂ ਪਹਿਲਾਂ ਦੋ ਰਕਆਤਾਂ।
ਜ਼ੁਹਰ ਤੋਂ ਪਹਿਲਾਂ ਚਾਰ ਰਕਆਤਾਂ।
ਜ਼ੁਹਰ ਤੋਂ ਬਾਅਦ ਦੋ ਰਕਆਤਾਂ।
ਮਗਰਿਬ ਤੋਂ ਬਾਅਦ ਦੋ ਰਕਆਤਾਂ।
ਅਤੇ ਇਸ਼ਾ ਤੋਂ ਬਾਅਦ ਦੋ ਰਕਆਤਾਂ।
ਇਸਦੀ ਮਹੱਤਤਾ: ਨਬੀ ﷺ ਦਾ ਇਹ ਫਰਮਾਨ ਹੈ: "ਜਿਸ ਕਿਸੇ ਨੇ ਦਿਨ ਅਤੇ ਰਾਤ ਦੀਆਂ ਬਾਰ੍ਹਾਂ ਰਕਆਤਾਂ ਸੁੰਨਤਾਂ ਪੜ੍ਹੀਆਂ, ਅੱਲਾਹ ਉਸ ਲਈ ਜੰਨਤ ਵਿੱਚ ਇੱਕ ਘਰ ਬਣਾਏਗਾ।" ਮੁਸਲਿਮ ਅਤੇ ਅਹਿਮਦ ਆਦਿ ਵਿੱਚ ਰਿਵਾਇਤ ਹੋਈ ਹੈ।
ਉੱਤਰ- ਜੁਮਾ (ਸ਼ੁੱਕਰਵਾਰ) ਦਾ ਦਿਨ; ਕਿਉਂਕਿ ਨਬੀ ﷺ ਨੇ ਫਰਮਾਇਆ ਹੈ: “ਤੁਹਾਡੇ ਦਿਨਾਂ ਵਿੱਚੋਂ ਸਭ ਤੋਂ ਵਧੀਆ ਦਿਨ ਜੁਮੇ ਦਾ ਦਿਨ ਹੈ, ਇਸੇ ਦਿਨ ਆਦਮ (ਅ.) ਪੈਦਾ ਕੀਤੇ ਗਏ ਸੀ, ਇਸੇ ਦਿਨ ਉਨ੍ਹਾਂ ਦਾ ਦਿਹਾਂਤ ਹੋਇਆ ਸੀ, ਇਸੇ ਦਿਨ ਸੂਰ (ਬਿਗਲ) ਵਿੱਚ ਫੂਕ ਮਾਰੀ ਜਾਵੇਗੀ ਅਤੇ ਇਸੇ ਦਿਨ ਕਿਆਮਤ ਆਵੇਗੀ। ਤੁਸੀਂ ਇਸ ਦਿਨ ਮੇਰੇ ਉੱਤੇ ਵੱਧ ਤੋਂ ਵੱਧ ਦਰੂਦ ਪੜ੍ਹਿਆ ਕਰੋ, ਕਿਉਂਕਿ ਤੁਹਾਡਾ ਪੜ੍ਹਿਆ ਦਰੂਦ ਮੇਰੇ ਕੋਲ ਪਹੁੰਚਾਇਆ ਜਾਂਦਾ ਹੈ।" ਆਪ ﷺ ਦੇ ਸਾਥੀਆਂ ਨੇ ਸਵਾਲ ਕੀਤਾ: ਹੇ ਅੱਲਾਹ ਦੇ ਰਸੂਲ! ਸਾਡੇ ਦਰੂਦ ਤੁਹਾਡੇ ਤੱਕ ਕਿਵੇਂ ਪਹੁੰਚਣਗੇ ਜਦੋਂ ਕਿ ਤੁਸੀਂ ਮਰ ਕੇ ਗਲ ਜਾਵੋਗੇ? ਤਾਂ ਆਪ ﷺ ਨੇ ਫਰਮਾਇਆ: "ਅੱਲਾਹ ਤਆਲਾ ਨੇ ਨਬੀਆਂ ਦੇ ਸ਼ਰੀਰਾਂ ਨੂੰ ਧਰਤੀ ਉੱਤੇ ਹਰਾਮ ਕਰ ਦਿੱਤਾ ਹੈ।" ਅਬੁ-ਦਾਉਦ ਵਿੱਚ ਰਿਵਾਇਤ ਹੋਈ ਹੈ।
ਉੱਤਰ- ਜੁਮੇ ਦੀ ਨਮਾਜ਼ ਹਰ ਅਕਲ ਰੱਖਣ ਵਾਲੇ, ਬਾਲਗ, ਰਿਹਾਇਸ਼ੀ (ਜੋ ਸਫ਼ਰ ਵਿੱਚ ਨਾ ਹੋਵੇ) ਮੁਸਲਮਾਨ 'ਤੇ ਫਰਜ਼ ਹੈ।
ਅੱਲਾਹ ਤਆਲਾ ਨੇ ਫਰਮਾਇਆ: "ਹੇ ਈਮਾਨ ਵਾਲਿਓ! ਜਦੋਂ ਜੁਮੇ (ਸ਼ੁੱਕਰਵਾਰ) ਦੇ ਦਿਹਾੜੇ ਨਮਾਜ਼ ਲਈ ਅਜ਼ਾਨ ਦਿੱਤੀ ਜਾਵੇ ਤਾਂ ਤੁਸੀਂ ਅੱਲਾਹ ਦੇ ਜ਼ਿਕਰ (ਭਾਵ ਨਮਾਜ਼ ਲਈ ਮਸਜਿਦ ਵੱਲ) ਨੱਸੋ ਅਤੇ ਖ਼ਰੀਦ–ਵੇਚ (ਵਪਾਰ) ਕਰਨਾ ਛੱਡ ਦਿਓ। ਇਹੋ ਤੁਹਾਡੇ ਲਈ ਵਧੇਰੇ ਚੰਗਾ ਹੈ ਜੇ ਤੁਸੀਂ ਜਾਣਦੇ ਹੋ।" (ਸੂਰਤ ਅਲ-ਜੁਮਆ: 9)
ਉੱਤਰ- 1. ਗੁਸਲ ਕਰਨਾ। ਕਿਉਂਕਿ ਆਪ ﷺ ਦਾ ਫ਼ਰਮਾਨ ਹੈ: "ਜੁਮੇ ਦੇ ਦਿਨ ਗੁਸਲ ਕਰਨਾ ਹਰ ਬਾਲਗ 'ਤੇ ਵਾਜਿਬ (ਲਾਜ਼ਮੀ) ਹੈ।" ਬੁਖਾਰੀ ਵਿੱਚ ਰਿਵਾਇਤ ਹੋਈ ਹੈ।
2. ਖ਼ੁਸ਼ਬੂ ਲਗਾਉਣਾ। ਹਦੀਸ ਵਿੱਚ ਆਉਂਦਾ ਹੈ: "ਮੁਸਲਮਾਨਾਂ 'ਤੇ ਜੁਮੇ ਦੇ ਦਿਨ ਗੁਸਲ ਕਰਨਾ ਵਾਜਿਬ ਹੈ। ਅਤੇ ਇਸ ਦਿਨ ਬੰਦੇ ਨੂੰ ਘਰ ਵਿੱਚ ਪਈ ਖੁਸ਼ਬੂ ਲਗਾਉਣੀ ਚਾਹੀਦੀ ਹੈ।" ਅਹਿਮਦ ਅਤੇ ਤਿਰਮਿਜ਼ੀ ਵਿੱਚ ਰਿਵਾਇਤ ਹੋਈ ਹੈ।
3. ਸੋਹਣੇ ਕੱਪੜੇ ਪਹਿਨਣਾ। ਹਦੀਸ ਵਿੱਚ ਆਉਂਦਾ ਹੈ: "ਤੁਹਾਡੇ ਲਈ ਕੋਈ ਹਰਜ ਦੀ ਗੱਲ ਨਹੀਂ ਕਿ ਜੇਕਰ ਤੁਹਾਡੇ ਵਿੱਚੋਂ ਕੋਈ ਖਰਚ ਕਰ ਸਕਦਾ ਹੋਵੇ ਤਾਂ ਉਹ ਆਪਣੇ ਕੰਮ-ਕਾਜ ਦੇ ਕੱਪੜਿਆਂ ਤੋਂ ਇਲਾਵਾ ਜੁਮਾ ਪੜ੍ਹਣ ਲਈ ਦੋ ਕੱਪੜੇ ਵਾਧੂ ਰੱਖ ਲਵੇ।" ਇਬਨ ਮਾਜਾ ਨੇ ਸੁਨਨ ਅਤੇ ਮਾਲਿਕ ਨੇ ਅਲ-ਮੁਵੱਤਾ ਵਿੱਚ ਰਿਵਾਇਤ ਕੀਤੀ ਹੈ।
4. ਮਸਜਿਦ ਵਿੱਚ ਛੇਤੀ ਪਹੁੰਚਣਾ।
5. ਪੈਦਲ ਚੱਲ ਕੇ ਮਸਜਿਦ ਵੱਲ ਜਾਣਾ। ਹਦੀਸ ਵਿੱਚ ਆਉਂਦਾ ਹੈ: "ਜਿਸਨੇ ਜੁਮੇ ਦੇ ਦਿਨ ਗੁਸਲ ਕੀਤਾ, ਜਲਦੀ ਮਸਜਿਦ ਗਿਆ, ਇਮਾਮ ਦੇ ਨੇੜੇ ਬੈਠਿਆ, ਸ਼ੁਰੂ ਤੋਂ ਅੰਤ ਤੱਕ ਧਿਆਨ ਨਾਲ ਖੁਤਬਾ ਸੁਣਿਆ ਅਤੇ ਖ਼ਮੌਸ਼ (ਚੁੱਪ) ਰਿਹਾ ਤਾਂ ਉਸਨੂੰ ਉਸਦੇ ਹਰ ਕਦਮ ਦੇ ਬਦਲੇ ਵਿੱਚ ਇੱਕ ਸਾਲ ਦੇ ਰੋਜ਼ੇ ਰੱਖਣ ਅਤੇ ਤਹੱਜੁਦ (ਦੇਰ ਰਾਤ) ਦੀ ਨਮਾਜ਼ ਪੜ੍ਹਨ ਦਾ ਸਵਾਬ ਮਿਲੇਗਾ।" ਤਿਰਮਿਜ਼ੀ ਅਤੇ ਨਸਾਈ ਵਿੱਚ ਰਿਵਾਇਤ ਹੋਈ ਹੈ।
6. ਨਬੀ ﷺ ਉੱਤੇ ਵੱਧ ਤੋਂ ਵੱਧ ਦਰੂਦ ਪੜ੍ਹਨਾ। ਨਬੀ ﷺ ਦਾ ਫਰਮਾਨ ਹੈ: "ਜੁਮੇ ਦੇ ਦਿਨ ਮੇਰੇ ਉੱਤੇ ਵੱਧ ਤੋਂ ਵੱਧ ਦਰੂਦ ਪੜ੍ਹਿਆ ਕਰੋ। ਕਿਉਂਕਿ ਇਸ ਦਿਨ ਫ਼ਰਿਸ਼ਤੇ ਹਾਜ਼ਰ ਰਹਿੰਦੇ ਹਨ ਅਤੇ ਤੁਹਾਡੇ ਵਿੱਚੋਂ ਜੋ ਕੋਈ ਮੇਰੇ ਉੱਤੇ ਦਰੂਦ ਪੜ੍ਹਦਾ ਹੈ ਤਾਂ ਜਦੋਂ ਤੱਕ ਉਹ ਰੁਕਦਾ ਨਹੀਂ, ਉਸਦਾ ਦਰੂਦ ਮੇਰੇ ਕੋਲ ਪੇਸ਼ ਹੁੰਦਾ ਰਹਿੰਦਾ ਹੈ।" ਇਬਨ ਮਾਜਾ ਵਿੱਚ ਰਿਵਾਇਤ ਹੋਈ ਹੈ।
7. ਸੂਰਾ ਅਲ-ਕਹਫ ਪੜ੍ਹਨਾ। ਹਦੀਸ ਵਿੱਚ ਆਉਂਦਾ ਹੈ: "ਜੋ ਕੋਈ ਜੁਮੇ ਦੇ ਦਿਨ ਸੂਰਤ ਅਲ-ਕਹਫ ਪੜ੍ਹਦਾ ਹੈ, ਉਸ ਲਈ ਉਸ ਜੁਮੇ ਤੋਂ ਅਗਲੇ ਜੁਮੇ ਤੱਕ ਦਾ ਸਮਾਂ ਰੋਸ਼ਨ ਰਹਿੰਦਾ ਹੈ।" ਅਲ-ਹਾਕੀਮ ਆਦਿ ਨੇ ਰਿਵਾਇਤ ਕੀਤੀ ਹੈ।
8. ਦੁਆ ਕਬੂਲ ਹੋਣ ਦੇ ਸਮੇਂ ਨੂੰ ਤਲਾਸ਼ ਕਰਨਾ। ਅਬੁ-ਹੁਰੈਰਾ (ਰ.) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਜੁਮੇ ਦੇ ਦਿਨ ਦਾ ਜ਼ਿਕਰ ਕੀਤਾ, ਅਤੇ ਫਰਮਾਇਆ: "ਇਸ ਦਿਨ ਇੱਕ ਸਮਾਂ ਅਜਿਹਾ ਹੁੰਦਾ ਹੈ ਕਿ ਜੇਕਰ ਠੀਕ ਉਸੇ ਸਮੇਂ ਕੋਈ ਮੁਸਲਮਾਨ ਬੰਦਾ ਖੜ੍ਹਾ ਹੋ ਕੇ ਨਮਾਜ਼ ਪੜ੍ਹਦਾ ਹੈ ਅਤੇ ਅੱਲਾਹ ਤਆਲਾ ਤੋਂ ਕੋਈ ਚੀਜ਼ ਮੰਗਦਾ ਹੈ, ਤਾਂ ਅੱਲਾਹ ਉਸਨੂੰ ਉਹ ਜ਼ਰੂਰ ਦਿੰਦਾ ਹੈ।" ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਉੱਤਰ- ਸਿਯਾਮ (ਰੋਜ਼ਾ): ਅੱਲਾਹ ਦੀ ਇਬਾਦਤ ਦੀ ਨੀਅਤ ਤੋਂ ਪਹੁ ਫਟਣ (ਫਜਰ) ਤੋਂ ਲੈ ਕੇ ਸੂਰਜ ਡੁੱਬਣ ਤੱਕ ਰੋਜ਼ਾ ਤੋੜਨ ਵਾਲੀਆਂ ਚੀਜ਼ਾਂ ਤੋਂ ਬਚੇ ਰਹਿਣ ਦਾ ਨਾਮ ਹੈ। ਇਹ ਦੋ ਪ੍ਰਕਾਰ ਦਾ ਹੁੰਦਾ ਹੈ:
1. ਫਰਜ਼ ਰੋਜ਼ਾ: ਜਿਵੇਂ ਕਿ ਰਮਜ਼ਾਨ ਦੇ ਮਹੀਨੇ ਦਾ ਰੋਜ਼ਾ। ਇਹ ਇਸਲਾਮ ਦੇ ਥੰਮ੍ਹਾਂ ਵਿੱਚੋਂ ਇੱਕ ਥੰਮ੍ਹ ਹੈ।
ਅੱਲਾਹ ਤਆਲਾ ਦਾ ਫਰਮਾਨ ਹੈ: "ਹੇ ਲੋਕੋ! ਜਿਹੜੇ ਈਮਾਨ ਲਿਆਏ ਹੋ! ਤੁਹਾੜੇ 'ਤੇ ਸੌਮ (ਰੋਜ਼ੇ ਰੱਖਣਾ) ਉਸੇ ਤਰ੍ਹਾਂ ਫ਼ਰਜ਼ ਕੀਤੇ ਗਏ ਹਨ ਜਿਵੇਂ ਉਹਨਾਂ ਲੋਕਾਂ ਉੱਤੇ ਫ਼ਰਜ਼ ਕੀਤੇ ਗਏ ਸੀ ਜਿਹੜੇ ਤੁਹਾਥੋਂ ਪਹਿਲਾਂ (ਨਬੀਆਂ ਦੇ ਪੈਰੋਕਾਰ) ਗੁਜ਼ਰ ਚੁੱਕੇ ਹਨ ਤਾਂ ਜੋ ਤੁਸੀਂ ਰੱਬ ਤੋਂ ਡਰਨ ਵਾਲੇ ਬਣ ਜਾਵੋ।" (ਸੂਰਤ ਅਲ-ਬਕਰਹ :183)
2. ਗੈਰ-ਜ਼ਰੂਰੀ (ਨਫ਼ਲ) ਰੋਜ਼ਾ: ਜਿਵੇਂ ਕਿ ਹਰ ਹਫ਼ਤੇ ਦੇ ਸੋਮਵਾਰ ਅਤੇ ਵੀਰਵਾਰ ਨੂੰ ਰੋਜ਼ਾ ਰੱਖਣਾ ਅਤੇ ਹਰ ਮਹੀਨੇ ਤਿੰਨ ਦਿਨ ਰੋਜ਼ਾ ਰੱਖਣਾ, ਜਿਨ੍ਹਾਂ ਵਿੱਚੋਂ ਸਭ ਤੋਂ ਉੱਤਮ ਅਯਾਮ-ਏ- ਬੀਜ਼ ਭਾਵ ਹਰ ਚੰਦਰ ਮਹੀਨੇ ਦੀ 13,14 ਅਤੇ 15 ਤਰੀਕ ਦੇ ਰੋਜ਼ੇ ਹਨ।
ਉੱਤਰ- ਅਬੁ-ਸਈਦ ਖੁਦਰੀ (ਰ.) ਤੋਂ ਰਿਵਾਇਤ ਹੈ ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਕੋਈ ਵੀ ਬੰਦਾ ਜਦੋਂ ਅੱਲਾਹ ਲਈ ਇੱਕ ਦਿਨ ਦਾ ਰੋਜ਼ਾ ਰੱਖਦਾ ਹੈ, ਤਾਂ ਅੱਲਾਹ ਉਸ ਇੱਕ ਦਿਨ ਦੇ ਰੋਜ਼ੇ ਦੇ ਬਦਲੇ ਵਿੱਚ ਉਸਦੇ ਚਿਹਰੇ ਤੋਂ ਜਹੰਨਮ ਨੂੰ ਸੱਤਰ ਸਾਲ ਦੂਰ ਕਰ ਦਿੰਦਾ ਹੈ।" ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਇਸ ਹਦੀਸ ਵਿੱਚ ਆਏ ਅਰਬੀ ਭਾਸ਼ਾ ਦੇ ਸ਼ਬਦ «سبعين خريفًا» ਦਾ ਅਰਥ ਸੱਤਰ ਸਾਲ ਹੈ।
ਉੱਤਰ- 1. ਇਫ਼ਤਾਰ (ਰੋਜ਼ਾ ਖੋਲਣ) ਵਿੱਚ ਜਲਦੀ ਕਰਨਾ।
2. ਸਹਿਰੀ ਕਰਨਾ (ਰੋਜ਼ਾ ਰੱਖਣਾ) ਅਤੇ ਇਸ ਵਿੱਚ ਦੇਰੀ ਕਰਨਾ।
3. ਵੱਧ ਤੋਂ ਵੱਧ ਇਬਾਦਤਾਂ ਤੇ ਭਲਾਈ ਦੇ ਕੰਮ ਕਰਨਾ।
4. ਜਦੋਂ ਕੋਈ ਬੁਰਾ-ਭਲਾ ਕਹੇ ਤਾਂ ਰੋਜ਼ੇਦਾਰ ਦੇ ਇਹ ਕਹਿਣਾ ਕਿ ਮੈਂ ਰੋਜ਼ੇ ਨਾਲ ਹਾਂ।
5. ਇਫ਼ਤਾਰ ਦੇ ਸਮੇਂ ਦੁਆ ਕਰਨਾ।
6. ਰੁਤਬ (ਗਿੱਲੀ ਖਜੂਰ) ਜਾਂ ਤਮਰ (ਸੁੱਕੀ ਖਜੂਰ) ਨਾਲ ਇਫਤਾਰ ਕਰਨਾ; ਅਤੇ ਜੇਕਰ ਇਹ ਨਾ ਮਿਲੇ, ਤਾਂ ਪਾਣੀ ਨਾਲ।
ਉੱਤਰ- ਹੱਜ: ਇੱਕ ਖਾਸ ਸਮੇਂ 'ਤੇ, ਇਬਾਦਤ ਦੇ ਇਰਾਦੇ ਨਾਲ, ਕੁੱਝ ਖਾਸ ਕੰਮਾਂ ਨੂੰ ਕਰਨ ਲਈ, ਮੱਕੇ ਵਿੱਚ ਅੱਲਾਹ ਦੇ ਪਵਿੱਤਰ ਘਰ (ਕਾਬਾ) ਦਾ ਸਫ਼ਰ (ਤੀਰਥ ਯਾਤਰਾ) ਕਰਨ ਨੂੰ ਕਹਿੰਦੇ ਹਨ।
ਅੱਲਾਹ ਤਆਲਾ ਦਾ ਫ਼ਰਮਾਨ ਹੈ: "ਅੱਲਾਹ ਤਆਲਾ ਨੇ ਉਹਨਾਂ ਲੋਕਾਂ ਲਈ ਜੋ ਇਸ ਵੱਲ ਸਫ਼ਰ ਕਰ ਸਕਦੇ ਹਨ, ਇਸ ਘਰ ਦਾ ਹੱਜ ਕਰਨਾ ਫ਼ਰਜ਼ ਕਰ ਦਿੱਤਾ ਹੈ। ਜਿਹੜਾ (ਹੱਜ ਦਾ) ਇਨਕਾਰ ਕਰੇ ਤਾਂ ਅੱਲਾਹ ਸਾਰੀ ਦੁਨੀਆ ਤੋਂ ਬੇਪਰਵਾਹ ਹੈ।" (ਸੂਰਤ ਆਲੇ-ਇਮਰਾਨ: 97)
ਉੱਤਰ- ਅਬੁ-ਹੁਰੈਰਾ (ਰ.) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: “ਜਿਸਨੇ ਵੀ ਅੱਲਾਹ ਦੀ ਖ਼ਾਤਰ ਹੱਜ ਕੀਤਾ ਅਤੇ ਹੱਜ ਦੇ ਦਿਨਾਂ ਵਿੱਚ ਬੁਰੇ ਕੰਮ ਕਰਨ, ਬੁਰੀਆਂ ਗੱਲਾਂ ਕਰਨ ਤੇ ਸੰਭੋਗ ਕਰਨ ਤੋਂ ਦੂਰ ਰਿਹਾ; ਉਹ ਉਸ ਦਿਨ ਵਾਂਗ (ਪਾਕ ਹੋ ਕੇ) ਵਾਪਸ ਪਰਤੇਗਾ, ਜਿਸ ਦਿਨ ਉਸਦੀ ਮਾਂ ਨੇ ਉਸਨੂੰ ਜਨਮ ਦਿੱਤਾ ਸੀ।” ਬੁਖਾਰੀ ਆਦਿ ਵਿੱਚ ਰਿਵਾਇਤ ਹੋਈ ਹੈ।
"ਜਿਸ ਦਿਨ ਉਸਦੀ ਮਾਂ ਨੇ ਉਸਨੂੰ ਜਨਮ ਦਿੱਤਾ" ਤੋਂ ਭਾਵ: ਗੁਨਾਹਾਂ ਤੋਂ ਪਾਕ-ਸਾਫ਼ ਹੋ ਕੇ।
ਉੱਤਰ- ਇਹ ਇਸਲਾਮ ਨੂੰ ਫੈਲਾਉਣ ਅਤੇ ਇਸਲਾਮ ਦੀ ਤੇ ਮੁਸਲਮਾਨਾਂ ਦੀ ਰੱਖਿਆ ਕਰਨ ਜਾਂ ਇਸਲਾਮ ਦੇ ਤੇ ਮੁਸਲਮਾਨਾਂ ਦੇ ਦੁਸ਼ਮਣਾਂ ਦਾ ਸਾਹਮਣਾ ਕਰਨ ਲਈ ਜਤਨ ਕਰਨ ਨੂੰ ਕਹਿੰਦੇ ਹਨ।
ਅੱਲਾਹ ਤਆਲਾ ਫ਼ਰਮਾਉਂਦਾ ਹੈ: "...ਆਪਣੀ ਜਾਨ ਤੇ ਮਾਲ ਨਾਲ ਅੱਲਾਹ ਦੀ ਰਾਹ ਵਿੱਚ ਜਿਹਾਦ ਕਰਨ ਲਈ ਨਿੱਕਲੋ ਇਹ ਤੁਹਾਡੇ ਲਈ ਚੰਗਾ ਹੈ, ਜੇ ਤੁਸੀਂ ਗਿਆਨ ਰੱਖਦੇ ਹੋ।" (ਸੂਰਤ ਅਤ-ਤੌਬਾ: 41)
*******
ਉੱਤਰ: ਅਬੁ-ਹੁਰੈਰਾ (ਰ.) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫ਼ਰਮਾਇਆ: "ਕਿ ਜੇਕਰ ਤੁਹਾਡੇ ਵਿੱਚੋਂ ਕਿਸੇ ਦੇ ਦਰਵਾਜ਼ੇ ਤੇ ਇੱਕ ਨਦੀ ਹੋਵੇ ਅਤੇ ਉਹ ਹਰ ਰੋਜ਼ ਪੰਜ ਵਾਰ ਉਸ ਵਿੱਚੋਂ ਇਸ਼ਨਾਨ ਕਰੇ, ਤਾਂ ਕੀ ਉਸ ਦੇ ਸ਼ਰੀਰ ਉੱਤੇ ਕੋਈ ਮੈਲ ਰਹਿ ਜਾਵੇਗੀ?" ਉਨ੍ਹਾਂ (ਸਹਾਬੀਆਂ) ਨੇ ਕਿਹਾ: ਕੋਈ ਮੈਲ-ਕੁਚੈਲ ਬਾਕੀ ਨਹੀਂ ਰਹੇਗੀ। ਤਾਂ ਆਪ ﷺ ਨੇ ਫਰਮਾਇਆ: "ਇਸੇ ਤਰ੍ਹਾਂ ਹੀ ਪੰਜ ਨਮਾਜ਼ਾਂ ਹਨ, ਜਿਨ੍ਹਾਂ ਰਾਹੀਂ ਅੱਲਾਹ ਤਆਲਾ ਗੁਨਾਹਾਂ ਨੂੰ ਮਿਟਾ ਦਿੰਦਾ ਹੈ।" ਦੋਵਾਂ ਬੁਖਾਰੀ ਅਤੇ ਮੁਸਲਿਮ ਵਿੱਚ ਰਿਵਾਇਤ ਹੋਈ ਹੈ।
ਹਦੀਸ ਵਿੱਚ ਆਏ 'الدرن' ਸ਼ਬਦ ਤੋਂ ਭਾਵ ਮੈਲ ਹੈ।