ਅਕੀਦਾ (ਇਸਲਾਮੀ ਸਿਧਾਂਤ) ਦਾ ਭਾਗ
ਉੱਤਰ—ਮੇਰਾ ਰੱਬ ਅੱਲਾਹ ਹੈ, ਜੋ ਆਪਣੀ ਕਿਰਪਾ ਨਾਲ ਮੈਨੂੰ ਅਤੇ ਸਾਰੇ ਸੰਸਾਰ ਨੂੰ ਪਾਲਦਾ ਹੈ। ਉਹੀਓ ਮੇਰਾ ਇਸ਼ਟ ਹੈ, ਜਿਸਦੀ ਮੈਂ ਇਬਾਦਤ ਕਰਦਾ ਹਾਂ ਅਤੇ ਉਸਤੋਂ ਇਲਾਵਾ ਹੋਰ ਕਿਸੇ ਦੀ ਇਬਾਦਤ ਨਹੀਂ ਕਰਦਾ। ਉਹੀਓ ਸਭ ਕੁੱਝ ਪੈਦਾ ਕਰਨ ਵਾਲਾ, ਸਭਦਾ ਮਾਲਿਕ, ਸਭਦਾ ਪਾਲਣਹਾਰ ਅਤੇ ਸ੍ਰਿਸ਼ਟੀ ਦੇ ਸਾਰੇ ਮਾਮਲਿਆ ਦਾ ਸੰਚਾਲਨ ਕਰਦਾ ਹੈ।
ਇਸਦਾ ਸਬੂਤ (ਦਲੀਲ): ਅੱਲਾਹ ਤਆਲਾ ਦਾ ਇਹ ਫਰਮਾਨ ਹੈ: "ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਉਸ ਅੱਲਾਹ ਲਈ ਹਨ ਜਿਹੜਾ ਕੁੱਲ ਜਹਾਨਾਂ ਦਾ ਰੱਬ ਹੈ।" (ਸੂਰਤ ਅਲ-ਫ਼ਾਤਿਹਾ: 2)
ਉੱਤਰ- ਮੇਰਾ ਦੀਨ ਇਸਲਾਮ ਹੈ, ਅਤੇ ਇਸਲਾਮ ਦਾ ਮਤਲਬ ਹੈ: ਆਪਣੇ ਆਪ ਨੂੰ ਤੌਹੀਦ (ਅੱਲਾਹ ਨੂੰ ਹੀ ਇਕਲੌਤਾ ਰੱਬ ਤੇ ਇਸ਼ਟ ਮੰਨਣਾ) ਦੁਆਰਾ ਅੱਲਾਹ ਦੇ ਅਧੀਨ ਹੋਣਾ, ਉਸਦੇ ਹੁਕਮਾਂ ਦਾ ਆਗਿਆਕਾਰਤਾ ਨਾਲ ਪਾਲਣ ਕਰਨਾ ਅਤੇ ਸ਼ਿਰਕ (ਬਹੁਦੇਵਵਾਦ) ਤੋਂ ਤੇ ਸ਼ਿਰਕ ਕਰਨ ਵਾਲੇ (ਮੁਸ਼ਰਿਕ) ਲੋਕਾਂ ਤੋਂ ਦੂਰ ਰਹਿਣਾ।
ਅੱਲਾਹ ਤਆਲਾ ਫ਼ਰਮਾਉਂਦਾ ਹੈ: "ਬੇਸ਼ੱਕ ਅੱਲਾਹ ਦੀ ਨਜ਼ਰ ਵਿੱਚ ਕੇਵਲ ਇਸਲਾਮ ਹੀ (ਸੱਚਾ) ਧਰਮ ਹੈ।" (ਸੂਰਤ ਆਲੇ-ਇਮਰਾਨ: 19)
ਉੱਤਰ- ਕਲਮਾ-ਏ-ਤੌਹੀਦ: "ਲਾ ਇਲਾਹਾ ਇੱਲੱਲਾਹ" ਹੈ; ਅਤੇ ਇਸਦਾ ਅਰਥ ਹੈ: ਅੱਲਾਹ ਤੋਂ ਇਲਾਵਾ ਕੋਈ ਵੀ ਸੱਚਾ ਮਾਬੂਦ (ਇਸ਼ਟ) ਨਹੀਂ ਹੈ।
ਅੱਲਾਹ ਤਆਲਾ ਨੇ ਫਰਮਾਇਆ: "ਸੋ (ਹੇ ਨਬੀ!) ਚੰਗੀ ਤਰ੍ਹਾਂ ਜਾਣ ਲਓ ਕਿ ਅੱਲਾਹ ਤੋਂ ਇਲਾਵਾ ਹੋਰ ਕੋਈ ਸੱਚਾ ਇਸ਼ਟ ਨਹੀਂ ਹੈ।..." (ਸੂਰਤ ਮੁਹੰਮਦ: 19)
ਇੱਕ ਹੋਰ ਥਾਂ ਅੱਲਾਹ ਤਆਲਾ ਫਰਮਾਉਂਦਾ ਹੈ: "ਬੇਸ਼ੱਕ ਅੱਲਾਹ ਹੀ ਹੱਕ ਹੈ ਅਤੇ ਉਸ ਤੋਂ ਛੁੱਟ ਜਿਸ ਨੂੰ ਵੀ ਉਹ (ਮਦਦ ਲਈ) ਪੁਕਾਰ ਦੇ ਹਨ ਉਹ ਸਭ ਝੂਠੇ ਹਨ,ਬੇਸ਼ੱਕ ਅੱਲਾਹ ਹੀ ਸਭ ਤੋਂ ਵੱਧ ਵਡਿਆਈ ਵਾਲਾ ਹੈ।" (ਸੂਰਤ ਅਲ-ਹੱਜ: 62)
ਉੱਤਰ- ਅੱਲਾਹ ਆਸਮਾਨ ਤੋਂ ਉੱਤੇ, ਅਰਸ਼ (ਸਿੰਘਾਸਣ) ਅਤੇ ਸਾਰੀਆਂ ਸ੍ਰਿਸ਼ਟੀਆਂ ਤੋਂ ਬੁਲੰਦ ਹੈ। ਅੱਲਾਹ ਤਆਲਾ ਫ਼ਰਮਾਉਂਦਾ ਹੈ: "ਉਹ ਰਹਿਮਾਨ ਹੈ, ਜਿਹੜਾ ਅਰਸ਼ ਦੇ ਰਾਜ ਸਿੰਘਾਸਨ 'ਤੇ ਬਿਰਾਜਮਾਨ ਹੈ।" (ਸੂਰਤ ਤਾ-ਹਾ: 5)
ਅਤੇ ਅੱਲਾਹ ਤਆਲਾ ਨੇ ਇਹ ਵੀ ਫਰਮਾਇਆ: ਓਹੀਓ ਆਪਣੇ ਬੰਦਿਆਂ ਉੱਤੇ ਪੂਰਨ ਅਧਿਕਾਰ ਰੱਖਦਾ ਹੈ ਅਤੇ ਉਹੀਓ ਵੱਡੀਆਂ ਹਿਕਮਤਾਂ ਵਾਲਾ ਅਤੇ ਸਾਰੀਆਂ ਖ਼ਬਰਾਂ ਰੱਖਣ ਵਾਲਾ ਹੈ।" (ਸੂਰਤ ਅਲ-ਅਨਾਮ: 18)
ਉੱਤਰ- ਇਸਦਾ ਅਰਥ ਹੈ: ਅੱਲਾਹ ਤਆਲਾ ਨੇ ਮੁੰਹਮਦ ﷺ ਨੂੰ ਸਾਰੇ ਸੰਸਾਰ ਲਈ ਖੁਸ਼ਖਬਰੀ ਦੇਣ ਵਾਲਾ ਅਤੇ ਚੇਤਾਵਨੀ ਦੇਣ ਵਾਲਾ ਬਣਾ ਕੇ ਭੇਜਿਆ ਹੈ।
ਅਤੇ ਇਹ ਵਾਜਿਬ (ਜ਼ਰੂਰੀ) ਹੈ:
1-ਉਨ੍ਹਾਂ ਦੇ ਦਿੱਤੇ ਆਦੇਸ਼ਾਂ ਦਾ ਪਾਲਣ ਕਰਨਾ।
2- ਉਨ੍ਹਾਂ ਵੱਲੋਂ ਦੱਸੀਆਂ ਖਬਰਾਂ ਨੂੰ ਸੱਚ ਮੰਨਣਾ।
3- ਉਨ੍ਹਾਂ ਦੀ ਅਣਆਗਿਆਕਾਰੀ ਨਾ ਕਰਨਾ।
4- ਅੱਲਾਹ ਤਆਲਾ ਦੀ ਉਸੇ ਤਰ੍ਹਾਂ ਇਬਾਦਤ ਕਰਨਾ ਕਿ ਜਿਵੇਂ ਆਪ ﷺ ਨੇ ਦੱਸਿਆ ਹੈ, ਅਤੇ ਉਹ ਹੈ ਸੁੰਨਤ ਦਾ ਪਾਲਣ ਕਰਨਾ ਅਤੇ ਬਿੱਦਤ (ਦੀਨ ਵਿੱਚ ਨਵਾਂ ਤਰੀਕਾ) ਨੂੰ ਛਡਣਾ।
ਅੱਲਾਹ ਤਆਲਾ ਦਾ ਫਰਮਾਨ ਹੈ: "ਜਿਸ ਨੇ ਵੀ ਰਸੂਲ (ਹਜ਼ਰਤ ਮੁਹੰਮਦ ਸ.) ਦੀ ਤਾਅਬੇਦਾਰੀ ਕੀਤੀ ਉਸ ਨੇ ਅੱਲਾਹ ਦੀ ਤਾਅਬੇਦਾਰੀ ਕੀਤੀ..." (ਸੂਰਤ ਅਨ-ਨਿਸਾ: 80)
ਅਤੇ ਅੱਲਾਹ ਤਆਲਾ ਫਰਮਾਉਂਦਾ ਹੈ: "ਉਹ ਆਪਣੀ ਇੱਛਾ ਨਾਲ ਨਹੀਂ ਬੋਲਦਾ।" "ਉਹ ਤਾਂ ਇੱਕ ਵਹੀ (ਰੱਬੀ ਬਾਣੀ) ਹੈ ਜਿਹੜੀ ਉਸ ਵੱਲ ਭੇਜੀ ਜਾਂਦੀ ਹੈ।" (ਸੂਰਤ ਅਨ-ਨਜਮ: 3-4)
ਇੱਕ ਹੋਰ ਥਾਂ ਅੱਲਾਹ ਤਆਲਾ ਫਰਮਾਉਂਦਾ ਹੈ: "ਬੇਸ਼ੱਕ ਤੁਹਾਡੇ ਲਈ ਅੱਲਾਹ ਦੇ ਰਸੂਲ (ਹਜ਼ਰਤ ਮੁਹੰਮਦ ਸ:) ਦੀ ਸ਼ਖ਼ਸੀਅਤ ਇੱਕ ਉੱਤਮ ਨਮੂਨਾ ਹੈ (ਅਤੇ ਇਹ ਨਮੂਨਾ) ਹਰ ਉਸ ਵਿਅਕਤੀ ਲਈ ਹੈ ਜਿਹੜਾ ਅੱਲਾਹ ਅਤੇ ਕਿਆਮਤ ਦਿਹਾੜੇ ਦੀ ਆਸ ਰੱਖਦਾ ਹੈ ਅਤੇ ਅੱਲਾਹ ਨੂੰ ਵਧੇਰੇ ਯਾਦ ਕਰਦਾ ਹੈ।" (ਸੂਰਤ ਅਲ-ਅਹਜ਼ਾਬ: 21)
ਉੱਤਰ: ਅੱਲਾਹ ਤਆਲਾ ਨੇ ਸਾਨੂੰ ਬਿਨਾ ਕਿਸੇ ਸ਼ਰੀਕ (ਸਾਂਝੀ) ਦੇ ਸਿਰਫ਼ ਉਸੇ ਦੀ ਇਬਾਦਤ ਕਰਨ ਲਈ ਬਣਾਇਆ ਹੈ। ਉਸਨੇ ਸਾਨੂੰ ਵਿਅਰਥ ਜਾਂ ਮਨੋਰੰਜਨ ਤੇ ਖੇਡ-ਤਮਾਸ਼ੇ ਲਈ ਨਹੀਂ ਬਣਾਇਆ ਅਤੇ ਨਾ ਹੀ ਸਾਨੂੰ ਬੇਕਾਰ ਅਤੇ ਅਣਗਹਿਲੀ ਵਿੱਚ ਛੱਡਿਆ ਹੈ।
ਅੱਲਾਹ ਤਆਲਾ ਦਾ ਕਹਿਣਾ ਹੈ: "ਮੈਂ ਜਿੰਨਾਂ ਅਤੇ ਮਨੁੱਖਾਂ ਨੂੰ ਕੇਵਲ ਇਸ ਲਈ ਸਾਜਿਆ ਹੈ ਕਿ ਉਹ ਮੇਰੀ ਹੀ ਬੰਦਗੀ ਕਰਨ।" (ਸੂਰਤ ਅਜ਼-ਜ਼ਾਰਿਯਾਤ: 56)
ਉੱਤਰ- ਇਬਾਦਤ ਇੱਕ ਵਿਆਪਕ ਸ਼ਬਦ ਹੈ ਜਿਸ ਵਿੱਚ ਉਹ ਸਾਰੇ ਗੁਪਤ ਅਤੇ ਦਿੱਸਣ ਵਾਲੇ ਬਚਨ ਅਤੇ ਕਾਰਜ ਸ਼ਾਮਲ ਹਨ ਜਿਨ੍ਹਾਂ ਨੂੰ ਅੱਲਾਹ ਤਆਲਾ ਪਸੰਦ ਕਰਦਾ ਹੈ ਅਤੇ ਜਿਨ੍ਹਾਂ ਤੋਂ ਉਹ ਖੁਸ਼ ਹੁੰਦਾ ਹੈ।
ਦਿੱਸਣ ਵਾਲੀ ਇਬਾਦਤ: ਜਿਵੇਂ ਕਿ ਜ਼ੁਬਾਨ ਨਾਲ ਅੱਲਾਹ ਦਾ ਜ਼ਿਕਰ (ਸਿਮਰਨ) ਕਰਨਾ, ਉਸਦੀ ਪ੍ਰਸ਼ੰਸਾ ਤੇ ਵਡਿਆਈ ਕਰਨਾ, ਨਮਾਜ਼ ਪੜ੍ਹਨਾ, ਹੱਜ ਕਰਨਾ ਆਦਿ।
ਗੁਪਤ ਇਬਾਦਤ: ਜਿਵੇਂ ਕਿ ਅੱਲਾਹ 'ਤੇ ਭਰੋਸਾ ਕਰਨਾ, ਉਸਤੋਂ ਡਰਨਾ ਅਤੇ ਉਸਤੋਂ ਉਮੀਦ ਰੱਖਣਾ।
ਉੱਤਰ- 1. ਤੌਹੀਦ ਅਲ-ਰੱਬੁਬਿਅਤ: ਭਾਵ ਇਸ ਗੱਲ 'ਤੇ ਈਮਾਨ (ਵਿਸ਼ਵਾਸ) ਰੱਖਣਾ ਕਿ ਅੱਲਾਹ ਹੀ ਹਰ ਚੀਜ਼ ਦਾ ਪੈਦਾ ਕਰਨ ਵਾਲਾ, ਜੀਵਨ ਦੇਣ ਵਾਲਾ, ਮਾਲਿਕ ਅਤੇ ਪ੍ਰਬੰਧਕ ਹੈ; ਉਹ ਇੱਕਲਾ ਹੈ ਅਤੇ ਉਸਦਾ ਕੋਈ ਸ਼ਰੀਕ ਨਹੀਂ ਹੈ।
2- ਤੌਹੀਦ ਅਲ-ਉਲੂਹੀਅਤ: ਇਸਦਾ ਅਰਥ ਹੈ ਕਿ ਕੇਵਲ ਅੱਲਾਹ ਦੀ ਹੀ ਇਬਾਦਤ ਕਰਨਾ ਅਤੇ ਉਸ ਤੋਂ ਇਲਾਵਾ ਕਿਸੇ ਹੋਰ ਦੀ ਇਬਾਦਤ ਨਾ ਕਰਨਾ।
3- ਤੌਹੀਦ-ਏ-ਅਸਮਾ ਵਾ-ਸਿਫ਼ਾਤ: ਕੁਰਾਨ ਅਤੇ ਹਦੀਸ ਵਿੱਚ ਦਰਸਾਏ ਗਏ ਅੱਲਾਹ ਦੇ ਨਾਵਾਂ ਅਤੇ ਸਿਫਤਾਂ 'ਤੇ ਈਮਾਨ ਲਿਆਉਣਾ; ਬਿਨਾ 'ਤਮਸੀਲ' (ਕਿਸੇ ਨਾਲ ਉਸਦੀ ਤੁਲਨਾ ਕਰੇ), 'ਤਸ਼ਬੀਹ' (ਉਸ ਨਾਲ ਬਰਾਬਰੀ ਕਰੇ), "ਤਾਅਤੀਲ' (ਉਸਦਾ ਰੱਦ ਕਰੇ) ਅਤੇ 'ਤਕਯਿਫ਼' (ਉਸਦੀ ਹਾਲਤ ਬਿਆਨ ਕਰਨ) ਦੇ।
ਤੌਹੀਦ ਦੀਆਂ ਤਿੰਨ ਕਿਸਮਾਂ ਦਾ ਸਬੂਤ: ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ: "ਅਕਾਸ਼ਾਂ ਤੇ ਧਰਤੀ ਦਾ ਅਤੇ ਜੋ ਵੀ ਇਹਨਾਂ ਦੇ ਵਿਚਕਾਰ ਹੈ, ਸਭ ਦਾ ਮਾਲਕ ਉਹੀਓ ਹੈ। ਸੋ ਤੁਸੀਂ ਉਸੇ ਦੀ ਇਬਾਦਤ ਕਰੋ ਤੇ ਉਸੇ ਦੀ ਇਬਾਦਤ 'ਤੇ ਕਾਇਮ ਰਹੋ।ਕੀ ਤੁਸੀਂ ਉਸ ਜਿਹਾ ਕੋਈ ਨਾਂ ਹੋਰ ਵੀ ਜਾਣਦੇ ਹੋ?" (ਸੂਰਤ ਮਰੀਅਮ: 65)
ਉੱਤਰ- ਸ਼ਿਰਕ: ਸ਼ਿਰਕ ਕਹਿੰਦੇ ਹਨ ਅੱਲਾਹ ਤੋਂ ਇਲਾਵਾ ਕਿਸੇ ਹੋਰ ਨੂੰ ਮਾਬੂਦ (ਇਸ਼ਟ) ਅਤੇ ਰੱਬ ਮੰਨਣਾ ਜਾਂ ਉਸਦੇ ਨਾਵਾਂ ਅਤੇ ਸਿਫਤਾਂ ਵਿੱਚ ਕਿਸੇ ਨੂੰ ਸਾਂਝੀ ਬਣਾਉਣਾ।
ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਬਾਦਤ ਨੂੰ ਅੱਲਾਹ ਤੋਂ ਇਲਾਵਾ ਕਿਸੇ ਹੋਰ ਲਈ ਸਮਰਪਿਤ ਕਰਨਾ ਸ਼ਿਰਕ ਹੈ।
ਸ਼ਿਰਕ ਦੀਆਂ ਕਿਸਮਾਂ:
ਵੱਡਾ ਸ਼ਿਰਕ: ਜਿਵੇਂ ਅੱਲਾਹ ਤਆਲਾ ਤੋਂ ਇਲਾਵਾ ਕਿਸੇ ਹੋਰ ਨੂੰ ਪੁਕਾਰਨਾ, ਕਿਸੇ ਹੋਰ ਨੂੰ ਸਜਦਾ ਕਰਨਾ, ਕਿਸੇ ਹੋਰ ਲਈ ਜ਼ਿਬਾਹ ਕਰਨਾ (ਬਲੀ ਚੜ੍ਹਾਉਣਾ)।
ਛੋਟਾ ਸ਼ਿਰਕ: ਭਾਵ ਉਹ ਸ਼ਿਰਕ ਜੋ ਕਿਸੇ ਵਿਅਕਤੀ ਨੂੰ ਇਸਲਾਮ ਦੇ ਦਾਇਰੇ ਤੋਂ ਬਾਹਰ ਨਹੀਂ ਕਰਦਾ, ਜਿਵੇਂ ਕਿ ਅੱਲਾਹ ਤਆਲਾ ਤੋਂ ਇਲਾਵਾ ਕਿਸੇ ਹੋਰ ਦੀ ਸਹੁੰ ਖਾਣਾ, ਤਵੀਤ ਪਹਿਨਣਾ-ਭਾਵ ਕਿਸੇ ਫਾਇਦੇ ਲਈ ਜਾਂ ਨੁਕਸਾਨ ਤੋਂ ਬਚਣ ਲਈ ਕਿਸੇ ਚੀਜ਼ ਨੂੰ ਲਟਕਾਉਣਾ-, ਛੋਟੀ-ਮੋਟੀ ਰਿਆਕਾਰੀ (ਦਿਖਾਵੇਬਾਜ਼ੀ) ਜਿਵੇਂ ਕਿ ਕਿਸੇ ਨੂੰ ਦਿਖਾਉਣ ਲਈ ਆਪਣੀ ਨਮਾਜ਼ ਵਿੱਚ ਸੁਧਾਰ ਕਰਨਾ।
ਉੱਤਰ- ਅੱਲਾਹ ਤੋਂ ਇਲਾਵਾ ਕੋਈ ਵੀ ਪਰੋਖ ਨੂੰ ਨਹੀਂ ਜਾਣਦਾ।
ਅੱਲਾਹ ਤਆਲਾ ਕਹਿੰਦਾ ਹੈ: "(ਹੇ ਨਬੀ ਸ.) ਆਖ ਦਿਓ ਕਿ ਛੁੱਟ ਅੱਲਾਹ ਤੋਂ ਅਕਾਸ਼ਾਂ ਵਿਚ ਰਹਿਣ ਵਾਲੇ (ਭਾਵ ਫ਼ਰਿਸ਼ਤੇ) ਅਤੇ ਧਰਤੀ 'ਤੇ ਰਹਿਣ ਵਾਲਿਆਂ (ਮਨੁੱਖ ਤੇ ਜਿੰਨਾਂ) ਵਿੱਚੋਂ ਕੋਈ ਵੀ ਗੈ਼ਬ ਦਾ ਗਿਆਨ ਨਹੀਂ ਰੱਖਦਾ, ਇਹ (ਥਾਪੇ ਹੋਏ ਇਸ਼ਟ) ਤਾਂ ਇਹ ਵੀ ਨਹੀਂ ਜਾਣਦੇ ਕਿ ਉਹਨਾਂ ਨੂੰ ਮੁੜ ਜਿਉਂਦਾ ਕਦੋਂ ਕੀਤਾ ਜਾਵੇਗਾ।" (ਸੂਰਤ ਅਨ-ਨਮਲ: 65)
ਉੱਤਰ- ਈਮਾਨ ਦੇ ਛੇ ਥੰਮ੍ਹ ਹਨ:
1-ਅੱਲਾਹ 'ਤੇ ਈਮਾਨ।
2- ਉਸਦੇ ਫ਼ਰਿਸ਼ਤਿਆਂ 'ਤੇ ਈਮਾਨ।
3- ਉਸ ਦੀਆਂ ਕਿਤਾਬਾਂ 'ਤੇ ਈਮਾਨ।
4- ਉਸ ਦੇ ਰਸੂਲਾਂ 'ਤੇ ਈਮਾਨ।
5- ਆਖਰੀ ਦਿਨ 'ਤੇ ਈਮਾਨ।
6- ਚੰਗੀ ਅਤੇ ਬੁਰੀ ਤਕਦੀਰ (ਕਿਸਮਤ) 'ਤੇ ਈਮਾਨ।
ਇਸਦਾ ਸਬੂਤ: ਸਹੀ ਮੁਸਲਿਮ ਦੀ ਮਸ਼ਹੂਰ ਹਦੀਸ, ਹਦੀਸ-ਏ-ਜਿਬਰਾਈਲਹੈ ਜਿਬਰਾਈਲ(ਅ.) ਨੇ ਨਬੀ ﷺ ਨੂੰ ਕਿਹਾ: "ਮੈਨੂੰ ਈਮਾਨ ਦੇ ਬਾਰੇ ਦੱਸੋ, ਤਾਂ ਆਪ ﷺ ਨੇ ਕਿਹਾ: "ਈਮਾਨ ਇਹ ਹੈ ਕਿ ਤੁਸੀਂ ਅੱਲਾਹ, ਉਸਦੇ ਫ਼ਰਿਸ਼ਤਿਆਂ, ਉਸ ਦੀਆਂ ਕਿਤਾਬਾਂ, ਉਸਦੇ ਰਸੂਲਾਂ ਅਤੇ ਆਖਰੀ ਦਿਨ ਅਤੇ ਚੰਗੇ-ਮਾੜੀ ਕਿਸਮਤ 'ਤੇ ਈਮਾਨ ਲਿਆਓ।"
ਉੱਤਰ- ਅੱਲਾਹ ਤਆਲਾ 'ਤੇ ਈਮਾਨ: ਇਸ ਗੱਲ 'ਤੇ ਈਮਾਨ ਕਿ ਅੱਲਾਹ ਉਹ ਹੈ ਜਿਸਨੇ ਤੁਹਾਨੂੰ ਪੈਦਾ ਕੀਤਾ ਹੈ, ਉਹੀ ਤੁਹਾਨੂੰ ਖਾਣਾ ਦਿੰਦਾ ਹੈ ਅਤੇ ਉਹੀ ਇੱਕਲਾ ਹੈ ਜੋ ਸਾਰੀਆਂ ਸ੍ਰਿਸ਼ਟੀਆਂ ਦਾ ਮਾਲਕ ਅਤੇ ਪ੍ਰਬੰਧਕ ਹੈ। ਉਹੀ ਇਕੱਲਾ ਪੂਜਣਯੌਗ (ਇਸ਼ਟ) ਹੈ। ਉਸ ਤੋਂ ਇਲਾਵਾ ਹੋਰ ਕੋਈ ਸੱਚਾ ਇਸ਼ਟ ਨਹੀਂ ਹੈ। ਨਿਰਮਾਣ ਕਰਨਾ, ਹੁਕਮ ਦੇਣਾ, ਨਿਰਣਾ ਲੈਣਾ ਅਤੇ ਵਿਧਾਨ ਬਣਾਉਣਾ ਸਭ ਉਸੇ ਦੇ ਕੰਮ ਹਨ ਅਤੇ ਉਸ ਦਾ ਕੋਈ ਸਾਂਝੀਦਾਰ ਨਹੀਂ ਹੈ।
ਉਹ ਮਹਾਨ ਹੈ, ਵਡਿਆਈ ਵਾਲਾ ਹੈ, ਸੰਪੂਰਨ ਹੈ, ਉਸੇ ਲਈ ਸਾਰੀਆਂ ਤਰੀਫਾਂ ਹਨ ਅਤੇ ਉਸੇ ਲਈ ਸਭ ਤੋਂ ਸੋਹਣੇ ਨਾਂ ਤੇ ਉੱਚੇ ਗੁਣ ਹਨ। ਨਾ ਉਸ ਦਾ ਕੋਈ ਸ਼ਰੀਕ ਹੈ, ਨਾ ਹੀ ਕੋਈ ਉਸਦੇ ਬਰਾਬਰ ਹੈ। ਉਹ ਪਾਕ-ਪਵਿੱਤਰ ਤੇ ਉੱਚੀ ਸ਼ਾਨ ਵਾਲਾ ਹੈ।
ਫਰਿਸ਼ਤਿਆਂ 'ਤੇ ਈਮਾਨ: ਫਰਿਸ਼ਤੇ ਅੱਲਾਹ ਦੀ ਰਚਨਾ ਹਨ ਜਿਨ੍ਹਾਂ ਨੂੰ ਉਸਨੇ ਨੂਰ (ਪ੍ਰਕਾਸ਼) ਤੋਂ, ਉਸਦੀ ਇਬਾਦਤ ਕਰਨ ਅਤੇ ਉਸਦੇ ਹੁਕਮਾਂ ਦਾ ਪਾਲਣ ਕਰਨ ਲਈ ਬਣਾਇਆ ਹੈ।
ਅੱਲਾਹ ਤਆਲਾ ਨੇ ਫਰਮਾਇਆ: "...ਸੱਗੋਂ ਉਹ (ਫ਼ਰਿਸ਼ਤੇ ਜਿਨ੍ਹਾਂ ਨੂੰ ਸੰਤਾਨ ਆਖਦੇ ਹਨ) ਸਾਰੇ ਹੀ ਉਸ (ਅੱਲਾਹ) ਦੇ ਸਤਿਕਾਰਯੋਗ ਬੰਦੇ ਹਨ। ਉਹ ਕਿਸੇ ਵੀ ਗੱਲ ਵਿਚ ਵੱਧ ਕੇ ਨਹੀਂ ਬੋਲਦੇ ਸਗੋਂ ਉਸ ਦੇ ਆਗਿਆਕਾਰੀ ਬੰਦੇ ਹਨ।" (ਸੂਰਤ ਅਲ-ਅੰਬੀਆ: 26-27)
ਰਸੂਲ ﷺ ਨੇ ਫਰਮਾਇਆ: "ਫਰਿਸ਼ਤੇ ਨੂਰ ਤੋਂ ਪੈਦਾ ਕੀਤੇ ਗਏ ਹਨ।" ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਉਨ੍ਹਾਂ ਵਿੱਚੋਂ ਜਿਬਰਾਈਲ(ਅ.) ਹਨ, ਜੋ ਨਬੀਆਂ ਕੋਲ ਵਹੀ (ਰੱਬੀ ਬਾਣੀ) ਲੈ ਕੇ ਆਉਂਦੇ ਹਨ। ਅੱਲਾਹ ਤਆਲਾ ਫਰਮਾਉਂਦਾ ਹੈ: "ਅਤੇ ਨਿਰਸੰਦੇਹ,ਇਹ (ਕੁਰਆਨ)ਸਾਰੇ ਹੀ ਜਹਾਨਾਂ ਦੇ ਪਾਲਣਹਾਰ ਵੱਲੋਂ ਭੇਜਿਆ ਗਿਆ ਹੈ। ਇਸ ਨੂੰ ਇੱਕ ਅਮਾਨਤਦਾਰ ਰੂਹ (ਜਿਬਰਾਈਲ) ਲੈ ਕੇ ਆਇਆ ਹੈ। (ਹੇ ਮੁਹੰਮਦ ਸ.) ਅਸੀਂ ਇਸ (ਕੁਰਆਨ) ਨੂੰ ਤੁਹਾਡੇ ਦਿਲ ਉੱਤੇ ਨਾਜ਼ਿਲ ਕੀਤਾ ਹੈ ਤਾਂ ਜੋ ਤੁਸੀਂ ਵੀ ਡਰਾਉਣ ਵਾਲੇ (ਪੈਗ਼ੰਬਰਾਂ) ਵਿੱਚੋਂ ਹੋ ਜਾਓ। ਇਹ ਕੁਰਆਨ ਸਪਸ਼ਟ ਤੇ ਠੇਠ ਅਰਬੀ ਭਾਸ਼ਾ ਵਿੱਚ ਹੈ।" (ਸੂਰਤ ਅਸ਼-ਸ਼ੂਅਰਾ: 192-195)
ਰੱਬੀ ਕਿਤਾਬਾਂ 'ਤੇ ਈਮਾਨ: ਇਹ ਉਹ ਕਿਤਾਬਾਂ ਹਨ ਜੋ ਅੱਲਾਹ ਨੇ ਆਪਣੇ ਰਸੂਲਾਂ 'ਤੇ ਉਤਾਰੀਆਂ ਹਨ।
- ਜਿਵੇਂ ਕਿ ਕੁਰਾਨ ਜੋ ਮੁਹੰਮਦ ﷺ 'ਤੇ ਉਤਾਰਿਆ ਗਿਆ।
- ਈਸਾ (ਅ.) ਉੱਤੇ ਇੰਜੀਲ।
- ਮੂਸਾ (ਅ.) ਉੱਤੇ ਤੌਰਾਤ।
- ਦਾਉਦ(ਅ.) 'ਤੇ ਜ਼ਬੂਰ।
- ਇਬਰਾਹੀਮ (ਅ.) ਅਤੇ ਮੂਸਾ (ਅ.) 'ਤੇ ਸਹੀਫੇ (ਸ਼ਾਸਤਰ) ਉਤਾਰੇ ਗਏ ਸਨ।
ਰਸੂਲਾਂ 'ਤੇ ਈਮਾਨ: ਇਹ ਉਹ ਹਸਤੀਆਂ ਹਨ ਜਿਨ੍ਹਾਂ ਨੂੰ ਅੱਲਾਹ ਨੇ ਆਪਣੇ ਬੰਦਿਆਂ ਕੋਲ ਭੇਜਿਆ, ਤਾਂ ਜੋ ਉਹ ਉਨ੍ਹਾਂ ਨੂੰ ਉਨ੍ਹਾਂ ਦਾ ਦੀਨ ਸਿਖਾਉਣ, ਭਲਾਈ ਤੇ ਜੰਨਤ ਦੀ ਖੁਸ਼ਖਬਰੀ ਦੇਣ ਅਤੇ ਬੁਰਾਈ ਤੇ ਜਹੰਨਮ (ਨਰਕ) ਤੋਂ ਡਰਾਉਣ।
ਉਨ੍ਹਾਂ ਵਿੱਚੋਂ ਸਭ ਤੋਂ ਉੱਤੇ ਉਲੁਲ ਅਜ਼ਮ (ਦ੍ਰਿੜ੍ਹ ਇਰਾਦੇ ਵਾਲੇ) ਨਬੀ ਹਨ, ਅਤੇ ਉਹ ਹਨ:
- ਨੂਹ (ਅਲੈਹਿ ਸਲਾਮ)।
- ਇਬਰਾਹੀਮ (ਅਲੈਹਿ ਸਲਾਮ)।
- ਮੂਸਾ (ਅਲੈਹਿ ਸਲਾਮ)।
- ਈਸਾ (ਅਲੈਹਿ ਸਲਾਮ)।
-ਮੁਹੰਮਦ ﷺ।
ਆਖ਼ਰੀ ਦਿਨ 'ਤੇ ਈਮਾਨ: ਇਸ ਵਿੱਚ ਮਰਨ ਤੋਂ ਬਾਅਦ ਕਬਰ ਦੀ ਜ਼ਿੰਦਗੀ, ਕਿਆਮਤ (ਪੁਨਰ ਉਥਾਨ) ਦਾ ਦਿਨ ਅਤੇ ਕਬਰਾਂ ਤੋਂ ਉਠਾਏ ਜਾਣ ਤੋਂ ਬਾਅਦ ਹਿਸਾਬ-ਕਿਤਾਬ ਦਾ ਦਿਨ ਸ਼ਾਮਲ ਹਨ। ਜਦੋਂ ਜੰਨਤੀ ਆਪਣੇ ਟਿਕਾਣਿਆਂ ਵਿੱਚ ਜਾਣਗੇ ਅਤੇ ਜਹੰਨਮੀ ਆਪਣੇ ਟਿਕਾਣਿਆਂ ਵਿੱਚ।
ਅੱਲਾਹ ਤਆਲਾ ਫਰਮਾਉਂਦਾ ਹੈ: "(ਹੇ ਲੋਕੋ) ਅੰਤ ਨੂੰ ਹਰ ਜੀਵ ਨੇ ਮੌਤ ਦਾ ਸੁਆਦ ਚਖਣਾ ਹੈ (ਭਾਵ ਮਰ ਜਾਣਾ ਹੈ)।ਕਿਆਮਤ ਵਾਲੇ ਦਿਨ ਤੁਹਾਨੂੰ (ਆਪਣੇ ਕੀਤੇ ਕੰਮਾਂ ਦਾ) ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ। ਹਾਂ! ਜਿਹੜੇ ਵਿਅਕਤੀ ਨੂੰ ਅੱਗ ਤੋਂ ਬਚਾ ਲਿਆ ਜਾਵੇ ਅਤੇ ਸਵਰਗ ਵਿੱਚ ਦਾਖ਼ਲ ਕਰ ਦਿੱਤਾ ਜਾਵੇ, ਉਹੀਓ ਵਿਅਕਤੀ ਅਸਲ ਵਿਚ ਕਾਮਯਾਬ ਹੋਵੇਗਾ। ਸੰਸਾਰਿਕ ਜੀਵਨ ਤਾਂ ਕੇਵਲ ਇੱਕ ਭੁਲੇਖ਼ਾ ਹੀ ਹੈ (ਅਸਲ ਜੀਵਨ ਪ੍ਰਲੋਕ ਦਾ ਜੀਵਨ ਹੈ)।" (ਸੂਰਤ ਆਲੇ-ਇਮਰਾਨ: 185)
ਚੰਗੀ-ਮਾੜੀ ਕਿਸਮਤ 'ਤੇ ਈਮਾਨ:
ਕਿਸਮਤ ਜਾਂ ਤਕਦੀਰ: ਇਸ ਗੱਲ 'ਤੇ ਯਕੀਨ ਨੂੰ ਕਹਿੰਦੇ ਹਨ ਕਿ ਅੱਲਾਹ ਸ੍ਰਿਸ਼ਟੀ ਵਿੱਚ ਵਾਪਰਨ ਵਾਲੀ ਹਰ ਚੀਜ਼ ਨੂੰ ਜਾਣਦਾ ਹੈ; ਉਸਨੇ ਇਸਨੂੰ ਇੱਕ ਸੁਰੱਖਿਅਤ ਕਿਤਾਬ ਵਿੱਚ ਲਿਖ ਰੱਖਿਆ ਹੈ ਅਤੇ ਉਸਨੇ ਇਸਨੂੰ ਹੋਂਦ ਵਿੱਚ ਲਿਆਉਣ ਦੀ ਇੱਛਾ ਕੀਤੀ ਅਤੇ ਇਸਦੀ ਰਚਨਾ ਕੀਤੀ।
ਅੱਲਾਹ ਤਆਲਾ ਦਾ ਫਰਮਾਨ ਹੈ: "ਬੇਸ਼ਕ, ਅਸਾਂ ਹਰੇਕ ਚੀਜ਼ ਅਨੁਮਾਨ ਦੇ ਅਨੁਸਾਰ ਹੀ ਬਣਾਈ ਹੈ।" (ਸੂਰਤ ਅਲ-ਕਮਰ: 49)
ਇਸਦੇ ਚਾਰ ਦਰਜੇ (ਪੱਧਰ) ਹਨ:
ਪਹਿਲਾ ਦਰਜਾ: ਅੱਲਾਹ ਤਆਲਾ ਦਾ ਇਲਮ (ਗਿਆਨ), ਜਿਸ ਵਿੱਚ ਹੈ ਕਿ ਅੱਲਾਹ ਤਆਲਾ ਨੂੰ ਹਰ ਚੀਜ਼ ਬਾਰੇ ਪਹਿਲਾਂ ਤੋਂ ਹੀ ਪਤਾ ਹੈ। ਉਸਦੇ ਵਾਪਰਨ ਤੋਂ ਪਹਿਲਾਂ ਵੀ ਅਤੇ ਵਾਪਰਨ ਤੋਂ ਬਾਅਦ ਵੀ।
ਇਸਦਾ ਸਬੂਤ: ਅੱਲਾਹ ਤਆਲਾ ਦਾ ਇਹ ਫਰਮਾਨ ਹੈ: "ਬੇਸ਼ੱਕ ਕਿਆਮਤ ਦਾ ਗਿਆਨ ਅੱਲਾਹ ਦੇ ਕੋਲ ਹੀ ਹੈ। ਉਹੀ ਮੀਂਹ ਵਰ੍ਹਾਉਂਦਾ ਹੈ ਅਤੇ ਉਹੀਓ ਜਾਣਦਾ ਹੈ ਕਿ ਮਾਵਾਂ ਦੇ ਗਰਭਾਂ ਵਿੱਚ ਕੀ (ਪਲ ਰਿਹਾ) ਹੈ? ਕੋਈ ਨਹੀਂ ਜਾਣਦਾ ਕਿ ਕੱਲ ਉਹ ਕੀ ਕਰਨ ਵਾਲਾ ਹੈ ਤੇ ਨਾ ਕਿਸੇ ਨੂੰ ਇਹ ਪਤਾ ਹੈ ਕਿ ਕਿਸ ਧਰਤੀ ਉੱਤੇ ਉਸ ਨੂੰ ਮੌਤ ਆਵੇਗੀ। (ਜਾਣ ਲਵੋ ਕਿ) ਬੇਸ਼ੱਕ ਅੱਲਾਹ ਹੀ ਸਾਰਾ ਕੁੱਝ ਜਾਣਦਾ ਹੈ ਤੇ ਹਰ ਚੀਜ਼ ਦੀ ਖ਼ਬਰ ਰਖਦਾ ਹੈ।" (ਸੂਰਤ ਲੁਕਮਾਨ: 34)
ਦੂਸਰਾ ਦਰਜਾ: ਅੱਲਾਹ ਨੇ ਇਹ ਸਭ ਇੱਕ ਸੁਰੱਖਿਅਤ ਕਿਤਾਬ (ਲੌਹ-ਏ-ਮਹਿਫੂਜ਼) ਵਿੱਚ ਲਿਖ ਰੱਖਿਆ ਹੈ। ਸੋ, ਜੋ ਕੁੱਝ ਵੀ ਵਾਪਰ ਚੁੱਕਾ ਹੈ ਅਤੇ ਜੋ ਕੁੱਝ ਵਾਪਰੇਗਾ ਉਹ ਸਭ ਅੱਲਾਹ ਕੋਲ ਲਿਖਿਆ ਹੋਇਆ ਹੈ।
ਇਸਦਾ ਸਬੂਤ: ਅੱਲਾਹ ਤਆਲਾ ਦਾ ਇਹ ਫਰਮਾਨ ਹੈ: "ਗ਼ੈਬ (ਪਰੋਖ) ਦੀਆਂ ਕੁੰਜੀਆਂ ਤਾਂ ਅੱਲਾਹ ਕੋਲ ਹੀ ਹਨ, ਉਹਨਾਂ ਨੂੰ ਉਸ ਤੋਂ ਬਿਨਾਂ ਕੋਈ ਨਹੀਂ ਜਾਣਦਾ। ਜਲ ਤੇ ਥਲ ਵਿੱਚ ਜੋ ਵੀ ਹੈ ਉਹ ਸਭ ਜਾਣਦਾ ਹੈ। ਕੋਈ ਵੀ ਰੁੱਖ ਤੋਂ ਡਿੱਗਣ ਵਾਲਾ ਪੱਤਾ ਅਜਿਹਾ ਨਹੀਂ ਜਿਸ ਦਾ ਉਸ ਨੂੰ ਗਿਆਨ ਨਾ ਹੋਵੇ। ਧਰਤੀ ਦੇ ਹਨੇਰਿਆਂ ਵਿੱਚ ਕੋਈ ਦਾਣਾ ਅਜਿਹਾ ਨਹੀਂ ਜਿਸ ਨੂੰ ਉਹ ਨਾ ਜਾਣਦਾ ਹੋਵੇ। ਗਿੱਲੀ, ਸੁੱਕੀ ਕੋਈ ਚੀਜ਼ ਅਜਿਹੀ ਨਹੀਂ ਜਿਹੜੀ ਖੱਲੀ ਕਿਤਾਬ (ਲੌਹੇ–ਮਹਿਫ਼ੂਜ) ਵਿੱਚ ਨਾ ਲਿਖੀ ਹੋਵੇ।" (ਸੂਰਤ ਅਲ-ਅਨਾਮ: 59)
ਤੀਜਾ ਦਰਜਾ: ਹਰ ਚੀਜ਼ ਅੱਲਾਹ ਦੀ ਇੱਛਾ ਅਤੇ ਮਰਜ਼ੀ ਅਨੁਸਾਰ ਵਾਪਰਦੀ ਹੈ। ਜੋ ਕੁੱਝ ਵੀ ਉਸ ਵੱਲੋਂ ਜਾਂ ਉਸ ਦੀ ਮਖ਼ਲੂਕ (ਰਚਨਾ) ਵੱਲੋਂ ਕੀਤਾ ਜਾਂਦਾ ਹੈ, ਉਹ ਉਸ ਦੀ ਮਰਜ਼ੀ ਤੋਂ ਹੀ ਹੁੰਦਾ ਹੈ। ਬੰਦੇ ਦੀ ਆਪਣੀ ਸਮਰੱਥਾ, ਇੱਛਾ ਅਤੇ ਚੋਣ ਵੀ ਹੁੰਦੀ ਹੈ, ਲੇਕਿਨ ਉਸਦੀ ਇਹ ਇੱਛਾ ਅੱਲਾਹ ਤਆਲਾ ਦੀ ਇੱਛਾ ਦੇ ਅਧੀਨ ਹੀ ਹੁੰਦੀ ਹੈ।
ਇਸਦਾ ਸਬੂਤ: ਅੱਲਾਹ ਤਆਲਾ ਦਾ ਇਹ ਫਰਮਾਨ ਹੈ: "(ਪਰ ਇਹ ਉਸ ਲਈ ਹੈ) ਜਿਹੜਾ ਤੁਹਾਡੇ 'ਚੋਂ ਸਿੱਧੇ ਰਾਹ ਤੁਰਨਾ ਚਾਹੁੰਦਾ ਹੈ। ਅਤੇ ਕੁਲ ਜਹਾਨ ਦੇ ਪਾਲਣਹਾਰ ਦੇ ਚਾਹੁੰਣ ਤੋਂ ਬਿਨਾ ਤੁਸੀਂ ਕੁੱਝ ਨਹੀਂ ਕਰ ਸਕਦੇ।" (ਸੂਰਤ ਅਤ-ਤਕਵੀਰ: 28-29)
ਚੌਥਾ ਦਰਜਾ: ਇਸ ਗੱਲ 'ਤੇ ਈਮਾਨ ਕਿ ਸਾਰੀ ਸ੍ਰਿਸ਼ਟੀ ਹਰ ਚੀਜ਼ ਅੱਲਾਹ ਤਆਲਾ ਦੀ ਮਖ਼ਲੂਕ (ਰਚਨਾ) ਹੈ। ਉਸੇ ਨੇ ਉਨ੍ਹਾਂ ਨੂੰ, ਉਨ੍ਹਾਂ ਦੇ ਗੁਣਾਂ ਨੂੰ, ਉਨ੍ਹਾਂ ਦੀਆਂ ਹਰਕਤਾਂ ਨੂੰ ਅਤੇ ਉਨ੍ਹਾਂ ਵਿੱਚ ਵੱਸਦੀ ਹਰ ਚੀਜ਼ ਨੂੰ ਬਣਾਇਆ ਹੈ।
ਇਸਦਾ ਸਬੂਤ: ਅੱਲਾਹ ਤਆਲਾ ਦਾ ਇਹ ਫਰਮਾਨ ਹੈ: "ਜਦ ਕਿ ਤੁਹਾਨੂੰ ਵੀ ਅੱਲਾਹ ਨੇ ਸਾਜਿਆ ਹੈ ਅਤੇ ਤੁਹਾਡੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਵੀ ਉਸ (ਅੱਲਾਹ) ਨੇ ਹੀ ਪੈਦਾ ਕੀਤਾ ਹੈ।" (ਸੂਰਤ ਅਸ-ਸਾਫ਼ਾਤ: 96)
ਉੱਤਰ- ਕੁਰਆਨ ਅੱਲਾਹ ਤਆਲਾ ਦਾ ਕਲਾਮ (ਬਾਣੀ) ਹੈ, ਉਸਦੀ ਮਖ਼ਲੂਕ ਨਹੀਂ।
ਅੱਲਾਹ ਤਆਲਾ ਫਰਮਾਉਂਦਾ ਹੈ: "(ਹੇ ਨਬੀ!) ਜੇ ਮੁਸ਼ਰਿਕਾਂ ਵਿੱਚੋਂ ਕੋਈ ਵੀ ਵਿਅਕਤੀ ਤੁਹਾਥੋਂ ਸ਼ਰਨ ਮੰਗੇ ਤਾਂ ਉਸ ਨੂੰ ਸ਼ਰਨ ਵਿੱਚ ਲੈ ਲਓ ਜਦੋਂ ਉਹ ਅੱਲਾਹ ਦਾ ਕਲਾਮ (ਕੁਰਆਨ) ਸੁਣ ਲਵੇ..." (ਸੂਰਤ ਅਤ-ਤੌਬਾ: 6)
ਇੱਕ ਹਦੀਸ ਵਿੱਚ ਆਉਂਦਾ ਹੈ: "ਅੱਲਾਹ ਦੀ ਬਾਣੀ ਦੀ ਬਾਕੀ ਬਾਣੀਆਂ ਉੱਤੇ ਉੱਤਮਤਾ ਉਸੇ ਤਰ੍ਹਾਂ ਹੈ ਜਿਵੇਂ ਅੱਲਾਹ ਦੀ ਉਸਦੇ ਜੀਵਾਂ ਉੱਤੇ ਉੱਤਮਤਾ ਹੈ।" ਇਸਨੂੰ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
ਉੱਤਰ- ਬਿੱਦਤ ਹਰ ਉਸ ਨਵੀਂ ਚੀਜ਼ ਨੂੰ ਕਹਿੰਦੇ ਹਨ, ਜਿਸਨੂੰ ਲੋਕਾਂ ਨੇ ਦੀਨ ਵਿੱਚ ਜਾਰੀ ਕੀਤਾ ਹੋਵੇ ਅਤੇ ਉਹ ਨਾ ਤਾਂ ਨਬੀ ﷺ ਦੇ ਸਮੇਂ ਵਿੱਚ ਅਤੇ ਨਾ ਹੀ ਆਪ ਦੇ ਸਾਥੀਆਂ ਦੇ ਸਮੇਂ ਵਿੱਚ ਮੌਜੂਦ ਹੋਵੇ।
ਅਸੀਂ ਕਦੀ ਵੀ ਇਸਨੂੰ ਸਵੀਕਾਰ ਨਹੀਂ ਕਰਦੇ, ਸਗੋਂ ਇਸਦਾ ਰੱਦ ਕਰਦੇ ਹਾਂ।
ਕਿਉਂਕਿ ਨਬੀ ﷺ ਦਾ ਫਰਮਾਨ ਹੈ: "ਹਰ ਬਿੱਦਤ ਗੁਮਰਾਹੀ ਹੈ।" ਅਬੁ-ਦਾਉਦ ਨੇ ਰਿਵਾਇਤ ਕੀਤੀ ਹੈ।
ਅਤੇ ਨਬੀ ﷺ ਦਾ ਇਹ ਵੀ ਫਰਮਾਨ ਹੈ: "ਜਿਸਨੇ ਕੋਈ ਅਜਿਹਾ ਕੰਮ ਕੀਤਾ, ਜਿਸ 'ਤੇ ਸਾਡਾ ਹੁਕਮ ਨਾ ਹੋਵੇ, ਤਾਂ ਉਹ ਰੱਦ ਹੈ।" ਮੁਸਲਿਮ ਨੇ ਰਿਵਾਇਤ ਕੀਤੀ ਹੈ।
ਇਸਦੀ ਉਦਾਹਰਨ: ਇਬਾਦਤਾਂ ਵਿੱਚ ਵਾਧਾ, ਜਿਵੇਂ ਕਿ ਵੁਜ਼ੂ ਕਰਨ ਵੇਲੇ ਅੰਗਾਂ ਨੂੰ ਚਾਰ ਵਾਰ ਧੋਣਾ, ਇਸੇ ਪ੍ਰਕਾਰ ਨਬੀ ﷺ ਦਾ ਜਨਮ ਦਿਨ ਮਨਾਉਣਾ, ਕਿਉਂਕਿ ਇਹ ਨਬੀ ﷺ ਅਤੇ ਆਪ ਦੇ ਸਹਾਬੀਆਂ ਤੋਂ ਸਾਬਿਤ ਨਹੀਂ ਹੈ।
ਉੱਤਰ- ਵਲਾ (ਵਫ਼ਾਦਾਰੀ): ਤੋਂ ਭਾਵ ਮੋਮਿਨਾਂ (ਈਮਾਨ ਵਾਲੇ ਸਾਥੀਆਂ) ਨਾਲ ਮੁਹੱਬਤ ਕਰਨਾ ਅਤੇ ਉਨ੍ਹਾਂ ਦਾ ਸਮਰਥਨ ਕਰਨਾ ਹੈ।
ਅੱਲਾਹ ਤਆਲਾ ਫਰਮਾਉਂਦਾ ਹੈ: "ਮੋਮਿਨ ਮਰਦ ਤੇ ਮੌਮਿਨ ਔਰਤਾਂ ਆਪਸ ਵਿੱਚ ਇੱਕ ਦੂਜੇ ਦੇ ਸਾਥੀ ਹਨ।" (ਸੂਰਤ ਅਤ-ਤੌਬਾ: 71)
ਬਰਾਅ (ਵੱਖ ਹੋਣਾ): ਇਹ ਕਾਫਿਰਾਂ (ਅਧਰਮੀਆਂ) ਤੋਂ ਵੱਖ ਹੋਣ ਅਤੇ ਉਨ੍ਹਾਂ ਨਾਲ ਨਫ਼ਰਤ ਕਰਨ ਨੂੰ ਕਹਿੰਦੇ ਹਨ।
ਅੱਲਾਹ ਤਆਲਾ ਦਾ ਫਰਮਾਨ ਹੈ: “ਤੁਹਾਡੇ ਲਈ, ਇਬਰਾਹੀਮ ਤੇ ਉਸ ਦੇ ਸਾਥੀ, ਇੱਕ ਸੋਹਣਾ ਆਦਰਸ਼ ਹਨ। ਜਦੋਂ ਉਹਨਾਂ ਨੇ ਆਪਣੀ ਕੌਮ ਨੂੰ ਆਖਿਆ ਸੀ ਕਿ ਅਸੀਂ ਤੁਹਾਥੋਂ ਤੇ ਤੁਹਾਡੇ ਉਹਨਾਂ ਇਸ਼ਟਾਂ ਤੋਂ ਜਿਨ੍ਹਾਂ ਨੂੰ ਤੁਸੀਂ ਅੱਲਾਹ ਨੂੰ ਛੱਡ ਕੇ ਪੂਜਾ ਕਰਦੇ ਹੋ ਉੱਕਾ ਹੀ ਅਵਾਜ਼ਾਰ ਹਾਂ। ਅਸੀਂ ਤੁਹਾਡਾ ਇਨਕਾਰ ਕਰਦੇ ਹਾਂ। ਸਾਡੇ ਤੇ ਤੁਹਾਡੇ ਵਿਚਾਲੇ ਸਦਾ ਲਈ ਵੈਰ–ਵਿਰੋਧ ਤੇ ਈਰਖਾ ਸਪੱਸ਼ਟ ਹੋ ਚੁੱਕੀ ਹੈ ਜਦੋਂ ਤੱਕ ਕਿ ਤੁਸੀਂ ਇੱਕੋ ਇੱਕ ਅੱਲਾਹ ਉੱਤੇ ਈਮਾਨ ਨਹੀਂ ਲਿਆਉਂਦੇ।" (ਸੂਰਤ ਅਲ-ਮੁਮਤਹਿਨਾ: 4)
ਉੱਤਰ- ਕਹਿਣ ਦੀ ਉਦਾਹਰਣ: ਅੱਲਾਹ ਤਆਲਾ ਜਾਂ ਉਸ ਦੇ ਰਸੂਲ ﷺ ਨੂੰ ਬੁਰਾ-ਭਲਾ ਕਹਿਣਾ ਅਤੇ ਗਾਲਾਂ ਕੱਢਣਾ।
ਕਰਨ ਦੀ ਉਦਾਹਰਣ: ਕੁਰਆਨ ਦਾ ਅਪਮਾਨ (ਬੇਅਦਬੀ) ਕਰਨਾ ਜਾਂ ਅੱਲਾਹ ਤਆਲਾ ਤੋਂ ਇਲਾਵਾ ਕਿਸੇ ਹੋਰ ਨੂੰ ਸਜਦਾ ਕਰਨਾ।
ਯਕੀਨ (ਅਕੀਦੇ) ਵਿੱਚ ਕੁਫ਼ਰ ਦੀ ਉਦਾਹਰਣ: ਇਹ ਈਮਾਨ ਰੱਖਣਾ ਕਿ ਅੱਲਾਹ ਤਆਲਾ ਤੋਂ ਇਲਾਵਾ ਕਿਸੇ ਹੋਰ ਦੀ ਵੀ ਇਬਾਦਤ ਕੀਤੀ ਜਾ ਸਕਦੀ ਹੈ ਜਾਂ ਅੱਲਾਹ ਦੇ ਨਾਲ ਕੋਈ ਹੋਰ ਵੀ ਸਿਰਜਣਹਾਰ (ਰੱਬ) ਹੈ।
1- ਵੱਡਾ ਨਿਫ਼ਾਕ: ਦਿਲ ਵਿੱਚ ਕੁਫ਼ਰ ਲੁਕੋ ਕੇ ਰੱਖਣਾ ਅਤੇ ਲੋਕਾਂ ਨੂੰ ਮੋਮਿਨ ਬਣਕੇ ਦਿਖਾਉਣਾ।
ਇਹ ਬੰਦੇ ਨੂੰ ਇਸਲਾਮ ਤੋਂ ਬਾਹਰ ਕਰ ਦਿੰਦਾ ਹੈ ਅਤੇ ਇਹ ਵੱਡਾ ਕੁਫ਼ਰ ਹੈ। ਅਤੇ ਨਿਫ਼ਾਕ ਕਰਨ ਵਾਲੇ ਨੂੰ ਮੁਨਾਫ਼ਿਕ ਆਖਦੇ ਹਨ।
ਅੱਲਾਹ ਤਆਲਾ ਫਰਮਾਉਂਦਾ ਹੈ: "ਮੁਨਾਫ਼ਿਕ ਤਾਂ ਜ਼ਰੂਰ ਹੀ ਨਰਕ ਦੇ ਸਭ ਤੋਂ ਹੇਠਲੇ ਦਰਜੇ ਵਿੱਚ ਜਾਣਗੇ ਅਤੇ ਤੁਸੀਂ ਉੱਥੇ ਉਹਨਾਂ ਦਾ ਕੋਈ ਵੀ ਸਹਾਈ ਨਾ ਵੇਖੋਗੇ।" (ਸੂਰਤ ਅਨ-ਨਿਸਾ: 145)
2- ਛੋਟਾ ਨਿਫ਼ਾਕ: ਉਦਾਹਰਣ: ਝੂਠ ਬੋਲਣਾ, ਵਾਅਦਾ ਤੋੜਨਾ, ਅਤੇ ਵਿਸ਼ਵਾਸ ਘਾਤ (ਬੇਈਮਾਨੀ) ਕਰਨਾ।
ਇਹ ਇਸਲਾਮ ਤੋਂ ਬਾਹਰ ਨਹੀਂ ਕਰਦਾ, ਲੇਕੀਨ ਇਹ ਇੱਕ ਪਾਪ ਹੈ ਅਤੇ ਇਸਨੂੰ ਕਰਨ ਵਾਲਾ ਦਰਦਨਾਕ ਸਜ਼ਾ ਦਾ ਹੱਕਦਾਰ ਹੈ।
ਨਬੀ (ﷺ) ਨੇ ਫਰਮਾਇਆ: "ਮੁਨਾਫ਼ਿਕ ਦੀਆਂ ਤਿੰਨ ਨਿਸ਼ਾਨੀਆਂ ਹਨ: ਜਦੋਂ ਬੋਲਦਾ ਹੈ ਤਾਂ ਝੂਠ ਬੋਲਦਾ ਹੈ, ਜਦੋਂ ਵਾਅਦਾ ਕਰਦਾ ਹੈ ਤਾਂ ਉਸਨੂੰ ਤੋੜਦਾ ਹੈ, ਅਤੇ ਜਦੋਂ ਉਸਨੂੰ ਕੋਈ ਚੀਜ਼ ਸੌਂਪੀ ਜਾਵੇ ਤਾਂ ਧੋਖਾ ਕਰਦਾ ਹੈ।" ਬੁਖਾਰੀ ਅਤੇ ਮੁਸਲਿਮ ਵਿੱਚ ਰਿਵਾਇਤ ਹੋਈ ਹੈ।
ਉੱਤਰ- ਮੁਹੰਮਦ ﷺ।
ਅੱਲਾਹ ਤਆਲਾ ਫਰਮਾਉਂਦਾ ਹੈ: "(ਹੇ ਲੋਕੋ! ਸੁਣੋ ਕਿ) ਮੁਹੰਮਦ (ਸ.) ਤੁਹਾਡੇ ਲੋਕਾਂ ਵਿੱਚੋਂ ਕਿਸੇ ਦੇ ਵੀ ਪਿਤਾ ਨਹੀਂ ਪਰ ਉਹ ਅੱਲਾਹ ਦੇ ਰਸੂਲ ਅਤੇ ਸਾਰੇ ਨਬੀਆਂ ਦੇ ਸਮਾਪਕ ਹਨ (ਭਾਵ ਆਖ਼ਰੀ ਨਬੀ ਹਨ)..." [ਸੂਰਤ ਅਲ-ਅਹਜ਼ਾਬ: 40]
ਅੱਲਾਹ ਦੇ ਰਸੂਲ ﷺ ਕਹਿੰਦੇ ਹਨ: "ਮੈਂ ਨਬੀਆਂ ਦੇ ਸਿਲਸਿਲੇ ਨੂੰ ਖਤਮ ਕਰਨ ਵਾਲਾ ਹਾਂ, ਮੈਥੋਂ ਬਾਅਦ ਕੋਈ ਨਬੀ ਨਹੀਂ ਹੈ।" ਅਬੁ-ਦਾਉਦ ਅਤੇ ਤਿਰਮਿਜ਼ੀ ਆਦਿ ਨੇ ਰਿਵਾਇਤ ਕੀਤੀ ਹੈ।
ਉੱਤਰ- ਮੌਜਜ਼ਾ: ਅੱਲਾਹ ਤਆਲਾ ਆਪਣੇ ਨਬੀਆਂ ਨੂੰ ਉਨ੍ਹਾਂ ਦੀ ਸੱਚਾਈ ਸਾਬਿਤ ਕਰਵਾਉਣ ਲਈ ਜੋ ਅਸਧਾਰਨ ਤੇ ਅਲੌਕਿਕ ਕਾਰਜ ਜਾਂ ਘਟਨਾ ਬਖਸ਼ਦਾ ਹੈ, ਉਹ ਮੌਜਜ਼ਾ ਹੈ। ਜਿਵੇਂ ਕਿ:
- ਨਬੀ ﷺ ਲਈ ਚੰਦ ਦੇ ਦੋ ਟੋਟੇ ਕਰਨਾ। ਅੱਲਾਹ ਤਆਲਾ ਨੇ ਫਰਮਾਇਆ: "ਕਿਆਮਤ ਨੇੜੇ ਆ ਗਈ ਹੈ ਤੇ ਚੰਨ ਪਾਟ ਗਿਆ। ਜੇ ਉਹ (ਮੁਸ਼ਰਿਕ) ਕੋਈ ਮੋਅਜਜ਼ਾ (ਰੱਬੀ ਚਮਤਕਾਰ) ਵੇਖਣ ਤਾਂ ਮੂੰਹ ਮੋੜ ਲੈਂਦੇ ਹਨ ਅਤੇ ਆਖਦੇ ਹਨ ਕਿ ਇਹ ਜਾਦੂ ਤਾਂ ਸਦਾ ਤੋਂ ਹੀ ਚਲਿਆ ਆ ਰਿਹਾ ਹੈ। ਉਹਨਾਂ ਨੇ (ਇਸ ਰੱਬੀ ਚਮਤਕਾਰ ਨੂੰ) ਝੁ਼ਠਲਾਇਆ ਅਤੇ ਆਪਣੀ ਇੱਛਾਵਾਂ ਦੇ ਪਿੱਛੇ ਤੁਰਦੇ ਰਹੇ, ਜਦ ਕਿ ਹਰ ਕੰਮ ਦਾ ਇਕ ਸਮਾਂ ਨਿਸ਼ਚਿਤ ਹੈ।" (ਸੂਰਤ ਅਲ-ਕਮਰ: 1-3)
- ਮੂਸਾ (ਅ.) ਲਈ ਸਮੁੰਦਰ ਨੂੰ ਪਾਟਣਾ ਅਤੇ ਫ਼ਿਰਔਨ ਤੇ ਉਸਦੇ ਸੈਨਿਕਾਂ ਨੂੰ ਡੁਬੋ ਦੇਣਾ। ਅੱਲਾਹ ਤਆਲਾ ਨੇ ਫਰਮਾਇਆ: "(ਉਹ ਸਮਾਂ ਵੀ ਯਾਦ ਕਰੋ) ਜਦੋਂ ਅਸੀਂ ਤੁਹਾਡੇ (ਲੰਘਣ) ਲਈ ਸਾਗਰ ਨੂੰ ਪਾੜ ਦਿੱਤਾ ਸੀ, ਫਿਰ ਅਸੀਂ ਤੁਹਾਨੂੰ (ਫ਼ਿਰਔਨ ਤੋਂ) ਬਚਾਇਆ ਅਤੇ ਫ਼ਿਰਔਨੀਆਂ ਨੂੰ (ਸਮੁੰਦਰ ਵਿੱਚ) ਡੋਬ ਦਿੱਤਾ ਜਦ ਕਿ ਤੁਸੀਂ (ਇਹ ਸਭ) ਆਪਣੀ ਅੱਖੀਂ ਵੇਖ ਰਹੇ ਸੀ।" [ਸੂਰਤ ਅਲ-ਬਕਰਹ: 50]
ਉੱਤਰ- ਸਹਾਬੀ: ਉਸ ਵਿਅਕਤੀ ਨੂੰ ਆਖਦੇ ਹਨ ਜੋ ਨਬੀ ﷺ ਨੂੰ ਈਮਾਨ ਦੀ ਹਾਲਤ ਵਿੱਚ ਮਿਲਿਆ ਹੋਵੇ ਅਤੇ ਇਸਲਾਮ ਦੀ ਹਾਲਤ ਵਿੱਚ ਉਸਦੀ ਮੌਤ ਹੋਈ।
ਸਹਾਬਾ- ਸਹਾਬੀ ਦਾ ਬਹੁਵਚਨ ਹੈ।
ਉਨ੍ਹਾਂ ਨਾਲ ਮੁਹੱਬਤ ਕਰਨਾ ਅਤੇ ਉਨ੍ਹਾਂ ਦੀ ਪੈਰਵੀ ਕਰਨਾ ਜ਼ਰੂਰੀ ਹੈ। ਸਹਾਬਾ ਨਬੀਆਂ ਤੋਂ ਬਾਅਦ ਸਭ ਤੋਂ ਉੱਤਮ ਦਰਜੇ ਦੇ ਲੋਕ ਹਨ।
ਉਨ੍ਹਾਂ ਵਿੱਚੋਂ ਵੀ ਸਭ ਤੋਂ ਉੱਤਮ ਚਾਰ ਖ਼ਲੀਫ਼ਾ ਹਨ:
ਅਬੁ-ਬਕਰ (ਰਜ਼ੀਅੱਲਾਹੁ ਅਨਹੁ)।
ਉਮਰ (ਰਜ਼ੀਅੱਲਾਹੁ ਅਨਹੁ)।
ਉਸਮਾਨ (ਰਜ਼ੀਅੱਲਾਹੁ ਅਨਹੁ)।
ਅਲੀ (ਰਜ਼ੀਅੱਲਾਹੁ ਅਨਹੁ)।
ਅੱਲਾਹ ਤਆਲਾ ਨੇ ਸਹਾਬਾ (ਰਜ਼ੀਅੱਲਾਹੁ ਅਨਹੁਮ) ਦੇ ਬਾਰੇ ਕਿਹਾ ਹੈ: "(ਇਸਲਾਮ) ਕਬੂਲ ਕਰਨ ਵਿੱਚ ਪਹਿਲ ਕਰਨ ਵਾਲੇ ਮੁਹਾਜਿਰ ਅਤੇ ਅਨਸਾਰ (ਸਹਾਈ) ਅਤੇ ਉਹ ਲੋਕ ਹਨ ਜਿਨ੍ਹਾਂ ਨੇ ਨੇਕ ਦਿਲੀ ਨਾਲ ਉਹਨਾਂ (ਅੱਲਾਹ ਤੇ ਰਸੂਲ) ਦੀ ਪੈਰਵੀ ਕੀਤੀ, ਅੱਲਾਹ ਉਹਨਾਂ ਸਭ ਤੋਂ ਰਾਜ਼ੀ ਹੋਇਆ ਅਤੇ ਉਹ ਵੀ ਸਾਰੇ ਉਸ (ਅੱਲਾਹ) ਤੋਂ ਰਾਜ਼ੀ ਹੋਏ। ਅੱਲਾਹ ਨੇ ਉਹਨਾਂ ਲਈ ਉਹ ਬਾਗ਼ ਤਿਆਰ ਕੀਤੇ ਹੋਏ ਹਨ, ਜਿਨ੍ਹਾਂ ਦੇ ਹੇਠ ਨਹਿਰਾਂ ਵਗ ਰਹੀਆਂ ਹਨ। ਉੱਥੇ ਹੀ ਉਹ ਸਦਾ ਰਹਿਣਗੇ, ਇਹੋ ਅਸਲੀ ਕਾਮਯਾਬੀ ਹੈ।" [ਸੂਰਤ ਅਤ-ਤੌਬਾ: 100]
ਉੱਤਰ- ਅਸੀਂ ਉਨ੍ਹਾਂ ਨਾਲ ਮੁਹੱਬਤ ਕਰਦੇ ਹਾਂ, ਉਨ੍ਹਾਂ ਦਾ ਆਦਰ ਕਰਦੇ ਹਾਂ, ਉਨ੍ਹਾਂ ਨਾਲ ਜੋ ਨਫ਼ਰਤ ਕਰੇ, ਉਸ ਨਾਲ ਨਫ਼ਰਤ ਕਰਦੇ ਹਾਂ, ਉਨ੍ਹਾਂ ਦੀ ਪ੍ਰਸ਼ੰਸਾ ਕਰਨ ਵਿੱਚ ਹਦੋਂ ਬਾਹਰ ਨਹੀਂ ਜਾਂਦੇ। ਅਤੇ ਨਬੀ ﷺ ਦੇ ਪਰਿਵਾਰ (ਅਹਿਲੇ-ਬੈਤ) ਵਿੱਚ ਆਪ ਦੀਆਂ ਪਤਨੀਆਂ, ਆਪ ਦੀ ਔਲਾਦ ਅਤੇ ਬਨੁ-ਹਾਸ਼ਿਮ ਤੇ ਬਨੁ-ਮੁੱਤਾਲਿਬ ਖਾਨਦਾਨ ਦੇ ਮੋਮਿਨ ਲੋਕ ਹਨ।
ਅੱਲਾਹ ਤਆਲਾ ਫਰਮਾਉਂਦਾ ਹੈ: "(ਹੇ ਅਹਿਲ-ਏ-ਬੈਤ!) ਅੱਲਾਹ ਤਾਂ ਇਹੋ ਚਾਹੁੰਦਾ ਹੈ ਕਿ ਉਹ ਤੁਹਾਥੋਂ (ਨਬੀ ਦੇ ਘਰ ਵਾਲਿਆਂ ਤੋਂ) ਹਰ ਪ੍ਰਕਾਰ ਦੀ ਬੁਰਾਈ ਦੂਰ ਕਰ ਦੇਵੇ ਅਤੇ ਤੁਹਾਨੂੰ ਚੰਗੀ ਤਰ੍ਹਾਂ ਪਵਿੱਤਰ ਕਰ ਦੇਵੇ।" (ਸੂਰਤ ਅਲ-ਅਹਜ਼ਾਬ: 33)
ਜਦੋਂ ਕਿ ਇੱਕ ਹਦੀਸ ਵਿੱਚ ਆਉਂਦਾ ਹੈ ਕਿ ਨਬੀ ﷺ ਨੇ ਫਰਮਾਇਆ ਹੈ: "ਮੈਂ ਤੁਹਾਨੂੰ ਆਪਣੇ ਪਰਿਵਾਰ ਬਾਰੇ ਅੱਲਾਹ ਦੀ ਯਾਦ ਦਿਵਾਉਂਦਾ ਹਾਂ। ਮੈਂ ਤੁਹਾਨੂੰ ਆਪਣੇ ਪਰਿਵਾਰ ਬਾਰੇ ਅੱਲਾਹ ਦੀ ਯਾਦ ਦਿਵਾਉਂਦਾ ਹਾਂ। ਮੈਂ ਤੁਹਾਨੂੰ ਆਪਣੇ ਪਰਿਵਾਰ ਬਾਰੇ ਅੱਲਾਹ ਦੀ ਯਾਦ ਦਿਵਾਉਂਦਾ ਹਾਂ।" ਮੁਸਲਿਮ ਨੇ ਰਿਵਾਇਤ ਕੀਤੀ ਹੈ।
ਉੱਤਰ- ਮੁਸਲਮਾਨ ਸ਼ਾਸਕਾਂ ਪ੍ਰਤੀ ਸਾਡਾ ਫਰਜ਼ ਹੈ ਕਿ ਅਸੀਂ ਉਨ੍ਹਾਂ ਦਾ ਆਦਰ ਕਰੀਏ, ਗੁਨਾਹਾਂ ਦੇ ਕੰਮਾਂ ਨੂੰ ਛੱਡ ਕੇ ਬਾਕੀ ਕੰਮਾਂ ਵਿੱਚ ਉਨ੍ਹਾਂ ਦੇ ਆਦੇਸ਼ਾਂ ਨੂੰ ਸੁਣਨਾ ਅਤੇ ਮੰਨਣਾ, ਉਨ੍ਹਾਂ ਲਈ ਦੁਆ ਕਰਨਾ, ਉਨ੍ਹਾਂ ਨੂੰ ਗੁਪਤ ਤੌਰ 'ਤੇ ਸਲਾਹ ਦੇਣਾ ਅਤੇ ਜਦੋਂ ਤੱਕ ਉਨ੍ਹਾਂ ਵਿੱਚ ਸਪਸ਼ਟ ਤੇ ਖੁੱਲ੍ਹਾ ਕੁਫ਼ਰ ਨਾ ਦਿਖੇ, ਉਨ੍ਹਾਂ ਦੇ ਵਿਰੁੱਧ ਬਗਾਵਤ (ਵਿਦਰੋਹ) ਨਾ ਕਰਨਾ।
ਅੱਲਾਹ ਤਆਲਾ ਨੇ ਫਰਮਾਇਆ: "ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਤੁਹਾਡੇ ਵਿੱਚੋਂ ਜਿਹੜੇ (ਅੱਲਾਹ ਅਤੇ ਰਸੂਲ ਹਜ਼ਰਤ ਮੁਹੰਮਦ ਸ. ਦੇ ਆਗਿਆਕਾਰੀ) ਹਾਕਮ ਹਨ ਉਹਨਾਂ ਦੀ ਆਗਿਆ ਦੀ ਪਾਲਣਾ ਕਰੋ। ਫੇਰ ਜੇਕਰ ਤੁਹਾਡਾ ਕਿਸੇ ਗੱਲ ’ਤੇ ਆਪਸ ਵਿੱਚ ਕੋਈ ਮੱਤਭੇਦ ਹੋ ਜਾਵੇ ਤਾਂ ਉਸ ਨੂੰ (ਫ਼ੈਸਲੇ ਲਈ) ਅੱਲਾਹ ਤੇ ਉਸ ਦੇ ਰਸੂਲ ਵੱਲ ਲੈ ਜਾਓ, ਜੇਕਰ ਤੁਸੀਂ ਸੱਚ ਮੁੱਚ ਅੱਲਾਹ ਅਤੇ ਕਿਆਮਤ ਦੇ ਦਿਨ ਉੱਤੇ ਈਮਾਨ ਰਖਦੇ ਹੋ, ਮੱਤਭੇਦ ਦੂਰ ਕਰਨ ਦਾ ਇਹੋ ਵਧੀਆ ਤਰੀਕਾ ਹੈ ਅਤੇ ਸਿੱਟੇ ਪੱਖੋਂ ਵੀ ਬਹੁਤ ਹੀ ਵਧੀਆ ਹੈ।" [ਸੂਰਤ ਅਨ-ਨਿਸਾ: 59]
ਉੱਤਰ- ਖੌਫ਼: ਇਹ ਅੱਲਾਹ ਤਆਲਾ ਅਤੇ ਉਸਦੀ ਸਜ਼ਾ ਤੋਂ ਡਰਨ ਨੂੰ ਕਹਿੰਦੇ ਹਨ।
ਰਜਾਅ ਜਾਂ ਉਮੀਦ: ਇਹ ਅੱਲਾਹ ਤਆਲਾ ਤੋਂ ਸਵਾਬ (ਇਨਾਮ), ਮਾਫ਼ੀ ਅਤੇ ਰਹਿਮਤ ਮਿਲਣ ਦੀ ਆਸ ਰੱਖਣ ਨੂੰ ਕਹਿੰਦੇ ਹਨ।
ਇਸਦਾ ਸਬੂਤ: ਅੱਲਾਹ ਤਆਲਾ ਦਾ ਇਹ ਫਰਮਾਨ ਹੈ: "ਜਿਨ੍ਹਾਂ (ਇਸ਼ਟਾਂ) ਨੂੰ ਇਹ ਪੁਕਾਰਦੇ ਹਨ ਉਹ ਤਾਂ ਆਪ ਹੀ ਆਪਣੇ ਰੱਬ ਤੱਕ ਪਹੁੰਚ ਪ੍ਰਾਪਤ ਕਰਨ ਲਈ ਸਾਧਨ ਭਾਲ ਰਹੇ ਹਨ ਕਿ ਇਹਨਾਂ ਵਿੱਚੋਂ ਕੌਣ ਰੱਬ ਦੇ ਵਧੇਰੇ ਨੇੜੇ ਹੋ ਸਕਦਾ ਹੈ। ਉਹ ਉਸ ਦੀ ਮਿਹਰਾਂ ਦੀ ਆਸ ਰੱਖਦੇ ਹਨ ਅਤੇ ਉਸ ਦੇ ਅਜ਼ਾਬ ਤੋਂ ਡਰਦੇ ਹਨ। ਅਸਲ ਵਿੱਚ ਹੇ ਨਬੀ (ਸ.) ਤੁਹਾਡੇ ਰੱਬ ਦਾ ਅਜ਼ਾਬ ਡਰਨ ਯੋਗ ਹੀ ਹੈ।" [ਸੂਰਤ ਅਲ-ਇਸਰਾ/ਬਨੀ ਇਸਰਾਇਲ: 57].
ਇੱਕ ਹੋਰ ਜਗ੍ਹਾ ਅੱਲਾਹ ਤਆਲਾ ਨੇ ਫਰਮਾਇਆ: "(ਹੇ ਨਬੀ!) ਮੇਰੇ ਬੰਦਿਆਂ ਨੂੰ ਦੱਸ ਦਿਓ ਕਿ ਮੈਂ ਅਤਿ ਬਖ਼ਸ਼ਣਹਾਰ ਅਤੇ ਅਤਿ ਮਿਹਰਬਾਨ ਹਾਂ। ਅਤੇ ਬੇਸ਼ੱਕ ਮੇਰੀ ਸਜ਼ਾ (ਅਜ਼ਾਬ) ਵੀ ਅਤਿਅੰਤ ਦੁੱਖਦਾਈ ਹੈ।" [ਸੂਰਤ ਅਲ-ਹਿਜਰ: 49-50]
ਉੱਤਰ- ਅੱਲਾਹ, ਰੱਬ, ਅਰ-ਰਹਿਮਾਨ (ਮਿਹਰਬਾਨ), ਅਸ-ਸਮੀ (ਸਭ ਕੁੱਝ ਸੁਣਨ ਵਾਲਾ), ਅਲ-ਬਸੀਰ (ਸਭ ਕੁੱਝ ਦੇਖਣ ਵਾਲਾ), ਅਲ-ਅਲੀਮ (ਸਭ ਕੁੱਝ ਜਾਣਨ ਵਾਲਾ), ਅਰ-ਰੱਜ਼ਾਕ (ਪਾਲਣਹਾਰ/ਰੋਜ਼ੀ ਦੇਣ ਵਾਲਾ), ਅਲ-ਹਯ (ਹਮੇਸ਼ਾ ਜਿਉਣ ਵਾਲਾ), ਅਲ-ਅਜ਼ੀਮ (ਸਭ ਤੋਂ ਮਹਾਨ), ਅਲ-ਹਕੀਮ (ਸਭ ਤੋਂ ਵੱਧ ਸਿਆਣਪ ਵਾਲਾ) ਆਦਿ। ਇਨ੍ਹਾਂ ਤੋਂ ਇਲਾਵਾ ਵੀ ਅੱਲਾਹ ਦੇ ਹੋਰ ਬਹੁਤ ਸਾਰੇ ਸੋਹਣੇ ਨਾਂ ਅਤੇ ਸ੍ਰੇਸ਼ਟ ਗੁਣ ਹਨ।
ਉੱਤਰ- ਅੱਲਾਹ: ਇਸਦਾ ਅਰਥ ਹੈ ਇਕਲੌਤਾ ਸੱਚਾ ਮਾਬੂਦ (ਇਸ਼ਟ) ਜਿਸ ਦੀ ਉਪਾਸਨਾ (ਇਬਾਦਤ) ਕੀਤੀ ਜਾਂਦੀ ਹੈ ਅਤੇ ਜਿਸਦਾ ਕੋਈ ਸ਼ਰੀਕ/ਸਾਂਝੀ ਨਹੀਂ।
ਰੱਬ: ਭਾਵ ਇਕਲੌਤਾ ਸਿਰਜਣਹਾਰ, ਮਾਲਿਕ, ਪਾਲਣਹਾਰ, ਅਤੇ ਪ੍ਰਬੰਧਕ।
ਅਸ-ਸਮੀ: ਜੋ ਹਰ ਚੀਜ਼ ਸੁਣਦਾ ਹੈ, ਜਿਸਦੀ ਵੀ ਆਵਾਜ਼ ਹੋਵੇ ਅਤੇ ਜਿਹੋ-ਜਿਹੀ ਵੀ ਆਵਾਜ਼ ਹੋਵੇ।
ਅਲ-ਬਸੀਰ: ਉਹ ਜੋ ਹਰ ਛੋਟੀ-ਵੱਡੀ ਚੀਜ਼ ਨੂੰ ਦੇਖਦਾ ਹੈ।
ਅਲ-ਅਲੀਮ: ਜਿਸਦਾ ਗਿਆਨ ਵਿਆਪਕ ਹੈ ਅਤੇ ਜਿਸ ਵਿੱਚ ਹਰ ਚੀਜ਼ ਦਾ ਭੂਤ, ਵਰਤਮਾਨ ਅਤੇ ਭਵਿੱਖ ਸ਼ਾਮਲ ਹੈ।
ਅਰ-ਰਹਿਮਾਨ: ਜਿਸ ਦੀ ਮਿਹਰ ਹਰ ਸ਼ੈ ਤੇ ਜੀਵ-ਜੰਤੂ ਉੱਤੇ ਫੈਲੀ ਹੋਈ ਹੈ, ਇਸ ਲਈ ਸਾਰੇ ਬੰਦੇ ਅਤੇ ਮਖ਼ਲੂਕਾਂ ਉਸ ਦੀ ਕਿਰਪਾ ਅਤੇ ਮਿਹਰ ਦੇ ਅਧੀਨ ਹਨ।
ਅਰ-ਰੱਜ਼ਾਕ: ਉਹ ਜਿਸ 'ਤੇ ਮਨੁੱਖਾਂ, ਜਿਨਾਂ ਅਤੇ ਸਾਰੇ ਜਾਨਵਰਾਂ ਸਮੇਤ ਸਾਰੇ ਜੀਵ-ਜੰਤੂਆਂ ਨੂੰ ਰੋਜ਼ੀ-ਰੋਟੀ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਹੈ।
ਅਲ-ਹੱਯ: ਜੋ ਅਮਰ ਹੈ, ਕਦੇ ਨਹੀਂ ਮਰੇਗਾ, ਜਦੋਂ ਕਿ ਬਾਕੀ ਸਾਰੀ ਸ੍ਰਿਸ਼ਟੀ ਮਰ ਜਾਵੇਗੀ।
ਅਲ-ਅਜ਼ੀਮ: ਜਿਸ ਦੇ ਨਾਵਾਂ, ਗੁਣਾਂ ਅਤੇ ਕੰਮਾਂ ਵਿੱਚ ਹਰ ਪ੍ਰਕਾਰ ਦੀ ਸੰਪੂਰਨਤਾ, ਮਹਾਨਤਾ ਅਤੇ ਵਡਿਆਈ ਸ਼ਾਮਲ ਹੈ।
ਅਲ-ਹਕੀਮ: ਜਿਸ ਨੇ ਆਪਣੀ ਹਰ ਰਚਨਾ ਨੂੰ ਮਜ਼ਬੂਤੀ ਤੇ ਸੰਪੂਰਤਨਾ ਨਾਲ ਸਾਜਿਆ ਹੈ ਅਤੇ ਉਸਦੀ ਹਰ ਰਚਨਾ ਤੇ ਹਰ ਹੁਕਮ ਵਿੱਚ ਹਿਕਮਤ ਹੁੰਦੀ ਹੈ।
-ਹਿਕਮਤ (ਸਿਆਣਪ): ਹਰ ਚੀਜ਼ ਨੂੰ ਉਸਦੇ ਸਹੀ ਸਥਾਨ ਅਤੇ ਸਹੀ ਸਮੇਂ ਸਿਰ ਰੱਖਣ ਨੂੰ ਕਹਿੰਦੇ ਹਨ।
ਉੱਤਰ- ਅਸੀਂ ਉਨ੍ਹਾਂ ਨਾਲ ਮੁਹੱਬਤ ਕਰਦੇ ਹਾਂ ਅਤੇ ਸ਼ਰੀਅਤੀ ਮਸਲਿਆਂ ਤੇ ਬਿਪਤਾਵਾਂ ਵਿੱਚ ਉਨ੍ਹਾਂ ਤੋਂ ਪੁੱਛ-ਗਿੱਛ ਕਰਦੇ ਹਾਂ। ਅਸੀਂ ਉਨ੍ਹਾਂ ਨੂੰ ਸਿਰਫ ਚੰਗੀਆਂ ਗੱਲਾਂ ਨਾਲ ਯਾਦ ਕਰਦੇ ਹਾਂ ਅਤੇ ਜੋ ਕੋਈ ਉਨ੍ਹਾਂ ਬਾਰੇ ਬੁਰਾ-ਭਲਾ ਬੋਲਦਾ ਹੈ, ਉਹ ਸਹੀ ਰਾਹ 'ਤੇ ਨਹੀਂ ਹੈ।
ਅੱਲਾਹ ਤਆਲਾ ਫਰਮਾਉਂਦਾ ਹੈ: "...ਤੁਹਾਡੇ ਵਿੱਚੋਂ ਜਿਹੜੇ ਈਮਾਨ ਲਿਆਏ ਹਨ ਅਤੇ ਜਿਨ੍ਹਾਂ ਨੂੰ ਗਿਆਨ ਬਖ਼ਸ਼ਿਆ ਗਿਆ ਹੈ, ਅੱਲਾਹ ਉਹਨਾਂ ਦੇ ਦਰਜਿਆਂ ਨੂੰ ਉੱਚਾ ਕਰੇਗਾ, ਅੱਲਾਹ ਨੂੰ ਸਭ ਖ਼ਬਰ ਹੈ ਜੋ ਵੀ ਤੁਸੀਂ ਕਰਦੇ ਹੋ।" [ਸੂਰਤ ਅਲ-ਮੁਜਾਦਲਾ: 11]
ਉੱਤਰ- ਈਮਾਨ:- ਕਹਿਣ, ਕਰਮ ਕਰਨ ਅਤੇ ਦਿਲ ਵਿੱਚ ਆਸਥਾ ਰੱਖਣ ਦਾ ਨਾਂ ਹੈ।
- ਈਮਾਨ ਕਹਿੰਦੇ ਹਨ ਆਪਣੀ ਜ਼ੁਬਾਨ ਨਾਲ ਕਹਿਣਾ, ਦਿਲ ਵਿੱਚ ਵਿਸ਼ਵਾਸ ਰੱਖਣਾ ਅਤੇ ਸ਼ਰੀਰ ਦੇ ਅੰਗਾਂ ਰਾਹੀਂ ਆਪਣੇ ਕਹਿਣ ਮੁਤਾਬਕ ਅਮਲ (ਕਰਮ) ਕਰਨਾ।
ਅਬੁ-ਹੁਰੈਰਾ (ਰ.) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਕਿਹਾ: "ਈਮਾਨ ਦੀਆਂ ਸੱਤਰ ਤੋਂ ਵੱਧ ਜਾਂ ਸੱਠ ਤੋਂ ਵੱਧ ਸ਼ਾਖਾਵਾਂ ਹਨ। ਜਿਨ੍ਹਾਂ ਵਿੱਚੋਂ ਸਭ ਤੋਂ ਉੱਤਮ ਸ਼ਾਖਾ 'ਲਾ ਇਲਾਹਾ ਇੱਲੱਲਾਹ' ਕਹਿਣਾ ਹੈ, ਅਤੇ ਸਭ ਤੋਂ ਛੋਟੀ ਸ਼ਾਖਾ ਰਾਹ ਵਿੱਚੋਂ ਕਿਸੇ ਨੁਕਸਾਨ ਪਹੁੰਚਾਉਣ ਵਾਲੀ ਚੀਜ਼ ਨੂੰ ਦੂਰ ਕਰਨਾ ਹੈ*। ਅਤੇ ਹਯਾ (ਲਾਜ) ਵੀ ਈਮਾਨ ਦੀ ਇੱਕ ਸ਼ਾਖਾ ਹੈ।" ਮੁਸਲਿਮ ਵੱਲੋਂ ਰਿਵਾਇਤ ਹੋਈ ਹੈ।
ਉੱਤਰ- ਅੱਲਾਹ ਤਆਲਾ ਦੀ ਆਗਿਆਕਾਰੀ ਨਾਲ ਈਮਾਨ ਵਧਦਾ ਹੈ ਅਤੇ ਉਸਦੀ ਅਣਆਗਿਆਕਾਰੀ ਨਾਲ ਈਮਾਨ ਘਟਦਾ ਹੈ।
ਅੱਲਾਹ ਤਆਲਾ ਦਾ ਫਰਮਾਨ ਹੈ: "(ਸੱਚੇ) ਈਮਾਨ ਵਾਲੇ ਤਾਂ ਉਹ ਲੋਕ ਹਨ ਕਿ ਜਦੋਂ ਅੱਲਾਹ ਦਾ ਜ਼ਿਕਰ ਸੁਣਦੇ ਹਨ ਤਾਂ ਉਹਨਾਂ ਦੇ ਦਿਲ ਕੰਬ ਜਾਂਦੇ ਹਨ ਅਤੇ ਜਦੋਂ ਉਹਨਾਂ ਨੂੰ ਅੱਲਾਹ ਦੀਆਂ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਉਹ ਆਇਤਾਂ ਉਹਨਾਂ ਦੇ ਈਮਾਨ ਵਿਚ ਹੋਰ ਵਾਧਾ ਕਰ ਦਿੰਦੀਆਂ ਹਨ। ਉਹਨਾਂ ਦਾ ਭਰੋਸਾ ਆਪਣੇ ਪਾਲਣਹਾਰ 'ਤੇ ਹੀ ਹੈ।" [ਸੂਰਤ ਅਲ-ਅਨਫਾਲ: 2]
ਉੱਤਰ- ਮਾਰੂਫ਼: ਕਹਿੰਦੇ ਹਨ ਹਰ ਉਸ ਨੇਕੀ ਦਾ ਹੁਕਮ ਦੇਣਾ ਜਿਸ ਵਿੱਚ ਅੱਲਾਹ ਤਆਲਾ ਦੀ ਆਗਿਆ ਦਾ ਪਾਲਣ ਕਰਨਾ ਸ਼ਾਮਲ ਹੋਵੇ। ਮੁਨਕਰ :ਕਹਿੰਦੇ ਹਨ ਅੱਲਾਹ ਤਆਲਾ ਦੀ ਨਾਫ਼ਰਮਾਨੀ/ਅਣਆਗਿਆਕਾਰੀ ਤੋਂ ਰੋਕਣ ਨੂੰ।
ਅੱਲਾਹ ਤਆਲਾ ਦਾ ਫਰਮਾਨ ਹੈ: "ਤੁਸੀਂ ਹੀ ਸਭ ਤੋਂ ਵਧੀਆ ਉੱਮਤ (ਸਮੁਦਾਇ) ਹੋ ਜਿਹੜੀ ਲੋਕਾਂ ਦੀ ਭਲਾਈ ਲਈ ਪੈਦਾ ਕੀਤੀ ਗਈ ਹੈ ਕਿਉਂ ਜੋ ਤੁਸੀਂ ਨੇਕੀ ਦਾ ਹੁਕਮ ਦਿੰਦੇ ਹੋ, ਬੁਰਾਈਆਂ ਤੋਂ ਰੋਕਦੇ ਹੋ (ਇਸ ਦੇ ਨਾਲ ਹੀ) ਅੱਲਾਹ ’ਤੇ ਈਮਾਨ ਰੱਖਦੇ ਹੋ।" [ਸੂਰਤ ਆਲੇ ਇਮਰਾਨ: 110]
ਉੱਤਰ- ਜੋ ਲੋਕ ਆਪਣੀ ਕਥਨੀ, ਕਰਨੀ ਅਤੇ ਅਕੀਦੇ ਵਿੱਚ ਨਬੀ ﷺ ਅਤੇ ਆਪ ਦੇ ਸਾਥੀਆਂ ਦੇ ਰਾਹ 'ਤੇ ਚੱਲਦੇ ਹੋਣ।
ਉਨ੍ਹਾਂ ਲੋਕਾਂ ਨੂੰ ਅਹਿਲੇ ਸੁੰਨਤ ਕਿਹਾ ਜਾਂਦਾ ਸੀ; ਕਿਉਂਕਿ ਉਹ ਨਬੀ ﷺ ਦੀ ਸੁੰਨਤ ਦੀ ਪੈਰਵੀ (ਪਾਲਣਾ) ਕਰਦੇ ਹਨ ਅਤੇ ਬਿੱਦਤਾਂ ਨੂੰ ਛੱਡ ਦਿੰਦੇ ਹਨ।
ਅਤੇ ਵਲ ਜਮਾਤ ਇਸ ਲਈ ਕਹਿੰਦੇ ਹਨ ਕਿਉਂਕਿ ਉਹ ਹੱਕ-ਸੱਚ 'ਤੇ ਇਕੱਠੇ (ਜਮਾ) ਹੁੰਦੇ ਹਨ ਅਤੇ ਫਿਰਕਾਪ੍ਰਸਤੀ (ਧੜੇਬਾਜ਼ੀ) ਨਹੀਂ ਕਰਦੇ।
ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਬਨੀ-ਇਸਰਾਇਲ ਦੇ ਲੋਕ ਬਹੱਤਰ (72) ਫਿਰਕਿਆਂ (ਗਿਰੋਹਾਂ) ਵਿੱਚ ਵੰਡੇ ਗਏ ਸੀ, ਅਤੇ ਮੇਰੀ ਉੱਮਤ (ਕੌਮ) 73 ਫਿਰਕਿਆਂ ਵਿੱਚ ਵੰਡੀ ਜਾਵੇਗੀ। ਉਨ੍ਹਾਂ ਵਿੱਚੋਂ ਇੱਕ ਨੂੰ ਛੱਡ ਕੇ ਬਾਕੀ ਸਾਰੇ ਨਰਕ ਵਿੱਚ ਜਾਣਗੇ।" ਸਹਾਬੀਆਂ ਨੇ ਪੁੱਛਿਆ: "ਹੇ ਅੱਲਾਹ ਦੇ ਰਸੂਲ, ਉਹ ਕਿਹੜਾ ਗਿਰੋਹ ਹੈ? ਤਾਂ ਆਪ ﷺ ਨੇ ਜਵਾਬ ਦਿੱਤਾ: "ਉਹੀ ਜੋ ਰਾਹ 'ਤੇ ਚੱਲੇਗਾ ਜਿਸ 'ਤੇ ਮੈਂ ਅਤੇ ਮੇਰੇ ਸਾਥੀ ਹਾਂ।" ਤਿਰਮਿਜ਼ੀ ਨੇ ਰਿਵਾਇਤ ਕੀਤੀ ਹੈ।