ਹਦੀਸ ਦਾ ਭਾਗ
ਅਮੀਰੁਲ ਮੁਮਿਨੀਨ (ਮੋਮਿਨਾਂ ਦੇ ਸਰਦਾਰ) ਅਬੁ-ਹਫ਼ਸ ਉਮਰ ਬਿਨ ਖ਼ੱਤਾਬ ਰਜ਼ੀਅੱਲਾਹੁ ਅਨਹੁ ਕਹਿੰਦੇ ਹਨ ਕਿ ਮੈਂ ਰਸੂਲੁੱਲਾਹ ﷺ ਨੂੰ ਕਹਿੰਦੇ ਹੋਏ ਸੁਣਿਆ: «ਸਾਰੇ ਅਮਲਾਂ ਦਾ ਦਾਰੋਮਦਾਰ ਨੀਅਤਾਂ 'ਤੇ ਅਧਾਰਿਤ ਹੈ, ਅਤੇ ਹਰੇਕ ਵਿਅਕਤੀ ਨੂੰ ਉਹੀ ਮਿਲਦਾ ਹੈ ਜਿਸਦੀ ਉਸਨੇ ਨੀਅਤ (ਇਰਾਦਾ) ਕੀਤੀ ਹੋਵੇ। ਇਸ ਲਈ ਜਿਸ ਕਿਸੇ ਨੇ ਹਿਜਰਤ (ਪਰਵਾਸ) ਅੱਲਾਹ ਅਤੇ ਉਸਦੇ ਰਸੂਲ ਨੂੰ ਰਾਜ਼ੀ ਕਰਨ ਲਈ ਕੀਤੀ ਹੋਵੇ, ਤਾਂ ਉਸ ਦੀ ਹਿਜਰਤ ਅੱਲਾਹ ਅਤੇ ਉਸਦੇ ਰਸੂਲ ਲਈ ਹੀ ਹੋਵੇਗੀ। ਪਰ ਜੇਕਰ ਕਿਸੇ ਨੇ ਹਿਜਰਤ ਦੁਨੀਆ ਨੂੰ ਹਾਸਲ ਕਰਨ ਲਈ ਜਾਂ ਕਿਸੇ ਔਰਤ ਨਾਲ ਵਿਆਹ ਕਰਨ ਲਈ ਕੀਤੀ ਹੋਵੇ, ਤਾਂ ਉਸ ਦੀ ਹਿਜਰਤ ਉਸੇ ਚੀਜ਼ ਲਈ ਹੋਵੇਗੀ ਜਿਸ ਲਈ ਉਸਨੇ ਹਿਜਰਤ ਕੀਤੀ ਹੈ।» ਇਸਨੂੰ ਬੁਖਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸ ਹਦੀਸ ਦੇ ਫਾਇਦੇ:
1. ਹਰੇਕ ਦੀਨੀ ਕੰਮ ਜਿਵੇਂ ਕਿ ਨਮਾਜ਼, ਰੋਜ਼ਾ, ਹੱਜ ਆਦਿ ਲਈ ਨੀਅਤ ਜ਼ਰੂਰੀ ਹੈ।
2. ਨੀਅਤ ਖਾਲਿਸ ਤੌਰ 'ਤੇ ਅਤੇ ਸੱਚੇ ਦਿਲੋਂ ਅੱਲਾਹ ਲਈ ਹੋਣੀ ਚਾਹੀਦੀ ਹੈ।
ਉੱਤਰ- ਮੋਮਿਨਾਂ ਦੀ ਮਾਂ ਉੱਮੇ ਅਬਦੁੱਲਾਹ ਆਇਸ਼ਾ ਰਜ਼ੀਅੱਲਾਹੁ ਅਨਹਾ ਕਹਿੰਦੀ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜਿਸ ਕਿਸੇ ਨੇ ਸਾਡੇ ਇਸ ਦੀਨ ਵਿੱਚ ਕੋਈ ਅਜਿਹੀ ਚੀਜ਼ ਘੜ੍ਹੀ, ਜੋ ਇਸਦਾ ਹਿੱਸਾ ਨਹੀਂ ਹੈ, ਤਾਂ ਉਹ ਰੱਦ ਹੈ।" ਇਹ ਹਦੀਸ ਬੁਖਾਰੀ ਅਤੇ ਮੁਸਲਿਮ ਦੁਆਰਾ ਰਿਵਾਇਤ ਕੀਤੀ ਗਈ ਹੈ।
ਹਦੀਸ ਦੇ ਫਾਇਦੇ:
1. ਦੀਨ (ਧਰਮ) ਵਿੱਚ ਕੋਈ ਬਿੱਦਤ (ਨਵੀਨਤਾ) ਦੀ ਮਨਾਹੀ ਹੈ।
2. ਨਵੇਂ ਘੜ੍ਹੇ ਜਾਣ ਵਾਲੇ ਕੰਮਾਂ ਨੂੰ ਰੱਦ ਕੀਤਾ ਜਾਵੇਗਾ ਅਤੇ ਉਹ ਕਬੂਲ ਨਹੀਂ ਹੋਣਗੇ।
ਉੱਤਰ- ਉਮਰ ਬਿਨ ਖੱਤਾਬ (ਰ.) ਤੋਂ ਰਿਵਾਇਤ ਹੈ ਕਿ: "ਇੱਕ ਦਿਨ ਅਸੀਂ ਨਬੀ ਕਰੀਮ ﷺ ਦੇ ਕੋਲ ਬੈਠੇ ਸੀ ਤੇ ਇੱਕ ਵਿਅਕਤੀ ਸਾਡੇ ਕੋਲ ਆਇਆ। ਉਸ ਦੇ ਕਪੜੇ ਬਹੁਤ ਸਫੈਦ ਤੇ ਵਾਲ ਬਹੁਤ ਕਾਲੇ ਸੀ। ਉਸ ਦੇ ਸ਼ਰੀਰ 'ਤੇ ਸਫਰ (ਯਾਤਰਾ) ਦਾ ਕੋਈ ਪ੍ਰਭਾਵ ਵੀ ਦਿਖ ਨਹੀਂ ਰਿਹਾ ਸੀ ਅਤੇ ਸਾਡੇ ਵਿੱਚੋਂ ਕੋਈ ਉਸਨੂੰ ਪਹਿਚਾਣ ਵੀ ਨਹੀਂ ਰਿਹਾ ਸੀ। ਫੇਰ ਉਹ ਵਿਅਕਤੀ ਨਬੀ ﷺ ਕੋਲ ਆ ਬੈਠਿਆ ਅਤੇ ਉਸਨੇ ਆਪਣੇ ਗੋਡਿਆਂ ਨੂੰ ਨਬੀ ﷺ ਦੇ ਗੋਡਿਆਂ ਨਾਲ ਲਗਾ ਕੇ ਆਪਣੀਆਂ ਹਥੇਲੀਆਂ ਆਪਣੇ ਪੱਟਾਂ 'ਤੇ ਰੱਖ ਲਈਆਂ। ਫੇਰ ਉਸਨੇ ਕਿਹਾ: ਹੇ ਮੁਹੰਮਦ! ਮੈਨੂੰ ਦੱਸੋ ਕਿ ਇਸਲਾਮ ਕੀ ਹੈ? ਨਬੀ ﷺ ਨੇ ਜਵਾਬ ਦਿੱਤਾ: "ਇਸਲਾਮ ਇਹ ਹੈ ਕਿ ਤੂੰ ਗਵਾਹੀ ਦੇਵੇਂ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ ਤੇ ਮੁਹੰਮਦ ﷺ ਉਸਦੇ ਰਸੂਲ ਹਨ, ਨਮਾਜ਼ ਪੜ੍ਹੇਂ, ਜ਼ਕਾਤ ਦੇਵੇਂ, ਰਮਜ਼ਾਨ ਦੇ ਰੋਜ਼ੇ ਰੱਖੇਂ, ਅਤੇ ਜੇਕਰ ਤੇਰੇ ਵਿੱਚ ਸਮਰੱਥਾ ਹੋਵੇ ਤਾਂ ਅੱਲਾਹ ਦੇ ਘਰ ਦਾ ਹੱਜ ਕਰੇਂ।" ਇਹ ਸੁਣਕੇ ਉਸ ਵਿਅਕਤੀ ਨੇ ਕਿਹਾ: ਤੁਸੀਂ ਸਹੀ ਦੱਸਿਆ। ਉਮਰ (ਰ.) ਕਹਿੰਦੇ ਹਨ ਕਿ ਸਾਨੂੰ ਹੈਰਾਨੀ ਹੋਈ ਕਿ ਕਿਹੋ ਜਿਹਾ ਵਿਅਕਤੀ ਹੈ, ਆਪ ਹੀ ਸਵਾਲ ਪੁੱਛਦਾ ਹੈ ਅਤੇ ਆਪ ਹੀ ਉਸਦੀ ਪੁਸ਼ਟੀ ਵੀ ਕਰਦਾ ਹੈ। ਫੇਰ ਉਸਨੇ ਕਿਹਾ: ਮੈਨੂੰ ਦੱਸੋ ਕਿ ਈਮਾਨ ਕੀ ਹੈ? ਨਬੀ ﷺ ਨੇ ਜਵਾਬ ਦਿੱਤਾ: "ਈਮਾਨ ਇਹ ਹੈ ਕਿ ਤੂੰ ਅੱਲਾਹ 'ਤੇ, ਉਸਦੇ ਫਰਿਸ਼ਤਿਆਂ 'ਤੇ, ਉਸ ਦੀਆਂ ਕਿਤਾਬਾਂ 'ਤੇ, ਉਸ ਦੇ ਰਸੂਲਾਂ 'ਤੇ, ਆਖ਼ਰੀ ਦਿਨ 'ਤੇ ਅਤੇ ਚੰਗੀ ਜਾਂ ਮਾੜੀ ਤਕਦੀਰ 'ਤੇ ਈਮਾਨ (ਯਕੀਨ) ਰੱਖੇਂ।" ਉਸ ਵਿਅਕਤੀ ਨੇ ਕਿਹਾ: ਤੁਸੀਂ ਸਹੀ ਕਿਹਾ। ਉਸਤੋਂ ਬਾਅਦ ਉਸਨੇ ਕਿਹਾ ਕਿ ਮੈਨੂੰ ਦੱਸੋ ਕਿ ਇਹਸਾਨ ਕੀ ਹੈ? ਨਬੀ ﷺ ਨੇ ਜਵਾਬ ਦਿੱਤਾ: "ਅੱਲਾਹ ਦੀ ਇਬਾਦਤ ਇਸ ਤਰੀਕੇ ਨਾਲ ਕਰ ਕਿ ਜਿਵੇਂ ਤੂੰ ਉਸਨੂੰ ਦੇਖ ਰਿਹਾ ਹੋਵੇਂ ਅਤੇ ਜੇ ਉਸਨੂੰ ਦੇਖਣ ਦਾ ਧਿਆਨ ਨਾ ਆਵੇ, ਤਾਂ (ਘੱਟੋ-ਘੱਟ) ਇਹ ਧਿਆਨ ਰੱਖ ਕਿ ਉਹ ਜ਼ਰੂਰ ਤੈਨੂੰ ਦੇਖ ਰਿਹਾ ਹੈ।" ਉਸ ਵਿਅਕਤੀ ਨੇ ਕਿਹਾ: "ਤੁਸੀਂ ਸਹੀ ਕਿਹਾ।" ਫੇਰ ਉਹ ਪੁੱਛਦਾ ਹੈ: ਮੈਨੂੰ ਦੱਸੋ ਕਿ ਕਿਆਮਤ ਕਦੋਂ ਆਵੇਗੀ? ਨਬੀ ﷺ ਨੇ ਜਵਾਬ ਦਿੱਤਾ: "ਜਿਸ ਤੋਂ ਸਵਾਲ ਕੀਤਾ ਜਾ ਰਿਹਾ ਹੈ ਉਹ (ਇਸ ਵਿਸ਼ੇ 'ਤੇ) ਸਵਾਲ ਕਰਨ ਵਾਲੇ ਤੋਂ ਜ਼ਿਆਦਾ ਨਹੀਂ ਜਾਣਦਾ।" ਉਸ ਨੇ ਕਿਹਾ: ਫੇਰ ਮੈਨੂੰ ਕਿਆਮਤ ਦੀਆਂ ਨਿਸ਼ਾਨੀਆਂ ਬਾਰੇ ਦੱਸੋ? ਨਬੀ ﷺ ਨੇ ਕਿਹਾ: "ਨਿਸ਼ਾਨੀ ਇਹ ਹੈ ਕਿ ਲੌਂਡੀਆਂ (ਦਾਸੀਆਂ) ਆਪਣੇ ਮਾਲਿਕਾਂ ਨੂੰ ਜਨਮ ਦੇਣਗੀਆਂ, ਅਤੇ ਤੁਸੀਂ ਵੇਖੋਂਗੇ ਕਿ ਨੰਗੇ ਪੈਰਾਂ ਵਾਲੇ, ਨੰਗੇ ਸ਼ਰੀਰ ਵਾਲੇ, ਕਮਜ਼ੋਰ ਅਤੇ ਭੇਡਾਂ-ਬੱਕਰੀਆਂ ਚਰਵਾਉਣ ਵਾਲੇ ਲੋਕ ਆਪਣੇ ਉੱਚੇ-ਉੱਚੇ ਮਹਿਲਾਂ 'ਤੇ ਮਾਣ ਕਰਨਗੇ।" ਹਜ਼ਰਤ ਉਮਰ (ਰ.) ਕਹਿੰਦੇ ਹਨ ਕਿ ਫੇਰ ਉਹ ਵਿਅਕਤੀ ਚਲਾ ਗਿਆ, ਅਤੇ ਮੈਂ ਕੁੱਝ ਸਮੇਂ ਲਈ ਬੈਠਾ ਰਿਹਾ। ਫੇਰ ਨਬੀ ﷺ ਨੇ ਕਿਹਾ: "ਹੇ ਉਮਰ, ਕੀ ਤੂੰ ਜਾਣਦਾ ਹੈਂ ਕਿ ਸਵਾਲ ਕਰਨ ਵਾਲਾ ਵਿਅਕਤੀ ਕੌਣ ਸੀ?" ਮੈਂ ਕਿਹਾ: "ਅੱਲਾਹ ਅਤੇ ਉਸਦਾ ਰਸੂਲ ਹੀ ਚੰਗੀ ਤਰ੍ਹਾਂ ਜਾਣਦੇ ਹਨ।" ਤਾਂ ਆਪ ﷺ ਨੇ ਫਰਮਾਇਆ: "ਇਹ ਜਿਬਰਾਈਲ (ਅ.) ਸੀ ਜੋ ਤੁਹਾਨੂੰ ਤੁਹਾਡਾ ਦੀਨ (ਧਰਮ) ਸਿਖਾਉਣ ਲਈ ਆਏ ਸੀ।" ਮੁਸਲਿਮ ਵਿੱਚ ਰਿਵਾਇਤ ਹੋਈ ਹੈ।
ਇਸ ਹਦੀਸ ਦੇ ਫਾਇਦੇ:
1. ਇਸਲਾਮ ਦੇ ਪੰਜ ਅਰਕਾਨ (ਥੰਮ੍ਹਾਂ) ਬਾਰੇ ਵਿਆਖਿਆ ਹੋਈ ਹੈ, ਅਤੇ ਉਹ ਹਨ:
"ਲਾ ਇਲਾਹਾ ਇੱਲੱਲਾਹ ਮੁਹੰਮਦੁੱਰ-ਰਸੂਲੁੱਲਾਹ" ਦੀ ਸ਼ਹਾਦਤ ਭਾਵ ਗਵਾਹੀ ਦੇਣਾ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਅਤੇ ਮੁਹੰਮਦ ﷺ ਅੱਲਾਹ ਦੇ ਰਸੂਲ ਹਨ।
ਨਮਾਜ਼ ਸਥਾਪਿਤ ਕਰਨੀ,
ਜ਼ਕਾਤ ਦੇਣੀ,
ਰਮਜ਼ਾਨ ਦੇ ਰੋਜ਼ੇ ਰੱਖਣਾ,
ਅਤੇ ਅੱਲਾਹ ਦੇ ਪਵਿੱਤਰ ਘਰ (ਕਾਬਾ) ਦਾ ਹੱਜ ਕਰਨਾ।
2. ਇਸ ਵਿੱਚ ਈਮਾਨ ਦੇ ਥੰਮ੍ਹਾਂ ਬਾਰੇ ਵੀ ਦੱਸਿਆ ਗਿਆ ਹੈ, ਅਤੇ ਉਹ ਛੇ ਹਨ:
- ਅੱਲਾਹ 'ਤੇ ਈਮਾਨ (ਵਿਸ਼ਵਾਸ),
ਉਸਦੇ ਫ਼ਰਿਸ਼ਤਿਆਂ 'ਤੇ ਈਮਾਨ,
ਉਸ ਦੀਆਂ ਕਿਤਾਬਾਂ 'ਤੇ ਈਮਾਨ,
ਉਸਦੇ ਰਸੂਲਾਂ 'ਤੇ ਈਮਾਨ,
ਆਖਰੀ ਦਿਨ 'ਤੇ ਈਮਾਨ,
ਅਤੇ ਤਕਦੀਰ (ਕਿਸਮਤ) ਦੇ ਚੰਗੇ ਅਤੇ ਮਾੜੇ ਹੋਣ 'ਤੇ ਈਮਾਨ।
3. ਇਹਸਾਨ ਦੇ ਥੰਮ੍ਹ ਦੀ ਵਿਆਖਿਆ ਜੋ ਕਿ ਇੱਕ ਹੀ ਹੈ ਅਤੇ ਉਹ ਇਹ ਹੈ ਕਿ ਤੁਸੀਂ ਅੱਲਾਹ ਦੀ ਇਬਾਦਤ ਇਸ ਤਰ੍ਹਾਂ ਕਰੋ ਕਿ ਜਿਵੇਂ ਤੁਸੀਂ ਉਸ ਨੂੰ ਦੇਖ ਰਹੇ ਹੋਵੋ। ਜੇਕਰ ਇਹ ਧਿਆਨ ਨਾ ਲਗ ਸਕੇ ਕਿ ਤੁਸੀਂ ਉਸ ਨੂੰ ਦੇਖ ਰਹੇ ਹੋ, ਤਾਂ ਇਹ ਯਕੀਨ ਜ਼ਰੂਰ ਰੱਖੋ ਕਿ ਉਹ ਤੁਹਾਨੂੰ ਪੱਕਾ ਦੇਖ ਰਿਹਾ ਹੈ।
4. ਆਖ਼ਰਤ ਦੇ ਦਿਨ (ਕਿਆਮਤ) ਦੇ ਆਉਣ ਦੇ ਸਮੇਂ ਬਾਰੇ ਸਿਰਫ ਅੱਲਾਹ ਤਆਲਾ ਹੀ ਜਾਣਦਾ ਹੈ।
ਉੱਤਰ- ਅਬੁ-ਹੁਰੈਰਾਹ (ਰ.) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਸਭ ਤੋਂ ਸੰਪੂਰਨ ਈਮਾਨ ਵਾਲਾ ਮੋਮਿਨ ਉਹ ਹੈ ਜਿਸਦਾ ਆਚਰਣ (ਵਿਹਾਰ) ਸਭ ਤੋਂ ਵਧੀਆ ਹੋਵੇ।» ਇਸਨੂੰ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਹਦੀਸ ਹਸਨ ਅਤੇ ਸਹੀ ਹੈ।
ਇਸ ਹਦੀਸ ਦੇ ਫਾਇਦੇ:
1. ਲੋਕਾਂ ਨੂੰ ਚੰਗੇ ਵਿਵਹਾਰ ਲਈ ਪ੍ਰੇਰਿਤ ਕਰਨਾ।
2. ਸੰਪੂਰਨ ਆਚਰਣ ਸੰਪੂਰਨ ਈਮਾਨ ਦਾ ਭਾਗ ਹੈ।
3. ਈਮਾਨ ਵੱਧਦਾ-ਘੱਟਦਾ ਰਹਿੰਦਾ ਹੈ।
ਉੱਤਰ- ਇਬਨ ਉਮਰ (ਰ.) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ: «ਜਿਸ ਵਿਅਕਤੀ ਨੇ ਅੱਲਾਹ ਦੇ ਸਿਵਾ ਕਿਸੇ ਹੋਰ ਦੀ ਸੁੰਹ ਖਾਧੀ, ਉਸਨੇ ਕੁਫ਼ਰ ਕੀਤਾ ਜਾਂ ਸ਼ਿਰਕ ਕੀਤਾ।» ਇਹ ਹਦੀਸ ਤਿਰਮਿਜ਼ੀ ਨੇ ਰਿਵਾਇਤ ਕੀਤੀ ਹੈ।
ਇਸ ਹਦੀਸ ਦੇ ਫਾਇਦੇ:
1. ਅੱਲਾਹ ਤੋਂ ਇਲਾਵਾ ਕਿਸੇ ਹੋਰ ਦੀ ਸੁੰਹ ਖਾਣਾ ਜਾਇਜ਼ ਨਹੀਂ ਹੈ।
2. ਅੱਲਾਹ ਤੋਂ ਇਲਾਵਾ ਕਿਸੇ ਹੋਰ ਦੀ ਸੁੰਹ ਖਾਣਾ ਛੋਟਾ ਸ਼ਿਰਕ ਮੰਨਿਆ ਜਾਂਦਾ ਹੈ
ਉੱਤਰ- ਅਨਸ (ਰ.) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ ਹੈ: «ਤੁਹਾਡੇ ਵਿੱਚੋਂ ਕੋਈ ਵੀ ਉਸ ਵੇਲੇ ਤੱਕ ਈਮਾਨ ਵਾਲਾ (ਮੋਮਿਨ) ਨਹੀਂ ਹੋ ਸਕਦਾ, ਜਦੋਂ ਤੱਕ ਕਿ ਮੈਂ ਉਸ ਲਈ ਉਸਦੇ ਪਿਓ, ਉਸਦੀ ਸੰਤਾਨ ਅਤੇ ਬਾਕੀ ਸਾਰੇ ਲੋਕਾਂ ਨਾਲੋਂ ਵੱਧ ਪਿਆਰਾ ਨਾ ਹੋ ਜਾਵਾਂ।» ਇਹ ਹਦੀਸ ਬੁਖਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।
ਇਸ ਹਦੀਸ ਦੇ ਲਾਭ ਹਨ:
-ਅੱਲਾਹ ਦੇ ਨਬੀ ﷺ ਦੀ ਮੁਹੱਬਤ ਬਾਕੀ ਸਾਰੇ ਲੋਕਾਂ ਨਾਲੋਂ ਵੱਧ ਹੋਣੀ ਲਾਜ਼ਮੀ ਹੈ।
- ਇਹ ਈਮਾਨ ਦੇ ਮੁਕੱਮਲ (ਸੰਪੂਰਨ) ਹੋਣ ਲਈ ਜ਼ਰੂਰੀ ਹੈ।
ਉੱਤਰ- ਅਨਸ (ਰ.) ਤੋਂ ਰਿਵਾਇਤ ਹੈ, ਉਹ ਕਹਿੰਦਾ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਤੁਹਾਡੇ ਵਿੱਚੋਂ ਕੋਈ ਵੀ ਬੰਦਾ ਉਸ ਸਮੇਂ ਤੱਕ ਮੋਮਿਨ ਨਹੀਂ ਹੋ ਸਕਦਾ, ਜਦੋਂ ਤੱਕ ਉਹ ਆਪਣੇ ਭਾਈ ਲਈ ਵੀ ਉਹੀ ਪਸੰਦ ਨਾ ਕਰੇ ਜੋ ਉਹ ਆਪਣੇ ਆਪ ਲਈ ਪਸੰਦ ਕਰਦਾ ਹੈ।" ਇਸਨੂੰ ਬੁਖਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।
ਹਦੀਸ ਦੇ ਲਾਭ ਹਨ:
1. ਮੋਮਿਨ 'ਤੇ ਇਹ ਵਾਜਿਬ (ਲਾਜ਼ਮੀ) ਹੈ ਕਿ ਉਹ ਆਪਣੇ ਦੂਜੇ ਮੋਮਿਨ ਭਰਾਵਾਂ ਲਈ ਉਹੀ ਪਸੰਦ ਕਰੇ ਜੋ ਉਹ ਆਪਣੇ ਲਈ ਪਸੰਦ ਕਰਦਾ ਹੈ।
2. ਇਹ ਸੰਪੂਰਨ ਈਮਾਨ ਦਾ ਭਾਗ ਹੈ।
ਅਬੁ-ਸਈਦ (ਰ.) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ ਹੈ: "ਕਸਮ ਉਸ ਅੱਲਾਹ ਦੀ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ!" ਇਹ (ਸੂਰਤ ਇਖ਼ਲਾਸ) ਕੁਰਆਨ ਦੇ ਤਿਹਾਈ ਹਿੱਸੇ ਦੇ ਬਰਾਬਰ ਹੈ।” ਇਸਨੂੰ ਬੁਖਾਰੀ ਨੇ ਰਿਵਾਇਤ ਕੀਤਾ ਹੈ।
ਹਦੀਸ ਦੇ ਕੁੱਝ ਫਾਇਦੇ:
1. ਇਸ ਹਦੀਸ ਰਾਹੀਂ ਸੂਰਤ ਇਖਲਾਸ ਦੀ ਫਜ਼ੀਲਤ (ਮਹੱਤਤਾ) ਬਾਰੇ ਪਤਾ ਚੱਲਦਾ ਹੈ।
2. ਇਹ ਸੂਰਤ ਇੱਕ ਤਿਹਾਈ ਕੁਰਆਨ ਦੇ ਬਰਾਬਰ ਹੈ।
ਉੱਤਰ- ਅਬੁ-ਮੂਸਾ ਅਸ਼ਰੀ (ਰ.) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਲਾ ਹੌਲਾ ਵਲਾ ਕੁਵੱਤਾ ਇੱਲਾ ਬਿੱਲਾਹ (ਅੱਲਾਹ ਤੋਂ ਸਿਵਾ ਕੋਈ ਤਾਕਤ ਅਤੇ ਸ਼ਕਤੀ ਰੱਖਣ ਵਾਲਾ ਨਹੀਂ ਹੈ।); ਜੰਨਤ ਦੇ ਖਜ਼ਾਨਿਆਂ ਵਿੱਚੋਂ ਇੱਕ ਖਜ਼ਾਨਾ ਹੈ।» ਇਸਨੂੰ ਬੁਖਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸ ਹਦੀਸ ਦੇ ਫਾਇਦੇ:
1. ਇਨ੍ਹਾਂ ਸ਼ਬਦਾਂ ਦੀ ਮਹੱਤਤਾ, ਕਿ ਇਹ ਜੰਨਤ ਦੇ ਖਜ਼ਾਨਿਆਂ ਵਿੱਚੋਂ ਇੱਕ ਖਜ਼ਾਨਾ ਹੈ।
2. ਬੰਦੇ ਦਾ ਭਰੋਸਾ ਆਪਣੀ ਤਾਕਤ ਅਤੇ ਸਮਰੱਥਾ 'ਤੇ ਹੋਣ ਦੀ ਬਜਾਏ ਅੱਲਾਹ 'ਤੇ ਹੋਣਾ ਚਾਹੀਦਾ ਹੈ।
ਨੋਮਾਨ ਬਿਨ ਬਸ਼ੀਰ (ਰ.) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਰਸੂਲੁੱਲਾਹ ﷺ ਨੂੰ ਇਹ ਕਹਿੰਦੇ ਸੁਣਿਆ ਹੈ: «ਧਿਆਨ ਰੱਖੋ! ਤੁਹਾਡੇ ਸ਼ਰੀਰ ਵਿੱਚ ਇੱਕ ਮਾਸ ਦਾ ਟੁਕੜਾ (ਅੰਗ) ਹੈ, ਜੇਕਰ ਉਹ ਠੀਕ ਹੁੰਦਾ ਹੈ ਤਾਂ ਸਾਰਾ ਸ਼ਰੀਰ ਠੀਕ ਹੁੰਦਾ ਹੈ, ਅਤੇ ਜੇਕਰ ਉਹ ਵਿਗੜ ਜਾਂਦਾ ਹੈ ਤਾਂ ਸਾਰਾ ਸ਼ਰੀਰ ਵਿਗੜ ਜਾਂਦਾ ਹੈ। ਸੁਣੋ! ਉਹ ਮਾਸ ਦਾ ਟੁਕੜਾ ਦਿਲ ਹੈ।» ਇਹ ਹਦੀਸ ਬੁਖਾਰੀ ਅਤੇ ਮੁਸਲਿਮ ਦੁਆਰਾ ਰਿਵਾਇਤ ਕੀਤੀ ਗਈ ਹੈ।
ਇਸ ਹਦੀਸ ਦੇ ਕੁੱਝ ਫਾਇਦੇ:
1. ਸ਼ਰੀਰ ਦਾ ਅੰਦਰੂਨ ਅਤੇ ਬਾਹਰ ਉਦੋਂ ਹੀ ਠੀਕ ਹੁੰਦਾ ਹੈ ਜਦੋਂ ਉਸਦਾ ਦਿਲ ਠੀਕ ਹੁੰਦਾ ਹੈ।
2. ਦਿਲ ਦੇ ਠੀਕ ਹੋਣ 'ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਸੇ 'ਤੇ ਇਨਸਾਨ ਦਾ ਠੀਕ ਹੋਣਾ ਨਿਰਭਰ ਕਰਦਾ ਹੈ।
ਉੱਤਰ- ਮੁਆਜ਼ ਬਿਨ ਜਬਲ (ਰ.) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਜਿਸ ਵਿਅਕਤੀ ਦੇ ਆਖਰੀ ਬੋਲ 'ਲਾ ਇਲਾਹਾ ਇੱਲੱਲਾਹ' ਹੋਣਗੇ, ਉਹ ਜੰਨਤ ਵਿੱਚ ਦਾਖਲ ਹੋਵੇਗਾ।» ਅਬੁ-ਦਾਉਦ ਵੱਲੋਂ ਰਿਵਾਇਤ ਹੋਈ ਹੈ।
ਇਸ ਹਦੀਸ ਦੇ ਕੁੱਝ ਫਾਇਦੇ:
1. 'ਲਾ ਇਲਾਹਾ ਇੱਲੱਲਾਹ' ਦੀ ਫਜ਼ੀਲਤ (ਮਹੱਤਤਾ) ਕਿ ਬੰਦਾ ਇਸ ਨਾਲ ਜੰਨਤ ਵਿੱਚ ਦਾਖਲ ਹੋਵੇਗਾ।
2. ਉਸ ਵਿਅਕਤੀ ਦੀ ਮਹੱਤਤਾ ਜੋ ਆਪਣੇ ਜੀਵਨ ਦੇ ਆਖਰੀ ਸ਼ਬਦਾਂ ਦੇ ਤੌਰ 'ਤੇ 'ਲਾ ਇਲਾਹਾ ਇੱਲੱਲਾਹ' ਕਹਿੰਦਾ ਹੈ।
ਉੱਤਰ- ਅਬਦੁੱਲਾ ਬਿਨ ਮਸੂਦ (ਰ.) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਮੋਮਿਨ ਤਾਅਨਾ ਦੇਣ ਵਾਲਾ, ਗਾਲਾਂ ਕੱਢਣ ਵਾਲਾ, ਅਪਸ਼ਬਦ ਬੋਲਣ ਵਾਲਾ ਅਤੇ ਫਜ਼ੂਲ (ਬੇਕਾਰ) ਗੱਲਾਂ ਕਰਨ ਵਾਲਾ ਨਹੀਂ ਹੁੰਦਾ।» ਇਹ ਹਦੀਸ ਤਿਰਮਿਜ਼ੀ ਨੇ ਰਿਵਾਇਤ ਕੀਤੀ ਹੈ।
ਇਸ ਹਦੀਸ ਦੇ ਫਾਇਦੇ:
1. ਝੂਠੀਆਂ ਅਤੇ ਮਾੜੀਆਂ ਗੱਲਾਂ ਕਰਨ ਤੋਂ ਰੋਕ।
2. ਆਪਣੀ ਜ਼ੁਬਾਨ ਦੀ ਰੱਖਿਆ ਮੋਮਿਨ ਦੀ ਸਿਫਤ ਹੈ।»
ਉੱਤਰ- ਅਬੁ-ਹੁਰੈਰਾਹ (ਰ.) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫ਼ਰਮਾਇਆ: «ਬੰਦੇ ਦੇ ਇਸਲਾਮ ਦੀ ਸੁੰਦਰਤਾ ਇਹ ਹੈ ਕਿ ਉਹ ਉਨ੍ਹਾਂ ਗੱਲਾਂ ਨੂੰ ਛੱਡ ਦੇਵੇ ਜੋ ਉਸ ਨਾਲ ਸਬੰਧਿਤ ਨਹੀਂ ਹਨ।» ਇਸਨੂੰ ਤਿਰਮਿਜ਼ੀ ਅਤੇ ਹੋਰਾਂ ਨੇ ਰਿਵਾਇਤ ਕੀਤਾ ਹੈ।
ਹਦੀਸ ਦੇ ਫਾਇਦੇ:
1. ਦੂਜਿਆਂ ਦੇ ਉਨ੍ਹਾਂ ਦੀਨੀ ਅਤੇ ਦੁਨਿਆਵੀ ਮਾਮਲਿਆਂ ਤੋਂ ਦੂਰ ਰਹਿਣਾ ਜਿਸ ਨਾਲ ਬੰਦੇ ਦਾ ਕੋਈ ਸਬੰਧ ਨਾ ਹੋਵੇ।
2. ਫਜ਼ੂਲ ਗੱਲਾਂ ਨੂੰ ਛੱਡ ਦੇਣਾ ਹੀ ਬੰਦੇ ਦੇ ਸੰਪੂਰਨ ਇਸਲਾਮ ਦਾ ਹਿਸਾ ਹੈ।
ਉੱਤਰ- ਅਬਦੁੱਲਾਹ ਬਿਨ ਮਸੂਦ (ਰ.) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ: «ਜਿਸਨੇ ਅੱਲਾਹ ਦੀ ਕਿਤਾਬ ਦਾ ਇੱਕ ਅੱਖਰ ਪੜ੍ਹਿਆ, ਉਸ ਦੇ ਬਦਲੇ ਵਿੱਚ ਉਸਨੂੰ ਇੱਕ ਨੇਕੀ ਮਿਲੇਗੀ, ਅਤੇ ਅੱਲਾਹ ਕੋਲ ਇੱਕ ਨੇਕੀ ਦਾ ਬਦਲਾ ਦਸ ਗੁਣਾ ਮਿਲਦਾ ਹੈ। ਮੈਂ ਇਹ ਨਹੀਂ ਕਹਿੰਦਾ ਕਿ "ਅਲਿਫ, ਲਾਮ, ਮੀਮ" ਇੱਕ ਅੱਖਰ ਹੈ; ਸਗੋਂ ਅਲਿਫ਼ ਇੱਕ ਅੱਖਰ ਹੈ, ਲਾਮ ਇੱਕ ਅੱਖਰ ਹੈ ਅਤੇ ਮੀਮ ਇੱਕ ਅੱਖਰ ਹੈ।» ਇਸਨੂੰ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
ਇਸ ਹਦੀਸ ਦੇ ਫਾਇਦੇ:
1. ਕੁਰਆਨ ਦੀ ਤਿਲਾਵਤ ਕਰਨ (ਪੜ੍ਹਨ) ਦੀ ਫਜ਼ੀਲਤ (ਮਹੱਤਤਾ)।
2. ਬੰਦੇ ਨੂੰ ਹਰ ਅੱਖਰ ਪੜ੍ਹਨ ਦੇ ਬਦਲੇ ਵਿੱਚ ਬਹੁਤ ਸਾਰੀਆਂ ਨੇਕੀਆਂ ਮਿਲਦੀਆਂ ਹਨ।
*******