ਫੁਟਕਲ (ਵਾਧੂ) ਵਿਸ਼ਿਆਂ ਦਾ ਭਾਗ

ਉੱਤਰ 1. ਵਾਜਿਬ (ਲਾਜ਼ਮੀ/ਜ਼ਰੂਰੀ)
2. ਮੁਸਤਹੱਬ (ਵਧੇਰੇ ਚੰਗਾ)
3. ਹਰਾਮ (ਵਰਜਿਤ/ਮਨਾਹ)
4. ਮਕਰੂਹ (ਨਾਪਸੰਦ)
5. ਮੁਬਾਹ (ਜਾਇਜ਼)

ਉੱਤਰ- 1. ਵਾਜਿਬ: ਉਹ ਕੰਮ ਜੋ ਹਰ ਮੁਸਲਮਾਨ ਉੱਤੇ ਕਰਨੇ ਲਾਜ਼ਮੀ ਤੇ ਜ਼ਰੂਰੀ ਹੁੰਦੇ ਹਨ, ਜਿਵੇਂ ਪੰਜਾਂ ਸਮਿਆਂ ਦੀ ਨਮਾਜ਼, ਰਮਜ਼ਾਨ ਦੇ ਰੋਜ਼ੇ, ਆਪਣੇ ਮਾਪਿਆਂ ਦਾ ਧਿਆਨ ਰੱਖਣਾ।
ਵਾਜਿਬ ਕੰਮ ਕਰਨ ਵਾਲੇ ਨੂੰ ਸਵਾਬ ਮਿਲੇਗਾ ਅਤੇ ਛੱਡਣ ਵਾਲੇ ਨੂੰ ਸਜ਼ਾ।
2. ਮੁਸਤਹੱਬ: ਇਹ ਉਹ ਕੰਮ ਹਨ ਜਿਨ੍ਹਾਂ ਨੂੰ ਕਰਨਾ ਜ਼ਰੂਰੀ ਨਹੀਂ ਹੁੰਦਾ ਲੇਕਿਨ ਜੇ ਕੀਤੇ ਜਾਣ ਤਾਂ ਵਧੇਰੇ ਚੰਗਾ ਹੈ, ਜਿਵੇਂ ਫਰਜ਼ ਨਮਾਜ਼ਾਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਪੜ੍ਹੀਆਂ ਜਾਣ ਵਾਲੀਆਂ ਸੁੰਨਤਾਂ, ਤਹੱਜਦ ਦੀ ਨਮਾਜ਼, ਲੋਕਾਂ ਨੂੰ ਖਾਣਾ ਖਵਾਉਣਾ ਅਤੇ ਸਲਾਮ ਕਰਨਾ। ਇਨ੍ਹਾਂ ਨੂੰ ਸੁੰਨਤ ਅਤੇ ਮੰਦੂਬ ਵੀ ਕਿਹਾ ਜਾਂਦਾ ਹੈ।
- ਮੁਸਤਹੱਬ ਕੰਮ ਕਰਨ 'ਤੇ ਸਵਾਬ ਮਿਲਦਾ ਹੈ ਲੇਕਿਨ ਛੱਡਣ ਵਾਲੇ ਨੂੰ ਸਜ਼ਾ ਨਹੀਂ ਮਿਲਦੀ।
ਜ਼ਰੂਰੀ ਨੋਟ:

ਜਦੋਂ ਕੋਈ ਮੁਸਲਮਾਨ ਇਹ ਸੁਣਦਾ ਹੈ ਕਿ ਇਹ ਕੰਮ ਸੁੰਨਤ ਜਾਂ ਮੁਸਤਹੱਬ ਹੈ, ਤਾਂ ਉਸਨੂੰ ਇਸਨੂੰ ਕਰਨ ਵਿੱਚ ਜਲਦੀ ਕਰਨੀ ਚਾਹੀਦੀ ਹੈ ਅਤੇ ਨਬੀ ﷺ ਦੀ ਪੈਰਵੀ (ਪਾਲਣਾ) ਕਰਨੀ ਚਾਹੀਦੀ ਹੈ।
3. ਹਰਾਮ: ਉਹ ਕੰਮ ਜਿਨ੍ਹਾਂ ਨੂੰ ਛੱਡਣਾ ਤੇ ਤਰਕ ਕਰਨਾ ਲਾਜ਼ਮੀ ਹੁੰਦਾ ਹੈ। ਜਿਵੇਂ ਸ਼ਰਾਬ ਪੀਣਾ, ਮਾਪਿਆਂ ਨਾਲ ਬਦਸਲੂਕੀ ਕਰਨਾ ਅਤੇ ਰਿਸ਼ਤੇਦਾਰਾਂ ਨਾਲ ਨਾਤਾ ਤੋੜਨਾ।
- ਹਰਾਮ ਕੰਮਾਂ ਨੂੰ ਛੱਡਣ ਵਾਲੇ ਨੂੰ ਸਵਾਬ ਮਿਲੇਗਾ ਅਤੇ ਕਰਨ ਵਾਲੇ ਨੂੰ ਸਜ਼ਾ ਮਿਲੇਗੀ।
4. ਮਕਰੂਹ: ਇਨ੍ਹਾਂ ਕੰਮਾਂ ਨੂੰ ਛੱਡਣਾ ਜ਼ਰੂਰੀ ਨਹੀਂ ਹੁੰਦਾ। ਜਿਵੇਂ ਖੱਬੇ ਹੱਥ ਨਾਲ ਕੁੱਝ ਦੇਣਾ ਜਾਂ ਲੈਣਾ, ਨਮਾਜ਼ ਪੜ੍ਹਦੇ ਸਮੇਂ ਕੱਪੜਿਆਂ ਨੂੰ ਮੋੜਨਾ ਆਦਿ।
- ਮਕਰੂਹ ਕੰਮ ਨੂੰ ਛੱਡਣ ਵਾਲੇ ਨੂੰ ਨੇਕੀ ਮਿਲੇਗੀ, ਲੇਕਿਨ ਕਰਨ ਵਾਲੇ ਨੂੰ ਸਜ਼ਾ ਨਹੀਂ ਮਿਲੇਗੀ।
5. ਮੁਬਾਹ: ਅਜਿਹੇ ਕੰਮ ਜਿਨ੍ਹਾਂ ਨੂੰ ਕਰਨਾ ਜਾਂ ਛੱਡਣਾ ਬੰਦੇ ਦੀ ਆਪਣੀ ਮਰਜ਼ੀ 'ਤੇ ਨਿਰਭਰ ਕਰਦਾ ਹੈ। ਜਿਵੇਂ ਸੇਬ ਖਾਣਾ ਅਤੇ ਚਾਹ ਪੀਣਾ। ਇਸਨੂੰ ਜਾਇਜ਼ ਅਤੇ ਹਲਾਲ ਵੀ ਕਿਹਾ ਜਾਂਦਾ ਹੈ।
- ਇਨ੍ਹਾਂ ਕੰਮਾਂ ਨੂੰ ਛੱਡਣ ਵਾਲੇ ਨੂੰ ਨਾ ਕੋਈ ਨੇਕੀ ਮਿਲੇਗੀ ਅਤੇ ਨਾ ਕਰਨ ਵਾਲੇ ਨੂੰ ਕੋਈ ਸਜ਼ਾ।

ਉੱਤਰ- ਹਰ ਤਰ੍ਹਾਂ ਦੇ ਵਪਾਰ ਅਤੇ ਲੈਣ-ਦੇਣ ਦਾ ਮੂਲ ਸਿਧਾਂਤ ਇਹ ਹੈ ਕਿ ਉਹ ਸਭ ਹਲਾਲ ਹਨ, ਲੇਕਿਨ ਇਨ੍ਹਾਂ ਦੀਆਂ ਕੁੱਝ ਕਿਸਮਾਂ ਅਜਿਹੀਆਂ ਹਨ ਜੋ ਅੱਲਾਹ ਤਆਲਾ ਨੇ ਹਰਾਮ ਕੀਤੀਆਂ ਹਨ।
ਅੱਲਾਹ ਤਆਲਾ ਦਾ ਫਰਮਾਨ ਹੈ:
"ਜਦ ਕਿ ਵਪਾਰ ਨੂੰ ਅੱਲਾਹ ਨੇ ਹਲਾਲ (ਜਾਇਜ਼) ਆਖਿਆ ਹੈ ਅਤੇ ਵਿਆਜ ਨੂੰ ਹਰਾਮ (ਨਾਜਾਇਜ਼)।" (ਸੂਰਤ ਅਲ-ਬਕਰਹ: 275)

ਉੱਤਰ- 1. ਧੋਖਾ ਦੇਣਾ; ਜਿਵੇਂ ਸਮਾਨ ਵਿੱਚ ਕੋਈ ਘਾਟ ਜਾਂ ਨੁਕਸ ਨੂੰ ਲੁਕਾਉਣਾ।
ਅਬੁ-ਹਰੈਰਾ (ਰ.) ਤੋਂ ਰਿਵਾਇਤ ਹੈ ਕਿ ਇੱਕ ਵਾਰੀ ਰਸੂਲੁੱਲਾਹ ﷺ ਅਨਾਜ ਦੇ ਇੱਕ ਢੇਰ ਕੋਲੋਂ ਲੰਘੇ, ਆਪ ﷺ ਨੇ ਉਸ ਵਿੱਚ ਆਪਣਾ ਹੱਥ ਪਾ ਕੇ ਦੇਖਿਆ, ਤਾਂ ਆਪ ਦੀਆਂ ਉਂਗਲਾਂ ਗਿੱਲੀਆਂ ਹੋ ਗਈਆਂ। ਇਸ 'ਤੇ ਆਪ ﷺ ਨੇ ਫਰਮਾਇਆ: "ਹੇ ਅਨਾਜ ਦੇ ਮਾਲਕ, ਇਹ ਕੀ ਹੈ?" ਉਸ ਨੇ ਕਿਹਾ: ਹੇ ਅੱਲਾਹ ਦੇ ਰਸੂਲ! ਇਸ ਨੂੰ ਮੀਂਹ ਦਾ ਪਾਣੀ ਲਗ ਗਿਆ ਹੈ। ਤਾਂ ਆਪ ﷺ ਨੇ ਫਰਮਾਇਆ: "ਤੂੰ ਇਸਨੂੰ ਉੱਤੇ ਕਿਉਂ ਨਹੀਂ ਰੱਖਿਆ ਤਾਂ ਜੋ ਲੋਕ ਇਸਨੂੰ ਦੇਖ ਲੈਣ? ਜੋ ਕੋਈ ਵੀ ਧੋਖਾ ਦਿੰਦਾ ਹੈ, ਉਸਦਾ ਮੇਰੇ ਨਾਲ ਕੋਈ ਸੰਬੰਧ ਨਹੀਂ।" ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
2. ਰਿਬਾ (ਸੂਦ/ਵਿਆਜ): ਜਿਵੇਂ ਕਿ ਮੈਂ ਕਿਸੇ ਤੋਂ ਇੱਕ ਹਜ਼ਾਰ ਰੁਪਈਆ ਕਰਜ਼ਾ ਲਵਾ ਇਸ ਸ਼ਰਤ ਉੱਤੇ ਕਿ ਉਸਨੂੰ ਦੋ ਹਜ਼ਾਰ ਰੁਪਏ ਕਰਕੇ ਵਾਪਸ ਕਰਾਂਗਾ।
ਇਸ ਵਿੱਚ ਜੋ ਵੀ ਵਾਧੂ ਪੈਸੇ ਲਿਆ ਗਿਆ ਹੈ ਉਹ ਰਿਬਾ ਹੈ ਜੋ ਕਿ ਹਰਾਮ ਹੈ। ਅੱਲਾਹ ਤਆਲਾ ਫ਼ਰਮਾਉਂਦਾ ਹੈ: "ਜਦ ਕਿ ਵਪਾਰ ਨੂੰ ਅੱਲਾਹ ਨੇ ਹਲਾਲ (ਜਾਇਜ਼) ਆਖਿਆ ਹੈ ਅਤੇ ਵਿਆਜ ਨੂੰ ਹਰਾਮ (ਨਾਜਾਇਜ਼)।" (ਸੂਰਤ ਅਲ-ਬਕਰਹ: 275)
3. ਗਰਰ (ਸ਼ੱਕ) ਅਤੇ ਜਹਾਲਤ (ਅਗਿਆਨਤਾ): ਜਿਵੇਂ ਕਿ ਕਿਹਾ ਜਾਵੇ ਕਿ ਮੈਂ ਤੁਹਾਨੂੰ ਬੱਕਰੀ ਦੇ ਥਣ ਵਿੱਚ ਪਿਆ ਦੁੱਧ ਵੇਚਦਾ ਹਾਂ ਜਾਂ ਇਸ ਤਲਾਅ ਵਿੱਚੋਂ ਮੱਛੀ ਨੂੰ ਵੇਚਦਾ ਹਾਂ। ਜਦੋਂ ਕਿ ਦੁੱਧ ਅਜੇ ਤੱਕ ਨਹੀਂ ਕੱਢਿਆ ਗਿਆ ਹੈ ਅਤੇ ਨਾ ਹੀ ਮੱਛੀ ਫੜੀ ਗਈ ਹੈ।
- ਹਦੀਸ ਵਿੱਚ ਆਉਂਦਾ ਹੈ: "ਅੱਲਾਹ ਦੇ ਰਸੂਲ ﷺ ਨੇ ਅਜਿਹੇ ਅਸਪਸ਼ਟ ਵਪਾਰ ਤੋਂ ਮਨਾਹ ਕੀਤਾ ਹੈ ਜਿਸ ਵਿੱਚ ਗ਼ਰਰ (ਧੋਖਾ ਖਾਣ ਦਾ ਸ਼ੱਕ) ਹੋਵੇ। ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।

ਉੱਤਰ- 1. ਇਸਲਾਮ ਦੀ ਨਿਅਮਤ ਕਿ ਮੈਂ ਕਾਫਿਰਾਂ ਵਿੱਚੋਂ ਨਹੀਂ ਹਾਂ।
2. ਸੁੰਨਤਾਂ ਦੀ ਨਿਅਮਤ, ਕਿ ਮੈਂ ਬਿਦਅਤ ਕਰਨ (ਦੀਨ ਵਿੱਚ ਨਵਾਂ ਤਰੀਕਾ ਕੱਢਣ) ਵਾਲਾ ਨਹੀਂ ਹਾਂ।
3. ਸਿਹਤ ਅਤੇ ਤੰਦਰੁਸਤੀ ਦੀ ਨਿਅਮਤ। ਜਿਵੇਂ ਕਿ ਸੁਣਨ, ਦੇਖਣ, ਚੱਲਣ ਆਦਿ ਦੀ ਸਮਰੱਥਾ ਰੱਖਣਾ।
4. ਖਾਣ-ਪੀਣ ਅਤੇ ਕੱਪੜਿਆਂ ਦੀ ਨਿਅਮਤ।
ਇੰਜ ਹੀ ਅੱਲਾਹ ਤਆਲਾ ਨੇ ਸਾਨੂੰ ਬਹੁਤ ਸਾਰੀਆਂ ਨਿਅਮਤਾਂ ਬਖਸ਼ੀਆਂ ਹਨ, ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ।
ਅੱਲਾਹ ਤਆਲਾ ਫ਼ਰਮਾਉਂਦਾ ਹੈ:
"ਜੇ ਤੁਸੀਂ ਅੱਲਾਹ ਦੀਆਂ ਨਿਅਮਤਾਂ ਦੀ ਗਿਣਤੀ ਕਰਨਾ ਚਾਹੋ ਤਾਂ ਗਿਣ ਨਹੀਂ ਸਕਦੇ। ਬੇਸ਼ੱਕ ਅੱਲਾਹ ਬਖ਼ਸ਼ਣਹਾਰ ਤੇ ਮਿਹਰਬਾਨ ਹੈ।" (ਸੂਰਤ ਅਲ-ਨਹਲ: 18)

ਉੱਤਰ- ਨਿਅਮਤਾਂ ਦੇ ਮਾਮਲੇ ਵਿੱਚ ਸਾਡੇ ਲਈ ਇਹ ਵਾਜਿਬ (ਫਰਜ਼) ਹੈ ਕਿ ਅਸੀਂ ਉਨ੍ਹਾਂ ਦਾ ਸ਼ੁਕਰ ਕਰਦੇ ਰਹੀਏ; ਅਤੇ ਉਹ ਇਸ ਪ੍ਰਕਾਰ ਹੋਵੇਗਾ ਕਿ ਅਸੀਂ ਆਪਣੀ ਜ਼ੁਬਾਨ ਤੋਂ ਅੱਲਾਹ ਦੀ ਤਾਰੀਫ ਅਤੇ ਉਸਦੀ ਹਮਦ (ਵਡਿਆਈ) ਬਿਆਨ ਕਰੀਏ, ਅਤੇ ਇਹ ਮੰਨੀਏ ਕਿ ਇਹ ਸਾਰਾ ਫ਼ਜ਼ਲ (ਕਿਰਪਾ) ਉਸੇ ਵੱਲੋਂ ਹੈ। ਫੇਰ ਇਨ੍ਹਾਂ ਨਿਆਮਤਾਂ ਨੂੰ ਅਜਿਹੇ ਕੰਮਾਂ ਵਿੱਚ ਤਰਤੀਏ ਜਿਸ ਨਾਲ ਅੱਲਾਹ ਰਾਜ਼ੀ ਹੋਵੇ, ਨਾ ਕਿ ਨਾਫਰਮਾਨੀ ਤੇ ਗੁਨਾਹ ਦੇ ਕੰਮ ਵਿੱਚ।
ਅੱਲਾਹ ਤਆਲਾ ਫਰਮਾਉਂਦਾ ਹੈ:
"ਸੋ ਤੁਸੀਂ (ਹੇ ਈਮਾਨ ਵਾਲਿਓ!) ਮੈਨੂੰ ਯਾਦ ਰੱਖੋ ਮੈਂ ਤੁਹਾਨੂੰ ਯਾਦ ਰੱਖਾਂਗਾ। ਤੁਸੀਂ ਮੇਰਾ ਸ਼ੁਕਰ ਅਦਾ ਕਰੋ, ਮੇਰੀ ਨਾਸ਼ੁਕਰੀ ਨਾ ਕਰੋ।" (ਸੂਰਤ ਅਲ ਬਕਰਹ: 152)

ਉੱਤਰ- ਈਦੁਲ-ਫਿਤਰ ਅਤੇ ਈਦੁਲ-ਅਜ਼ਹਾ। ਜਿਵੇਂ ਕਿ ਅਨਸ (ਰ.) ਤੋਂ ਰਿਵਾਇਤ ਇੱਕ ਹਦੀਸ ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਜਦੋਂ ਮਦੀਨਾ ਵਿੱਚ ਆਏ ਤਾਂ ਉਸ ਸਮੇਂ ਉੱਥੇ ਦੇ ਲੋਕਾਂ ਲਈ ਦੋ ਦਿਨ ਨਿਰਧਾਰਿਤ ਸਨ ਜਿਨ੍ਹਾਂ ਵਿੱਚ ਉਹ ਖੇਡਦੇ ਸਨ। ਇਸ 'ਤੇ ਆਪ ﷺ ਨੇ ਪੁੱਛਿਆ, "ਇਹ ਦੋ ਦਿਨ ਕਿਹੜੇ ਹਨ?" ਉਨ੍ਹਾਂ ਲੋਕਾਂ ਨੇ ਉੱਤਰ ਦਿੱਤਾ: ਅਸੀਂ ਜਾਹਲੀਅਤ (ਅਗਿਆਨਤਾ) ਦੇ ਸਮੇਂ ਵਿੱਚ ਇਨ੍ਹਾਂ ਦੋ ਦਿਨਾਂ ਵਿੱਚ ਖੇਡਿਆ ਕਰਦੇ ਸੀ। ਤਾਂ ਰਸੂਲ ﷺ ਨੇ ਫਰਮਾਇਆ: "ਅੱਲਾਹ ਨੇ ਤੁਹਾਨੂੰ ਇਨ੍ਹਾਂ ਦਿਨਾਂ ਦੇ ਬਦਲੇ ਵਿੱਚ ਇਨ੍ਹਾਂ ਤੋਂ ਵਧੀਆ ਦੋ ਦਿਨ ਦਿੱਤੇ ਹਨ: ਈਦੁਲ-ਅਜ਼ਹਾ ਅਤੇ ਈਦੁਲ-ਫਿਤਰ ਦੇ ਦਿਨ।" ਇਸ ਹਦੀਸ ਨੂੰ ਅਬੁ-ਦਾਉਦ ਨੇ ਰਿਵਾਇਤ ਕੀਤਾ ਹੈ।
ਇਨ੍ਹਾਂ ਦੋ ਦਿਨਾਂ ਤੋਂ ਇਲਾਵਾ ਜੋ ਵੀ ਤਿਉਹਾਰ ਮਨਾਏ ਜਾਂਦੇ ਹਨ, ਉਹ ਬਿਦਅਤ ਹਨ।

ਉੱਤਰ- ਜੁਮਾ (ਸ਼ੁੱਕਰਵਾਰ) ਦਾ ਦਿਨ।

ਉੱਤਰ- ਕੁਰਬਾਨੀ ਦਾ ਦਿਨ (ਦਸਵੀਂ ਜ਼ੁਲ ਹਿੱਜਾ) ਅਤੇ ਇਹ ਵੀ ਕਿਹਾ ਗਿਆ ਹੈ ਕਿ ਅਰਾਫਾਤ ਦਾ ਦਿਨ (ਨੌਵੀਂ ਜ਼ੁਲ ਹਿੱਜਾ) ਹੈ।

ਉੱਤਰ- ਲੈਲਤੁਲ ਕਦਰ (ਸ਼ਬ ਕਦਰ) ਦੀ ਰਾਤ।

ਉੱਤਰ- ਆਪਣੀ ਨਜ਼ਰ ਨੀਵੀਂ ਕਰ ਲੈਣੀ ਚਾਹੀਦੀ ਹੈ। ਅੱਲਾਹ ਤਆਲਾ ਫਰਮਾਉਂਦਾ ਹੈ: "(ਹੇ ਨਬੀ!) ਤੁਸੀਂ ਮੁਸਲਮਾਨ ਮਰਦਾਂ ਨੂੰ ਆਖੋ ਕਿ ਉਹ ਆਪਣੀਆਂ ਨਜ਼ਰਾਂ ਨੀਵੀਆਂ ਰੱਖਣ..." (ਸੂਰਤ ਅਨ-ਨੂਰ: 30)

ਉੱਤਰ- 1. ਉਹ ਨਫ਼ਸ (ਅੰਤਰਮਨ) ਜੋ ਬੁਰਾਈ ਵੱਲ ਲੈ ਜਾਵੇ: ਭਾਵ ਮਨੁੱਖ ਆਪਣੀ ਮਨ-ਮਰਜ਼ੀ ਕਰ ਕੇ ਅਤੇ ਆਪਣੀਆਂ ਇੱਛਾਵਾਂ ਦਾ ਪਿੱਛਾ ਕਰਦੇ ਹੋਏ ਅੱਲਾਹ ਦੀ ਨਾਫਰਮਾਨੀ ਦੇ ਕੰਮ ਕਰਦਾ ਰਹੇ। ਅੱਲਾਹ ਤਆਲਾ ਫਰਮਾਉਂਦਾ ਹੈ: "...ਬੇਸ਼ੱਕ ਮਨ ਤਾਂ ਬੁਰਾਈ ਵੱਲ ਹੀ ਪ੍ਰੇਰਦਾ ਹੈ। ਮੇਰਾ ਪਾਲਣਹਾਰ ਹੀ ਜਿਸ ’ਤੇ ਮਿਹਰਾਂ ਕਰੇ (ਓਹੀਓ ਬੁਰਾਈਆਂ ਤੋਂ ਬਚਦਾ ਹੈ)। ਬੇਸ਼ੱਕ ਮੇਰਾ ਰੱਬ ਬੜਾ ਹੀ ਬਖ਼ਸ਼ਣਹਾਰ ਤੇ ਮਿਹਰਬਾਨ ਹੈ।" (ਸੂਰਤ ਯੂਸੁਫ਼: 53)
2. ਸ਼ੈਤਾਨ: ਉਹ ਮਨੁੱਖ ਦਾ ਦੁਸ਼ਮਣ ਹੈ ਜਿਸਦਾ ਉਦੇਸ਼ ਮਨੁੱਖਾਂ ਨੂੰ ਗੁਮਰਾਹ ਕਰਨਾ, ਉਨ੍ਹਾਂ ਨੂੰ ਉਲਝਾਉਣਾ, ਉਨ੍ਹਾਂ ਨੂੰ ਬੁਰਾਈ ਵੱਲ ਧੱਕਣਾ ਅਤੇ ਉਨ੍ਹਾਂ ਨੂੰ ਜਹੰਨਮ (ਨਰਕ) ਵਿੱਚ ਦਾਖਲ ਕਰਨਾ ਹੈ। ਅੱਲਾਹ ਤਆਲਾ ਫਰਮਾਉਂਦਾ ਹੈ: "ਹੇ ਲੋਕੋ! ਤੁਸੀਂ ਉਹਨਾਂ ਚੀਜ਼ਾਂ ਨੂੰ ਖਾਉ ਜਿਹੜੀਆਂ ਧਰਤੀ ਵਿਚ ਹਲਾਲ ਅਤੇ ਪਾਕ ਚੀਜ਼ਾਂ ਹਨ ਅਤੇ ਸ਼ੈਤਾਨ ਦੇ ਪਿੱਛੇ ਨਾ ਲੱਗੋ, ਬੇਸ਼ੱਕ ਉਹ ਤੁਹਾਡਾ ਖੁੱਲ੍ਹਾ ਦੁਸ਼ਮਨ ਹੇ।" (ਸੂਰਤ ਅਲ ਬਕਰਹ: 168)
3. ਮਾੜੇ ਸਾਥੀ/ਦੋਸਤ: ਜੋ ਬੁਰਾਈ ਕਰਨ ਲਈ ਉਕਸਾਉਂਦੇ ਹਨ ਅਤੇ ਚੰਗੇ ਕੰਮਾਂ ਤੋਂ ਰੋਕਦੇ ਹਨ। ਅੱਲਾਹ ਤਆਲਾ ਫਰਮਾਉਂਦਾ ਹੈ: "ਉਸ ਦਿਹਾੜੇ ਰੱਬ ਦਾ ਡਰ-ਭੌ ਮੰਣਨ ਵਾਲਿਆਂ ਤੋਂ ਛੁੱਟ ਬਾਕੀ ਸਾਰੇ ਮਿੱਤਰ-ਪਿਆਰੇ ਇੱਕ ਦੂਜੇ ਦੇ ਵੈਰੀ ਬਣ ਜਾਣਗੇ।" (ਸੂਰਤ ਅਜ਼-ਜ਼ੁਖਰੁਫ਼: 67)

ਉੱਤਰ- ਤੌਬਾ: ਅੱਲਾਹ ਤਆਲਾ ਦੀ ਅਣਆਗਿਆਕਾਰੀ ਤੋਂ ਉਸਦੀ ਆਗਿਆਕਾਰੀ ਵੱਲ ਮੋੜ ਆਉਣ ਨੂੰ ਕਹਿੰਦੇ ਹਨ। ਅੱਲਾਹ ਤਆਲਾ ਫ਼ਰਮਾਉਂਦਾ ਹੈ: "ਅਤੇ ਜਿਹੜੇ (ਅੱਲਾਹ ਦੀ ਨਾ-ਫ਼ਰਮਾਨੀ ਤੋਂ) ਤੌਬਾ ਕਰਨ, ਫੇਰ ਈਮਾਨ ਲਿਆਉਣ ਤੇ ਨੇਕ ਕੰਮ ਵੀ ਕਰਨ ਅਤੇ ਫੇਰ ਸਿੱਧੀ ਰਾਹ ’ਤੇ ਹੀ ਰਹਿਣ। ਬੇਸ਼ੱਕ ਮੈਂ ਅਤਿਅੰਤ ਬਖ਼ਸ਼ਨਹਾਰ ਹਾਂ।" (ਸੂਰਤ ਤਾ-ਹਾ: 82)

ਉੱਤਰ- 1. ਗੁਨਾਹਾਂ ਨੂੰ ਪੂਰੇ ਤਰੀਕੇ ਛੱਡ ਦੇਣਾ।
2. ਆਪਣੇ ਕੀਤੇ 'ਤੇ ਪਛਤਾਵਾ ਕਰਨਾ।
3. ਦੁਬਾਰਾ ਗੁਨਾਹ ਨਾ ਕਰਨ ਦਾ ਪੱਕਾ ਇਰਾਦਾ ਕਰਨਾ।
4. ਜ਼ੁਲਮ ਨਾਲ ਹਥਿਆਏ ਲੋਕਾਂ ਦੇ ਹੱਕਾਂ ਨੂੰ ਉਨ੍ਹਾਂ ਦੇ ਮਾਲਕਾਂ ਦੇ ਹਵਾਲੇ ਕਰਨਾ।
ਅੱਲਾਹ ਤਆਲਾ ਫ਼ਰਮਾਉਂਦਾ ਹੈ:
"ਜਦੋਂ ਉਹਨਾਂ (ਨੇਕ ਲੋਕਾਂ) ਤੋਂ ਕੋਈ ਅਸ਼ਲੀਲ ਹਰਕਤ ਹੋ ਜਾਂਦੀ ਹੈ ਜਾਂ (ਕੋਈ ਪਾਪ ਕਰਕੇ) ਆਪਣੇ ਉੱਤੇ ਜ਼ੁਲਮ ਕਰ ਬੈਠਦੇ ਹਨ ਤਾਂ (ਉਸੇ ਵੇਲੇ) ਅੱਲਾਹ ਨੂੰ ਯਾਦ ਕਰਦੇ ਹਨ ਅਤੇ ਆਪਣੇ ਗੁਨਾਹਾਂ ਲਈ ਖਿਮਾ ਚਾਹੁੰਦੇ ਹਨ। ਹਕੀਕਤ ਵਿੱਚ ਅੱਲਾਹ ਤੋਂ ਇਲਾਵਾ ਹੋਰ ਕੌਣ ਹੈ ਜਿਹੜਾ ਗੁਨਾਹਾਂ ਨੂੰ ਬਖ਼ਸ਼ ਸਕਦਾ ਹੈ ਅਤੇ ਇਹ ਨੇਕ ਲੋਕ ਜਾਣਦੇ ਹੋਏ ਆਪਣੀ ਕਰਨੀ ਉੱਤੇ ਅੜੀ ਨਹੀਂ ਕਰਦੇ।" (ਸੂਰਤ ਆਲੇ ਇਮਰਾਨ: 135)

ਉੱਤਰ- ਇਸਦਾ ਮਤਲਬ ਹੈ ਕਿ ਤੁਸੀਂ ਅੱਲਾਹ ਤਆਲਾ ਤੋਂ ਇਹ ਦੁਆ ਕਰਦੇ ਹੋ ਕਿ ਉਹ ਆਪਣੇ ਉੱਚੇ ਦਰਜੇ ਵਾਲੇ ਫ਼ਰਿਸ਼ਤਿਆਂ ਵਿੱਚ ਆਪਣੇ ਨਬੀ ﷺ ਦੀ ਚਰਚਾ ਤੇ ਤਾਰੀਫ ਕਰੇ।

ਉੱਤਰ- ਤਸਬੀਹ (ਸੁਬਹਾਨ ਅੱਲਾਹ) ਦਾ ਅਰਥ ਹੈ ਅੱਲਾਹ ਤਆਲਾ ਨੂੰ ਹਰ ਕਿਸਮ ਦੀ ਘਾਟ, ਔਗੁਣ, ਕਮੀ ਅਤੇ ਬੁਰਾਈ ਤੋਂ ਪਾਕ ਮੰਨਣਾ।

ਉੱਤਰ- ਅੱਲਾਹ ਤਆਲਾ ਦੀ ਤਾਰੀਫ਼ ਕਰਨਾ ਹੈ ਅਤੇ ਸੰਪੂਰਨਤਾ ਦੀਆਂ ਸਾਰੀਆਂ ਸਿਫਤਾਂ ਤੇ ਗੁਣਾਂ ਨਾਲ ਉਸਦਾ ਵਰਨਣ ਕਰਨਾ।

ਉੱਤਰ- ਇਸ ਦਾ ਅਰਥ ਹੈ ਕਿ ਅੱਲਾਹ ਤਆਲਾ ਸਭ ਤੋਂ ਮਹਾਨ, ਸਭ ਤੋਂ ਵੱਡਾ ਅਤੇ ਸਾਰੀਆਂ ਚੀਜ਼ਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਹੈ।

ਉੱਤਰ- ਇਸਦਾ ਅਰਥ ਇਹ ਹੈ ਕਿ ਬੰਦਾ ਆਪਣੀ ਤਾਕਤ ਤੇ ਸ਼ਕਤੀ ਦੇ ਬਲਬੂਤੇ 'ਤੇ ਇੱਕ ਹਾਲਤ ਤੋਂ ਦੂਜੀ ਹਾਲਤ ਵਿੱਚ ਨਹੀਂ ਜਾ ਸਕਦਾ ਜਦੋਂ ਤੱਕ ਅੱਲਾਹ ਦੀ ਮਦਦ ਨਾਲ ਨਾ ਹੋਵੇ।

ਉੱਤਰ- ਇਸਦਾ ਮਤਲਬ ਹੈ: ਬੰਦਾ ਆਪਣੇ ਰੱਬ ਤੋਂ ਆਪਣੀ ਗਲਤੀਆਂ ਨੂੰ ਮਿਟਾਉਣ ਅਤੇ ਆਪਣੇ ਦੋਸ਼ਾਂ ਨੂੰ ਲੁਕਾਉਣ ਦੀ ਦੁਆ ਕਰਦਾ ਹੈ।

ਉੱਤਰ- ਇਸ ਨਾਲ ਬੰਦਾ ਸਹੀ ਗੱਲ ਕਰਦਾ ਹੈ, ਸਹੀ ਕੰਮ ਕਰਦਾ ਹੈ ਅਤੇ ਉਸਦੇ ਅਕੀਦੇ ਸਹੀਹ ਹੁੰਦੇ ਹਨ ਜਿਨ੍ਹਾਂ ਨਾਲ ਉਸਨੂੰ ਦੁਨੀਆ ਅਤੇ ਆਖ਼ਰਤ ਦਾ ਸੁੱਖ ਨਸੀਬ ਹੁੰਦਾ ਹੈ।
ਮੁਆਵੀਆ ਬਿਨ ਅਬੁ ਸੁਫ਼ਿਯਾਨ (ਰ.) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਜਿਸ ਦੇ ਨਾਲ ਅੱਲਾਹ ਤਆਲਾ ਭਲਾਈ ਕਰਨਾ ਚਾਹੁੰਦਾ ਹੈ, ਉਸਨੂੰ ਦੀਨ ਦੀ (ਗਹਿਰਾਈ ਨਾਲ) ਸਮਝ ਬਖ਼ਸ਼ਦਾ ਹੈ।» ਇਸ ਨੂੰ ਬੁਖਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸ ਹਦੀਸ ਵਿੱਚ ਆਏ ਸ਼ਬਦ "يفقهه" ਦਾ ਮਤਲਬ ਹੈ ਕਿ ਉਸਨੂੰ ਸ਼ਰੀਅਤ ਦੇ ਹੁਕਮਾਂ ਵਿੱਚ ਗਿਆਨਵਾਨ ਬਣਾਉਂਦਾ ਹੈ।

ਉੱਤਰ- ਸਾਰੇ ਸ਼ਰੀਰ ਨੂੰ ਢੱਕ ਕੇ ਰੱਖਿਆ ਜਾਵੇ।
- ਉਸ ਵਿੱਚ ਕੋਈ ਸਜਾਵਟ ਜਾਂ ਬਣਾਓ-ਸ਼ਿੰਗਾਰ ਨਾ ਹੋਵੇ।
- ਉਹ ਪਾਰਦਰਸ਼ੀ (ਆਰ-ਪਾਰ ਦਿਖਣ ਵਾਲਾ) ਨਾ ਹੋਵੇ।
– ਖੁੱਲ੍ਹਾ-ਡੁੱਲ੍ਹਾ ਹੋਵੇ। ਤੰਗ ਨਾ ਹੋਵੇ।
- ਉਸ ਵਿੱਚ ਕੋਈ ਖੁਸ਼ਬੂ ਨਾ ਹੋਵੇ।
– ਉਹ ਮਰਦਾਂ ਦੇ ਕੱਪੜਿਆਂ ਨਾਲ ਮੇਲ ਨਾ ਖਾਂਦਾ ਹੋਵੇ।
– ਅਧਰਮੀ ਅਤੇ ਅਸ਼ਲੀਲ ਔਰਤਾਂ ਦੇ ਕੱਪੜਿਆਂ ਨਾਲ ਮੇਲ ਨਾ ਖਾਂਦਾ ਹੋਵੇ।
ਅੱਲਾਹ ਤਆਲਾ ਫਰਮਾਉਂਦਾ ਹੈ:
"ਹੇ ਨਬੀ (ਸ.)! ਆਪਣੀਆਂ ਪਤਨੀਆਂ, ਧੀਆਂ ਤੇ ਮੋਮਿਨ ਔਰਤਾਂ ਨੂੰ ਆਖੋ ਕਿ (ਜਦੋਂ ਘਰੋਂ ਬਾਹਰ ਜਾਣ ਤਾਂ) ਉਹ ਆਪਣੇ ਉੱਤੇ ਇੱਕ ਵੱਡੀ ਚੱਦਰ ਲੈ ਲਿਆ ਕਰਨ, ਇੰਜ ਉਹਨਾਂ ਦੀ ਬੜੀ ਛੇਤੀ ਪਛਾਣ ਹੋ ਜਾਇਆ ਕਰੇਗੀ (ਕਿ ਉਹ ਨੇਕ ਬੀਬੀਆਂ ਹਨ) ਫੇਰ ਉਹਨਾਂ ਨੂੰ ਕੋਈ ਤੰਗ ਨਹੀਂ ਕਰੇਗਾ। ਅੱਲਾਹ ਆਪਣੀਆਂ ਮਿਹਰਾਂ ਸਦਕੇ ਬਖ਼ਸ਼ਣਹਾਰ ਹੈ।" (ਸੂਰਤ ਅਲ-ਅਹਜ਼ਾਬ: 59)
ਇਸ ਆਇਤ ਦਾ ਮਤਲਬ: ਹੇ ਨਬੀ! ਆਪਣੀਆਂ ਪਤਨੀਆਂ, ਧੀਆਂ ਅਤੇ ਮੁਸਲਮਾਨ ਔਰਤਾਂ ਨੂੰ ਕਹੋ ਕਿ ਉਹ ਆਪਣੀਆਂ ਚੱਦਰਾਂ ਨੂੰ ਆਪਣੇ ਚਿਹਰੇ ਅਤੇ ਸਿਰ 'ਤੇ ਪਾ ਲਿਆ ਕਰਨ, ਤਾਂ ਜੋ ਉਨ੍ਹਾਂ ਦੇ ਚਿਹਰੇ, ਸਿਰ ਅਤੇ ਛਾਤੀਆਂ ਦਾ ਪਰਦਾ ਹੋ ਜਾਵੇ ਤੇ ਉਹ ਢੱਕ ਦਿੱਤੇ ਜਾਣ। ਅਜਿਹਾ ਕਰਨ ਨਾਲ ਇਸ ਗੱਲ ਦੀ ਬਹੁਤ ਸੰਭਾਵਨਾ ਰਹਿੰਦੀ ਹੈ ਕਿ ਉਨ੍ਹਾਂ ਦੇ ਪਰਦੇ ਦੇ ਕਾਰਨ ਉਹ ਪਛਾਣੀਆਂ ਜਾਣ ਅਤੇ ਉਨ੍ਹਾਂ ਨਾਲ ਛੇੜ-ਛਾੜ ਨਾ ਹੋਵੇ। ਉਂਜ ਅੱਲਾਹ ਬਹੁਤ ਮਾਫ਼ ਕਰਨ ਵਾਲਾ ਅਤੇ ਕਿਰਪਾ ਕਰਨ ਵਾਲਾ ਹੈ, ਕਿਉਂਕਿ ਉਸਨੇ ਤੁਹਾਡੇ ਪਿਛਲੇ ਗੁਨਾਹ ਮਾਫ਼ ਕਰ ਦਿੱਤੇ ਹਨ ਅਤੇ ਆਪਣੀ ਕਿਰਪਾ ਸਦਕੇ ਤੁਹਾਡੇ ਲਈ ਹਲਾਲ ਅਤੇ ਹਰਾਮ ਸਪਸ਼ਟ ਕਰ ਦਿੱਤੇ ਹਨ।

ਉੱਤਰ- ਤਕਵਾ ਹੈ ਅੱਲਾਹ ਦੇ ਹੁਕਮਾਂ ਦਾ ਪਾਲਣ ਕਰਨਾ ਅਤੇ ਉਸਦੇ ਮਨਾਹ ਕੀਤੇ ਕੰਮਾਂ ਤੇ ਚੀਜ਼ਾਂ ਨੂੰ ਛੱਡ ਦੇਣਾ।
ਅੱਲਾਹ ਤਆਲਾ ਫ਼ਰਮਾਉਂਦਾ ਹੈ:
"...ਅੱਲਾਹ ਤੋਂ ਡਰੋ ਅਤੇ ਜਾਣ ਲਓ ਕਿ ਬੇਸ਼ੱਕ ਅੱਲਾਹ ਪਰਹੇਜ਼ਗਾਰਾਂ ਦਾ ਹੀ ਸਾਥੀ ਹੈ।" (ਸੂਰਤ ਅਲ-ਬਕਰਹ: 194)

ਉੱਤਰ- ਇਸਲਾਮ ਦੇ ਸਿਧਾਂਤਾਂ ਦੇ ਅਧਾਰ 'ਤੇ ਅਮਲ ਕਰਨਾ ਅਤੇ ਗੁਨਾਹਾਂ ਨੂੰ ਛੱਡਣਾ।
ਅੱਲਾਹ ਤਆਲਾ ਫ਼ਰਮਾਉਂਦਾ ਹੈ:
"ਹੇ ਈਮਾਨ ਵਾਲਿਓ! ਜੇ ਤੁਸੀਂ ਅੱਲਾਹ ਦੀ ਸਹਾਇਤਾ ਕਰੋਗੇ ਤਾਂ ਉਹ ਤੁਹਾਡੀ ਸਹਾਇਤਾ ਕਰੇਗਾ ਅਤੇ ਤੁਹਾਡੇ ਪੈਰਾਂ ਨੂੰ ਪੱਕਿਆਂ ਕਰ ਦੇਵੇਗਾ।" (ਸੂਰਤ ਮੁਹੰਮਦ: 7)
ਇੱਕ ਹੋਰ ਥਾਂ ਅੱਲਾਹ ਤਆਲਾ ਫਰਮਾਉਂਦਾ ਹੈ: "ਅੱਲਾਹ ਕਿਸੇ ਕੌਮ ਦੀ ਹਾਲਤ ਉਦੋਂ ਤੱਕ ਨਹੀਂ ਬਦਲਦਾ ਜਦੋਂ ਤੀਕ ਉਹ ਆਪਣੇ ਮਨ ਦੀ ਅਵਸਥਾ ਨੂੰ ਨਹੀਂ ਬਦਲਦੀ।" (ਸੂਰਤ ਅਰ-ਰਾਅਦ: 11)

ਉੱਤਰ- ਦੁਆ ਸਭ ਤੋਂ ਵੱਡੀਆਂ ਇਬਾਦਤਾਂ ਵਿੱਚੋਂ ਇੱਕ ਹੈ ਅਤੇ ਅੱਲਾਹ ਦੀ ਨੇੜਤਾ ਹਾਸਲ ਕਰਨ ਦਾ ਸਾਧਨ ਹੈ।
ਅੱਲਾਹ ਤਆਲਾ ਫ਼ਰਮਾਉਂਦਾ ਹੈ:
"ਤੁਹਾਡੇ ਪਾਲਣਹਾਰ ਦਾ ਫ਼ਰਮਾਨ ਹੈ ਕਿ ਮੈਨੂੰ ਹੀ ਪੁਕਾਰੋ, ਮੈਂ ਤੁਹਾਡੀਆਂ ਦੁਆਵਾਂ ਨੂੰ ਕਬੂਲ ਕਰਾਂਗਾ। ਸੱਚ ਜਾਣੋਂ ਕਿ ਜਿਹੜੇ ਲੋਕ ਮੇਰੀ ਬੰਦਗੀ ਕਰਨ ਤੋਂ ਮੂੰਹ ਮੋੜਦੇ ਹਨ ਉਹ ਲੋਕ ਜ਼ਲੀਲ ਹੋਕੇ ਨਰਕ ਵਿਚ ਪ੍ਰਵੇਸ਼ ਕਰਨਗੇ।" (ਸੂਰਤ ਗਾਫਿਰ/ਮੋਮਿਨ: 60)
ਅਤੇ ਅੱਲਾਹ ਦੇ ਨਬੀ ﷺ ਨੇ ਫਰਮਾਇਆ ਹੈ: «ਦੁਆ ਹੀ ਇਬਾਦਤ ਹੈ।» ਇਸ ਹਦੀਸ ਨੂੰ ਅਬੁ-ਦਾਉਦ, ਤਿਰਮਿਜ਼ੀ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।