ਇਸਲਾਮੀ ਅਦਬ (ਸ਼ਿਸ਼ਟਾਚਾਰ) ਦਾ ਭਾਗ

ਉੱਤਰ- ਅੱਲਾਹ ਪ੍ਰਤੀ ਸਾਡਾ ਰਵੱਈਆ ਸਤਿਕਾਰ ਅਤੇ ਸਨਮਾਨ ਵਾਲਾ ਹੋਵੇ ਜਿਵੇਂ: 1. ਉਸਦੀ ਵਡਿਆਈ ਕਰਨਾ, ਅੱਲਾਹ ਤਆਲਾ ਨੇ ਫਰਮਾਇਆ: "ਅਤੇ ਉਹਨਾਂ (ਮੁਸ਼ਰਿਕਾਂ) ਨੇ ਅੱਲਾਹ ਦੀ ਕਦਰ ਨਹੀਂ ਕੀਤੀ ਜਿਵੇਂ ਕਿ ਉਸ ਦੀ ਕਦਰ ਕਰਨ ਦਾ ਹੱਕ ਹੈ। ਕਿਆਮਤ ਵਾਲੇ ਦਿਨ ਸਾਰੀ ਧਰਤੀ ਉਸ ਦੀ ਮੁੱਠੀ ਵਿੱਚ ਹੋਵੇਗੀ ਅਤੇ ਅਕਾਸ਼ ਉਸ ਦੇ ਸੱਜੇ ਹੱਥ ਵਿੱਚ ਵਲੇਟੇ ਹੋਏ ਹੋਣਗੇ। ਉਹ ਪਾਕ ਹੈ ਅਤੇ ਉਸ ਸ਼ਿਰਕ ਤੋਂ ਸਰਵਉੱਚ ਹੈ ਜੋ ਇਹ ਲੋਕ ਕਰਦੇ ਹਨ।" (ਸੂਰਤ ਅਜ਼-ਜ਼ੁਮਰ: 67)
2. ਕੇਵਲ ਅੱਲਾਹ ਤਆਲਾ ਦੀ ਹੀ ਇਬਾਦਤ ਕਰਨਾ ਅਤੇ ਉਸ ਨਾਲ ਕਿਸੇ ਨੂੰ ਸ਼ਰੀਕ ਨਾ ਕਰਨਾ। ਅੱਲਾਹ ਤਆਲਾ ਦਾ ਫਰਮਾਨ ਹੈ: «ਜਦ ਕਿ ਉਨ੍ਹਾਂ ਇਹੋ ਹੁਕਮ ਦਿੱਤਾ ਗਿਆ ਸੀ ਕਿ ਉਹ ਆਪਣੀ ਬੰਦਗੀ ਨੂੰ ਅੱਲਾਹ ਲਈ ਹੀ ਖਾਲਿਸ ਕਰਕੇ ਇਕਾਗਰ ਹੋਕੇ ਉਸੇ ਦੀ ਇਬਾਦਤ ਕਰਨ...» [ਸੂਰਤ ਅਲ-ਬੱਯਨਾ: 5]
3. ਉਸ ਦੀ ਆਗਿਆ ਦਾ ਪਾਲਣ ਕਰਨਾ। ਅੱਲਾਹ ਤਾਆਲਾ ਨੇ ਫਰਮਾਇਆ: «ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਦੀ ਆਗਿਆ ਦੀ ਪਾਲਣਾ ਕਰੋ...» (ਸੂਰਤ ਮੁਹੰਮਦ: 33)
4. ਉਸ ਦੀ ਨਾਫ਼ਰਮਾਨੀ (ਅਣਆਗਿਆਕਾਰੀ) ਤੋਂ ਬਚਣਾ। ਅੱਲਾਹ ਤਾਆਲਾ ਨੇ ਫਰਮਾਇਆ: «ਜੋ ਵਿਅਕਤੀ ਅੱਲਾਹ ਅਤੇ ਉਸ ਦੇ ਰਸੂਲ ਦੀ ਨਾਫ਼ਰਮਾਨੀ ਕਰੇਗਾ ਅਤੇ ਉਸ (ਅੱਲਾਹ) ਦੀਆਂ ਹੱਦਾਂ ਦੀ ਉਲੰਘਣਾ ਕਰੇਗਾ, ਉਸ (ਨਾਫ਼ਰਮਾਨ) ਨੂੰ (ਅੱਲਾਹ) ਨਰਕ ਵਿੱਚ ਸੁੱਟ ਦੇਵੇਗਾ, ਜਿੱਥੇ ਉਹ ਹਮੇਸ਼ਾ ਲਈ ਰਹੇਗਾ ਅਤੇ ਅਜਿਹੇ ਲੋਕਾਂ ਲਈ ਹੀ ਜ਼ਲੀਲ ਕਰਨ ਵਾਲਾ ਅਜ਼ਾਬ ਹੈ।» [ਸੂਰਤ ਅਨ-ਨਿਸਾ: 14]
5. ਉਸ ਦੇ ਅਣਗਿਣਤ ਉਪਕਰਨਾਂ, ਮਿਹਰਾਂ ਅਤੇ ਕਿਰਪਾ ਦਾ ਸ਼ੁਕਰ ਕਰਨਾ ਅਤੇ ਉਸਦੀ ਵਡਿਆਈ ਤੇ ਮਹਾਨਤਾ ਦਾ ਵਰਨਣ ਕਰਨਾ। ਅੱਲਾਹ ਤਾਆਲਾ ਨੇ ਫਰਮਾਇਆ: «ਜੇ ਤੁਸੀਂ ਉਸੇ ਦੀ ਬੰਦਗੀ ਕਰਦੇ ਹੋ ਤਾਂ ਅੱਲਾਹ ਦੀਆਂ ਨਿਅਮਤਾਂ ਦਾ ਸ਼ੁਕਰ ਅਦਾ ਕਰੋ।» [ਸੂਰਤ ਅਨ-ਨਹਲ: 114]
6. ਉਸ ਦੀ ਲਿਖੀ ਹੋਈ ਤਕਦੀਰ (ਕਿਸਮਤ) 'ਤੇ ਧੀਰਜ ਰੱਖਣਾ ਤੇ ਸਬਰ ਕਰਨਾ। ਅੱਲਾਹ ਤਆਲਾ ਫਰਮਾਉਂਦਾ ਹੈ: "...ਸੋ ਤੁਸੀਂ ਧੀਰਜ ਤੋਂ ਕੰਮ ਲਵੋ। ਅੱਲਾਹ ਧੀਰਜ ਨਾਲ ਕੰਮ ਕਰਨ ਵਾਲਿਆਂ ਦਾ ਹੀ ਸਾਥੀ ਹੈ।" (ਸੂਰਤ ਅਲ-ਅਨਫ਼ਾਲ: 46)

ਉੱਤਰ- 1. ਆਪ ﷺ ਦੀ ਪਾਲਣਾ ਅਤੇ ਆਪ ਦੀ ਪੈਰਵੀ ਕਰ ਕੇ। ਅੱਲਾਹ ਤਆਲਾ ਫਰਮਾਉਂਦਾ ਹੈ: "ਬੇਸ਼ੱਕ ਤੁਹਾਡੇ ਲਈ ਅੱਲਾਹ ਦੇ ਰਸੂਲ (ਹਜ਼ਰਤ ਮੁਹੰਮਦ ਸ.) ਦੀ ਸ਼ਖ਼ਸੀਅਤ ਇੱਕ ਉੱਤਮ ਨਮੂਨਾ ਹੈ (ਅਤੇ ਇਹ ਨਮੂਨਾ) ਹਰ ਉਸ ਵਿਅਕਤੀ ਲਈ ਹੈ ਜਿਹੜਾ ਅੱਲਾਹ ਅਤੇ ਕਿਆਮਤ ਦਿਹਾੜੇ ਦੀ ਆਸ ਰੱਖਦਾ ਹੈ ਅਤੇ ਅੱਲਾਹ ਨੂੰ ਵਧੇਰੇ ਯਾਦ ਕਰਦਾ ਹੈ।" [ਸੂਰਤ ਅਲ-ਅਹਜ਼ਾਬ: 21]
2. ਆਪ ﷺ ਦੀ ਆਗਿਆਕਾਰੀ ਕਰ ਕੇ।
3. ਆਪ ﷺ ਦੀ ਨਾਫ਼ਰਮਾਨੀ ਤੋਂ ਬਚ ਕੇ। ਅੱਲਾਹ ਤਆਲਾ ਦਾ ਫ਼ਰਮਾਉਂਦਾ ਹੈ: "ਜਿਸ ਨੇ ਵੀ ਰਸੂਲ (ਹਜ਼ਰਤ ਮੁਹੰਮਦ ਸ.) ਦੀ ਤਾਅਬੇਦਾਰੀ ਕੀਤੀ, ਉਸ ਨੇ ਅੱਲਾਹ ਦੀ ਤਾਅਬੇਦਾਰੀ ਕੀਤੀ, ਜਿਹੜਾ (ਨਬੀ ਦੀ ਤਾਅਬੇਦਾਰੀ ਤੋਂ) ਮੁੱਖ ਮੋੜੇਗਾ (ਤਾਂ ਉਹ ਮੋੜ ਲਵੇ) (ਹੇ ਨਬੀ) ਅਸੀਂ ਤੁਹਾਨੂੰ ਕੋਈ ਪਹਿਰੇਦਾਰ ਬਣਾ ਕੇ ਤਾਂ ਨਹੀਂ ਭੇਜਿਆ।" [ਸੂਰਤ ਅਨ-ਨਿਸਾ: 80]
4. ਆਪ ﷺ ਦੀ ਦੱਸੀ ਹਰ ਗੱਲ ਨੂੰ ਸੱਚ ਮੰਨ ਕੇ। ਅੱਲਾਹ ਤਆਲਾ ਨੇ ਫਰਮਾਇਆ: "ਉਹ ਆਪਣੀ ਇੱਛਾ ਨਾਲ ਨਹੀਂ ਬੋਲਦਾ।" "ਉਹ ਤਾਂ ਇੱਕ ਵਹੀ (ਰੱਬ ਬਾਣੀ) ਹੈ ਜਿਹੜੀ ਉਸ ਵੱਲ ਭੇਜੀ ਜਾਂਦੀ ਹੈ।" [ਸੂਰਤ ਅਲ-ਨਜਮ: 3-4]
5. ਆਪ ﷺ ਦੀ ਸੁੰਨਤ ਵਿੱਚ ਵਾਧਾ ਨਾ ਕਰਕੇ ਅਤੇ ਬਿੱਦਤਾਂ ਤੋਂ ਬਚ ਕੇ। ਅੱਲਾਹ ਦੇ ਰਸੂਲ ﷺ ਨੇ ਫਰਮਾਇਆ ਹੈ: "ਜਿਸਨੇ ਸਾਡੇ ਇਸ ਮਾਮਲੇ (ਦੀਨ) ਵਿੱਚ ਕੋਈ ਅਜਿਹੀ ਚੀਜ਼ ਘੜ੍ਹ ਲਿਆਂਦੀ ਜੋ ਇਸਦਾ ਹਿੱਸਾ ਨਹੀਂ ਹੈ, ਤਾਂ ਉਹ ਮਰਦੂਦ ਹੈ (ਰੱਦ ਕੀਤੀ ਜਾਂਦੀ ਹੈ)।" ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਆਪ ﷺ ਨਾਲ ਆਪਣੇ ਆਪ ਅਤੇ ਬਾਕੀ ਸਾਰੇ ਲੋਕਾਂ ਤੋਂ ਵੱਧ ਮੁਹੱਬਤ ਕਰ ਕੇ। ਰਸੂਲੁੱਲਾਹ ﷺ ਨੇ ਫ਼ਰਮਾਇਆ: "ਤੁਹਾਡੇ ਵਿੱਚੋਂ ਕੋਈ ਵੀ ਉਸ ਸਮੇਂ ਤੱਕ ਮੋਮਿਨ ਨਹੀਂ ਹੋ ਸਕਦਾ ਜਦੋਂ ਤੱਕ ਕਿ ਮੈਂ ਉਸ ਲਈ ਉਸਦੇ ਬੱਚਿਆਂ, ਮਾਪਿਆਂ ਅਤੇ ਸਾਰੇ ਲੋਕਾਂ ਨਾਲੋਂ ਵੱਧ ਪਿਆਰਾ ਨਾ ਹੋਵਾਂ।" ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
7. ਆਪ ﷺ ਦਾ ਸਤਿਕਾਰ ਕਰ ਕੇ ਅਤੇ ਆਪ ਤੇ ਆਪ ਦੀ ਸੁੰਨਤ ਦਾ ਸਹਿਯੋਗ ਕਰ ਕੇ। ਅੱਲਾਹ ਤਆਲਾ ਫ਼ਰਮਾਉਂਦਾ ਹੈ: "(ਸੋ ਹੇ ਲੋਕੋ!) ਤੁਸੀਂ ਅੱਲਾਹ ਤੇ ਉਸ ਦੇ ਰਸੂਲ (ਮੁਹੰਮਦ ਸ.) ਉੱਤੇ ਈਮਾਨ ਲਿਆਓ, ਤੁਸੀਂ ਉਸ (ਰਸੂਲ) ਦੀ ਮਦਦ ਕਰੋ ਅਤੇ ਉਸ ਦਾ ਸਤਿਕਾਰ ਕਰੋ..." [ਸੂਰਤ ਅਲ-ਫਤਿਹ: 9]

ਉੱਤਰ- 1. ਗੁਨਾਹਾਂ ਦੇ ਕੰਮਾਂ ਨੂੰ ਛੱਡ ਕੇ ਹਰ ਕੰਮ ਵਿੱਚ ਮਾਪਿਆਂ ਦੀ ਆਗਿਆਕਾਰੀ ਕਰਨਾ।
2. ਮਾਪਿਆਂ ਦੀ ਸੇਵਾ ਕਰਨੀ।
3. ਮਾਪਿਆਂ ਦੀ ਮਦਦ ਕਰਨੀ।
4. ਮਾਪਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ।
5. ਮਾਪਿਆਂ ਲਈ ਦੁਆ ਕਰਨਾ।
6. ਉਨ੍ਹਾਂ ਨਾਲ ਗੱਲਬਾਤ ਕਰਨ ਵੇਲੇ ਚੰਗਾ ਵਿਹਾਰ ਕਰਨਾ। ਉਨ੍ਹਾਂ ਨੂੰ "ਉੱਫ" ਵੀ ਨਾ ਕਹਿਣਾ ਵੀ ਜੋ ਕਿ ਸਭ ਤੋਂ ਘੱਟ ਦਰਜੇ ਦੀ ਬੇਅਦਬੀ (ਅਪਮਾਨ) ਹੈ।
7. ਮਾਪਿਆ ਅੱਗੇ ਮੁਸਕਰਾਉਣਾ, ਨਾ ਕਿ ਮੂੰਹ ਫੁਲਾਉਣਾ।
8. ਮਾਪਿਆਂ ਦੀ ਆਵਾਜ਼ ਤੋਂ ਉੱਚੀ ਆਵਾਜ਼ ਨਾ ਕਰਨਾ, ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਨਾ, ਉਨ੍ਹਾਂ ਦੀ ਗੱਲ ਵਿਚਕਾਰ ਵਿੱਚ ਨਾ ਕੱਟਣਾ, ਉਨ੍ਹਾਂ ਨੂੰ ਉਨ੍ਹਾਂ ਦੇ ਨਾਂ ਨਾਲ ਬੁਲਾਉਣਾ, ਸਗੋਂ "ਪਿਤਾ/ਅੱਬੂ ਜੀ" ਅਤੇ "ਅੰਮੀ/ਮਾਤਾ ਜੀ" ਕਹਿ ਕੇ ਬੁਲਾਉਣਾ।
9. ਮਾਪਿਆਂ ਦੇ ਕਮਰੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਇਜਾਜ਼ਤ ਲੈਣਾ।
10. ਮਾਪਿਆਂ ਦੇ ਹੱਥ ਤੇ ਸਿਰ ਨੂੰ ਚੁੰਮਣਾ।
ਅੱਲਾਹ ਤਆਲਾ ਦਾ ਫ਼ਰਮਾਨ ਹੈ:
" ਤਹਾਡਾ ਰੱਬ ਹੁਕਮ ਦੇ ਚੁਕਿਆ ਹੈ ਕਿ ਤੁਸੀਂ ਉਸ (ਅੱਲਾਹ) ਤੋਂ ਬਿਨਾਂ ਕਿਸੇ ਹੋਰ ਦੀ ਬੰਦਗੀ ਨਾ ਕਰੋ ਅਤੇ ਮਾਪਿਆਂ ਨਾਲ ਸੋਹਣਾ ਵਿਹਾਰ ਕਰੋ। ਜੇ ਤੁਹਾਡੇ ਸਾਹਮਣੇ ਇਹਨਾਂ ਦੋਵਾਂ (ਮਾਂ ਪਿਓ) ਵਿੱਚੋਂ ਇੱਕ ਜਾਂ ਦੋਵੇਂ ਬਿਰਧ ਅਵਸਥਾ ਵਿੱਚ ਪਹੁੰਚ ਜਾਣ ਤਾਂ ਉਹਨਾਂ ਦੇ ਅੱਗੇ ਉਫ਼ ਤੱਕ ਨਾ ਕਰੋ (ਭਾਵ ਸੀ ਤੱਕ ਨਾ ਵੱਟੋ) ਅਤੇ ਨਾ ਹੀ ਉਹਨਾਂ ਨੂੰ (ਉੱਤਰ ਵਿੱਚ) ਝਿੜਕੀਆਂ ਦਿਓ, ਸਗੋਂ ਉਹਨਾਂ ਨਾਲ ਨਰਮਾਈ (ਭਾਵ ਸਤਿਕਾਰ) ਨਾਲ ਹੀ ਗੱਲ ਬਾਤ ਕਰੋ।" "ਮਿਹਰਾਂ ਤੇ ਨਿਮਰਤਾ ਸਹਿਤ ਉਹਨਾਂ ਦੇ ਸਾਮ੍ਹਣੇ ਆਪਣੇ ਮੋਢਿਆਂ ਨੂੰ ਝੁਕਾ ਕੇ ਰੱਖੋ ਅਤੇ ਦੁਆ ਕਰਿਆ ਕਰੋ ਕਿ ਹੇ ਮੇਰੇ ਰੱਬਾ! ਇਹਨਾਂ (ਮੇਰੇ ਮਾਂ ਬਾਪ) ’ਤੇ ਮਿਹਰਾਂ ਫ਼ਰਮਾ ਜਿਸ ਤਰ੍ਹਾਂ (ਮਿਹਰ ਮੁਹੱਬਤ ਨਾਲ) ਉਨ੍ਹਾਂ ਨੇ ਬਚਪਨ ਵਿੱਚ ਮੇਰੀ ਪ੍ਰਵਰਿਸ਼ ਕੀਤੀ ਹੈ।" [ਸੂਰਤ ਅਲ-ਇਸਰਾ/ਬਨੀ ਇਸਰਾਇਲ: 23-24]
ਅਤੇ ਹਦੀਸ ਵਿੱਚ ਆਉਂਦਾ ਹੈ ਕਿ ਇੱਕ ਵਿਅਕਤੀ ਨੇ ਨਬੀ ﷺ ਕੋਲ ਜਿਹਾਦ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਤਾਂ ਆਪ ﷺ ਨੇ ਕਿਹਾ: "ਕੀ ਤੇਰੇ ਮਾਪੇ ਜੀਵਿਤ ਹਨ?" ਉਸ ਵਿਅਕਤੀ ਨੇ ਕਿਹਾ: ਹਾਂ। ਤਾਂ ਨਬੀ ﷺ ਨੇ ਕਿਹਾ: "ਤਾਂ ਫੇਰ ਉਨ੍ਹਾਂ ਦੋਵਾਂ ਵਿਚਕਾਰ ਜਿਹਾਦ ਕਰ (ਭਾਵ ਉਨ੍ਹਾਂ ਦੀ ਸੇਵਾ ਕਰ)।" ਇਸਨੂੰ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।

ਉੱਤਰ- ਰਿਸ਼ਤੇਦਾਰੀ ਨਿਭਾਉਣ ਲਈ: 1. ਆਪਣੇ ਨੇੜਲੇ ਰਿਸ਼ਤੇਦਾਰ ਜਿਵੇਂ ਕਿ ਭੈਣ-ਭਰਾ, ਚਾਚਿਆਂ, ਭੂਆਂ, ਮਾਮਿਆਂ, ਮਾਸੀਆਂ ਅਤੇ ਹੋਰਨਾਂ ਰਿਸ਼ਤੇਦਾਰਾਂ ਨਾਲ ਮੇਲ-ਜੋਲ ਰੱਖਣਾ।
2. ਆਪਣੀ ਬੋਲ-ਚਾਲ ਅਤੇ ਕੰਮਾਂ ਰਾਹੀਂ ਉਨ੍ਹਾਂ ਨਾਲ ਚੰਗਾ ਸਲੂਕ ਕਰੇ ਅਤੇ ਉਨ੍ਹਾਂ ਦੀ ਮਦਦ ਕਰਨਾ।
3. ਉਨ੍ਹਾਂ ਨਾਲ ਸੰਪਰਕ ਕਰਨਾ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਦੇ ਰਹਿਣਾ।
ਅੱਲਾਹ ਤਆਲਾ ਫਰਮਾਉਂਦਾ ਹੈ:
"ਸੋ (ਹੇ ਮੁਨਾਫ਼ਿਕੋ!) ਤੁਹਾਥੋਂ ਤਾਂ ਇਹੋ ਆਸ ਕੀਤੀ ਜਾ ਸਕਦੀ ਹੈ ਕਿ ਜੇ ਤੁਸੀਂ ਹਾਕਮ ਬਣ ਜਾਓ ਤਾਂ ਤੁਸੀਂ ਧਰਤੀ ਵਿੱਚ ਵਿਗਾੜ ਪਾਓਗੇ ਅਤੇ ਆਪਣੇ ਰਿਸ਼ਤਿਆਂ ਨੂੰ ਤੋੜੋਗੇ।" (ਸੂਰਤ ਮੁਹੰਮਦ: 22)
ਅਤੇ ਹਦੀਸ ਵਿੱਚ ਆਉਂਦਾ ਹੈ: «ਰਿਸ਼ਤੇ-ਨਾਤਿਆਂ ਨੂੰ ਤੋੜਨ ਵਾਲਾ ਜੰਨਤ ਵਿੱਚ ਨਹੀਂ ਜਾਏਗਾ।» ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।

ਉੱਤਰ- 1. ਚੰਗੇ ਲੋਕਾਂ ਨਾਲ ਮੁਹੱਬਤ ਕਰੀਏ ਅਤੇ ਉਨ੍ਹਾਂ ਦੀ ਸੰਗਤ ਵਿੱਚ ਰਹੀਏ।
2. ਮਾੜੇ ਲੋਕਾਂ ਦੀ ਸੰਗਤ ਤੋਂ ਦੂਰ ਰਹੀਏ ਅਤੇ ਉਨ੍ਹਾਂ ਤੋਂ ਬਚਨ ਦੀ ਕੋਸ਼ਿਸ਼ ਕਰੀਏ। ਹਦੀਸ ਵਿੱਚ ਆਉਂਦਾ ਹੈ: «ਤੁਸੀਂ ਸਿਰਫ਼ ਮੋਮਿਨ (ਈਮਾਨ ਵਾਲੇ) ਨਾਲ ਦੋਸਤੀ ਕਰੋ, ਅਤੇ ਤੁਹਾਡੇ ਖਾਣੇ ਨੂੰ ਸਿਰਫ਼ ਨੇਕ ਵਿਅਕਤੀ ਖਾਵੇ।» ਇਸਨੂੰ ਤਿਰਮਿਜ਼ੀ ਅਤੇ ਅਬੁ-ਦਾਉਦ ਨੇ ਰਿਵਾਇਤ ਕੀਤਾ ਹੈ।
3. ਆਪਣੇ ਭਰਾਵਾਂ ਨੂੰ ਸਲਾਮ ਕਰੀਏ ਅਤੇ ਉਨ੍ਹਾਂ ਨਾਲ ਹੱਥ ਮਿਲਾਈਏ। ਹਦੀਸ ਵਿੱਚ ਆਉਂਦਾ ਹੈ: «ਕੋਈ ਵੀ ਦੋ ਮੁਸਲਮਾਨ ਜਦੋਂ ਆਪਸ ਵਿੱਚ ਮਿਲਦੇ ਹਨ ਅਤੇ ਹੱਥ ਮਿਲਾਉਂਦੇ ਹਨ, ਤਾਂ ਉਨ੍ਹਾਂ ਦੇ ਵੱਖ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਮਾਫ ਕਰ ਦਿੱਤਾ ਜਾਂਦਾ ਹੈ।» ਇਸਨੂੰ ਅਬੁ-ਦਾਊਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
4. ਜਦੋਂ ਉਹ ਬੀਮਾਰ ਹੋਣ ਤਾਂ ਉਨ੍ਹਾਂ ਨੂੰ ਮਿਲਣ ਜਾਈਏ ਅਤੇ ਉਨ੍ਹਾਂ ਲਈ ਤੰਦਰੁਸਰਤੀ ਦੀ ਦੁਆ ਕਰੀਏ।
5. ਉਨ੍ਹਾਂ ਦੀ ਛਿੱਕ ਮਾਰਨ 'ਤੇ ਉਸ ਦਾ ਜਵਾਬ (ਯਰਹਾਮੁਕੱਲਾਹ) ਕਹਿ ਕੇ ਦੇਈਏ।
6. ਜਦੋਂ ਕੋਈ ਮੁਸਲਮਾਨ ਭਰਾ ਦਾਵਤ 'ਤੇ ਬੁਲਾਵੇ ਤਾਂ ਉਸਦਾ ਸੱਦਾ ਕਬੂਲ ਕਰੀਏ। ਹਦੀਸ ਵਿੱਚ ਆਉਂਦਾ ਹੈ: «ਇੱਕ ਮੁਸਲਮਾਨ ਦੇ ਦੂਜੇ ਮੁਸਲਮਾਨ ਉੱਤੇ ਪੰਜ ਅਧਿਕਾਰ (ਹੱਕ) ਹਨ: ਸਲਾਮ ਦਾ ਜਵਾਬ ਦੇਣਾ, ਬੀਮਾਰ ਦਾ ਹਾਲ ਪੁੱਛਣ ਲਈ ਜਾਣਾ, ਜਨਾਜ਼ੇ ਦੇ ਨਾਲ ਜਾਣਾ, ਦਾਵਤ ਦਾ ਸੱਦਾ ਕਬੂਲ ਕਰਨਾ ਅਤੇ ਛਿੱਕ ਮਾਰਨ ਵਾਲੇ ਦਾ ਜਵਾਬ ਦੇਣਾ।» ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
7. ਉਨ੍ਹਾਂ ਨੂੰ ਚੰਗੀ ਸਲਾਹ ਤੇ ਨਸੀਹਤ ਕਰੀਏ। ਹਦੀਸ ਵਿੱਚ ਆਉਂਦਾ ਹੈ «ਜਿਸਨੇ ਆਪਣੇ ਭਰਾ ਨੂੰ ਜਾਣ-ਬੁਝ ਕੇ ਗਲਤ ਸਲਾਹ ਦਿੱਤੀ ਇਹ ਜਾਣਦੇ ਹੋਏ ਕਿ ਸਹੀ ਹੱਲ ਕਿਸੇ ਹੋਰ ਚੀਜ਼ ਵਿੱਚ ਹੈ, ਉਸਨੇ ਅਸਲ ਵਿੱਚ ਉਸਨੂੰ ਧੋਖਾ ਦਿੱਤਾ ਹੈ।» ਇਹ ਹਦੀਸ ਅਬੁ-ਦਾਊਦ ਦੁਆਰਾ ਰਿਵਾਇਤ ਕੀਤੀ ਗਈ ਹੈ।
8. ਜਦੋਂ ਉਸ 'ਤੇ ਜ਼ੁਲਮ (ਅੱਤਿਆਚਾਰ) ਹੋਵੇ ਤਾਂ ਉਸਦੀ ਮਦਦ ਕਰੀਏ ਅਤੇ ਉਸਨੂੰ ਜ਼ੁਲਮ ਕਰਨ ਤੋਂ ਰੋਕੀਏ। ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਆਪਣੇ ਭਰਾ ਦੀ ਮਦਦ ਕਰੋ, ਭਾਵੇਂ ਉਹ ਜ਼ੁਲਮ ਕਰਨ ਵਾਲਾ ਹੋਵੇ ਜਾਂ ਜ਼ੁਲਮ ਸਹਿਣ ਵਾਲਾ।» ਇੱਕ ਵਿਅਕਤੀ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਜਦੋਂ ਉਸ 'ਤੇ ਜ਼ੁਲਮ ਹੋਵੇ ਤਾਂ ਉਸਦੀ ਮਦਦ ਕਰਾਂਗਾ। ਲੇਕਿਨ ਜਦੋਂ ਉਹ ਜ਼ੁਲਮ ਕਰਨ ਵਾਲਾ ਹੋਵੇ ਤਾਂ ਮੈਂ ਉਸਦੀ ਮਦਦ ਕਿਵੇਂ ਕਰ ਸਕਦਾ ਹਾਂ? ਨਬੀ ﷺ ਨੇ ਕਿਹਾ: «ਉਸ ਨੂੰ ਜ਼ੁਲਮ ਕਰਨ ਤੋਂ ਰੋਕੋ; ਇਹੋ ਉਸਦੀ ਮਦਦ ਹੈ।» ਇਸਨੂੰ ਬੁਖਾਰੀ ਨੇ ਰਿਵਾਇਤ ਕੀਤਾ ਹੈ।
9. ਆਪਣੇ ਮੁਸਲਮਾਨ ਭਰਾ ਲਈ ਉਹੀ ਪਸੰਦ ਕਰੀਏ ਜੋ ਆਪਣੇ ਲਈ ਪਸੰਦ ਕਰਦੇ ਹਾਂ। ਇੱਕ ਹਦੀਸ ਵਿੱਚ ਅਨਸ (ਰ.) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ: «ਤੁਹਾਡੇ ਵਿੱਚੋਂ ਕੋਈ ਵੀ ਬੰਦਾ ਉਸ ਸਮੇਂ ਤੱਕ ਮੋਮਿਨ ਨਹੀਂ ਹੋ ਸਕਦਾ, ਜਦੋਂ ਤੱਕ ਉਹ ਆਪਣੇ ਭਾਈ ਲਈ ਵੀ ਉਹੀ ਪਸੰਦ ਨਾ ਕਰੇ ਜੋ ਉਹ ਆਪਣੇ ਆਪ ਲਈ ਪਸੰਦ ਕਰਦਾ ਹੈ।» ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
10. ਜਦੋਂ ਉਸਨੂੰ ਮਦਦ ਦੀ ਲੋੜ ਹੋਵੇ, ਤਾਂ ਉਸਦੀ ਮਦਦ ਕਰੀਏ। ਹਦੀਸ ਵਿੱਚ ਆਉਂਦਾ ਹੈ: «ਅੱਲਾਹ ਆਪਣੇ ਬੰਦੇ ਦੀ ਉਸ ਸਮੇਂ ਤੱਕ ਮਦਦ ਕਰਦਾ ਰਹਿੰਦਾ ਹੈ, ਜਦੋਂ ਤੱਕ ਉਹ ਆਪਣੇ ਭਰਾ ਦੀ ਮਦਦ ਕਰਦਾ ਰਹਿੰਦਾ ਹੈ।» ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
11. ਉਨ੍ਹਾਂ ਨੂੰ ਆਪਣੇ ਬੋਲਾਂ ਜਾਂ ਕੰਮਾਂ ਰਾਹੀਂ ਕੋਈ ਨੁਕਸਾਨ ਨਾ ਪਹੁੰਚਾਈਏ। ਹਦੀਸ ਵਿੱਚ ਆਉਂਦਾ ਹੈ: «ਮੁਸਲਮਾਨ ਉਹ ਹੈ ਜਿਸ ਦੀ ਜ਼ੁਬਾਨ ਅਤੇ ਹੱਥਾਂ ਤੋਂ ਦੂਜੇ ਮੁਸਲਮਾਨ ਸੁਰੱਖਿਅਤ ਰਹਿੰਦੇ ਹਨ।» ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
12. ਉਨ੍ਹਾਂ ਦੇ ਭੇਤ (ਰਾਜ਼) ਗੁਪਤ ਰੱਖੀਏ। ਹਦੀਸ ਵਿੱਚ ਆਉਂਦਾ ਹੈ: «ਜਦੋਂ ਕੋਈ ਵਿਅਕਤੀ ਕੋਈ ਗੱਲ ਦੱਸ ਕੇ ਚਲਾ ਜਾਵੇ, ਤਾਂ ਉਹ ਇੱਕ ਅਮਾਨਤ ਹੁੰਦੀ ਹੈ।» ਇਸਨੂੰ ਤਿਰਮਿਜ਼ੀ ਅਤੇ ਅਬੁ-ਦਾਉਦ ਨੇ ਰਿਵਾਇਤ ਕੀਤਾ ਹੈ।
13. ਉਨ੍ਹਾਂ ਨੂੰ ਗਾਲਾਂ ਨਾ ਕੱਢੀਏ, ਉਨ੍ਹਾਂ ਦੀ ਚੁਗਲੀ ਨਾ ਕਰੀਏ, ਉਨ੍ਹਾਂ ਦਾ ਅਨਾਦਰ (ਅਪਮਾਨ) ਨਾ ਕਰੀਏ, ਉਨ੍ਹਾਂ ਨਾਲ ਈਰਖਾ ਨਾ ਰੱਖੀਏ, ਉਨ੍ਹਾਂ ਦੀਆਂ ਗੱਲਾਂ ਬਾਰੇ ਜਾਸੂਸੀ ਨਾ ਕਰੀਏ ਅਤੇ ਉਨ੍ਹਾਂ ਨੂੰ ਧੋਖਾ ਨਾ ਦੇਈਏ।
ਹਦੀਸ ਵਿੱਚ ਆਉਂਦਾ ਹੈ:
«ਇੱਕ ਮੁਸਲਮਾਨ ਦੂਜੇ ਮੁਸਲਮਾਨ ਦਾ ਭਰਾ ਹੈ; ਸੋ ਉਹ ਨਾ ਤਾਂ ਉਸ 'ਤੇ ਜ਼ੁਲਮ ਕਰੇ, ਨਾ ਉਸਨੂੰ ਅਪਮਾਨਿਤ ਕਰੇ ਅਤੇ ਨਾ ਉਸਨੂੰ ਤੁੱਛ ਸਮਝੇ। ਕਿਸੇ ਵਿਅਕਤੀ ਦੇ ਮਾੜੇ ਹੋਣ ਇਹੋ ਬਥੇਰਾ ਹੈ ਕਿ ਉਹ ਆਪਣੇ ਮੁਸਲਮਾਨ ਭਰਾ ਨੂੰ ਤੁੱਛ (ਘਟੀਆ) ਸਮਝੇ।» ਬੁਖਾਰੀ ਅਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।

ਉੱਤਰ- 1. ਆਪਣੇ ਕੰਮਾਂ ਤੇ ਬੋਲਾਂ ਰਾਹੀਂ ਪੜੋਸੀ ਨਾਲ ਚੰਗਾ ਵਿਹਾਰ ਕਰਨਾ ਅਤੇ ਜੇਕਰ ਉਸਨੂੰ ਮਦਦ ਦੀ ਲੋੜ ਹੋਵੇ, ਤਾਂ ਉਸਦੀ ਮਦਦ ਕਰਨਾ।
2. ਈਦ, ਵਿਆਹ-ਸ਼ਾਦੀ ਆਦਿ ਖੁਸ਼ੀ ਦੇ ਮੌਕੇ 'ਤੇ ਵਧਾਈ ਦੇਣਾ।
3. ਜੇਕਰ ਉਹ ਬੀਮਾਰ ਹੋਵੇ, ਤਾਂ ਉਸਦਾ ਹਾਲ ਪੁੱਛਣਾ ਅਤੇ ਜੇਕਰ ਕੋਈ ਮੁਸੀਬਤ ਜਾਂ ਦੁਰਘਟਨਾ ਵਾਪਰੇ ਤਾਂ ਉਸਨੂੰ ਹੌਂਸਲਾ ਦੇਣਾ।
4. ਜਿੱਥੇ ਤੱਕ ਹੋ ਸਕੇ, ਆਪਣੇ ਘਰ ਪੱਕਿਆ ਖਾਣਾ ਉਨ੍ਹਾਂ ਤੱਕ ਭੇਜਣਾ।
5. ਆਪਣੀ ਕਿਸੇ ਗੱਲ ਜਾਂ ਕੰਮ ਰਾਹੀਂ ਕੋਈ ਤਕਲੀਫ/ਪਰੇਸ਼ਾਨੀ ਨਾ ਦੇਣਾ।
6. ਆਪਣੀ ਉੱਚੀ ਆਵਾਜ਼ ਨਾਲ ਉਨ੍ਹਾਂ ਨੂੰ ਪਰੇਸ਼ਾਨ ਨਾ ਕਰਨਾ ਤੇ ਨਾ ਹੀ ਉਨ੍ਹਾਂ ਦੀ ਜਾਸੂਸੀ ਕਰਨਾ, ਅਤੇ ਜੇਕਰ ਉਹ ਕਿਤੇ ਕੋਈ ਮਾੜੀ ਗੱਲ ਜਾਂ ਕੰਮ ਕਰਨ ਤਾਂ ਉਸ 'ਤੇ ਸਬਰ ਕਰਨਾ।
ਅੱਲਾਹ ਤਆਲਾ ਫਰਮਾਉਂਦਾ ਹੈ:
"ਤੁਸੀਂ ਸਾਰੇ ਅੱਲਾਹ ਦੀ ਇਬਾਦਤ ਕਰੋ ਅਤੇ ਉਸ ਦੇ ਨਾਲ ਕਿਸੇ ਹੋਰ ਨੂੰ ਸ਼ਰੀਕ ਨਾ ਬਣਾਓ, ਮਾਂ ਬਾਪ ਨਾਲ ਨੇਕੀ ਵਾਲਾ ਵਰਤਾਓ ਕਰੋ, ਰਿਸ਼ਤੇਦਾਰਾਂ, ਯਤੀਮਾਂ, ਮੁਥਾਜਾਂ, ਨੇੜੇ ਦੇ ਸਾਥੀ (ਦੋਸਤਾਂ), ਗੁਆਂਢੀ ਅਤੇ ਓਪਰੇ ਗੁਆਂਢੀ, ਨੇੜੇ ਦੇ ਸਾਥੀ, ਰਾਹੀ-ਮੁਸਾਫ਼ਿਰ ਅਤੇ ਜਿਹੜੇ ਤੁਹਾਡੇ ਗ਼ੁਲਾਮ ਤੇ ਬਾਂਦੀਆਂ (ਅਤੇ ਘਰੇਲੂ ਨੌਕਰ) ਹਨ ਉਹਨਾਂ ਸਭ ਨਾਲ ਨੇਕੀ ਕਰੋ। ਬੇਸ਼ੱਕ ਅੱਲਾਹ ਸੇਖ਼ੀ ਖ਼ੋਰ ਅਤੇ ਘੁਮੰਡੀ ਨੂੰ ਪਸੰਦ ਨਹੀਂ ਕਰਦਾ।" (ਸੂਰਤ ਅਨ-ਨਿਸਾ-36)
ਅਤੇ ਨਬੀ ﷺ ਨੇ ਫਰਮਾਇਆ ਹੈ: "ਹੇ ਅਬੁਜ਼ਰ, ਜਦੋਂ ਤੂੰ ਸਾਲਨ (ਸੂਪ/ਗ੍ਰੇਵੀ) ਪਕਾਵੇਂ, ਤਾਂ ਉਸ ਵਿੱਚ ਪਾਣੀ ਵੱਧ ਰੱਖੀਂ ਅਤੇ ਆਪਣੇ ਪੜੋਸੀਆਂ ਦਾ ਖ਼ਿਆਲ ਕਰੀਂ।" ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
- ਇੱਕ ਦੂਸਰੀ ਹਦੀਸ ਵਿੱਚ ਨਬੀ ﷺ ਫਰਮਾਉਂਦੇ ਹਨ: "ਜੋ ਵਿਅਕਤੀ ਅੱਲਾਹ ਅਤੇ ਆਖਰੀ ਦਿਨ 'ਤੇ ਈਮਾਨ ਰੱਖਦਾ ਹੈ, ਉਹ ਆਪਣੇ ਪੜੋਸੀ ਨੂੰ ਤਕਲੀਫ ਨਾ ਦੇਵੇ।" ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।

ਉੱਤਰ- 1. ਜੇਕਰ ਕੋਈ ਦਾਵਤ ਦਾ ਸੱਦਾ ਦੇਵੇ ਤਾਂ ਉਸਨੂੰ ਸਵੀਕਾਰ ਕਰਨਾ।
2. ਜੇਕਰ ਕਿਸੇ ਨੂੰ ਮਿਲਣ ਲਈ ਘਰ ਜਾਣਾ ਹੋਵੇ ਤਾਂ ਪਹਿਲਾਂ ਉਸਤੋਂ ਆਗਿਆ ਅਤੇ ਉਸ ਦਾ ਸਮਾਂ ਲੈਣਾ।
3. ਉਸਦੇ ਘਰ ਦਾਖਲ ਹੋਣ ਤੋਂ ਪਹਿਲਾਂ ਆਗਿਆ ਲੈਣੀ।
4. ਸਮੇਂ ਸਿਰ ਉਸਦੇ ਘਰ ਪਹੁੰਚਣਾ ।
5. ਖਾਤਰਦਾਰ ਦੇ ਘਰ ਵਾਲਿਆਂ ਨੂੰ ਘੂਰ ਕੇ ਨਾ ਦੇਖਣਾ ਤੇ ਅੱਖਾਂ ਨੀਵੀਆਂ ਰੱਖਣਾ।
6. ਮਿਹਮਾਨ ਦਾ ਖੁਸ਼ੀ-ਖੁਸ਼ੀ ਅਤੇ ਚੰਗੇ ਬੋਲਾਂ ਨਾਲ ਸਵਾਗਤ ਕਰਨਾ।
7. ਮਿਹਮਾਨ ਨੂੰ ਸਭ ਤੋਂ ਵਧੀਆ ਜਗ੍ਹਾ 'ਤੇ ਬਿਠਾਉਣਾ।
8. ਮਿਹਮਾਨ ਦੇ ਖਾਣ-ਪੀਣ ਆਦਿ ਦਾ ਵਧੀਆ ਪ੍ਰਬੰਧ ਕਰਨਾ।
ਅੱਲਾਹ ਤਆਲਾ ਦਾ ਫਰਮਾਨ ਹੈ:
"ਹੇ ਈਮਾਨ ਵਾਲੀਓ! ਆਪਣੇ ਘਰਾਂ ਤੋਂ ਛੁੱਟ ਪਰਾਏ ਘਰਾਂ ਵਿੱਚ ਉਦੋਂ ਤੱਕ ਨਾ ਵੜੋ ਜਦੋਂ ਤਕ ਕਿ ਤੁਸੀਂ ਆਗਿਆ ਨਾ ਲੈ ਲਵੋ ਅਤੇ (ਜਦੋਂ ਆਗਿਆ ਮਿਲ ਜਾਵੇ ਤਾਂ) ਘਰ ਵਾਲਿਆਂ ਨੂੰ ਸਲਾਮ ਕਰੋ। ਇਹੋ ਤੁਹਾਡੇ ਲਈ ਵਧੀਆ ਗੱਲ ਹੈ। ਆਸ ਹੈ ਕਿ ਤੁਸੀਂ ਧਿਆਨ ਰੱਖੋਂਗੇ।" ਸੂਰਤ ਅਨ-ਨੂਰ: 27)
ਹਦੀਸ ਵਿੱਚ ਆਉਂਦਾ ਹੈ "ਅੱਲਾਹ ਨੇ ਆਗਿਆ ਮੰਗਣ ਦਾ ਹੁਕਮ ਅੱਖਾਂ/ਨਜ਼ਰਾਂ ਨੂੰ ਬਚਾਉਣ ਲਈ ਹੀ ਦਿੱਤਾ ਹੈ।" ਮੁਸਲਿਮ ਅਤੇ ਬੁਖਾਰੀ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਅਤੇ ਆਪ ﷺ ਦਾ ਇਹ ਫਰਮਾਨ ਹੈ ਕਿ: "ਜੋ ਵਿਅਕਤੀ ਅੱਲਾਹ ਅਤੇ ਆਖਰੀ ਦਿਨ 'ਤੇ ਈਮਾਨ ਰੱਖਦਾ ਹੈ, ਉਹ ਆਪਣੇ ਮਿਹਮਾਨ ਦੀ ਇੱਜ਼ਤ ਕਰੇ।" ਬੁਖਾਰੀ ਅਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।

ਉੱਤਰ- 1.ਜਦੋਂ ਕਿਸੇ ਅੰਗ ਜਾਂ ਥਾਂ 'ਤੇ ਦਰਦ ਮਹਿਸੂਸ ਹੋਵੇ ਤਾਂ ਆਪਣਾ ਸੱਜੀ ਹੱਥ ਉਸ ਥਾਂ 'ਤੇ ਰੱਖਦੇ ਹੋਏ ਤਿੰਨ ਵਾਰ "ਬਿਸਮਿੱਲਾਹ" ਕਹੋ ਅਤੇ ਫੇਰ ਸੱਤ ਵਾਰ ਇਹ ਦੁਆ ਪੜ੍ਹੋ: "ਆਉਜ਼ੁ ਬਿ ਇੱਜ਼ਾਤਿੱਲਾਹੀ ਵਾ ਕੁਦਰਾਤਿਹੀ ਮਿਨ ਸ਼ੱਰੀ ਮਾ ਅਜਿਦੁ ਵਾ ਉਹਾਜ਼ਿਰ" (ਮੈਂ ਅੱਲਾਹ ਤਆਲਾ ਦੀ ਤਾਕਤ ਅਤੇ ਕੁਦਰਤ ਰਾਹੀਂ ਹਰ ਉਸ ਚੀਜ਼ ਦੀ ਬੁਰਾਈ ਦੀ ਸ਼ਰਨ ਵਿੱਚ ਆਉਂਦਾ ਹਾਂ ਜੋ ਮੈਨੂੰ ਮਹਿਸੂਸ ਹੋ ਰਹੀ ਹੈ ਜਾਂ ਜਿਸਦਾ ਭਵਿੱਖ ਵਿੱਚ ਨੁਕਸਾਨ ਹੋਣ ਦਾ ਮੈਨੂੰ ਡਰ ਹੈ)
2. ਅੱਲਾਹ ਦੇ ਲਿਖੇ ਭਾਗ 'ਤੇ ਰਾਜ਼ੀ ਹੋਵੋ ਅਤੇ ਧੀਰਜ ਨਾਲ ਸਬਰ ਕਰੋ। ਇੱਕ ਹਦੀਸ ਵਿੱਚ ਉਮ ਅਲ-ਅਲਾ (ਰ.) ਦੱਸਦੀ ਹਨ ਕਿ ਮੈਂ ਬਿਮਾਰ ਸੀ ਤਾਂ ਅੱਲਾਹ ਦੇ ਰਸੂਲ ﷺ ਮੇਰਾ ਹਾਲ ਪੁੱਛਣ ਲਈ ਆਏ ਅਤੇ ਫਰਮਾਇਆ: «ਹੇ ਉਮ ਅਲ-ਅਲਾ, ਖੁਸ਼ ਹੋ ਜਾ! ਕਿਉਂਕਿ ਮੁਸਲਮਾਨ ਦੀ ਬਿਮਾਰੀ ਰਾਹੀਂ ਅੱਲਾਹ ਉਸਦੇ ਗੁਨਾਹਾਂ ਨੂੰ ਇੰਜ ਮਿਟਾ ਦਿੰਦਾ ਹੈ, ਜਿਵੇਂ ਅੱਗ ਰਾਹੀਂ ਸੋਨੇ ਅਤੇ ਚਾਂਦੀ ਵਿੱਚੋਂ ਮੈਲ-ਕੁਚੈਲ ਦੂਰ ਹੋ ਜਾਂਦੀ ਹੈ।» ਇਹ ਹਦੀਸ ਅਬੁ-ਦਾਉਦ ਨੇ ਰਿਵਾਇਤ ਕੀਤੀ ਹੈ।
3. ਆਪਣੇ ਬਿਮਾਰ ਭੈਣ/ਭਰਾ ਦਾ ਹਾਲ ਪੁੱਛਣ ਵਿੱਚ ਜਲਦੀ ਕਰੋ, ਉਸ ਲਈ ਦੁਆ ਕਰੋ ਅਤੇ ਉਸਦੇ ਕੋਲ ਜ਼ਿਆਦਾ ਦੇਰ ਲਈ ਨਾ ਬੈਠੋ।
4. ਉਸਦੇ ਕਹੇ ਬਿਨਾ ਉਸ 'ਤੇ ਰੁਕੀਆ (ਕੁਰਾਨੀ ਆਇਤਾਂ ਅਤੇ ਸਹੀ ਹਦੀਸ ਦੀਆਂ ਦੁਆਵਾਂ ਦਾ ਦਮ/ਫੂਕ) ਕਰਨਾ।
5. ਉਸਨੂੰ ਸਬਰ ਕਰਨ, ਦੁਆ ਮੰਗਣ, ਨਮਾਜ਼ ਪੜ੍ਹਨ ਅਤੇ ਆਪਣੀ ਤਹਾਰਤ (ਪਵਿੱਤਰਤਾ) ਦਾ, ਜਿੱਥੇ ਤੱਕ ਹੋ ਸਕੇ, ਪਾਲਣ ਕਰਨ ਦੀ ਨਸੀਹਤ ਕਰੋ।
6. ਬਿਮਾਰ ਵਿਅਕਤੀ ਲਈ ਪੜ੍ਹੀ ਜਾਣ ਵਾਲੀ ਦੁਆ: “ਅਸ ਅਲੁੱਲਾਹਿਲ ਅਜ਼ੀਮਾ ਰੱਬਲ ਅਰਸ਼ਿਲ ਅਜ਼ੀਮਾ ਅਈਂ ਯਸ਼ਫ਼ਿਅਕ" (ਮੈਂ ਸਰਬਸ਼ਕਤੀਮਾਨ, ਮਹਾਨ ਸਿੰਘਾਸਨ ਦੇ ਮਾਲਕ ਅੱਲਾਹ ਤੋਂ ਤੇਰੀ ਤੰਦਰੁਸਤੀ ਦੀ ਦੁਆ ਕਰਦਾ ਹਾਂ) ਸੱਤ ਵਾਰ।

ਉੱਤਰ- 1. ਅੱਲਾਹ ਤਾਆਲਾ ਦੀ ਰਜ਼ਾ ਲਈ ਆਪਣੀ ਨੀਅਤ ਨੂੰ ਖਾਲਿਸ ਕਰਨਾ। ਹਦੀਸ ਵਿੱਚ ਆਉਂਦਾ ਹੈ: «ਜਿਸਨੇ ਇਸ ਲਈ ਇਲਮ ਹਾਸਲ ਕੀਤਾ ਕਿ ਉਹ ਵਿਦਵਾਨਾਂ ਅੱਗੇ ਘੁਮੰਡ ਕਰੇ, ਜਾਂ ਬੇਵਕੂਫਾਂ ਨਾਲ ਬਹਿਸ ਕਰੇ, ਜਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚੇ ਤੇ ਉਨ੍ਹਾਂ ਦੀ ਪ੍ਰਸ਼ੰਸਾ ਹਾਸਲ ਕਰੇ, ਤਾਂ ਅੱਲਾਹ ਉਸਨੂੰ ਜਹੰਨਮ (ਨਰਕ) ਵਿੱਚ ਦਾਖਲ ਕਰੇਗਾ।» ਇਸਨੂੰ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।
2. ਸਿੱਖੇ ਹੋਏ ਇਲਮ 'ਤੇ ਅਮਲ ਕਰਨਾ। ਹਦੀਸ ਵਿੱਚ ਆਉਂਦਾ ਹੈ: «ਕਿਆਮਤ ਦੇ ਦਿਨ ਬੰਦੇ ਦੇ ਪੈਰ ਉਸ ਸਮੇਂ ਤੱਕ ਨਹੀਂ ਹਿਲ ਸਕਣਗੇ ਜਦੋਂ ਤੱਕ ਉਸਤੋਂ ਚਾਰ ਚੀਜ਼ਾਂ ਬਾਰੇ ਨਹੀਂ ਪੁੱਛਿਆ ਜਾਂਦਾ। (ਫੇਰ ਆਪ ﷺ ਨੇ ਉਨ੍ਹਾਂ ਚਾਰ ਵਿੱਚੋਂ ਇੱਕ ਇਹ ਦੱਸੀ ਕਿ) ਅਤੇ ਉਸਦੇ ਇਲਮ ਬਾਰੇ ਕਿ ਉਸਨੇ ਉਸ ਨਾਲ ਕੀ ਅਮਲ ਕੀਤਾ।» ਇਸਨੂੰ ਤਿਰਮਿਜ਼ੀ ਤੇ ਦਾਰਿਮੀ ਨੇ ਰਿਵਾਇਤ ਕੀਤਾ ਹੈ।
3. ਆਪਣੇ ਉਸਤਾਦ/ਅਧਿਆਪਕ ਦਾ ਆਦਰ-ਸਤਿਕਾਰ ਕਰਨਾ, ਉਨ੍ਹਾਂ ਦੀ ਹਾਜ਼ਰੀ ਵਿੱਚ ਵੀ ਅਤੇ ਗੈਰ-ਹਾਜ਼ਰੀ ਵਿੱਚ ਵੀ।
4. ਉਨ੍ਹਾਂ ਅੱਗੇ ਅਦਬ ਤੇ ਨਿਮਰਤਾ ਨਾਲ ਬੈਠਣਾ।
5. ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਨਾ ਅਤੇ ਉਨ੍ਹਾਂ ਦੇ ਪਾਠ (ਲੈਕਚਰ) ਵਿੱਚ ਉਨ੍ਹਾਂ ਨੂੰ ਨਾ ਟੋਕਣਾ।
6. ਸਵਾਲ ਪੁੱਛਣ ਵੇਲੇ ਲਹਿਜੇ ਅਤੇ ਸ਼ਿਸ਼ਟਾਚਾਰ ਦਾ ਧਿਆਨ ਰੱਖਣਾ।
7. ਉਨ੍ਹਾਂ ਨੂੰ ਉਨ੍ਹਾਂ ਦਾ ਨਾਂ ਲੈ ਕੇ ਨਾ ਬੁਲਾਉਣਾ।
ਹਦੀਸ ਵਿੱਚ ਆਉਂਦਾ ਹੈ :
«ਅੱਲਾਹ ਦੀ ਸਤਿਕਾਰ ਵਿੱਚ ਇਹ ਗੱਲ ਵੀ ਆਉਂਦੀ ਹੈ ਕਿ ਸਫੈਦ ਵਾਲਾ ਵਾਲੇ ਬਜ਼ੁਰਗ ਮੁਸਲਮਾਨ ਅਤੇ ਕੁਰਆਨ ਵਾਲੇ ਦਾ ਸਤਿਕਾਰ ਕੀਤਾ ਜਾਵੇ।» ਅਬੁ-ਦਾਉਦ ਨੇ ਰਿਵਾਇਤ ਕੀਤੀ ਹੈ।

ਉੱਤਰ- 1. ਮਜਲਿਸ ਵਿੱਚ ਮੌਜੂਦ ਲੋਕਾਂ ਨੂੰ ਸਲਾਮ ਕਰਨਾ।
2. ਜਿੱਥੇ ਜਗ੍ਹਾ ਮਿਲੇ ਉੱਥੇ ਹੀ ਬੈਠਣਾ। ਨਾ ਕਿਸੇ ਨੂੰ ਉਸ ਦੀ ਜਗ੍ਹਾ ਤੋਂ ਉਠਾਇਆ ਜਾਵੇ ਅਤੇ ਨਾ ਹੀ ਬਿਨਾ ਆਗਿਆ ਦੇ ਦੋ ਬੰਦਿਆਂ ਦੇ ਵਿਚਕਾਰ ਬੈਠਿਆ ਜਾਵੇ।
3. ਦੂਜਿਆਂ ਲਈ ਬੈਠਣ ਦੀ ਜਗ੍ਹਾ ਛੱਡਣਾ।
4. ਮਜਲਿਸ ਵਿੱਚ ਕਿਸੇ ਦੀ ਗੱਲ ਨਾ ਕੱਟਣਾ।
5. ਮਜਲਿਸ (ਸਭਾ) ਛੱਡ ਕੇ ਜਾਣ ਤੋਂ ਪਹਿਲਾਂ ਆਗਿਆ ਲੈਣੀ ਅਤੇ ਸਲਾਮ ਕਰ ਕੇ ਜਾਣਾ।
ਇਬਨ ਉਮਰ (ਰ.) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ «ਇਸ ਗੱਲ ਤੋਂ ਮਨਾਹ ਕੀਤਾ ਹੈ ਕਿ ਕੋਈ ਵਿਅਕਤੀ ਕਿਸੇ ਦੂਜੇ ਨੂੰ ਉਸ ਦੀ ਜਗ੍ਹਾ ਤੋਂ ਉਠਾ ਕੇ ਕਿਸੇ ਹੋਰ ਨੂੰ ਉਸ ਦੀ ਜਗ੍ਹਾ 'ਤੇ ਬੈਠਣ ਲਈ ਕਹੇ। ਸਗੋਂ (ਆਪਣੇ ਭਰਾ ਲਈ) ਜਗ੍ਹਾ ਛੱਡੋ ਅਤੇ ਫੈਲ ਜਾਵੋ।» ਬੁਖਾਰੀ ਵਿੱਚ ਰਿਵਾਇਤ ਹੋਈ ਹੈ।
ਹਦੀਸ ਵਿੱਚ ਆਉਂਦਾ ਹੈ: «ਜਦੋਂ ਤੁਹਾਡੇ ਵਿੱਚੋਂ ਕੋਈ ਮਜਲਿਸ (ਸਭਾ) ਵਿੱਚ ਆਵੇ ਤਾਂ ਸਲਾਮ ਕਰੇ, ਅਤੇ ਜਦੋਂ ਉਹ ਉੱਠ ਕੇ ਜਾਣ ਲੱਗੇ ਤਾਂ ਵੀ ਸਲਾਮ ਕਰੇ, ਕਿਉਂਕਿ ਪਹਿਲਾ ਸਲਾਮ ਦੂਜੇ ਸਲਾਮ ਤੋਂ ਜ਼ਿਆਦਾ ਹੱਕਦਾਰ ਨਹੀਂ ਹੈ।» ਇਸਨੂੰ ਤਿਰਮਿਜ਼ੀ ਅਤੇ ਅਬੁ-ਦਾਉਦ ਨੇ ਰਿਵਾਇਤ ਕੀਤਾ ਹੈ।
6. ਜਦੋਂ ਮਜਲਿਸ ਖਤਮ ਜਾਵੇ ਤਾਂ ਮਜਲਿਸ ਦੇ ਅਖੀਰ ਵਿੱਚ ਉਸਦੀ ਮਾਫੀ ਦੀ ਦੁਆ ਮੰਗਣੀ, ਜੋ ਕਿ ਇਹ ਹੈ: «ਸੁਬਹਾਨਾ-ਕੱਲਾਹੁੱਮਾ ਵਾ ਬਿਹਮਦੀਕਾ, ਅਸ਼ਹਦੁ ਅੱਲਾ ਇਲਾਹਾ ਇੱਲਾ ਅੰਤਾ, ਅਸਤਗ਼ਫਿਰੁਕਾ ਵਾ ਅਤੁਬੁ ਇਲੈਕ» (ਹੇ ਅੱਲਾਹ ਤੂੰ ਪਾਕ ਹੈਂ ਆਪਣੀ ਪ੍ਰਸ਼ੰਸਾ ਦੇ ਨਾਲ। ਮੈਂ ਗਵਾਹੀ ਦਿੰਦਾ ਹਾਂ ਕਿ ਤੈਥੋਂ ਸਿਵਾ ਕੋਈ ਸੱਚਾ ਮਾਬੂਦ (ਪੂਜਕ) ਨਹੀਂ ਹੈ, ਮੈਂ ਤੈਥੋਂ ਮਾਫੀ ਮੰਗਦਾ ਹਾਂ ਅਤੇ ਤੇਰੇ ਵੱਲ ਮੁੜ ਆਉਂਦਾ ਹਾਂ।)

ਉੱਤਰ- 1.ਜਲਦੀ ਸੌਣਾ। ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ: ਅਬੁ-ਬਰਜ਼ਾ (ਰ.) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਇਸ਼ਾ ਦੀ ਨਮਾਜ਼ ਤੋਂ ਪਹਿਲਾਂ ਸੌਣ ਅਤੇ ਉਸ ਤੋਂ ਬਾਅਦ ਗੱਲਬਾਤ ਕਰਨ ਨੂੰ ਨਾਪਸੰਦ ਕਰਦੇ ਸੀ।» ਬੁਖਾਰੀ ਵਿੱਚ ਰਿਵਾਇਤ ਹੋਈ ਹੈ।
2. ਵੁਜ਼ੂ ਕਰ ਕੇ ਸੌਣਾ।
3. ਪੇਟ ਦੇ ਭਾਰ ਨਾ ਸੌਣਾ।
4. ਆਪਣੇ ਸੱਜੇ ਪਾਸੇ ਸੌਣਾ ਅਤੇ ਆਪਣੇ ਸੱਜੇ ਹੱਥ ਨੂੰ ਆਪਣੀ ਸੱਜੀ ਗੱਲ੍ਹ ਦੇ ਹੇਠਾਂ ਰੱਖ ਕੇ ਸੌਣਾ।
5. ਆਪਣਾ ਬਿਸਤਰ ਝਾੜ ਕੇ ਸੌਣਾ।
ਹਦੀਸ ਵਿੱਚ ਆਉਂਦਾ ਹੈ:
ਬਰਾ ਬਿਨ ਆਜ਼ਿਬ (ਰ.) ਦੱਸਦੇ ਹਨ ਕਿ ਰਸੂਲ ਅੱਲਾਹ ﷺ ਨੇ ਫਰਮਾਇਆ: «ਜਦੋਂ ਤੁਸੀਂ ਆਪਣੇ ਬਿਸਤਰ 'ਤੇ ਜਾਣ ਲਗੋ ਤਾਂ ਉਸੇ ਤਰ੍ਹਾਂ ਵੁਜ਼ੂ ਕਰੋ ਜਿਵੇਂ ਤੁਸੀਂ ਨਮਾਜ਼ ਲਈ ਵੁਜ਼ੂ ਕਰਦੇ ਹੋ, ਫੇਰ ਆਪਣੇ ਸੱਜੇ ਪਾਸੇ ਲੇਟ ਕੇ ਸੋ ਜਾਓ।» ਇਸਨੂੰ ਬੁਖਾਰੀ ਨੇ ਰਿਵਾਇਤ ਕੀਤਾ ਹੈ।
ਅਬੁ-ਹੁਰੈਰਾ (ਰ.) ਤੋਂ ਰਿਵਾਇਤ ਹੈ ਕਿ ਰਸੂਲ ਅੱਲਾਹ ﷺ ਨੇ ਇੱਕ ਵਿਅਕਤੀ ਨੂੰ ਆਪਣੇ ਪੇਟ ਦੇ ਭਾਰ ਪਏ ਦੇਖਿਆ ਤੇ ਫਰਮਾਇਆ: "ਇਸ ਤਰ੍ਹਾਂ ਸੌਣਾ ਅੱਲਾਹ ਪਸੰਦ ਨਹੀਂ ਕਰਦਾ।" ਤਿਰਮਿਜ਼ੀ ਅਤੇ ਅਹਮਦ ਵਿੱਚ ਰਿਵਾਇਤ ਹੋਈ ਹੈ।
ਅਤੇ ਨਬੀ ﷺ ਨੇ ਇਹ ਵੀ ਫਰਮਾਇਆ: "ਜਦੋਂ ਤੁਹਾਡੇ ਵਿੱਚੋਂ ਕੋਈ ਆਪਣੇ ਬਿਸਤਰ 'ਤੇ ਸੌਣ ਲਈ ਜਾਵੇ, ਤਾਂ ਆਪਣੇ ਨਿਚਲੇ ਕੱਪੜੇ (ਧੋਤੀ) ਦੇ ਕੋਨੇ ਨਾਲ ਬਿਸਤਰ ਨੂੰ ਝਾੜ ਲਵੇ, ਕਿਉਂਕਿ ਉਸਨੂੰ ਨਹੀਂ ਪਤਾ ਕਿ ਉਸਤੋਂ ਬਾਅਦ (ਉਸਦੀ ਬੇਖ਼ਬਰੀ ਵਿੱਚ) ਕਿਹੜੀ ਚੀਜ਼ ਉਸ 'ਤੇ ਆਈ ਹੈ।" ਇਸਨੂੰ ਬੁਖਾਰੀ ਨੇ ਰਿਵਾਇਤ ਕੀਤਾ ਹੈ।
6. ਸੌਣ ਤੋਂ ਪਹਿਲਾਂ ਸੌਣ ਦੇ ਅਜ਼ਕਾਰ ਪੜ੍ਹਨਾ (ਸਿਮਰਨ ਕਰਨਾ), ਜਿਵੇਂ ਕਿ ਆਇਤਲ ਕੁਰਸੀ, ਸੂਰਤ ਇਖਲਾਸ, ਸੂਰਤ ਫ਼ਲਕ ਅਤੇ ਸੂਰਤ ਨਾਸ ਤਿੰਨ ਵਾਰ ਪੜ੍ਹਨਾ। ਅਤੇ ਫੇਰ ਇਹ ਦੁਆ ਪੜ੍ਹਨਾ: "ਬਿਸਮਿਕਾ ਅੱਲਾਹੁੱਮਾ ਅਮੁਤੁ ਵਾ ਆਹਯਾ" (ਹੇ ਅੱਲਾਹ! ਮੈਂ ਤੇਰੇ ਹੀ ਨਾਂ ਨਾਲ ਮਰਦਾ ਹਾਂ ਅਤੇ ਜਿਉਂਦਾ ਹਾਂ।)
7. ਫਜਰ ਦੀ ਨਮਾਜ਼ ਲਈ ਉੱਠਣਾ।
8. ਸੌ ਕੇ ਉੱਠਣ ਤੋਂ ਬਾਅਦ ਇਹ ਦੁਆ ਪੜ੍ਹਨਾ: "ਅਲਹਮਦੁ ਇੱਲੱਲਾਹਿੱਲ-ਲਜ਼ੀ ਆਹਯਾਨਾ ਬਾਅਦਮਾ ਅਮਾਤਨਾ ਵਾ ਇਲੈਹਿੱਨ-ਨੁਸ਼ੂਰ" (ਸਾਰੀਆਂ ਤਾਰੀਫਾਂ ਅੱਲਾਹ ਲਈ ਹਨ ਜਿਸ ਨੇ ਸਾਨੂੰ ਮਰਨ ਤੋਂ ਬਾਅਦ ਜੀਵਤ ਕੀਤਾ ਅਤੇ ਉਸੇ ਵੱਲ ਅਸੀਂ ਮੁੜ ਕੇ ਜਾਣਾ ਹੈ।"

ਉੱਤਰ- 1. ਅੱਲਾਹ ਤਆਲਾ ਦੀ ਆਗਿਆ ਦਾ ਪਾਲਣ ਕਰਨ ਦੀ ਨੀਅਤ ਨਾਲ ਤਾਕਤ ਹਾਸਲ ਕਰਨ ਲਈ ਖਾਣਾ ਅਤੇ ਪੀਣਾ।
2. ਖਾਣ ਤੋਂ ਪਹਿਲਾਂ ਦੋਵੇਂ ਹੱਥਾਂ ਨੂੰ ਧੋਣਾ।
ਕਿਉਂਕਿ ਮੋਮਿਨਾਂ ਦੀ ਮਾਂ ਆਇਸ਼ਾ (ਰ.) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ: "ਜਦੋਂ ਕੁੱਝ ਖਾਣ ਜਾਂ ਪੀਣ ਦਾ ਇਰਾਦਾ ਕਰਦੇ ਸੀ, ਤਾਂ ਪਹਿਲਾਂ ਆਪਣੇ ਹੱਥ ਧੋਂਦੇ ਸੀ ਅਤੇ ਫੇਰ ਖਾਇਆ-ਪੀਆ ਕਰਦੇ ਸੀ।" ਇਸਨੂੰ ਅਹਿਮਦ ਨੇ ਰਿਵਾਇਤ ਕੀਤਾ ਹੈ।
3. ਖਾਣਾ ਸ਼ੁਰੂ ਕਰਨ 'ਤੇ 'ਬਿਸਮਿੱਲਾਹ' ਕਹਿਣਾ, ਸੱਜੇ ਹੱਥ ਨਾਲ ਖਾਣਾ ਅਤੇ ਆਪਣੇ ਨੇੜੇ ਤੋਂ ਖਾਣਾ ਨਾ ਕਿ ਬਰਤਨ ਦੇ ਵਿਚਕਾਰ ਤੋਂ ਜਾਂ ਦੂਜੇ ਸਿਰੇ ਤੋਂ ਖਾਣਾ।
ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ:
"ਹੇ ਬੱਚੇ! ਅੱਲਾਹ ਦਾ ਨਾਂ ਲੈ, ਆਪਣੇ ਸੱਜੇ ਹੱਥ ਨਾਲ ਖਾ ਅਤੇ ਜੋ ਕੁੱਝ ਤੇਰੇ ਸਹਾਮਣੇ ਹੈ, ਉਸ ਵਿੱਚੋਂ ਖਾ।" ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
4. ਜੇਕਰ ਸ਼ੁਰੂ ਵਿੱਚ ਬਿਸਮਿੱਲਾਹ ਕਹਿਣਾ ਭੁੱਲ ਜਾਈਏ ਤਾਂ: 'ਬਿਸਮਿੱਲਾਹੀ ਅਵੱਲੁਹੁ ਵਾ ਆਖਿਰੁਹ' (ਅੱਲਾਹ ਦੇ ਨਾਂ ਨਾਲ ਸ਼ੁਰੂਆਤ ਅਤੇ ਅੰਤ ਹੋਵੇ) ਪੜ੍ਹਨਾ।
ਕਿਉਂਕਿ ਮੋਮਿਨਾਂ ਦੀ ਮਾਂ ਆਇਸ਼ਾ (ਰ.) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜਦੋਂ ਤੁਹਾਡੇ ਵਿੱਚੋਂ ਕੋਈ ਖਾਣਾ ਖਾਏ, ਤਾਂ 'ਬਿਸਮਿੱਲਾਹ' ਕਹੇ। ਅਤੇ ਜੇਕਰ ਸ਼ੁਰੂ ਵਿੱਚ ਕਹਿਣਾ ਭੁੱਲ ਜਾਵੇ, ਤਾਂ 'ਬਿਸਮਿੱਲਾਹੀ ਫੀ ਅਵੱਲੀਹ ਵਾ ਆਖਿਰੀਹ' ਕਹੇ'।" ਇਸਨੂੰ ਤਿਰਮਿਜ਼ੀ ਅਤੇ ਅਹਿਮਦ ਨੇ ਰਿਵਾਇਤ ਕੀਤਾ ਹੈ।
5. ਜਿਹੜਾ ਖਾਣਾ ਮਿਲਦਾ ਹੈ ਉਸ 'ਤੇ ਰਾਜ਼ੀ ਰਹਿਣਾ ਅਤੇ ਖਾਣੇ ਵਿੱਚ ਨੁਕਸ ਨਾ ਕੱਢਣਾ; ਸਗੋਂ ਜੇ ਪਸੰਦ ਆਵੇ ਤਾਂ ਖਾ ਲੈਣਾ ਨਹੀਂ ਤਾਂ ਛੱਡ ਦੇਣਾ।
ਕਿਉਂਕਿ ਅਬੁ-ਹੁਰੈਰਾ (ਰ.) ਤੋਂ ਰਿਵਾਇਤ ਇੱਕ ਹਦੀਸ ਵਿੱਚ ਆਉਂਦਾ ਹੈ: "ਅੱਲਾਹ ਦੇ ਰਸੂਲ ﷺ ਨੇ ਕਦੇ ਵੀ ਕਿਸੇ ਖਾਣੇ ਵਿੱਚ ਨੁਕਸ ਨਹੀਂ ਕਢਿਆ। ਜੇ ਪਸੰਦ ਆਉਂਦਾ ਤਾਂ ਖਾ ਲੈਂਦੇ, ਨਹੀਂ ਤਾਂ ਉਸਨੂੰ ਛੱਡ ਦਿੰਦੇ।" ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
6. ਕੁੱਝ ਹੀ ਬੁਰਕੀਆਂ ਖਾਣਾ, ਬਹੁਤ ਜ਼ਿਆਦਾ ਨਾ ਖਾਣਾ।
ਹਦੀਸ ਵਿੱਚ ਆਉਂਦਾ ਹੈ:
"ਕੋਈ ਵੀ ਆਦਮੀ ਆਪਣੇ ਪੇਟ ਤੋਂ ਮਾੜਾ ਕੋਈ ਭਾਂਡਾ ਨਹੀਂ ਭਰਦਾ। ਆਦਮ ਦੀ ਸੰਤਾਨ ਲਈ ਕੁੱਝ ਇੱਕ ਬੁਰਕੀਆਂ ਹੀ ਕਾਫੀ ਹੁੰਦੀਆਂ ਹਨ ਜੋ ਉਸਦੀ ਪਿੱਠ ਨੂੰ ਸਿੱਧਾ ਰੱਖਣ। ਜੇਕਰ ਇਸ ਤੋਂ ਵੱਧ ਖਾਣ ਦਾ ਦਿਲ ਕਰੇ, ਤਾਂ ਪੇਟ ਦਾ ਤਿਹਾਈ ਹਿੱਸਾ ਖਾਣ ਲਈ, ਤਿਹਾਈ ਹਿੱਸਾ ਪੀਣ ਲਈ ਅਤੇ ਤਿਹਾਈ ਹਿੱਸਾ ਸਾਹ ਲੈਣ ਲਈ ਹੋਵੇ।" ਇਸਨੂੰ ਤਿਰਮਿਜ਼ੀ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।
7. ਨਾ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਫੂਕ ਮਾਰਨਾ ਅਤੇ ਨਾ ਹੀ ਉਸਨੂੰ ਠੰਢਾ ਹੋਣ ਲਈ ਛੱਡਣਾ।
ਹਦੀਸ ਵਿੱਚ ਆਉਂਦਾ ਹੈ:
"ਅੱਲਾਹ ਦੇ ਰਸੂਲ ﷺ ਨੇ ਖਾਣ ਅਤੇ ਪੀਣ ਦੀਆਂ ਚੀਜ਼ਾਂ ਵਿੱਚ ਫੂਕ ਮਾਰਨ ਤੋਂ ਮਨਾਹ ਕੀਤਾ ਹੈ।" ਇਸਨੂੰ ਅਹਿਮਦ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।
8. ਆਪਣੇ ਪਰਿਵਾਰ, ਦੋਸਤ, ਮਹਿਮਾਨ ਆਦਿ ਨਾਲ ਮਿਲ ਕੇ ਖਾਣਾ ਖਾਣਾ।
ਹਦੀਸ ਵਿੱਚ ਆਉਂਦਾ ਹੈ ਕਿ ਇੱਕ ਆਦਮੀ ਨੇ ਨਬੀ ﷺ ਨੂੰ ਕਿਹਾ ਕਿ ਅਸੀਂ ਖਾਣਾ ਤਾਂ ਖਾਂਦੇ ਹਾਂ ਪਰ ਸੰਤੁਸ਼ਟ ਨਹੀਂ ਹੁੰਦੇ। ਇਸ 'ਤੇ ਆਪ ﷺ ਨੇ ਫਰਮਾਇਆ:
"ਸ਼ਾਇਦ ਤੁਸੀਂ ਵੱਖ-ਵੱਖ ਹੋ ਕੇ ਖਾਣਾ ਖਾਂਦੇ ਹੋ। ਸਾਰੇ ਇਕੱਠੇ ਹੋ ਕੇ ਖਾਇਆ ਕਰੋ ਅਤੇ ਅੱਲਾਹ ਦਾ ਨਾਂ ਲਿਆ ਕਰੋ, ਤੁਹਾਡੇ ਖਾਣੇ ਵਿੱਚ ਬਰਕਤ ਆਵੇਗੀ।" ਇਸਨੂੰ ਅਬੁ-ਦਾਉਦ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।
9. ਆਪਣੇ ਵਡਿਆਂ ਤੋਂ ਪਹਿਲਾਂ ਖਾਣਾ ਸ਼ੁਰੂ ਨਾ ਕਰਨਾ।
10. ਪਾਣੀ ਪੀਂਦੇ ਸਮੇਂ ਅੱਲਾਹ ਦਾ ਨਾਂ ਲੈਣਾ, ਬੈਠ ਕੇ ਪਾਣੀ ਪੀਣਾ ਅਤੇ ਤਿੰਨ ਘੁੱਟਾਂ ਵਿੱਚ ਬਰਤਨ ਵਿੱਚ ਸਾਹ ਲਏ ਬਿਨਾ ਪਾਣੀ ਪੀਣਾ।
ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ:
"ਜਦੋਂ ਤੁਹਾਡੇ ਵਿੱਚੋਂ ਕੋਈ ਵਿਅਕਤੀ ਕੁੱਝ ਪੀਵੇ ਤਾਂ ਬਰਤਨ ਵਿੱਚ ਸਾਹ ਨਾ ਲਵੇ।" ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਅਤੇ ਅਨਸ (ਰ.) ਤੋਂ ਰਿਵਾਇਤ ਇੱਕ ਹਦੀਸ ਵਿੱਚ ਆਉਂਦਾ ਹੈ: "ਅੱਲਾਹ ਦੇ ਨਬੀ ﷺ ਨੇ ਖੜੇ ਹੋ ਕੇ ਪੀਣ ਤੋਂ ਮਨਾਹ ਕੀਤਾ ਹੈ।" ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਅਤੇ ਇੱਕ ਹੋਰ ਹਦੀਸ ਵਿੱਚ ਆਉਂਦਾ ਹੈ: "ਅੱਲਾਹ ਦੇ ਰਸੂਲ ﷺ ਕੋਈ ਵੀ ਪੀਣ ਵਾਲੀ ਚੀਜ਼ ਤਿੰਨ ਸਾਹਾਂ (ਘੁੱਟਾਂ) ਵਿੱਚ ਪੀਂਦੇ ਸੀ।" ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
11. ਖਾਣ ਜਾਂ ਪੀਣ ਤੋਂ ਬਾਅਦ ਅੱਲਾਹ ਦੀ ਤਾਰੀਫ ਕਰਨਾ।
ਹਦੀਸ ਵਿੱਚ ਆਉਂਦਾ ਹੈ:
"ਬੇਸ਼ੱਕ ਅੱਲਾਹ ਆਪਣੇ ਬੰਦੇ ਦੀ ਇਸ ਗੱਲ ਤੋਂ ਖੁਸ਼ ਹੁੰਦਾ ਹੈ ਕਿ ਉਹ ਕੁੱਝ ਖਾਵੇ ਅਤੇ ਉਸ 'ਤੇ ਅੱਲਾਹ ਦੀ ਤਾਰੀਫ (ਸ਼ੁਕਰ ਅਦਾ) ਕਰੇ ਜਾਂ ਕੁੱਝ ਪੀਵੇ ਅਤੇ ਉਸ 'ਤੇ ਅੱਲਾਹ ਦੀ ਤਾਰੀਫ ਕਰੇ।" ਇਸਨੂੰ ਮੁਸਲਮ ਨੇ ਰਿਵਾਇਤ ਕੀਤਾ ਹੈ।

ਉੱਤਰ- 1. ਸੱਜੇ ਪਾਸਿਓਂ ਕਪੜੇ ਪਹਿਨਣੇ ਸ਼ੁਰੂ ਕਰਨਾ ਅਤੇ ਇਨ੍ਹਾਂ ਲਈ ਅੱਲਾਹ ਦਾ ਸ਼ੁਕਰ ਅਦਾ ਕਰਨਾ।
ਇਸ ਦਾ ਸਬੂਤ ਅਬੁ-ਹੁਰੈਰਾਹ (ਰ.) ਤੋਂ ਰਿਵਾਇਤ ਇੱਕ ਹਦੀਸ ਵਿੱਚ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਜਦੋਂ ਤੁਸੀਂ ਕਪੜੇ ਪਹਿਨੋ ਅਤੇ ਵੁਜ਼ੂ ਕਰੋ, ਤਾਂ ਸੱਜੇ ਪਾਸਿਓਂ ਸ਼ੁਰੂ ਕਰੋ।» ਇਹ ਹਦੀਸ ਅਬੁ-ਦਾਉਦ ਅਤੇ ਅਹਿਮਦ ਨੇ ਰਿਵਾਇਤ ਕੀਤੀ ਹੈ।
2. ਗਿੱਟਿਆਂ ਤੋਂ ਨੀਚੇ ਤੱਕ ਕਪੜਾ ਨਾ ਜਾਵੇ।
ਹਦੀਸ ਵਿੱਚ ਆਉਂਦਾ ਹੈ «ਧੋਤੀ ਦਾ ਜੋ ਵੀ ਹਿੱਸਾ ਗਿੱਟਿਆਂ ਤੋਂ ਨੀਚੇ ਲਗਦਾ ਹੈ, ਉਹ ਜਹੰਨਮ ਵਿੱਚ ਜਾਵੇਗਾ।» ਇਸਨੂੰ ਬੁਖਾਰੀ ਨੇ ਰਿਵਾਇਤ ਕੀਤਾ ਹੈ। ਗਿੱਟਿਆਂ ਤੋਂ ਭਾਵ ਦੋਨੋ ਪੈਰਾਂ ਦੇ ਪਿੱਛਲੇ ਭਾਗ ਤੋਂ ਉਭਰੀਆਂ ਹੋਈਆਂ ਹੱਡੀਆਂ ਹਨ।
3. ਲੜਕੇ ਲੜਕੀਆਂ ਦੇ ਕਪੜੇ ਨਾ ਪਹਿਨਣ, ਅਤੇ ਨਾ ਹੀ ਲੜਕੀਆਂ ਲੜਕਿਆਂ ਦੇ ਕਪੜੇ ਪਹਿਨਣ।
ਹਦੀਸ ਵਿੱਚ ਆਉਂਦਾ ਹੈ:
«ਰਸੂਲੁੱਲਾਹ ﷺ ਨੇ ਉਸ ਮਰਦ ਉੱਤੇ ਲਾਹਨਤ ਕੀਤੀ ਹੈ ਜੋ ਔਰਤਾਂ ਦੇ ਕਪੜੇ ਪਹਿਨਦਾ ਹੈ ਅਤੇ ਉਸ ਔਰਤ ਉੱਤੇ ਲਾਹਨਤ ਕੀਤੀ ਹੈ ਜੋ ਮਰਦਾਂ ਦੇ ਕਪੜਾ ਪਹਿਨਦੀ ਹੈ।» ਇਹ ਹਦੀਸ ਅਬੁ-ਦਾਉਦ ਅਤੇ ਅਹਿਮਦ ਨੇ ਰਿਵਾਇਤ ਕੀਤੀ ਹੈ।
4. ਕਪੜਿਆਂ ਵਿੱਚ ਕਾਫ਼ਿਰਾਂ ਜਾਂ ਫਾਸਿਕਾਂ (ਕੁਕਰਮੀਆਂ) ਦੀ ਨਕਲ ਨਾ ਹੋਵੇ।
ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ: «ਜੋ ਕਿਸੇ ਕੌਮ ਦੀ ਰੀਸ (ਨਕਲ) ਕਰਦਾ ਹੈ, ਉਹ ਉਨ੍ਹਾਂ ਵਿੱਚੋਂ ਹੀ ਹੋ ਜਾਂਦਾ ਹੈ।» ਅਬੁ-ਦਾਉਦ ਵਿੱਚ ਰਿਵਾਇਤ ਹੋਈ ਹੈ।
5. ਕਪੜੇ ਉਤਾਰਨ ਵੇਲੇ ਬਿਸਮਿੱਲਾਹ ਕਹਿਣਾ।
ਹਦੀਸ ਵਿੱਚ ਆਉਂਦਾ ਹੈ:
«ਜਿੰਨਾਂ ਦੀਆਂ ਅੱਖਾਂ (ਨਜ਼ਰ) ਅਤੇ ਇਨਸਾਨਾਂ ਦੇ ਗੁਪਤ ਅੰਗਾਂ ਦੇ ਵਿਚਕਾਰ ਜੋ ਚੀਜ਼ ਪਰਦੇ (ਆੜ) ਦਾ ਕੰਮ ਕਰਦੀ ਹੈ, ਉਹ ਇਹ ਹੈ ਕਿ ਕਪੜੇ ਉਤਾਰਨ ਸਮੇਂ ਬਿਸਮਿੱਲਾਹ ਕਿਹਾ ਜਾਵੇ।» ਇਸਨੂੰ ਤਬਰਾਨੀ ਅਤੇ ਇਬਨ ਅਬੀ ਸ਼ੈਬਾ ਨੇ ਰਿਵਾਇਤ ਕੀਤਾ ਹੈ।
6. ਜੁੱਤੇ, ਚੱਪਲਾਂ ਆਦਿ ਪਹਿਨਣ ਵੇਲੇ ਸੱਜੇ ਪੈਰ ਤੋਂ ਸ਼ੁਰੂ ਕਰਨਾ ਅਤੇ ਉਤਾਰਨ ਵੇਲੇ ਖੱਬੇ ਪੈਰ ਤੋਂ।
ਕਿਉਂਕਿ ਮੁਸਲਮਾਨਾਂ ਦੀ ਮਾਂ ਆਇਸ਼ਾ (ਰ.) ਦੀ ਹਦੀਸ ਵਿੱਚ ਹੈ, ਉਹ ਕਹਿੰਦੀ ਹਨ: "ਅੱਲਾਹ ਦੇ ਨਬੀ ﷺ ਜੁੱਤੇ ਪਹਿਨਣ, ਕੰਘੀ ਕਰਨ, ਵੁਜ਼ੂ ਤੇ ਪਵਿੱਤਰਤਾ ਹਾਸਲ ਕਰਨ ਅਤੇ ਆਪਣੇ ਹਰ ਕੰਮ ਨੂੰ ਸੱਜੇ ਪਾਸੇ ਤੋਂ ਕਰਨ ਨੂੰ ਪਸੰਦ ਕਰਦੇ ਸੀ।" ਇਸਨੂੰ ਬੁਖਾਰੀ ਨੇ ਰਿਵਾਇਤ ਕੀਤਾ ਹੈ।

ਉਤੱਰ- 1. ਇਹ ਕਹਿਣਾ «ਬਿਸਮਿੱਲਾਹ, ਅਲਹਮਦੁ ਲਿੱਲਾਹ।» (ਸ਼ੁਰੂ ਅੱਲਾਹ ਦੇ ਨਾਂ ਨਾਲ ਅਤੇ ਸਾਰੀਆਂ ਤਾਰੀਫਾਂ ਅੱਲਾਹ ਲਈ ਹਨ।) "ਸੁਬਹਾਨੱਲਜ਼ੀ ਸੱਖਰਲਨਾ ਹਾਜ਼ਾ ਵਮਾ ਕੁੱਨਾ ਲਹੁ ਮੁਕਰਿਨੀਨ।" (ਅੱਲਾਹ (ਹਰ ਐਬ ਤੋਂ) ਪਾਕ ਹੈ, ਜਿਸ ਨੇ ਇਸ (ਸਵਾਰੀ) ਨੂੰ ਸਾਡੇ ਵਸ ਵਿੱਚ ਕਰ ਛੱਡਿਆ ਹੈ, ਜਦ ਕਿ ਅਸੀਂ ਇਸ ਨੂੰ ਕਾਬੂ ਕਰ ਲੈਣ ਦੀ ਸਮੱਰਥਾ ਨਹੀਂ ਰੱਖਦੇ ਸੀ।) "ਵਾ ਇੱਨਾ ਇਲਾ ਰੱਬੀਨਾ ਲਾ ਮੁਨਕਲਿਬੂਨ" (ਅਤੇ ਅਸੀਂ ਜ਼ਰੂਰ ਹੀ ਆਪਣੇ ਰੱਬ ਵੱਲ ਪਰਤਣ ਵਾਲੇ ਹਾਂ।) (ਸੂਰਤ ਜ਼ੁਖ਼ਰੁਫ਼: 13-14)
2. ਜਦੋਂ ਕਿਸੇ ਮਸਲਮਾਨ ਕੋਲੋਂ ਲਾਂਘਾ ਹੋਵੇ, ਤਾਂ ਉਸਨੂੰ ਸਲਾਮ ਕਰਨਾ।

ਉੱਤਰ- 1. ਸੰਤੁਲਨ ਵਿੱਚ ਅਤੇ ਨਿਮਰਤਾ ਨਾਲ ਚਲਣਾ। ਅੱਲਾਹ ਤਆਲਾ ਫਰਮਾਉਂਦਾ ਹੈ: "ਧਰਤੀ ’ਤੇ ਆਕੜ ਕੇ ਨਾ ਤੁਰੋ। ਤੂੰ ਨਾ ਤਾਂ ਧਰਤੀ ਨੂੰ (ਆਪਣੀ ਚਾਲ ਨਾਲ) ਪਾੜ ਸਕਦਾ ਹੈਂ ਅਤੇ ਨਾ ਹੀ (ਆਕੜ ਨਾਲ) ਪਹਾੜਾਂ ਦੀਆਂ ਉੱਚਾਈਆਂ ਨੂੰ ਪੁੱਜ ਸਕਦਾ ਹੈਂ।" [ਸੂਰਤ ਅਲ-ਇਸਰਾ/ਬਨੀ ਇਸਰਾਇਲ: 37]
2. ਜਿਸ ਨਾਲ ਮੁਲਾਕਾਤ (ਟਾਕਰਾ) ਹੋਵੇ ਉਸਨੂੰ ਸਲਾਮ ਕਰਨਾ।
ਅੱਲਾਹ ਦੇ ਨਬੀ ﷺ ਤੋਂ ਪੁੱਛਿਆ ਗਿਆ ਕਿ ਇਸਲਾਮ ਵਿੱਚ ਸਭ ਤੋਂ ਵਧੀਆ ਕੰਮ ਕੀ ਹੈ? ਤਾਂ ਆਪ ﷺ ਨੇ ਜਵਾਬ ਦਿੱਤਾ: «ਤੁਸੀਂ ਖਾਣਾ ਖਿਲਾਓ ਅਤੇ ਸਲਾਮ ਕਰੋ ਉਸਨੂੰ ਜਿਸਨੂੰ ਤੁਸੀਂ ਜਾਣਦੇ ਹੋ ਅਤੇ ਉਸਨੂੰ ਵੀ ਜਿਸਨੂੰ ਤੁਸੀਂ ਨਹੀਂ ਜਾਣਦੇ।» ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
3. ਆਪਣੀ ਨਜ਼ਰ ਨੀਵੀਂ ਰੱਖਣਾ ਅਤੇ ਕਿਸੇ ਨੂੰ ਕੋਈ ਨੁਕਸਾਨ ਨਾ ਪਹੁੰਚਾਉਣਾ।
4. ਭਲਾਈ ਦਾ ਹੁਕਮ ਦੇਣਾ ਅਤੇ ਬੁਰਾਈ ਤੋਂ ਰੋਕਣਾ। ਇੱਕ ਹਦੀਸ ਵਿੱਚ ਆਉਂਦਾ ਹੈ ਕਿ ਨਬੀ ﷺ ਨੇ ਫਰਮਾਇਆ ਹੈ: «ਰਾਸਤੇ ਨੂੰ ਉਸ ਦਾ ਹੱਕ ਦਿਓ।» ਲੋਕਾਂ ਨੇ ਪੁੱਛਿਆ: ਉਸ ਦਾ ਹੱਕ ਕੀ ਹੈ? ਆਪ ﷺ ਨੇ ਫਰਮਾਇਆ: «ਨਜ਼ਰ ਨੀਵੀਂ ਰੱਖਣਾ, ਕਿਸੇ ਨੂੰ ਨੁਕਸਾਨ ਨਾ ਪਹੁੰਚਾਉਣਾ, ਸਲਾਮ ਦਾ ਜਵਾਬ ਦੇਣਾ, ਭਲਾਈ ਦਾ ਹੁਕਮ ਦੇਣਾ ਅਤੇ ਬੁਰਾਈ ਤੋਂ ਰੋਕਣਾ।» ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
5. ਰਾਸਤੇ ਵਿੱਚੋਂ ਨੁਕਸਾਨ ਦੇਣ ਵਾਲੀ ਚੀਜ਼ ਨੂੰ ਦੂਰ ਕਰਨਾ।
ਹਦੀਸ ਵਿੱਚ ਆਉਂਦਾ ਹੈ:
«ਰਾਸਤੇ ਤੋਂ ਨੁਕਸਾਨਦਾਇਕ ਚੀਜ਼ ਦੂਰ ਕਰਨਾ ਸਦਕਾ ਹੈ।» ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।

ਉੱਤਰ- 1. ਘਰ ਤੋਂ ਨਿਕਲਣ ਵੇਲੇ ਆਪਣਾ ਖੱਬਾ ਪੈਰ ਬਾਹਰ ਕੱਢਣਾ ਅਤੇ ਕਹਿਣਾ: «ਬਿਸਮਿੱਲਾਹੀ, ਤਵੱਕਲਤੁ ਅਲੱਲਾਹ, ਲਾ ਹੌਲਾ ਵਲਾ ਕੁਵੱਤਾ ਇੱਲਾ ਬਿੱਲਾਹ। ਅੱਲਾਹੁੱਮਾ ਇੱਨੀ ਆਉਜ਼ੂ ਬਿਕਾ ਅਨ ਅਦਿੱਲਾ ਅਓ ਉਦੱਲਾ, ਅਓ ਅਜ਼ਿੱਲਾ ਅਓ ਉਜ਼ੱਲਾ, ਅਓ ਅਜ਼ਲਿਮਾ ਅਓ ਉਜ਼ਲਮਾ, ਅਓ ਅਜ਼ਹਲਾ ਅਓ ਯੁਜ਼ਹਲਾ ਅਲੈਯਾ।» (ਅੱਲਾਹ ਦੇ ਨਾਂ ਨਾਲ (ਨਿੱਕਲਦਾ ਹਾਂ), ਮੈਂ ਅੱਲਾਹ 'ਤੇ ਪੂਰਾ ਭਰੋਸਾ ਕੀਤਾ ਹੈ, ਅੱਲਾਹ ਤੋਂ ਸਿਵਾ ਨਾ ਕੋਈ ਬੁਰਾਈ ਨੂੰ ਦੂਰ ਕਰ ਸਕਦਾ ਹੈ ਅਤੇ ਨਾ ਕੋਈ ਨੇਕੀ (ਭਲਾਈ) ਕਰਨ ਦੀ ਤਾਕਤ ਦੇ ਸਕਦਾ ਹੈ। ਹੇ ਅੱਲਾਹ! ਮੈਂ ਤੇਰੀ ਪਨਾਹ (ਸ਼ਰਨ) ਮੰਗਦਾ ਹਾਂ ਇਸ ਗੱਲ ਤੋਂ ਕਿ ਮੈਂ ਗੁਮਰਾਹ ਹੋ ਜਾਵਾਂ ਜਾਂ ਮੈਨੂੰ ਗੁਮਰਾਹ ਕਰ ਦਿੱਤਾ ਜਾਵੇ; ਕਿਤੇ ਫਿਸਲ ਜਾਵਾਂ ਜਾਂ ਮੈਨੂੰ ਫਿਸਲਾ ਦਿੱਤਾ ਜਾਵੇ; ਕਿਸੇ 'ਤੇ ਜ਼ੁਲਮ ਕਰਾਂ ਜਾਂ ਮੇਰੇ 'ਤੇ ਜ਼ੁਲਮ ਕੀਤਾ ਜਾਵੇ; ਮੈਂ ਕੋਈ ਜਾਹਲਾਂ (ਬੇਵਕੂਫਾਂ) ਵਾਲਾ ਕੰਮ ਕਰਾਂ ਜਾਂ ਮੇਰੇ ਨਾਲ ਜਾਹਲਾਂ ਵਾਲਾ ਕੰਮ ਕੀਤਾ ਜਾਵੇ।)
2. ਘਰ ਵਿੱਚ ਦਾਖਲ ਹੋਣ ਵੇਲੇ ਪਹਿਲਾਂ ਸੱਜਾ ਪੈਰ ਅੰਦਰ ਰੱਖਿਆ ਜਾਵੇ ਅਤੇ ਕਿਹਾ ਜਾਵੇ: «ਬਿਸਮਿੱਲਾਹੀ ਵਲਜਨਾ, ਵਾ ਬਿਸਮਿੱਲਾਹੀ ਖਰਜਨਾ, ਵਾ ਅਲਾ ਰੱਬਾਨਾ ਵਾ ਤਵੱਕਲਨਾ।» (ਅੱਲਾਹ ਦੇ ਨਾਂ ਨਾਲ ਦਾਖਲ ਹੋਏ ਅਤੇ ਅੱਲਾਹ ਦੇ ਨਾਂ ਨਾਲ ਨਿੱਕਲੇ ਅਤੇ ਅਸੀਂ ਆਪਣੇ ਰੱਬ 'ਤੇ ਪੂਰਾ ਭਰੋਸਾ ਕੀਤਾ।)
3. ਪਹਿਲਾਂ ਮਿਸਵਾਕ (ਦਾਤਣ) ਕਰਨਾ ਅਤੇ ਫੇਰ ਘਰ ਵਾਲਿਆਂ ਨੂੰ ਸਲਾਮ ਕਰਨਾ।
ਹਦੀਸ ਵਿੱਚ ਆਉਂਦਾ ਹੈ: «ਜਦੋਂ ਆਪ ﷺ ਘਰ ਵਿੱਚ ਦਾਖਲ ਹੁੰਦੇ, ਤਾਂ ਸਭ ਤੋਂ ਪਹਿਲਾਂ ਮਿਸਵਾਕ ਕਰਦੇ।» ਇਸਨੂੰ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।

ਉੱਤਰ- 1. ਪਖਾਨੇ (ਬਾਥਰੂਮ) ਵਿੱਚ ਖੱਬੇ ਪੈਰ ਨਾਲ ਦਾਖਲ ਹੋਣਾ।
2. ਦਾਖਲ ਹੋਣ ਤੋਂ ਪਹਿਲਾਂ ਇਹ ਕਹਿਣਾ: «ਬਿਸਮਿੱਲਾਹ, ਅੱਲਾਹੁੱਮਾ ਇੱਨੀ ਆਉਜ਼ੂ ਬਿਕਾ ਮਿਨਲ ਖੁਬੁਸੀ ਵਲ ਖਬਾਇਸ।» (ਅੱਲਾਹ ਦੇ ਨਾਂ ਨਾਲ; ਹੇ ਅੱਲਾਹ! ਮੈਂ ਤੇਰੀ ਪਨਾਹ ਮੰਗਦਾ ਹਾਂ ਨਾਪਾਕ (ਗੰਦੇ) ਜਿੰਨਾਂ ਤੋਂ ਅਤੇ ਜਿੰਨਣੀਆਂ ਤੋਂ।)
3. ਆਪਣੇ ਨਾਲ ਅਜਿਹਾ ਕੁੱਝ ਨਾ ਲੈ ਕੇ ਜਾਣਾ ਜਿਸ ਵਿੱਚ ਅੱਲਾਹ ਦਾ ਜ਼ਿਕਰ ਹੋਵੇ।
ਅਨਸ (ਰ.) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: «ਅੱਲਾਹ ਦੇ ਨਬੀ ﷺ ਜਦੋਂ ਪਖਾਨੇ ਲਈ ਜਾਂਦੇ, ਤਾਂ ਆਪਣੀ ਮੁੰਦਰੀ ਬਾਹਰ ਰੱਖ ਦਿੰਦੇ।» ਇਸਨੂੰ ਅਬੁ-ਦਾਉਦ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।
4. ਹਾਜਤ ਪੂਰੀ ਕਰਨ ਸਮੇਂ ਪਰਦਾ ਕਰਨਾ।
ਹਦੀਸ ਵਿੱਚ ਆਉਂਦਾ ਹੈ :
«ਅੱਲਾਹ ਦੇ ਰਸੂਲ ﷺ ਆਪਣੀ ਹਾਜਤ ਪੂਰੀ ਕਰਨ ਲਈ ਕਿਸੇ ਟਿੱਲੇ ਜਾਂ ਖਜੂਰ ਦੇ ਬਾਗ ਦੀ ਕੰਧ ਨੂੰ ਆੜ ਬਣਾਉਣਾ ਪਸੰਦ ਕਰਦੇ ਸੀ।» ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
5. ਪਖਾਨਾ ਕਰਨ ਦੀ ਥਾਂ 'ਤੇ ਕਿਸੇ ਨਾਲ ਗੱਲ ਨਾ ਕਰਨਾ।
6. ਹਾਜਤ ਪੂਰੀ ਕਰਦੇ ਹੋਏ ਕਿਬਲਾ (ਕਾਬਾ) ਵੱਲ ਮੂੰਹ ਜਾਂ ਪਿੱਠ ਕਰਕੇ ਨਾ ਬੈਠਣਾ।
ਕਿਉਂਕਿ ਨਬੀ ﷺ ਦਾ ਫ਼ਰਮਾਨ ਹੈ: «ਹਾਜਤ ਪੂਰੀ ਕਰਨ ਵੇਲੇ ਨਾ ਕਿਬਲਾ ਵੱਲ ਮੂੰਹ ਕਰੋ ਅਤੇ ਨਾ ਉਸ ਵੱਲ ਪਿੱਠ ਕਰੋ, ਸਗੋਂ ਪੂਰਬ ਜਾਂ ਪੱਛਮ ਵੱਲ ਰੁਖ ਕਰੋ।» ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
7. ਖੱਬੇ ਹੱਥ ਨਾਲ ਗੰਦਗੀ ਸਾਫ ਕਰਨੀ, ਨਾ ਕਿ ਸੱਜੇ ਹੱਥ ਨਾਲ।
ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ:
«ਆਪ ﷺ ਨੇ ਸਾਨੂੰ ਸੱਜੇ ਹੱਥ ਨਾਲ ਇਸਤਿੰਜਾ (ਆਪਣੇ ਗੁਪਤ ਅੰਗਾਂ ਨੂੰ ਧੋਣਾ) ਕਰਨ ਤੋਂ ਮਨਾਹ ਕੀਤਾ ਹੈ।» ਮੁਸਲਿਮ ਵਿੱਚ ਰਿਵਾਇਤ ਹੋਈ ਹੈ।
8. ਲੋਕਾਂ ਦੇ ਰਾਹ ਵਿੱਚ ਜਾਂ ਛਾਂ ਵਾਲੇ ਦਰਖਤ ਨੀਚੇ ਆਪਣੀ ਹਾਜਤ ਪੂਰੀ ਨਾ ਕਰਨਾ।
ਅਬੁ-ਹੁਰੈਰਾ (ਰ.) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਦੋ ਲਾਹਨਤਾਂ ਦਾ ਕਾਰਨ ਬਣਨ ਵਾਲੇ ਕੰਮਾਂ ਤੋਂ ਬਚੋ» ਸਹਾਬੀਆਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਇਹ ਦੋ ਲਾਹਨਤਾਂ ਦਾ ਕਾਰਨ ਬਣਨ ਵਾਲੇ ਕੰਮ ਕਿਹੜੇ ਹਨ? ਆਪ ﷺ ਨੇ ਉੱਤਰ ਦਿੱਤਾ: «ਲੋਕਾਂ ਦੇ ਰਾਹ ਵਿੱਚ ਜਾਂ ਉਨ੍ਹਾਂ ਦੀ ਛਾਂ ਵਿੱਚ ਹਾਜਤ ਪੂਰੀ ਕਰਨਾ।» ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
9. ਪਖਾਨਾ ਕਰਨ ਤੋਂ ਬਾਅਦ ਆਪਣੇ ਹੱਥ ਧੋਣਾ। ਜਰੀਰ (ਰ.) ਦੀ ਹਦੀਸ ਵਿੱਚ ਆਉਂਦਾ ਹੈ ਜਿਸ ਵਿੱਚ ਉਹ ਕਹਿੰਦੇ ਹਨ ਕਿ ਮੈਂ ਨਬੀ ﷺ ਦੇ ਨਾਲ ਸੀ। ਇਸੇ ਦੌਰਾਨ ਆਪ ਇੱਕ ਲੁਕਵੀਂ ਥਾਂ 'ਤੇ ਗਏ, ਆਪਣੀ ਹਾਜਤ ਪੂਰੀ ਕੀਤੀ ਅਤੇ ਉਸਤੋਂ ਬਾਅਦ ਫਰਮਾਇਆ: «ਹੇ ਜਰੀਰ! ਪਾਕੀ ਹਾਸਲ ਕਰਨ ਲਈ ਪਾਣੀ ਲਿਆਓ।» ਸੋ ਮੈਂ ਆਪ ﷺ ਲਈ ਪਾਣੀ ਲੈ ਆਇਆ, ਤਾਂ ਆਪ ਨੇ ਉਸ ਪਾਣੀ ਨਾਲ ਇਸਤਿੰਜਾ ਕੀਤਾ, ਅਤੇ ਆਪਣੇ ਹੱਥ ਨੂੰ ਜ਼ਮੀਨ 'ਤੇ ਰੱਖ ਕੇ ਰਗੜ ਲਿਆ। ਇਸਨੂੰ ਅਲ-ਨਸਾਈ ਨੇ ਰਿਵਾਇਤ ਕੀਤਾ ਹੈ।
10. ਪਖਾਨੇ ਤੋਂ ਬਾਹਰ ਨਿੱਕਲਦੇ ਹੋਏ ਪਹਿਲਾਂ ਖੱਬਾ ਪੈਰ ਬਾਹਰ ਕੱਢਣਾ ਅਤੇ ਇਹ ਕਹਿਣਾ: «ਗੁਫ਼ਰਾਨਾਕਾ» (ਹੇ ਅੱਲਾਹ! ਮੈਂ ਤੈਥੋਂ ਮਾਫੀ ਮੰਗਦਾ ਹਾਂ)

ਉੱਤਰ- 1. ਮਸਜਿਦ ਵਿੱਚ ਦਾਖਲ ਹੁੰਦੇ ਹੋਏ ਆਪਣਾ ਸੱਜਾ ਪੈਰ ਪਹਿਲਾਂ ਰੱਖਣਾ ਅਤੇ ਕਹਿਣਾ: "ਬਿਸਮਿੱਲਾਹ, ਅੱਲਾਹੁੱਮਫੱਤਾਹ ਲੀ ਅਬਵਾਬਾ ਰਾਹਮਾਤਿਕ (ਸ਼ੁਰੂ ਅੱਲਾਹ ਦੇ ਨਾਂ ਨਾਲ; ਹੇ ਅੱਲਾਹ! ਮੇਰੇ ਲਈ ਤੂੰ ਆਪਣੀ ਰਹਿਮਤ ਦੇ ਦਰਵਾਜ਼ੇ ਖੋਲ੍ਹ ਦੇ)
2. ਦੋ ਰਕਆਤ ਨਮਾਜ਼ ਪੜ੍ਹੇ ਬਗੈਰ ਨਾ ਬੈਠਣਾ।
ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ:
«ਜਦੋਂ ਤੁਹਾਡੇ ਵਿੱਚੋਂ ਕੋਈ ਮਸਜਿਦ ਵਿੱਚ ਆਵੇ, ਤਾਂ ਦੋ ਰਕਆਤ ਨਮਾਜ਼ ਪੜ੍ਹਨ ਤੋਂ ਪਹਿਲਾਂ ਨਾ ਬੈਠੇ।» ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
3. ਨਮਾਜ਼ੀਆਂ ਦੇ ਸਾਹਮਣੇ ਤੋਂ ਨਾ ਲੰਘਣਾ, ਨਾ ਹੀ ਮਸਜਿਦ ਵਿੱਚ ਗੁੰਮ ਹੋਈ ਚੀਜ਼ ਦਾ ਐਲਾਨ ਕਰਨਾ, ਅਤੇ ਨਾ ਹੀ ਮਸਜਿਦ ਵਿੱਚ ਵਪਾਰ ਕਰਨਾ। ਅੱਲਾਹ ਦੇ ਰਸੂਲ ﷺ ਨੇ ਫਰਮਾਇਆ ਹੈ: «ਜੇਕਰ ਨਮਾਜ਼ੀ ਦੇ ਸਾਹਮਣੇ ਤੋਂ ਲੰਘਣ ਵਾਲੇ ਨੂੰ ਪਤਾ ਲੱਗ ਜਾਵੇ ਕਿ ਉਸਨੂੰ ਕਿੰਨਾ ਗੁਨਾਹ ਮਿਲਦਾ ਹੈ, ਤਾਂ ਉਹ ਚਾਲੀ ਤੱਕ ਖੜਾ ਰਹੇ ਬਜਾਏ ਇਸਦੇ ਕਿ ਉਹ ਉਸਦੇ ਸਾਹਮਣੇ ਤੋਂ ਲੰਘੇ।» ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਅਤੇ ਰਸੂਲੁੱਲਾਹ ﷺ ਦਾ ਇਹ ਵੀ ਫਰਮਾਨ ਹੈ: «ਜੋ ਵਿਅਕਤੀ ਸੁਣੇ ਕਿ ਕੋਈ ਮਸਜਿਦ ਵਿੱਚ ਗੁੰਮ ਹੋਈ ਚੀਜ਼ ਦਾ ਐਲਾਨ ਕਰ ਰਿਹਾ ਹੈ, ਤਾਂ ਉਹ ਉਸਨੂੰ ਕਹੇ: 'ਅੱਲਾਹ ਤੈਨੂੰ ਇਹ ਚੀਜ਼ ਵਾਪਸ ਨਾ ਦੇਵੇ, ਕਿਉਂਕਿ ਮਸਜਿਦਾਂ ਇਸ ਕੰਮ ਲਈ ਨਹੀਂ ਬਣਾਈਆਂ ਗਈਆਂ ਹਨ।» ਮੁਸਲਿਮ ਵਿੱਚ ਰਿਵਾਇਤ ਹੋਈ ਹੈ।
ਅਤੇ ਇੱਕ ਹੋਰ ਹਦੀਸ ਵਿੱਚ ਆਉਂਦਾ ਹੈ: «ਜਦੋਂ ਤੁਸੀਂ ਕਿਸੇ ਨੂੰ ਮਸਜਿਦ ਵਿੱਚ ਵਪਾਰ ਕਰਦੇ ਦੇਖੋ, ਤਾਂ ਕਹੋ: 'ਅੱਲਾਹ ਕਰੇ, ਤੇਰੇ ਇਸ ਵਪਾਰ ਵਿੱਚ ਮੁਨਾਫ਼ਾ (ਲਾਭ) ਨਾ ਹੋਵੇ।» ਇਸਨੂੰ ਤਿਰਮਿਜ਼ੀ ਤੇ ਦਾਰਿਮੀ ਨੇ ਰਿਵਾਇਤ ਕੀਤਾ ਹੈ।
4. ਮਸਜਿਦ ਵਿੱਚ ਸਾਫ-ਸਫਾਈ ਦਾ ਖਾਸ ਧਿਆਨ ਰੱਖਣਾ।
ਇੱਕ ਹਦੀਸ ਜੋ ਮੋਮਿਨਾਂ ਦੀ ਮਾਂ ਆਇਸ਼ਾ (ਰ.) ਤੋਂ ਰਿਵਾਇਤ ਹੋਈ ਹੈ, ਉਹ ਕਹਿੰਦੀ ਹਨ: «ਅੱਲਾਹ ਦੇ ਰਸੂਲ ﷺ ਨੇ ਬਸਤੀਆਂ ਵਿੱਚ ਮਸਜਿਦਾਂ ਬਣਾਉਣ ਦੇ ਨਾਲ-ਨਾਲ ਇਸ ਗੱਲ ਦਾ ਵੀ ਹੁਕਮ ਦਿੱਤਾ ਕਿ ਉਹਨਾਂ ਨੂੰ ਸਾਫ ਅਤੇ ਖੁਸ਼ਬੂਦਾਰ ਰੱਖਿਆ ਜਾਵੇ।» ਇਸਨੂੰ ਤਿਰਮਿਜ਼ੀ, ਅਬੁ-ਦਾਉਦ ਅਤੇ ਅਹਿਮਦ ਨੇ ਰਿਵਾਇਤ ਕੀਤਾ ਹੈ।
5. ਮਸਜਿਦ ਤੋਂ ਬਾਹਰ ਨਿੱਕਲਦੇ ਸਮੇਂ ਪਹਿਲਾਂ ਖੱਬਾ ਪੈਰ ਬਾਹਰ ਕੱਢਣਾ ਅਤੇ ਇਹ ਕਹਿਣਾ: "ਅੱਲਾਹੁੱਮਾ ਇੱਨੀ ਅਸ-ਅਲੁਕਾ ਮਿਨ ਫਜ਼ਲਿਕ।" (ਹੇ ਅੱਲਾਹ! ਮੈਂ ਤੈਥੋਂ ਤੇਰੀ ਕਿਰਪਾ ਤੇ ਮਿਹਰ ਦੀ ਮੰਗ ਕਰਦਾ ਹਾਂ)

ਉੱਤਰ- 1. ਜਦੋਂ ਕਿਸੇ ਮੁਸਲਮਾਨ ਨਾਲ ਮਿਲਾਪ ਹੋਵੇ, ਤਾਂ ਸਲਾਮ ਕਰਨ ਵਿੱਚ ਪਹਿਲ ਕਰਨਾ। ਸਲਾਮ ਕਰਨ ਦੇ ਸ਼ਬਦ ਇਸ ਪ੍ਰਕਾਰ ਹਨ: "ਅੱਸ-ਸਲਾਮੁ ਅਲੈਕੁਮ ਵਾ ਰਹਿਮਤੁੱਲਾਹੀ ਵਾ ਬਰਾਕਾਤੁਹੁ" (ਤੁਹਾਡੇ ਉੱਤੇ ਅੱਲਾਹ ਦੀ ਸਲਾਮਤੀ, ਰਹਿਮਤ ਅਤੇ ਬਰਕਤ ਹੋਵੇ।)
ਸਲਾਮ ਕੀਤੇ ਬਿਨਾ ਕਿਸੇ ਹੋਰ ਚੀਜ਼ ਬਾਰੇ ਗੱਲ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਸਿਰਫ ਆਪਣੇ ਹੱਥ ਦੇ ਇਸ਼ਾਰੇ ਨਾਲ ਸਲਾਮ ਕਰਨਾ ਚਾਹੀਦਾ ਹੈ।
2. ਜਦੋਂ ਸਲਾਮ ਕਰੀਏ ਤਾਂ ਖਿੜੇ-ਮੱਥੇ ਮੁਸਕਰਾ ਕੇ ਸਲਾਮ ਕਰਨਾ। ਹਦੀਸ ਵਿੱਚ ਆਉਂਦਾ ਹੈ: «ਕਿਸੇ ਵੀ ਨੇਕੀ ਦੇ ਕੰਮ ਨੂੰ ਹਲਕਾ ਨਾ ਸਮਝੋ, ਭਾਵੇਂ ਕਿ ਇਹ ਆਪਣੇ ਭਰਾ ਨੂੰ ਖਿੜੇ-ਮੱਥੇ ਮੁਸਕਰਾ ਕੇ ਮਿਲਣਾ ਹੀ ਕਿਉਂ ਨਾ ਹੋਵੇ।» ਮੁਸਲਿਮ ਵਿੱਚ ਰਿਵਾਇਤ ਹੋਈ ਹੈ।
3. ਸੱਜੇ ਹੱਥ ਨਾਲ ਮੁਸਾਫ਼ਾ ਕਰਨਾ (ਹੱਥ ਮਿਲਾਉਣਾ)
4. ਜਦੋਂ ਕੋਈ ਸਲਾਮ ਕਰੇ ਤਾਂ ਉਸਨੂੰ ਉਸਤੋਂ ਵਧੀਆ ਸਲਾਮ ਦਾ ਜਵਾਬ ਦੇਣਾ, ਜਾਂ ਘਟੋ-ਘਟ ਉਸ ਦੇ ਬਰਾਬਰ ਜਵਾਬ ਦੇਣਾ।
ਕਿਉਂਕਿ ਅੱਲਾਹ ਤਆਲਾ ਦਾ ਫ਼ਰਮਾਨ ਹੈ:
"ਅਤੇ ਜਦੋਂ ਕੋਈ ਤੁਹਾਨੂੰ ਸਲਾਮ ਕਰੇ ਤਾਂ ਉਸ ਨੂੰ ਵਧੀਆ ਢੰਗ ਨਾਲ ਜਵਾਬ ਦਿਓ ਜਾਂ (ਘੱਟੋ ਘੱਟ) ਉਸੇ ਤਰ੍ਹਾਂ ਦੇ ਸ਼ਬਦਾਂ ਨੂੰ ਦੁਹਰਾ ਦੇਵੋ। ਬੇਸ਼ੱਕ ਅੱਲਾਹ ਹਰੇਕ ਗੱਲ ਦਾ ਹਿੱਸਾਬ ਲੈਣ ਵਾਲਾ ਹੈ।" [ਸੂਰਤ ਅਨ-ਨਿਸਾ: 86]
5. ਕਿਸੇ ਅਧਰਮੀ ਨੂੰ ਸਲਾਮ ਕਰਨ ਵਿੱਚ ਪਹਿਲ ਨਾ ਕਰਨਾ। ਜੇਕਰ ਉਹ ਸਲਾਮ ਕਰੇ ਤਾਂ ਜਵਾਬ ਵਿੱਚ ਉਸਨੂੰ ਕੇਵਲ "ਵਾ ਅਲੈਕੁਮ" ਕਹਿਣਾ।
ਕਿਉਂਕਿ ਹਦੀਸ ਵਿੱਚ ਆਉਂਦਾ ਹੈ:
«ਯਹੂਦੀਆਂ ਅਤੇ ਈਸਾਈਆਂ ਨੂੰ ਪਹਿਲਾਂ ਸਲਾਮ ਨਾ ਕਰੋ।» ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
6. ਛੋਟੇ ਵਡਿਆਂ ਨੂੰ, ਸਵਾਰੀ 'ਤੇ ਜਾਣ ਵਾਲੇ ਪੈਦਲ ਚੱਲਣ ਵਾਲਿਆਂ ਨੂੰ, ਪੈਦਲ ਚੱਲਣ ਵਾਲੇ ਬੈਠੇ ਹੋਇਆਂ ਨੂੰ, ਅਤੇ ਥੋੜ੍ਹੇ ਲੋਕ ਜ਼ਿਆਦਾ ਲੋਕਾਂ ਨੂੰ ਸਲਾਮ ਕਰਨ। ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਸਵਾਰ ਪੈਦਲ ਚਲਣ ਵਾਲੇ ਨੂੰ ਸਲਾਮ ਕਰੇ, ਪੈਦਲ ਚੱਲਣ ਵਾਲਾ ਬੈਠੇ ਹੋਏ ਨੂੰ ਸਲਾਮ ਕਰੇ, ਅਤੇ ਛੋਟਾ ਸਮੂਹ ਵੱਡੇ ਸਮੂਹ ਨੂੰ ਸਲਾਮ ਕਰੇ।» ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
7. ਕਿਸੇ ਨਾ ਮਹਿਰਮ (ਗੈਰ) ਔਰਤ ਨਾਲ ਹੱਥ ਨਾ ਮਿਲਾਉਣਾ।
ਇੱਕ ਹਦੀਸ ਜੋ ਮੋਮਿਨਾਂ ਦੀ ਮਾਂ ਆਇਸ਼ਾ (ਰ.) ਤੋਂ ਰਿਵਾਇਤ ਹੋਈ ਹੈ, ਉਹ ਕਹਿੰਦੀ ਹਨ: «ਨਹੀਂ, ਅੱਲਾਹ ਦੀ ਸੁੰਹ! ਅੱਲਾਹ ਦੇ ਰਸੂਲ ﷺ ਦੇ ਹੱਥ ਨੇ ਕਦੇ ਵੀ ਕਿਸੇ (ਨਾ ਮਹਿਰਮ) ਔਰਤ ਦੇ ਹੱਥ ਨੂੰ ਨਹੀਂ ਛੂਹਿਆ।» ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।

ਉਤੱਰ- 1. ਕਿਸੇ ਸਥਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਇਜਾਜ਼ਤ ਲੈਣਾ।
2. ਸਿਰਫ ਤਿੰਨ ਵਾਰ ਇਜਾਜ਼ਤ ਲੈਣਾ, ਉਸਤੋਂ ਵੱਧ ਨਹੀਂ। ਉਸਤੋਂ ਬਾਅਦ ਜੇ ਇਜ਼ਾਜ਼ਤ ਨਾ ਮਿਲੇ ਤਾਂ ਵਾਪਸ ਮੁੜ ਜਾਣਾ।
ਹਦੀਸ ਵਿੱਚ ਆਉਂਦਾ ਹੈ:
«ਜਦੋਂ ਤੁਹਾਡੇ ਵਿੱਚੋਂ ਕੋਈ ਕਿਸੇ ਤੋਂ ਤਿੰਨ ਵਾਰ ਇਜਾਜ਼ਤ ਮੰਗੇ ਅਤੇ ਉਸਨੂੰ ਇਜਾਜ਼ਤ ਨਾ ਮਿਲੇ, ਤਾਂ ਉਹ ਵਾਪਸ ਮੁੜ ਜਾਵੇ।» ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
3. ਨਿਮਰਤਾ ਨਾਲ ਦਰਵਾਜ਼ਾ ਖੜਕਾਇਆ ਜਾਵੇ, ਦਰਵਾਜ਼ੇ ਦੇ ਸਾਹਮਣੇ ਨਾ ਖੜ੍ਹਿਆ ਜਾਵੇ, ਸਗੋਂ ਦਰਵਾਜ਼ੇ ਦੇ ਸੱਜੇ ਜਾਂ ਖੱਬੇ ਪਾਸੇ ਖੜ੍ਹਿਆ ਜਾਵੇ ਅਤੇ ਸਲਾਮ ਕਿਹਾ ਜਾਵੇ। ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ: «ਅੱਲਾਹ ਦੇ ਰਸੂਲ ﷺ ਜਦੋਂ ਕਿਸੇ ਦੇ ਦਰਵਾਜ਼ੇ 'ਤੇ ਪਹੁੰਚਦੇ ਤਾਂ ਦਰਵਾਜ਼ੇ ਦੇ ਸਾਹਮਣੇ ਖੜ੍ਹੇ ਹੋਣ ਦੇ ਬਜਾਏ ਸੱਜੇ ਜਾਂ ਖੱਬੇ ਪਾਸੇ ਹਟ ਕੇ ਖੜ੍ਹੇ ਹੁੰਦੇ ਅਤੇ ਕਹਿੰਦੇ: 'ਅੱਸ-ਸਲਾਮੁ ਅਲੈਕੁਮ, ਅੱਸ-ਸਲਾਮੁ ਅਲੈਕੁਮ'।» ਅਬੁ-ਦਾਉਦ ਵਿੱਚ ਰਿਵਾਇਤ ਹੋਈ ਹੈ।
4. ਆਪਣੇ ਮਾਪਿਆਂ ਜਾਂ ਕਿਸੇ ਹੋਰ ਦੇ ਕਮਰੇ ਵਿੱਚ ਬਿਨਾ ਇਜਾਜ਼ਤ ਦੇ ਦਾਖਲ ਨਾ ਹੋਣਾ। ਖਾਸ ਤੌਰ 'ਤੇ ਫਜਰ ਤੋਂ ਪਹਿਲਾਂ, ਦੁਪਹਿਰ ਤੋਂ ਬਾਅਦ ਆਰਾਮ ਕਰਨ ਦੇ ਸਮੇਂ ਅਤੇ ਇਸ਼ਾ ਦੀ ਨਮਾਜ਼ ਤੋਂ ਬਾਅਦ।
ਕਿਉਂਕਿ ਅੱਲਾਹ ਤਆਲਾ ਦਾ ਫ਼ਰਮਾਨ ਹੈ:
ਹੇ ਈਮਾਨ ਵਾਲਿਓ! ਤੁਹਾਡੇ ਆਪਣੇ ਗ਼ੁਲਾਮ, ਗੋਲੀਆਂ ਅਤੇ ਉਹ ਵੀ ਜਿਹੜੇ ਅਜੇ ਬਾਲਿਗ਼ ਨਹੀਂ ਹੋਏ ਤਿੰਨ ਸਮਿਆਂ ਵਿੱਚ, ਫ਼ਜਰ ਦੀ ਨਮਾਜ਼ ਤੋਂ ਪਹਿਲਾਂ, ਦੁਪਹਿਰ ਵੇਲੇ ਜਦੋਂ ਕਿ ਤੁਸੀਂ ਕੱਪੜੇ ਲਾਹ ਕੇ ਰੱਖ ਦਿੰਦੇ ਹੋ ਅਤੇ ਇਸ਼ਾ ਦੀ ਨਮਾਜ਼ ਮਗਰੋਂ ਆਗਿਆ ਲੈ ਕੇ ਤੁਹਾਡੇ ਕੋਲ ਆਇਆ ਕਰਨ। ਇਹ ਤਿੰਨੋ ਸਮੇਂ ਤੁਹਾਡੇ ਲਈ ਪਰਦੇ ਦੇ ਸਮੇਂ ਹਨ। ਉਹਨਾਂ ਸਮਿਆਂ ਤੋਂ ਛੁੱਟ (ਜੇ ਆਉਣ) ਤਾਂ ਨਾ ਤੁਹਾਡੇ ਲਈ ਨਾ ਉਹਨਾਂ ਲਈ ਕੋਈ ਹਰਜ ਵਾਲੀ ਗੱਲ ਹੈ। ਤੁਸੀਂ ਸਾਰੇ ਆਪਸ ਵਿੱਚ ਇੱਕ ਦੂਜੇ ਕੋਲ ਘੜੀ-ਮੁੜੀ ਆਉਣ ਜਾਣ ਵਾਲੇ ਹੋ। ਇਸ ਤਰ੍ਹਾਂ ਅੱਲਾਹ ਤੁਹਾਡੇ ਲਈ ਆਪਣੇ ਆਦੇਸ਼ਾਂ ਨੂੰ ਸਪੱਸ਼ਟ ਕਰਦਾ ਹੈ। ਅੱਲਾਹ ਪੂਰਨ ਗਿਆਨ ਵਾਲਾ ਤੇ ਹਿਕਮਤਾਂ ਵਾਲਾ (ਯੁਕਤੀਮਾਨ) ਹੈ। (ਸੁਰਤ ਅਨ-ਨੂਰ: 58)
5. ਲੋਕਾਂ ਦੀਆਂ ਜਨਤਕ ਥਾਵਾਂ ਜਿਵੇਂ ਕਿ ਹਸਪਤਾਲ, ਬਜ਼ਾਰ ਆਦਿ ਵਿੱਚ ਬਿਨਾ ਇਜਾਜ਼ਤ ਦੇ ਦਾਖਲ ਹੋ ਸਕਦੇ ਹਾਂ।
ਅੱਲਾਹ ਤਆਲਾ ਦਾ ਫ਼ਰਮਾਨ ਹੈ:
"ਹਾਂ ਤੁਹਾਡੇ ਲਈ ਅਜਿਹੇ ਘਰਾਂ ਵਿੱਚ ਜਾਣ ਵਿੱਚ ਕੋਈ ਹਰਜ ਨਹੀਂ, ਜਿੱਥੇ ਕਿਸੇ ਦਾ ਨਿਵਾਸ ਸਥਾਨ ਨਾ ਹੋਵੇ (ਭਾਵ ਸਾਂਝੀ ਜਗਾ ਹੋਵੇ) ਜਾਂ ਜਿੱਥੇ ਤੁਹਾਡੇ ਲਾਭ ਦੀ ਕੋਈ ਚੀਜ਼ ਹੋਵੇ (ਜਿਵੇਂ ਹੋਟਲ, ਸਰਾਂ ਜਾਂ ਕਾਰੋਬਾਰੀ ਥਾਵਾਂ)। ਤੁਸੀਂ ਜੋ ਵੀ ਜ਼ਾਹਰ ਕਰਦੇ ਹੋ ਅਤੇ ਜੋ ਤੁਹਾਡੇ (ਦਿਲਾਂ ਵਿੱਚ) ਲੁਕਿਆ ਹੋਇਆ ਹੈ ਉਹ ਸਭ ਅੱਲਾਹ ਨੂੰ ਪਤਾ ਹੈ।" (ਸੂਰਤ ਅਨ-ਨੂਰ: 29)

ਉੱਤਰ- 1. ਜਾਨਵਰਾਂ ਨੂੰ ਖਾਣਾ ਖਿਲਾਉਣਾ ਅਤੇ ਪਾਣੀ ਪਿਲਾਉਣਾ।
ਹਦੀਸ ਵਿੱਚ ਆਉਂਦਾ ਹੈ:
ਲੋਕਾਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਕੀ ਸਾਨੂੰ ਜਾਨਵਰਾਂ ਨਾਲ ਚੰਗਾ ਸਲੂਕ ਕਰਨ ਦਾ ਵੀ ਸਵਾਬ (ਇਨਾਮ) ਮਿਲੇਗਾ? ਆਪ ﷺ ਨੇ ਫਰਮਾਇਆ: "ਹਰ ਗਿੱਲੇ ਜਿਗਰ ਵਾਲੇ (ਭਾਵ ਜੀਵਤ ਪ੍ਰਾਣੀ) ਨਾਲ ਚੰਗਾ ਸਲੂਕ ਕਰਨ ਦਾ ਸਵਾਬ ਮਿਲਦਾ ਹੈ।" ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਅੱਲਾਹ ਦੇ ਰਸੂਲ ﷺ ਇੱਕ ਵਾਰ ਇੱਕ ਊਠ ਕੋਲੋਂ ਲੰਘੇ ਜਿਸਦੀ ਪਿੱਠ ਉਸਦੇ ਪੇਟ ਨਾਲ ਜੁੜੀ ਹੋਈ ਸੀ। ਇਹ ਦੇਖ ਕੇ ਆਪ ﷺ ਨੇ ਫਰਮਾਇਆ: «ਇਨ੍ਹਾਂ ਜਾਨਵਰਾਂ ਦੇ ਮਾਮਲੇ ਵਿੱਚ ਅੱਲਾਹ ਤੋਂ ਡਰੋ।» ਅਬੁ-ਦਾਉਦ ਵਿੱਚ ਰਿਵਾਇਤ ਹੋਈ ਹੈ।
2. ਜਾਨਵਰਾਂ 'ਤੇ ਰਹਿਮ ਅਤੇ ਕਿਰਪਾ ਕੀਤੀ ਜਾਵੇ, ਅਤੇ ਉਨ੍ਹਾਂ 'ਤੇ ਉਨ੍ਹਾਂ ਦੀ ਸਮਰੱਥਾ ਤੋਂ ਵੱਧ ਬੋਝ ਨਾ ਲੱਦਿਆ ਜਾਵੇ।
-ਇੱਕ ਹਦੀਸ ਵਿੱਚ ਆਉਂਦਾ ਹੈ ਕਿ ਰਸੂਲ ﷺ ਨੇ ਫਰਮਾਇਆ: «ਇਸ ਊਠ ਦਾ ਮਾਲਕ ਕੌਣ ਹੈ? ਇਹ ਊਠ ਕਿਸ ਦਾ ਹੈ? ਇਹ ਸੁਣ ਕੇ ਇੱਕ ਅਨਸਾਰੀ ਨੌਜਵਾਨ ਆਇਆ ਅਤੇ ਬੋਲਿਆ: ਹੇ ਅੱਲਾਹ ਦੇ ਰਸੂਲ! ਇਹ ਮੇਰਾ ਹੈ। ਤਾਂ ਆਪ ﷺ ਨੇ ਕਿਹਾ: ਕੀ ਤੂੰ ਇਸ ਜਾਨਵਰ ਦੇ ਮਾਮਲੇ ਵਿੱਚ ਅੱਲਾਹ ਤੋਂ ਨਹੀਂ ਡਰਦਾ ਜਿਸਨੇ ਤੈਨੂੰ ਇਹ ਦਿੱਤਾ ਹੈ? ਇਸਨੇ ਮੇਰੇ ਕੋਲ ਸ਼ਿਕਾਇਤ ਕੀਤੀ ਹੈ ਕਿ ਤੂੰ ਇਸਨੂੰ ਭੁੱਖਾ ਰੱਖਦਾ ਹੈਂ ਅਤੇ ਇਸਨੂੰ ਥਕਾਉਂਦਾ ਹੈਂ।» ਇਹ ਹਦੀਸ ਅਬੁ-ਦਾਉਦ ਅਤੇ ਅਹਿਮਦ ਨੇ ਰਿਵਾਇਤ ਕੀਤੀ ਹੈ। ਇਸ ਹਦੀਸ ਵਿੱਚ ਆਏ ਸ਼ਬਦ "تتعبه" ਦਾ ਅਰਥ ਹੈ ਥਕਾ ਦੇਣਾ।
3. ਜਾਨਵਰ ਨੂੰ ਕਿਸੇ ਵੀ ਕਿਸਮ ਦੀ ਕੋਈ ਤਕਲੀਫ ਨਾ ਦੇਣਾ।
- ਜਾਬਿਰ (ਰ.) ਵੱਲੋਂ ਰਿਵਾਇਤ ਕੀਤੀ ਇੱਕ ਹਦੀਸ ਵਿੱਚ ਆਉਂਦਾ ਹੈ ਕਿ ਨਬੀ ﷺ ਦੇ ਨੇੜਿਓਂ ਇੱਕ ਗਧਾ ਲੰਘਿਆ ਜਿਸਦੇ ਚਿਹਰੇ 'ਤੇ ਨਿਸ਼ਾਨ ਲੱਗੇ ਹੋਏ ਸਨ, ਇਹ ਦੇਖ ਕੇ ਆਪ ﷺ ਨੇ ਫਰਮਾਇਆ: «ਕੀ ਤੁਹਾਨੂੰ ਇਹ ਸੂਚਨਾ ਨਹੀਂ ਮਿਲੀ ਕਿ ਮੈਂ ਜਾਨਵਰ ਦੇ ਚਿਹਰੇ 'ਤੇ ਨਿਸ਼ਾਨ ਬਣਾਉਣ ਵਾਲੇ ਜਾਂ ਉਸਦੇ ਚਿਹਰੇ 'ਤੇ ਮਾਰਨ ਵਾਲੇ 'ਤੇ ਲਾਹਨਤ ਕੀਤੀ ਹੈ?» ਇਸ ਤਰੀਕੇ ਨਾਲ ਆਪ ﷺ ਨੇ ਅਜਿਹਾ ਕਰਨ ਤੋਂ ਮਨਾਹ ਕਰ ਦਿੱਤਾ। ਇਸਨੂੰ ਮੁਸਲਿਮ ਅਤੇ ਅਬੁ-ਦਾਉਦ ਨੇ ਰਿਵਾਇਤ ਕੀਤਾ ਹੈ ਅਤੇ ਇਸਦੇ ਸ਼ਬਦ ਅਬੁ-ਦਾਉਦ ਵਾਲੇ ਹਨ।

ਉੱਤਰ- 1. ਇਸ ਨੀਅਤ ਨਾਲ ਕਸਰਤ ਕਰਨਾ ਜਾਂ ਖੇਡਾਂ ਖੇਡਣੀਆਂ ਕਿ ਅੱਲਾਹ ਦੀ ਆਗਿਆ ਦਾ ਪਾਲਣ ਕਰਨ ਵਾਲੇ ਅਤੇ ਉਸ ਨੂੰ ਖੁਸ਼ ਕਰਨ ਵਾਲੇ ਕੰਮ ਕਰਨ ਲਈ ਸ਼ਰੀਰ ਨੂੰ ਤਾਕਤਵਰ ਬਣਾਇਆ ਜਾਵੇ।
2. ਨਮਾਜ਼ ਦੇ ਸਮੇਂ ਨਾ ਖੇਡਣਾ।
ਅੱਲਾਹ ਤਆਲਾ ਫਰਮਾਉਂਦਾ ਹੈ:
"ਉਹਨਾਂ ਨਮਾਜ਼ੀਆਂ ਲਈ ਤਬਾਹੀ ਹੈ। ਜਿਹੜੇ ਆਪਣੀਆਂ ਨਮਾਜ਼ਾਂ ਪ੍ਰਤੀ ਅਣਗਹਿਲੀਆਂ ਵਰਤਦੇ ਹਨ।" (ਸੂਰਤ ਅਲ-ਮਾਊਨ: 4-5)
3. ਲੜਕੇ ਲੜਕੀਆਂ ਨਾਲ ਨਾ ਖੇਡਣ।
4. ਖੇਡਣ ਸਮੇਂ ਅਜਿਹੇ ਕਪੜੇ ਪਹਿਨਣਾ ਜੋ ਸਤਰ (ਸ਼ਰੀਰ ਦਾ ਉਹ ਹਿੱਸਾ ਜੋ ਹਰ ਵੇਲੇ ਢਕਿਆ ਹੋਣਾ ਚਾਹੀਦਾ ਹੈ) ਨੂੰ ਢਕਣ।
5. ਹਰਾਮ ਖੇਡ ਨਾ ਖੇਡਣਾ, ਜਿਵੇਂ ਕਿ ਅਜਿਹੇ ਖੇਡ ਜਿਨ੍ਹਾਂ ਵਿੱਚ ਮੂੰਹ 'ਤੇ ਮਾਰਿਆ ਜਾਂਦਾ ਹੈ ਜਾਂ ਜਿਨ੍ਹਾਂ ਵਿੱਚ ਸਤਰ ਢਕਣ ਦਾ ਧਿਆਨ ਨਹੀਂ ਰੱਖਿਆ ਜਾਂਦਾ।
ਹਦੀਸ ਵਿੱਚ ਆਉਂਦਾ ਹੈ:
"ਜੇਕਰ ਤੁਹਾਡੇ ਵਿੱਚੋਂ ਕਿਸੇ ਦੀ ਆਪਣੇ ਭਰਾ ਨਾਲ ਲੜਾਈ ਹੋ ਜਾਵੇ, ਤਾਂ ਉਸਨੂੰ ਉਸਦੇ ਮੂੰਹ 'ਤੇ ਨਹੀਂ ਮਾਰਨਾ ਚਾਹੀਦਾ।" ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।

1. ਹਾਸੇ-ਮਜ਼ਾਕ ਵਿੱਚ ਵੀ ਸੱਚ ਬੋਲਿਆ ਜਾਵੇ, ਝੂਠ ਨਹੀਂ।
ਹਦੀਸ ਵਿੱਚ ਆਉਂਦਾ ਹੈ:
"ਉਹ ਵਿਅਕਤੀ ਬਰਬਾਦ ਹੋਵੇ ਜੋ ਲੋਕਾਂ ਨੂੰ ਹਸਾਉਣ ਲਈ ਝੂਠ ਬੋਲਦਾ ਹੈ। ਉਹ ਬਰਬਾਦ ਹੋਵੇ, ਉਹ ਬਰਬਾਦ ਹੋਵੇ।" ਇਸਨੂੰ ਅਬੁ-ਦਾਉਦ, ਅਹਿਮਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
2. ਹਾਸੇ ਵਿੱਚ ਕਿਸੇ ਦਾ ਮਜ਼ਾਕ ਉਡਾਉਣਾ, ਨੁਕਸਾਨ ਪਹੁੰਚਾਉਣਾ, ਗਾਲਾਂ ਕੱਢਣਾ ਅਤੇ ਧਮਕੀ ਦੇਣਾ ਨਾ ਹੋਵੇ।
ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਕਿਸੇ ਮੁਸਲਮਾਨ ਲਈ ਇਹ ਜਾਇਜ਼ ਨਹੀਂ ਕਿ ਉਹ ਕਿਸੇ ਦੂਜੇ ਮੁਸਲਮਾਨ ਨੂੰ ਡਰਾਵੇ।" ਇਹ ਹਦੀਸ ਅਬੁ-ਦਾਉਦ ਅਤੇ ਅਹਿਮਦ ਨੇ ਰਿਵਾਇਤ ਕੀਤੀ ਹੈ।
3. ਜ਼ਿਆਦਾ ਮਜ਼ਾਕ ਨਾ ਕਰਨਾ।
ਅੱਲਾਹ ਦੇ ਰਸੂਲ ﷺ ਨੇ ਫਰਮਾਇਆ ਹੈ:
"ਜ਼ਿਆਦਾ ਨਾ ਹਸਿਆ ਕਰੋ; ਕਿਉਂਕਿ ਜ਼ਿਆਦਾ ਹੱਸਣ ਨਾਲ ਦਿਲ ਮੁਰਦਾ ਹੁੰਦਾ ਹੈ।" ਇਸਨੂੰ ਤਿਰਮਿਜ਼ੀ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।

ਉੱਤਰ- 1. ਛਿੱਕ ਆਉਣ 'ਤੇ ਹੱਥ, ਕੱਪੜਾ ਜਾਂ ਰੁਮਾਲ ਮੂੰਹ 'ਤੇ ਰੱਖਣਾ।
2. ਛਿੱਕਣ ਤੋਂ ਬਾਅਦ 'ਅਲਹਮਦੁ ਲਿੱਲਾਹ' (ਅੱਲਾਹ ਤੇਰਾ ਸ਼ੁਕਰ ਹੈ) ਕਹਿਣਾ।
3. ਉਸਦੇ ਨਾਲ ਦਾ ਵਿਅਕਤੀ 'ਯਰਹਮੁਕੱਲਾਹ' ('ਅਲਾਹ ਤੁਹਾਡੇ 'ਤੇ ਰਹਿਮ ਕਰੇ) ਕਹੇ।
ਫੇਰ ਇਸਦੇ ਜਵਾਬ ਵਿੱਚ ਛਿੱਕਣ ਵਾਲਾ ਕਹੇਗਾ 'ਯਾਹਦਿਕੁਮੁੱਲਾਹੁ ਵਾ ਯੁਸਲਿਹ ਬਾਲਾਕੁਮ' (ਅੱਲਾਹ ਤੁਹਾਨੂੰ ਹਿਦਾਇਤ ਦੇਵੇ ਅਤੇ ਤੁਹਾਡੀ ਹਾਲਤ ਸੁਧਾਰੇ)

ਉੱਤਰ- 1. ਉਬਾਸੀ ਨੂੰ ਰੋਕਣ ਦੀ ਕੋਸ਼ਿਸ਼ ਕਰਨਾ।
ਹਦੀਸ ਵਿੱਚ ਆਉਂਦਾ ਹੈ:
"ਉਬਾਸੀ ਸ਼ੈਤਾਨ ਵੱਲੋਂ ਹੁੰਦੀ ਹੈ। ਇਸ ਲਈ ਜਦੋਂ ਤੁਹਾਡੇ ਵਿੱਚੋਂ ਕਿਸੇ ਨੂੰ ਉਬਾਸੀ ਆਵੇ, ਤਾਂ ਜਿੰਨਾ ਹੋ ਸਕੇ, ਉਸਨੂੰ ਰੋਕੋ।" ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
2. ਜ਼ੋਰ ਨਾਲ ‘ਆਹ-ਆਹ’ ਦੀ ਆਵਾਜ਼ ਨਾ ਕੱਢਣਾ।
ਹਦੀਸ ਵਿੱਚ ਆਉਂਦਾ ਹੈ:
"ਅਤੇ ਆਹ-ਆਹ ਨਾ ਕਹੇ। ਕਿਉਂਕਿ ਜਦੋਂ ਤੁਹਾਡੇ ਵਿੱਚੋਂ ਕੋਈ ਆਪਣਾ ਮੂੰਹ ਖੋਲ੍ਹਦਾ ਹੈ, ਤਾਂ ਸ਼ੈਤਾਨ ਉਸ ਉੱਤੇ ਹੱਸਦਾ ਹੈ।" ਇਸਨੂੰ ਅਹਿਮਦ ਨੇ ਰਿਵਾਇਤ ਕੀਤਾ ਹੈ।
3. ਆਪਣੇ ਮੂੰਹ 'ਤੇ ਹੱਥ ਰੱਖਣਾ।
ਹਦੀਸ ਵਿੱਚ ਆਉਂਦਾ ਹੈ :
"ਜਦੋਂ ਤੁਸੀਂ ਉਬਾਸੀ ਲਓ, ਤਾਂ ਆਪਣਾ ਹੱਥ ਮੂੰਹ 'ਤੇ ਰੱਖ ਕੇ ਉਸਨੂੰ ਰੋਕੋ। ਕਿਉਂਕਿ ਸ਼ੈਤਾਨ ਉਸ ਵਿੱਚ ਦਾਖਲ ਹੁੰਦਾ ਹੈ।" ਮੁਸਲਿਮ ਵਿੱਚ ਰਿਵਾਇਤ ਹੋਈ ਹੈ।

ਉੱਤਰ- 1. ਵੁਜ਼ੂ ਕਰ ਕੇ ਪਾਕੀ ਦੀ ਹਾਲਤ ਵਿੱਚ ਤਿਲਾਵਤ ਕਰਨਾ।
2. ਸਤਿਕਾਰ ਨਾਲ ਸਕੂਨ ਨਾਲ ਬੈਠ ਕੇ ਤਿਲਾਵਤ ਕਰਨਾ।
3. ਤਿਲਾਵਤ ਦੀ ਸ਼ੁਰੂਆਤ ਵਿੱਚ ਅੱਲਾਹ ਤੋਂ ਸ਼ੈਤਾਨ ਦੀ ਪਨਾਹ ਮੰਗਣਾ।
ਅੱਲਾਹ ਤਆਲਾ ਫਰਮਾਉਂਦਾ ਹੈ:
"(ਹੇ ਮੁਸਲਮਾਨੋ!) ਜਦੋਂ ਤੁਸੀਂ ਕੁਰਆਨ ਪੜ੍ਹਣ ਲੱਗੋ ਤਾਂ ਫਿਟਕਾਰੇ ਹੋਏ ਸ਼ੈਤਾਨ ਤੋਂ ਬਚਣ ਲਈ ਅੱਲਾਹ ਦੀ ਸ਼ਰਨ ਮੰਗ ਲਿਆ ਕਰੋ।" (ਸੂਰਤ ਅਨ-ਨਹਲ: 98)
4. ਧਿਆਨ ਲਗਾ ਕੇ ਅਤੇ ਸੋਚ-ਵਿਚਾਰ ਕਰ ਕੇ ਕੁਰਆਨ ਕਰਨਾ।
ਅੱਲਾਹ ਤਆਲਾ ਫਰਮਾਉਂਦਾ ਹੈ:
"ਕੀ ਉਹ ਲੋਕ ਕੁਰਆਨ ਉੱਤੇ ਵਿਚਾਰ ਨਹੀਂ ਕਰਦੇ ਜਾਂ ਉਹਨਾਂ ਦੇ ਦਿਲਾਂ ਉੱਤੇ ਜੰਦਰੇ ਲੱਗੇ ਹੋਏ ਹਨ?" (ਸੂਰਤ ਮੁਹੰਮਦ: 24)
*******

ਉੱਤਰ- ਸਭ ਤੋਂ ਪਹਿਲਾਂ ਅੱਲਾਹ ਦੀ ਤਾਰੀਫ ਅਤੇ ਪ੍ਰਸ਼ੰਸਾ ਕਰਨਾ।
2. ਨਬੀ ﷺ 'ਤੇ ਦਰੂਦ ਭੇਜਣਾ।
- ਇੱਕ ਹਦੀਸ ਵਿੱਚ ਹੈ ਕਿ ਨਬੀ ﷺ ਫਰਮਾਉਂਦੇ ਹਨ: "ਜਦੋਂ ਨਮਾਜ਼ ਪੜ੍ਹੋ ਅਤੇ ਬੈਠੋ , ਤਾਂ ਅੱਲਾਹ ਦੀ ਉਹ ਪ੍ਰਸ਼ੰਸਾ (ਤਾਰੀਫ) ਕਰੋ ਜਿਸਦਾ ਉਹ ਹੱਕਦਾਰ ਹੈ ਅਤੇ ਮੇਰੇ ਉੱਤੇ ਦਰੂਦ ਭੇਜੋ ਅਤੇ ਫੇਰ ਦੁਆ ਕਰੋ।" ਇਸਨੂੰ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
3. ਦੁਆ ਕਰਦੇ ਸਮੇਂ ਦੋਵੇਂ ਹੱਥ ਚੁੱਕਣਾ।
ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਤੁਹਾਡਾ ਸਰਬਸ਼ਕਤੀਮਾਨ ਰੱਬ ਬਹੁਤ ਗੈਰਤ (ਸ਼ਰਮ) ਵਾਲਾ ਹੈ ਅਤੇ ਦਇਆਵਾਨ ਹੈ। ਜਦੋਂ ਕੋਈ ਬੰਦਾ ਉਸ ਅੱਗੇ ਹੱਥ ਅੱਡਦਾ ਹੈ, ਤਾਂ ਉਸਨੂੰ ਉਨ੍ਹਾਂ ਨੂੰ ਖਾਲੀ ਹੱਥ ਭੇਜਣ ਵਿੱਚ ਸ਼ਰਮ ਆਉਂਦੀ ਹੈ।" ਇਸਨੂੰ ਤਿਰਮਿਜ਼ੀ ਅਤੇ ਅਬੁ-ਦਾਉਦ ਨੇ ਰਿਵਾਇਤ ਕੀਤਾ ਹੈ।
4. ਤੌਬਾ ਕਰਨਾ ਅਤੇ ਆਪਣੇ ਪਾਪਾਂ ਨੂੰ ਕਬੂਲ ਕਰਨਾ।"
- ਹਜ਼ਰਤ ਮੂਸਾ (ਅਲੈਹਿ ਸਲਾਮ) ਦੀ ਦੁਆ ਵਿੱਚ ਆਉਂਦਾ ਹੈ: (ਮੂਸਾ ਨੇ ਮੁਆਫ਼ੀ ਮੰਗਦੇ ਹੋਏ) ਕਿਹਾ ਕਿ ਹੇ ਮੇਰੇ ਮਾਲਿਕ! ਮੈਂ ਆਪਣੇ ਆਪ ਨਾਲ ਜ਼ੁਲਮ ਕੀਤਾ ਹੈ, ਸੋ ਤੂੰ ਮੈਨੂੰ ਖਿਮਾ ਕਰ ਦੇ। ਅੱਲਾਹ ਨੇ ਉਸ ਨੂੰ ਮੁਆਫ਼ ਕਰ ਦਿੱਤਾ। ਉਹ ਆਪਣੀਆਂ ਮਿਹਰਾਂ ਸਦਕੇ ਬਖ਼ਸ਼ਣਹਾਰ ਹੈ। (ਸੂਰਤ ਅਲ-ਕਸਸ: 16)
5. ਬਹੁਤ ਜ਼ਿਆਦਾ ਭਾਵ ਬਾਰ-ਬਾਰ ਦੁਆ ਕਰਨਾ।
6. ਦੁਆ ਦੇ ਕਬੂਲ ਹੋਣ ਵਿੱਚ ਜਲਦੀ ਨਾ ਕਰਨਾ।
7. ਗੁਨਾਹ ਵਾਲੇ ਕੰਮ ਜਾਂ ਰਿਸ਼ਤੇ-ਨਾਤੇ ਤੋੜਨ ਦੀ ਦੁਆ ਨਾ ਕਰਨਾ।
- ਹਦੀਸ ਵਿੱਚ ਆਉਂਦਾ ਹੈ: "ਬੰਦੇ ਦੀ ਦੁਆ ਉਸ ਸਮੇਂ ਤੱਕ ਕਬੂਲ ਹੁੰਦੀ ਰਹਿੰਦੀ ਹੈ ਜਦੋਂ ਤੱਕ ਕਿ ਉਹ ਗੁਨਾਹ ਜਾਂ ਰਿਸ਼ਤੇ-ਨਾਤੇ ਤੋੜਨ ਦੀ ਦੁਆ ਨਾ ਕਰੇ ਅਤੇ ਜਦੋਂ ਤੱਕ ਜਲਦਬਾਜ਼ੀ (ਕਾਹਲੀ) ਨਾ ਕਰੇ।" ਕਿਸੇ ਨੇ ਸਵਾਲ ਕੀਤਾ ਕਿ: ਹੇ ਅੱਲਾਹ ਦੇ ਰਸੂਲ! ਜਲਦਬਾਜ਼ੀ ਕਰਨ ਦਾ ਕੀ ਮਤਲਬ ਹੈ? ਆਪ ﷺ ਨੇ ਫਰਮਾਇਆ: "ਉਹ ਕਹੇ ਕਿ ਮੈਂ ਬਾਰ-ਬਾਰ ਦੁਆ ਕੀਤੀ, ਪਰ ਮੇਰੀ ਦੁਆ ਕਬੂਲ ਨਹੀਂ ਹੋਈ ਅਤੇ ਉਸਤੋਂ ਬਾਅਦ ਉਹ ਥੱਕ-ਹਾਰ ਕੇ ਬੈਠ ਜਾਵੇ ਤੇ ਦੁਆ ਕਰਨੀ ਛੱਡ ਦੇਵੇ।" ਬੁਖਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।
8. ਹੌਲੀ/ਧੀਮੀ ਆਵਾਜ਼ ਵਿੱਚ ਦੁਆ ਕਰਨਾ।
ਅੱਲਾਹ ਤਆਲਾ ਫਰਮਾਉਂਦਾ ਹੈ:
"ਤੁਸੀਂ ਆਪਣੇ ਪਾਲਣਹਾਰ ਤੋਂ ਗਿੜਗਿੜਾਉਂਦੇ ਹੋਏ ਅਤੇ ਹੌਲੀ-ਹੌਲੀ ਦੁਆਵਾਂ ਕਰਿਆ ਕਰੋ। ਬੇਸ਼ੱਕ ਉਹ (ਅੱਲਾਹ) ਹੱਦੋਂ ਟੱਪਣ ਵਾਲਿਆਂ ਨੂੰ ਪਸੰਦ ਨਹੀਂ ਕਰਦਾ।" (ਸੂਰਤ ਅਲ-ਆਰਾਫ਼: 55)
9. ਪੂਰੇ ਮਨ ਨਾਲ ਦੁਆ ਕਰਨਾ।
- ਹਦੀਸ ਵਿੱਚ ਆਉਂਦਾ ਹੈ: «ਤੁਸੀਂ ਅੱਲਾਹ ਤੋਂ ਇਸ ਤਰ੍ਹਾਂ ਦੁਆ ਮੰਗੋ ਕਿ ਤੁਹਾਨੂੰ ਉਸ ਦੇ ਕਬੂਲ ਹੋਣ ਦਾ ਯਕੀਨ ਹੋਵੇ। ਜਾਣ ਲਵੋ ਕਿ ਅੱਲਾਹ ਲਾਪਰਵਾਹ ਅਤੇ ਬੇਗਾਨੇ ਦਿਲ ਦੀ ਦੁਆ ਨਹੀਂ ਸੁਣਦਾ।» ਇਸਨੂੰ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
10. ਅੱਲਾਹ ਤਆਲਾ ਨਾਲ ਸੱਚੀ ਨਿਸ਼ਠਾ ਰੱਖਣਾ ਅਤੇ ਦੁੱਖ-ਸੁਖ ਵੇਲੇ ਕੇਵਲ ਉਸੇ ਨੂੰ ਪੁਕਾਰਨਾ।
ਅੱਲਾਹ ਤਆਲਾ ਫਰਮਾਉਂਦਾ ਹੈ:
"ਅਤੇ ਇਹ ਵੀ ਕਿ ਮਸੀਤਾਂ ਕੇਵਲ ਅੱਲਾਹ ਲਈ ਹਨ ਸੋ ਤੁਸੀਂ ਉਹਨਾਂ ਵਿੱਚ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਨਾ ਪੁਕਾਰੋ।" (ਸੂਰਤ ਅਲ-ਜਿੰਨ: 18)
11. ਅੱਲਾਹ ਦੇ ਸੋਹਣੇ-ਸੋਹਣੇ ਨਾਵਾਂ ਅਤੇ ਉਸਦੇ ਉੱਚਤਮ ਗੁਣਾਂ (ਸਿਫਤਾਂ) ਦਾ ਵਾਸਤਾ ਦੇ ਕੇ ਉਸਤੋਂ ਦੁਆ ਕਰਨਾ।
ਅੱਲਾਹ ਤਆਲਾ ਫਰਮਾਉਂਦਾ ਹੈ: "ਸਾਰੇ ਹੀ ਸੋਹਣੇ ਨਾਂ ਅੱਲਾਹ ਦੇ ਲਈ ਹਨ ਸੋ ਤੁਸੀਂ ਉਸ ਨੂੰ ਇਹਨਾਂ ਨਾਵਾਂ ਨਾਲ ਹੀ ਪੁਕਾਰੋ।" (ਸੂਰਤ ਅਲ-ਆਰਾਫ਼: 180)
12 ਕਿਬਲਾ ਵੱਲ ਰੁਖ ਕਰ ਕੇ ਦੁਆ ਕਰਨਾ। ਹਦੀਸ ਵਿੱਚ ਆਉਂਦਾ ਹੈ: «ਆਪ ﷺ ਕਿਬਲਾ ਵੱਲ ਰੁਖ ਕਰ ਕੇ ਆਪਣੇ ਹੱਥਾਂ ਨੂੰ ਚੁੱਕ ਕੇ ਆਪਣੇ ਰੱਬ ਨੂੰ ਪੁਕਾਰਦੇ ਰਹੇ, ਇਥੋਂ ਤੱਕ ਕਿ ਆਪ ਦੇ ਮੋਢਿਆਂ ਤੋਂ ਆਪ ਦੀ ਚਾਦਰ ਡਿੱਗ ਗਈ।» ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
13. ਪਾਕ (ਸ਼ੁੱਧ) ਸਾਧਨ ਤੋਂ ਖਾਣਾ-ਪੀਣਾ ਅਤੇ ਪਾਕ ਸਾਧਨ ਤੋਂ ਕਪੜੇ ਪਹਿਨਣਾ। ਹਦੀਸ ਵਿੱਚ ਆਉਂਦਾ ਹੈ: «ਫੇਰ ਆਪ ﷺ ਨੇ ਇੱਕ ਵਿਅਕਤੀ ਬਾਰੇ ਦੱਸਿਆ ਜੋ ਲੰਮਾ ਸਫਰ (ਯਾਤਰਾ) ਕਰਦਾ ਹੈ, ਜਿਸਦੇ ਵਾਲ ਖਿੱਲਰੇ ਹੋਏ ਅਤੇ ਸ਼ਰੀਰ 'ਤੇ ਧੂੜ ਲੱਗੀ ਹੁੰਦੀ ਹੈ। ਉਹ ਆਪਣੇ ਹੱਥ ਆਸਮਾਨ ਵੱਲ ਚੁੱਕਦਾ ਹੈ ਅਤੇ ਕਹਿੰਦਾ ਹੈ: 'ਹੇ ਮੇਰੇ ਰੱਬ, ਹੇ ਮੇਰੇ ਰੱਬ!' ਜਦੋਂ ਕਿ ਉਸਦਾ ਖਾਣਾ ਵੀ ਹਰਾਮ ਹੈ, ਉਸਦਾ ਪੀਣਾ ਵੀ ਹਰਾਮ ਹੈ, ਉਸਦਾ ਲਿਬਾਸ (ਕਪੜਾ) ਵੀ ਹਰਾਮ ਹੈ ਅਤੇ ਉਹ ਹਰਾਮ ਚੀਜ਼ਾਂ ਖਾ ਕੇ ਵੱਡਾ ਹੋਇਆ, ਤਾਂ ਉਸਦੀ ਦੁਆ ਕਿਵੇਂ ਕਬੂਲ ਹੋ ਸਕਦੀ ਹੈ?» ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।