ਦੁਆਵਾਂ ਅਤੇ ਜ਼ਿਕਰ (ਸਿਮਰਨ) ਦਾ ਭਾਗ

ਉੱਤਰ- ਅੱਲਾਹ ਦੇ ਨਬੀ ﷺ ਨੇ ਫਰਮਾਇਆ ਹੈ: "ਉਸ ਵਿਅਕਤੀ ਦੀ ਉਦਾਹਰਣ ਜੋ ਆਪਣੇ ਰੱਬ ਦਾ ਜ਼ਿਕਰ ਕਰਦਾ ਹੈ ਅਤੇ ਜੋ ਨਹੀਂ ਕਰਦਾ, ਇੰਜ ਹੈ ਜਿਵੇਂ ਜਿਉਂਦੇ ਅਤੇ ਮੁਰਦੇ ਦੀ ਉਦਾਹਰਣ ਹੈ।" ਇਸਨੂੰ ਬੁਖਾਰੀ ਨੇ ਰਿਵਾਇਤ ਕੀਤਾ ਹੈ।
ਇਹ ਇਸ ਲਈ ਹੈ ਕਿਉਂਕਿ ਮਨੁੱਖ ਦੇ ਜੀਵਨ ਦੀ ਕੀਮਤ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਉਹ ਅੱਲਾਹ ਤਆਲਾ ਦਾ ਕਿੰਨੀ ਵਾਰ ਜ਼ਿਕਰ ਕਰਦਾ ਹੈ।

ਉੱਤਰ- 1. ਇਸ ਰਾਹੀਂ ਰਹਿਮਾਨ (ਅੱਲਾਹ) ਖੁਸ਼ ਹੁੰਦਾ ਹੈ।
2. ਇਹ ਸ਼ੈਤਾਨ ਨੂੰ ਦੂਰ ਭਜਾਉਂਦਾ ਹੈ।
3. ਇਹ ਮੁਸਲਮਾਨ ਨੂੰ ਬੁਰਾਈਆਂ ਤੋਂ ਸੁਰੱਖਿਅਤ ਰੱਖਦਾ ਹੈ।
4. ਇਸ ਨਾਲ ਸਵਾਬ ਅਤੇ ਇਨਾਮ ਪ੍ਰਾਪਤ ਹੁੰਦਾ ਹੈ।

ਉੱਤਰ- ਸਭ ਤੋਂ ਵਧੀਆ ਜ਼ਿਕਰ «ਲਾ ਇਲਾਹਾ ਇੱਲੱਲਾਹ» (ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਹੈ) ਕਹਿਣਾ ਹੈ। ਇਸਨੂੰ ਤਿਰਮਿਜ਼ੀ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।

ਉੱਤਰ- «ਅਲਹਮਦੁ ਲਿੱਲਾਹਿੱਲ-ਲਜ਼ੀ ਆਹਯਾਨਾ ਬਾਅਦਾ ਮਾ ਆਮਾਤਨਾ ਵਾ ਇਲੈਹਿੱਨ-ਨੁਸ਼ੂਰ।» (ਸਾਰੀਆਂ ਤਾਰੀਫ਼ਾਂ ਉਸ ਅੱਲਾਹ ਲਈ ਹਨ, ਜਿਸ ਨੇ ਸਾਨੂੰ ਮਾਰਨ ਤੋਂ ਬਾਅਦ ਜੀਵਨ ਦਿੱਤਾ, ਅਤੇ ਉਸੇ ਵੱਲ ਹੀ ਅਸੀਂ ਮੁੜ ਕੇ ਜਾਣਾ ਹੈ।) ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।

ਉੱਤਰ «ਅਲਹਮਦੁ ਲਿੱਲਾਹਿੱਲ-ਲਜ਼ੀ ਕਸਾਨੀ ਹਾਜ਼ੱਸ-ਸੌਬਾ ਵਾ ਰਜ਼ਕਨਿਹੀ ਮਿਨ ਗੈਰੀ ਹੌਲਿੱਮ-ਮਿੱਨੀ ਵਲਾ ਕੁੱਵਾਹ।» (ਸਾਰੀਆਂ ਤਾਰੀਫਾਂ ਉਸ ਅੱਲਾਹ ਲਈ ਹਨ, ਜਿਸ ਨੇ ਮੈਨੂੰ ਇਹ ਕੱਪੜਾ ਪਹਿਨਾਇਆ ਅਤੇ ਮੈਨੂੰ ਇਹ ਬਿਨਾ ਕਿਸੇ ਤਾਕਤ ਅਤੇ ਸਮਰੱਥਾ ਦੇ ਬਖਸ਼ਿਆ।) ਅਬੁ-ਦਾਉਦ, ਤਿਰਮਿਜ਼ੀ ਆਦਿ ਨੇ ਰਿਵਾਇਤ ਕੀਤੀ ਹੈ।

ਉੱਤਰ- «ਬਿਸਮਿੱਲਾਹ।» ਇਸਨੂੰ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।

ਉੱਤਰ- «ਅੱਲਾਹੁੱਮਾ ਲਕਲ-ਹਮਦੁ ਅਨਤਾ ਕਸੌਤਨੀਹ, ਅਸਅਲੁਕਾ ਖ਼ੈਰਾਹੁ ਵਾ ਖ਼ੈਰਾ ਮਾ ਸੁਨਿਆ ਲਹੁ, ਵਾ ਆਉਜ਼ੁ ਬਿਕਾ ਮਿਨ ਸ਼ੱਰੀਹੀ ਵਾ ਸ਼ੱਰੀ ਮਾ ਸੁਨਿਆ ਲਹੁ।» (ਹੇ ਅੱਲਾਹ! ਤੇਰੇ ਹੀ ਲਈ ਹਰ ਤਾਰੀਫ ਹੈ ਕਿ ਤੂੰ ਮੈਨੂੰ ਇਹ ਕੱਪੜਾ ਪਹਿਨਾਇਆ। ਮੈਂ ਤੈਥੋਂ ਇਸ ਕੱਪੜੇ ਦੀ ਭਲਾਈ ਅਤੇ ਜਿਸ ਕੰਮ ਲਈ ਇਹ ਬਣਾਇਆ ਗਿਆ ਹੈ ਉਸਦੀ ਭਲਾਈ ਦੀ ਦੁਆ ਕਰਦਾ ਹਾਂ। ਇਸੇ ਪ੍ਰਕਾਰ ਮੈਂ ਤੈਥੋਂ ਇਸਦੀ ਬੁਰਾਈ ਅਤੇ ਜਿਸ ਕੰਮ ਲਈ ਇਹ ਬਣਾਇਆ ਗਿਆ ਹੈ ਉਸਦੀ ਬੁਰਾਈ ਦੀ ਪਨਾਹ (ਸ਼ਰਨ) ਮੰਗਦਾ ਹਾਂ।) ਇਸਨੂੰ ਅਬੁ-ਦਾਉਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।

ਉੱਤਰ- ਜਦੋਂ ਤੁਸੀਂ ਕਿਸੇ ਹੋਰ ਨੂੰ ਨਵਾਂ ਕੱਪੜਾ ਪਹਿਨਿਆ ਵੇਖੋਂ, ਤਾਂ ਇਹ ਦੁਆ ਕਰੋ: "ਤੁਬਲੀ ਵਾ ਯੁਖਲਿਫੁੱਲਾਹੁ ਤਆਲਾ" (ਤੁਸੀਂ ਇਸਨੂੰ ਪਹਿਨ ਕੇ ਪੁਰਾਣਾ ਕਰੋ, ਅਤੇ ਅੱਲਾਹ ਤਆਲਾ ਤੁਹਾਨੂੰ ਇਸਦੇ ਬਦਲੇ ਵਿੱਚ ਨਵਾਂ ਕੱਪੜਾ ਦੇਵੇ।" ਅਬੁ-ਦਾਉਦ ਵਿੱਚ ਰਿਵਾਇਤ ਹੋਈ ਹੈ।

ਉੱਤਰ- (ਅੱਲਾਹੁੱਮਾ ਇੱਨੀ ਆਉਜ਼ੁ ਬਿਕਾ ਮਿਨਲ ਖੁਬਸੀ ਵਲ ਖਬਾਇਸ।" (ਹੇ ਅੱਲਾਹ! ਮੈਂ ਨਾਪਾਕ (ਗੰਦੇ) ਜਿੰਨਾਂ ਅਤੇ ਜਿੰਨਣੀਆਂ ਤੋਂ ਤੇਰੀ ਪਨਾਹ ਮੰਗਦਾ ਹਾਂ।) ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।

ਉੱਤਰ- "ਗੁਫ਼ਰਾਨਾਕਾ।" (ਹੇ ਅੱਲਾਹ! ਮੈਂ ਤੈਂਥੋਂ ਮਾਫੀ ਮੰਗਦਾ ਹਾਂ।) ਇਸਨੂੰ ਅਬੁ-ਦਾਉਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।

ਉੱਤਰ- "ਬਿਸਮਿੱਲਾਹ" (ਸ਼ੁਰੂ ਅੱਲਾਹ ਦੇ ਨਾਂ ਨਾਲ।) ਇਸਨੂੰ ਅਬੁ-ਦਾਉਦ ਆਦਿ ਨੇ ਰਿਵਾਇਤ ਕੀਤਾ ਹੈ।

ਉੱਤਰ- "ਅਸ਼ਹਦੁ ਅੱਲਾ ਇਲਾਹਾ ਇੱਲੱਲਾਹੁ ਵਾਹਦਾਹੁ ਲਾ ਸ਼ਰੀਕਾ ਲਹੁ, ਵਾ ਅਸ਼ਹਦੁ ਅੱਨਾ ਮੁਹੰਮਦਨ ਅਬਦੁਹੁ ਵਾ ਰਸੂਲੁਹ।" (ਮੈਂ ਗਵਾਹੀ ਦਿੰਦਾ ਹਾਂ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ ਨਹੀਂ, ਉਹ ਇਕੱਲਾ ਹੈ, ਉਸ ਦਾ ਕੋਈ ਸ਼ਰੀਕ (ਸਾਂਝੀ) ਨਹੀਂ। ਅਤੇ ਮੈਂ ਗਵਾਹੀ ਦਿੰਦਾ ਹਾਂ ਕਿ ਮੁਹੰਮਦ ﷺ ਉਸ ਦੇ ਬੰਦੇ ਅਤੇ ਰਸੂਲ ਹਨ।) ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।

ਉੱਤਰ- "ਬਿਸਮਿੱਲਾਹੀ ਤਵੱਕਲਤੁ ਅਲੱਲਾਹ ਵਲਾ ਹੌਲਾ ਵਲਾ ਕੁੱਵਤਾ ਇੱਲਾ ਬਿੱਲਾਹ" (ਮੈਂ ਅੱਲਾਹ ਦਾ ਨਾਂ ਲੈ ਕੇ ਘਰ ਤੋਂ ਨਿੱਕਲਦਾ ਹਾਂ। ਮੈਂ ਅੱਲਾਹ 'ਤੇ ਭਰੋਸਾ ਕੀਤਾ ਹੈ ਅਤੇ ਅੱਲਾਹ ਤੋਂ ਸਿਵਾ ਨਾ ਕੋਈ ਤਾਕਤ ਚੰਗੇ ਕੰਮ ਕਰਨ ਦੀ ਸਮਰੱਥਾ ਪ੍ਰਦਾਨ ਕਰ ਸਕਦੀ ਹੈ ਤੇ ਨਾ ਕੋਈ ਸ਼ਕਤੀ ਬੁਰਾਈ ਤੋਂ ਬਚਾ ਸਕਦੀ ਹੈ।) ਇਸਨੂੰ ਅਬੁ-ਦਾਊਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।

ਉੱਤਰ- «ਬਿਸਮਿੱਲਾਹੀ ਵਲਜਨਾ, ਵਾ ਬਿਸਮਿੱਲਾਹੀ ਖਰਜਨਾ, ਵਾ ਅਲਾ ਰੱਬਾਨਾ ਵਾ ਤਵੱਕਲਨਾ।» (ਅੱਲਾਹ ਦੇ ਨਾਂ ਨਾਲ ਦਾਖਲ ਹੋਏ ਅਤੇ ਅੱਲਾਹ ਦੇ ਨਾਂ ਨਾਲ ਨਿੱਕਲੇ ਅਤੇ ਅਸੀਂ ਆਪਣੇ ਰੱਬ 'ਤੇ ਪੂਰਾ ਭਰੋਸਾ ਕੀਤਾ।) ਫੇਰ ਆਪਣੇ ਘਰ ਵਾਲਿਆਂ ਨੂੰ ਸਲਾਮ ਕਰੋ। ਇਸਨੂੰ ਅਬੁ-ਦਾਉਦ ਨੇ ਰਿਵਾਇਤ ਕੀਤਾ ਹੈ।

ਉੱਤਰ- "ਅੱਲਾਹੁੱਮਫੱਤਾਹ ਲੀ ਅਬਵਾਬਾ ਰਾਹਮਾਤਿਕ (ਹੇ ਅੱਲਾਹ! ਮੇਰੇ ਲਈ ਤੂੰ ਆਪਣੀ ਰਹਿਮਤ ਦੇ ਦਰਵਾਜ਼ੇ ਖੋਲ੍ਹ ਦੇ)। ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।

ਉੱਤਰ- "ਅੱਲਾਹੁੱਮਾ ਇੱਨੀ ਅਸ-ਅਲੁਕਾ ਮਿਨ ਫਜ਼ਲਿਕ।" (ਹੇ ਅੱਲਾਹ! ਮੈਂ ਤੈਥੋਂ ਤੇਰੀ ਕਿਰਪਾ ਤੇ ਮਿਹਰ ਦੀ ਮੰਗ ਕਰਦਾ ਹਾਂ)। ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।

ਉੱਤਰ- ਉਹੀ ਸ਼ਬਦ ਦੁਹਰਾਏ ਜਾਂਦੇ ਹਨ ਜੋ ਮੁਅੱਜ਼ਿਨ (ਅਜ਼ਾਨ ਪੜ੍ਹਨ ਵਾਲਾ) ਕਹਿੰਦਾ ਹੈ; ਲੇਕਿਨ «ਹੱਯਾ ਅਲਸ-ਸਲਾਹ» ਅਤੇ «ਹੱਯਾ ਅਲਲ-ਫਲਾਹ» ਕਹਿਣ 'ਤੇ ਇਹ ਪੜ੍ਹਿਆ ਜਾਂਦਾ ਹੈ: "ਲਾ ਹੌਲਾ ਵਲਾ ਕੁੱਵਤਾ ਇੱਲਾ ਬਿੱਲਾਹ।" ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।

ਉੱਤਰ- " ਅੱਲਾਹ ਦੇ ਨਬੀ ﷺ 'ਤੇ ਦਰੂਦ ਭੇਜੋ।" ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਅਤੇ ਕਹੋ:
"ਅੱਲਾਹੁੱਮਾ ਰੱਬਾ ਹਾਜ਼ਿਹਿੱਦ-ਦਾਅਵਤਿੱਤ-ਤਾਮਾ, ਵੱਸ-ਸਲਾਤੀ ਕਾਇਮਾਹ ਆਤੀ ਮੁਹੰਮਦਨ ਵਸੀਲਾਤਾ ਵਲ ਫਜ਼ੀਲਾਤਾ, ਵਬਅਸਹੁ ਮਕਾਮੱਮ-ਮਾਹਮੂਦੱਲਜ਼ੀ ਵਾ ਅੱਤਾਹ" (ਹੇ ਅੱਲਾਹ, ਇਸ ਸੰਪੂਰਨ ਅਜ਼ਾਨ ਅਤੇ ਖੜੀ ਹੋਣ ਵਾਲੀ ਨਮਾਜ਼ ਦੇ ਰੱਬ, ਮੁਹੰਮਦ ﷺ ਨੂੰ ਵਸੀਲ਼ਾ (ਜੰਨਤ ਦਾ ਸਭ ਤੋਂ ਉੱਚਾ ਸਥਾਨ) ਅਤੇ ਵਿਸ਼ੇਸ਼ਤਾ ਬਖਸ਼, ਅਤੇ ਉਨ੍ਹਾਂ ਨੂੰ ਉਹ ਵੱਡਾ ਤੇ ਖਾਸ ਦਰਜਾ ਬਖਸ਼, ਜਿਸ ਦਾ ਤੂੰ ਉਨ੍ਹਾਂ ਨਾਲ ਵਾਅਦਾ ਕੀਤਾ ਹੈ।) (ਅਲ-ਬੁਖਾਰੀ)
ਅਤੇ ਅਜ਼ਾਨ ਪੜ੍ਹਨ ਤੇ ਨਮਾਜ਼ ਸ਼ੁਰੂ ਹੋਣ ਦੇ ਵਿਚਕਾਰ ਦੇ ਸਮੇਂ ਵਿੱਚ ਦੁਆ ਕਰਨੀ ਚਾਹੀਦੀ ਹੈ, ਕਿਉਂਕਿ ਇਸ ਸਮੇਂ ਕੀਤੀ ਦੁਆ ਕਦੇ ਵੀ ਰੱਦ ਨਹੀਂ ਹੁੰਦੀ।

ਉੱਤਰ- 1. ਆਇਤ-ਅਲ-ਕੁਰਸੀ: "ਉਹ ਅੱਲਾਹ ਹੈ ਉਸ ਤੋਂ ਛੁੱਟ ਕੋਈ ਵੀ (ਸੱਚਾ) ਇਸ਼ਟ ਨਹੀਂ, (ਸਦਾ ਲਈ) ਜਿਉਂਦਾ ਹੈ, ਸਮੁੱਚੀ (ਸ੍ਰਿਸ਼ਟੀ) ਨੂੰ ਸੰਭਾਲਿਆ ਹੋਇਆ ਹੈ, ਨਾ ਹੀ ਉਸ ਨੂੰ ਊਂਘ ਆਉਂਦੀ ਹੈ ਅਤੇ ਨਾ ਹੀ ਉਹ ਸੋਂਦਾ ਹੈ। ਅਕਾਸ਼ਾਂ ਅਤੇ ਧਰਤੀ ਵਿੱਚ ਜੋ ਕੁੱਝ ਵੀ ਹੈ ਉਹ ਸਭ ਉਸੇ ਦਾ ਹੈ। ਉਹ ਕੌਣ ਹੈ ਜੋ ਉਸ ਦੇ ਅੱਗੇ ਬਿਨਾ ਉਸ ਦੀ ਆਗਿਆ ਤੋਂ ਕਿਸੇ ਦੀ ਸਿਫ਼ਾਰਸ਼ ਕਰ ਸਕੇ? ਉਹੀਓ ਜਾਣਦਾ ਹੈ ਜੋ ਲੋਕਾਂ (ਦੀਆਂ ਅੱਖਾਂ ਦੇ) ਸਾਹਮਣੇ ਹੈ ਅਤੇ ਜੋ ਉਹਨਾਂ ਦੇ ਓਹਲੇ ਹੈ। ਲੋਕੀ ਉਸ ਦੇ ਗਿਆਨ ’ਚੋਂ ਕੁੱਝ ਵੀ ਆਪਣੇ ਅਧੀਨ ਨਹੀਂ ਕਰ ਸਕਦੇ, ਸਿਵਾਏ ਉਸ ਗੱਲ ਤੋਂ (ਜਿਸ ਦੀ ਜਾਣਕਾਰੀ) ਉਹ ਆਪ ਹੀ ਦੇਣਾ ਚਾਹੇ। ਉਸ ਦੀ ਕੁਰਸੀ (ਬਾਦਸ਼ਾਹੀ ਤਖ਼ਤ) ਨੇ ਅਕਾਸ਼ਾਂ ਤੇ ਧਰਤੀ (ਦੀ ਹਰ ਚੀਜ਼) ਨੂੰ ਆਪਣੇ ਘੇਰੇ ਵਿੱਚ ਲਿਆ ਹੋਇਆ ਹੈ ਅਤੇ ਉਹ (ਅੱਲਾਹ) ਉਹਨਾਂ ਸਭ ਦੀ ਰਾਖੀ ਕਰਦਾ ਹੋਇਆ ਥੱਕਦਾ ਨਹੀਂ। ਉਹ ਇੱਕ ਮਹਾਨ ਅਤੇ ਸਰਵ–ਉੱਚ ਵਡਿਆਈ ਵਾਲੀ ਹਸਤੀ ਹੈ।" (ਸੂਰਤ ਅਲ-ਬਕਰਹ: 255)
2. ਅਤੇ ਇਹ ਪੜ੍ਹੋ: ਬਿਸਮਿੱਲਾਹਿੱਰ-ਰਾਹਮਾਨਿੱਰ-ਰਹੀਮ "ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।" 1. {ਕੁਲ ਹੁਵੱਲਾਹੁ ਆਹਦ} "(ਹੇ ਨਬੀ!) ਤੁਸੀਂ ਆਖੋ ਕਿ ਉਹ ਅੱਲਾਹ ਇੱਕ ਹੈ।" 2. {ਅੱਲਾਹੁੱਸ-ਸਮਦ} "ਅੱਲਾਹ ਸਭ ਤੋਂ ਬੇਨਿਆਜ਼ ਹੈ।" 3. {ਲਮ ਯਾਲਿਦ ਵਾ ਲਮ ਯੂਲਦ} "ਉਸ ਨੇ ਕਿਸੇ ਨੂੰ ਵੀ ਨਹੀਂ ਜੰਮਿਆ ਅਤੇ ਨਾ ਹੀ ਉਸ ਨੂੰ ਕਿਸੇ ਨੇ ਜੰਮਿਆ ਹੈ।" 5. {ਵਾ ਲਮ ਯਾਕੁੱਲ ਲਹੁ ਕੁਫੁਵਨ ਆਹਦ} "ਅਤੇ ਨਾ ਹੀ ਉਸ ਜਿਹਾ ਹੋਰ ਕੋਈ ਹੈ।" [ਸੂਰਤ ਅਲ-ਇਖਲਾਸ: 1-4] ਤਿੰਨ ਵਾਰ।
ਫੇਰ ਬਿਸਮਿੱਲਾਹਿੱਰ-ਰਾਹਮਾਨਿੱਰ-ਰਹੀਮ "ਸ਼ੁਰੂ ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।" 1. {ਕੁਲ ਆਉਜ਼ੁ ਬਿ ਰੱਬੀਲ ਫ਼ਲਕ} "(ਹੇ ਨਬੀ ਸ!) ਤੁਸੀਂ ਆਖੋ ਕਿ ਮੈਂ ਸਵੇਰੇ ਦੇ ਰੱਬ ਦੀ ਸ਼ਰਨ ਵਿੱਚ ਆਉਂਦਾ ਹਾਂ।" 2. {ਮਿਨ ਸ਼ੱਰੀ ਮਾ ਖ਼ਲਕ} "ਹਰੇਕ ਉਸ ਚੀਜ਼ ਦੀ ਬੁਰਾਈ ਤੋਂ (ਬਚਣ ਲਈ) ਜਿਹੜੀ ਉਸ ਨੇ ਪੈਦਾ ਕੀਤੀ ਹੈ।" 3. {ਵਾ ਮਿਨ ਸ਼ੱਰੀ ਗਾਸਿਕਿਨ ਇਜ਼ਾ ਵਕਬ} "ਅਤੇ ਹਨ੍ਹੇਰੀ ਰਾਤ ਦੀ ਬੁਰਾਈ ਤੋਂ ਜਦੋਂ ਉਹ ਛਾ ਜਾਂਦੀ ਹੈ।" 4. {ਵਾ ਮਿਨ ਸ਼ੱਰਿੱਨ-ਨਫ਼ਾਸਾਤੀ ਫਿਲ ਉਕਦ} "ਅਤੇ ਗੰਢਾਂ ਵਿੱਚ ਫੂਕਾਂ ਮਾਰਨ ਵਾਲਿਆਂ ਦੀ ਬੁਰਾਈ ਤੋਂ।" 5. {ਵਾ ਮਿਨ ਸ਼ੱਰੀ ਹਾਸਿਦਿਨ ਇਜ਼ਾ ਹਸਦ} "ਅਤੇ ਈਰਖਾ ਰੱਖਣ ਵਾਲਿਆਂ ਦੀ ਬੁਰਾਈ ਤੋਂ ਜਦੋਂ ਉਹ ਈਰਖਾ ਕਰਨ।" [ਸੂਰਤ ਅਲ-ਫਲਕ: 1-5] ਤਿੰਨ ਵਾਰ
ਫੇਰ ਬਿਸਮਿੱਲਾਹਿੱਰ-ਰਾਹਮਾਨਿੱਰ-ਰਹੀਮ "ਸ਼ੁਰੂ ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।" 1. {ਕੁਲ ਆਉਜ਼ੁ ਬਿਰੱਬਿੱਨ-ਨਾਸ} "(ਹੇ ਨਬੀ ਸ.) ਆਖ ਦਿਓ ਕਿ ਮੈਂ ਮਨੁੱਖਾਂ ਦੇ ਰੱਬ ਦੀ ਸ਼ਰਨ ਵਿੱਚ ਆਉਂਦਾ ਹਾਂ।" 2. {ਮਲਿਕਿੱਨ-ਨਾਸ} "ਸਾਰੇ ਮਨੁੱਖਾਂ ਦੇ ਪਾਤਸ਼ਾ ਦੀ (ਸ਼ਰਨ ਵਿੱਚ)।" 3. {ਇਲਾਹਿੱਨ-ਨਾਸ} "ਅਤੇ ਸਾਰੇ ਮਨੁੱਖਾਂ ਦੇ ਇਸ਼ਟ (ਅੱਲਾਹ) ਦੀ (ਸ਼ਰਨ ਵਿੱਚ ਆਉਂਦਾ ਹਾਂ)।" 4. {ਮਿਨ ਸ਼ੱਰਿਲ ਵਸਵਾਸਿਲ ਖੱਨਾਸ} "ਉਸ ਭਰਮ ਭੁਲੇਖਾ ਪਾਉਣ ਲਈ ਵਾਲੇ ਸ਼ੈਤਾਨ ਦੀ ਬੁਰਾਈ ਤੋਂ (ਬਚਣ ਲਈ) ਜਿਹੜਾ (ਅੱਲਾਹ ਦਾ ਨਾਂ ਸੁਣਦੇ ਹੀ) ਭੱਜ ਜਾਂਦਾ ਹੈ।" 5. {ਅੱਲਜ਼ੀ ਯੁਵਸਵੀਸੁ ਫੀ ਸੁਦੁਰਿੱਨ-ਨਾਸ} "ਜਿਹੜਾ ਲੋਕਾਂ ਦੇ ਮਨਾਂ ਵਿੱਚ ਭਰਮ-ਭੁਲੇਖੇ ਪਾਉਂਦਾ ਹੈ।" 6. {ਮਿਨਲ ਜਿੰਨਤੀ ਵੱਨ-ਨਾਸ} "ਉਹ ਭਾਵੇਂ ਜਿੰਨਾਂ ਵਿੱਚੋਂ ਹੋਵੇ ਜਾਂ ਮਨੁੱਖਾਂ ਵਿੱਚੋਂ।" [ਸੂਰਤ ਅਨ-ਨਾਸ: 1-6] ਤਿੰਨ ਵਾਰ।
"ਅੱਲਾਹੁੱਮਾ ਅਨਤਾ ਰੱਬੀ ਲਾ ਇਲਾਹਾ ਇੱਲਾ ਅਨਤਾ ਖ਼ਲਕਤਨੀ ਵਾ ਅਨਾ ਅਬਦੁਕਾ, ਵਾ ਅਨਾ ਅਲਾ ਆਹਦਿਕਾ ਵਾ ਵਾਅਦਿਕਾ ਮਸਤਤਾਅਤੁ ਆਉਜ਼ੁ ਬਿਕਾ ਮਿਨ ਸ਼ੱਰੀ ਮਾ ਸਨਅਤੁ, ਅਬੁਉ ਲਕਾ ਬਿ ਨਿਅਮਤਿਕਾ ਅਲੈਯਾ ਵਾ ਅਬੁਉ ਬਿ ਜ਼ੰਬੀ ਫ਼ਗਫਿਰਲੀ ਫਾ ਇੱਨਾਹੁ ਲਾ ਯਗਫਿਰੁੱਜ਼-ਜ਼ੁਨੁਬਾ ਇੱਲਾ ਅਨਤਾ।"
(ਹੇ ਅੱਲਾਹ! ਤੂੰ ਹੀ ਮੇਰਾ ਰੱਬ ਹੈਂ; ਤੇਰੇ ਸਿਵਾ ਕੋਈ ਸੱਚਾ ਮਾਬੂਦ ਨਹੀਂ। ਤੂੰ ਹੀ ਮੈਨੂੰ ਪੈਦਾ ਕੀਤਾ ਹੈ ਅਤੇ ਮੈਂ ਤੇਰਾ ਬੰਦਾ ਹਾਂ। ਮੈਂ ਤੈਨੂੰ ਦਿੱਤੇ ਵਚਨ ਤੇ ਵਾਅਦੇ ਨੂੰ ਹਰ ਹਾਲ ਵਿੱਚ ਆਪਣੀ ਸਮਰੱਥਾ ਦੇ ਮੁਤਾਬਿਕ ਪੂਰਾ ਕਰਨ ਦੇ ਜਤਨ ਕਰਾਂਗਾ। ਮੈਂ ਤੇਰੇ ਕੋਲੋਂ ਹਰ ਉਸ ਕੁਕਰਮ ਦੀ ਪਨਾਹ ਮੰਗਦਾ ਹਾਂ ਜੋ ਮੈਂ ਕੀਤੇ ਹਨ। ਮੈਂ ਤੇਰੀਆਂ ਦਿੱਤੀਆਂ ਮਿਹਰਾਂ ਨੂੰ ਵੀ ਸਵੀਕਾਰਦਾ ਹਾਂ ਅਤੇ ਆਪਣੇ ਕੀਤੇ ਗੁਨਾਹਾਂ (ਪਾਪਾਂ) ਦਾ ਵੀ ਇਕਰਾਰ ਕਰਦਾ ਹਾਂ; ਤੂੰ ਮੈਨੂੰ ਮਾਫ ਕਰ ਦੇ, ਕਿਉਂਕਿ ਤੈਥੋਂ ਸਿਵਾ ਗੁਨਾਹਾਂ ਨੂੰ ਮਾਫ ਕਰਨ ਵਾਲਾ ਕੋਈ ਨਹੀਂ ਹੈ।) ਇਸਨੂੰ ਬੁਖਾਰੀ ਨੇ ਰਿਵਾਇਤ ਕੀਤਾ ਹੈ।

ਉੱਤਰ- "ਬਿਸਮਿਕਾ ਅੱਲਾਹੁੱਮਾ ਅਮੂਤੁ ਵਾ ਆਹਯਾ" (ਹੇ ਅੱਲਾਹ! ਮੈਂ ਤੇਰੇ ਹੀ ਨਾਂ ਨਾਲ ਮਰਦਾ ਹਾਂ ਅਤੇ ਜਿਉਂਦਾ ਹਾਂ।" ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।

ਉੱਤਰ- "ਬਿੱਸਮਿੱਲਾਹ"। ਜੇਕਰ ਸ਼ੁਰੂਆਤ ਵਿੱਚ ਇਹ ਦੁਆ ਪੜ੍ਹਨੀ ਭੁੱਲ ਜਾਵੋ, ਤਾਂ ਕਹੋ: "ਬਿਸਮਿੱਲਾਹੀ ਫੀ ਅਵੱਲੀਹ ਵਾ ਆਖਿਰੀਹ" (ਅੱਲਾਹ ਦੇ ਨਾਂ ਨਾਲ ਸ਼ੁਰੂਆਤ ਅਤੇ ਅੰਤ ਹੋਵੇ)। ਇਸਨੂੰ ਅਬੁ-ਦਾਊਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।

ਉੱਤਰ- "ਅਲਹਮਦੁਲਿੱਲਾਹਿੱਲ-ਲਜ਼ੀ ਅਤਅਮਨੀ ਹਾਜ਼ਾ ਵਾ ਰਜ਼ਕਨੀਹਿ ਮਿਨ ਗੈਰੀ ਹੌਲਿੱਮ-ਮਿੱਨੀ ਵਲਾ ਕੁੱਵਾਹ" (ਸਾਰੀਆਂ ਤਾਰੀਫ਼ਾਂ ਉਸ ਅੱਲਾਹ ਲਈ ਹਨ, ਜਿਸ ਨੇ ਮੈਨੂੰ ਇਹ ਖਾਣਾ ਖਿਲਾਇਆ ਅਤੇ ਮੈਨੂੰ ਇਹ ਰਿਜ਼ਕ ਦਿੱਤਾ, ਜਦੋਂ ਕਿ ਮੈਂ ਇਸਦੀ ਤਾਕਤ ਤੇ ਸਮਰੱਥਾ ਨਹੀਂ ਰੱਖਦਾ ਸੀ।) ਇਸਨੂੰ ਅਬੁ-ਦਾਉਦ, ਇਬਨ ਮਾਜਾ ਅਤੇ ਹੋਰਾਂ ਨੇ ਰਿਵਾਇਤ ਕੀਤਾ ਹੈ।

ਉੱਤਰ- "ਅੱਲਾਹੁੱਮਾ ਬਾਰਿਕ ਲਾਹੁਮ ਫ਼ੀਮਾ ਰਜ਼ਕਤਾਹੁਮ, ਵਗਫਿਰ ਲਾਹੁਮ, ਵਰਹਮਹੁਮ" (ਹੇ ਅੱਲਾਹ! ਤੂੰ ਜੋ ਇਨ੍ਹਾਂ ਨੂੰ ਰੋਜ਼ੀ ਦਿੱਤੀ ਹੈ ਉਸ ਵਿੱਚ ਇਨ੍ਹਾਂ ਨੂੰ ਬਰਕਤ ਬਖਸ਼, ਇਨ੍ਹਾਂ ਨੂੰ ਮਾਫ਼ ਕਰ ਅਤੇ ਇਨ੍ਹਾਂ 'ਤੇ ਰਹਿਮ (ਮਿਹਰ) ਕਰ।) ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।

ਉੱਤਰ- "ਅਲਹਮਦੁ ਲਿੱਲਾਹ" (ਅੱਲਾਹ ਤੇਰਾ ਸ਼ੁਕਰ ਹੈ)। ਅਤੇ ਜੋ ਉਸਦੇ ਨਾਲ ਹੈ ਉਹ ਕਹੇ: "ਯਰਹਮੁਕੱਲਾਹ" (ਅਲਾਹ ਤੁਹਾਡੇ 'ਤੇ ਰਹਿਮ ਕਰੇ)। ਫਿਰ ਇਹ ਸੁਣਕੇ ਛਿੱਕਣ ਵਾਲਾ ਕਹੇ: "ਯਾਹਦਿਕੁਮੁੱਲਾਹੁ ਵਾ ਯੁਸਲਿਹ ਬਾਲਾਕੁਮ" (ਅੱਲਾਹ ਤੁਹਾਨੂੰ ਹਿਦਾਇਤ ਦੇਵੇ ਅਤੇ ਤੁਹਾਡੀ ਹਾਲਤ ਸੁਧਾਰੇ)। ਇਸਨੂੰ ਬੁਖਾਰੀ ਨੇ ਰਿਵਾਇਤ ਕੀਤਾ ਹੈ।

«ਸੁਬਹਾਨਾ-ਕੱਲਾਹੁੱਮਾ ਵਾ ਬਿਹਮਦੀਕਾ, ਅਸ਼ਹਦੁ ਅੱਲਾ ਇਲਾਹਾ ਇੱਲਾ ਅੰਤਾ, ਅਸਤਗ਼ਫਿਰੁਕਾ ਵਾ ਅਤੁਬੁ ਇਲੈਕ» (ਹੇ ਅੱਲਾਹ ਤੂੰ ਪਾਕ ਹੈਂ ਆਪਣੀ ਪ੍ਰਸ਼ੰਸਾ ਦੇ ਨਾਲ। ਮੈਂ ਗਵਾਹੀ ਦਿੰਦਾ ਹਾਂ ਕਿ ਤੈਥੋਂ ਸਿਵਾ ਕੋਈ ਸੱਚਾ ਮਾਬੂਦ (ਪੂਜਕ) ਨਹੀਂ ਹੈ, ਮੈਂ ਤੈਥੋਂ ਮਾਫੀ ਮੰਗਦਾ ਹਾਂ ਅਤੇ ਤੇਰੇ ਵੱਲ ਮੁੜ ਆਉਂਦਾ ਹਾਂ।) ਇਸਨੂੰ ਅਬੁ-ਦਾਉਦ, ਤਿਰਮਿਜ਼ੀ ਤੇ ਹੋਰਾਂ ਨੇ ਰਿਵਾਇਤ ਕੀਤਾ ਹੈ।

ਉੱਤਰ- «ਬਿਸਮਿੱਲਾਹ, ਅਲਹਮਦੁ ਲਿੱਲਾਹ।» (ਸ਼ੁਰੂ ਅੱਲਾਹ ਦੇ ਨਾਂ ਨਾਲ ਅਤੇ ਸਾਰੀਆਂ ਤਾਰੀਫਾਂ ਅੱਲਾਹ ਲਈ ਹਨ।);

«ਸੁਬਹਾਨੱਲਜ਼ੀ ਸੱਖਰਲਨਾ ਹਾਜ਼ਾ ਵਮਾ ਕੁੱਨਾ ਲਹੁ ਮੁਕਰਿਨੀਨ। ਵਾ ਇੱਨਾ ਇਲਾ ਰੱਬੀਨਾ ਲਾ ਮੁਨਕਲਿਬੂਨ।» (ਅੱਲਾਹ (ਹਰ ਐਬ ਤੋਂ) ਪਾਕ ਹੈ, ਜਿਸ ਨੇ ਇਸ (ਸਵਾਰੀ) ਨੂੰ ਸਾਡੇ ਵਸ ਵਿੱਚ ਕਰ ਛੱਡਿਆ ਹੈ, ਜਦ ਕਿ ਅਸੀਂ ਇਸ ਨੂੰ ਕਾਬੂ ਕਰ ਲੈਣ ਦੀ ਸਮੱਰਥਾ ਨਹੀਂ ਰੱਖਦੇ ਸੀ। ਅਤੇ ਅਸੀਂ ਜ਼ਰੂਰ ਹੀ ਆਪਣੇ ਰੱਬ ਵੱਲ ਪਰਤਣ ਵਾਲੇ ਹਾਂ।) [ਸੂਰਤ ਅਲ-ਜ਼ੁਖਰੁਫ਼: 13-14];

«ਅਲਹਮਦੁ ਲਿੱਲਾਹ, ਅਲਹਮਦੁ ਲਿੱਲਾਹ, ਅਲਹਮਦੁ ਲਿੱਲਾਹ; ਅੱਲਾਹੁ ਅਕਬਰ, ਅੱਲਾਹੁ ਅਕਬਰ, ਅੱਲਾਹੁ ਅਕਬਰ; ਸੁਬਹਾਨਾ-ਕੱਲਾਹੁੱਮਾ ਇੱਨੀ ਜ਼ਲਮਤੁ ਨਫ਼ਸੀ ਫ਼ਗਫਿਰਲੀ ਫਾ ਇੱਨਾਹੁ ਲਾ ਯਗਫਿਰੁੱਜ਼-ਜ਼ੁਨੁਬਾ ਇੱਲਾ ਅਨਤਾ।» (ਸਾਰੀਆਂ ਤਾਰੀਫਾਂ ਅੱਲਾਹ ਲਈ ਹਨ। x3; ਅੱਲਾਹ ਸਭ ਤੋਂ ਵੱਡਾ ਹੈ। x3; ਹੇ ਅੱਲਾਹ! ਤੂੰ ਪਾਕ ਹੈਂ, ਮੈਂ ਆਪਣੇ ਆਪ ਉੱਤੇ ਜ਼ੁਲਮ ਕੀਤਾ ਹੈ ਸੋ ਤੂੰ ਮੈਨੂੰ ਮਾਫ਼ ਕਰ ਦੇ ਕਿਉਂਕਿ ਤੈਥੋਂ ਸਿਵਾ ਕੋਈ ਮਾਫ ਕਰਨ ਵਾਲਾ ਨਹੀਂ ਹੈ।) ਇਸਨੂੰ ਅਬੁ-ਦਾਉਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।

ਉੱਤਰ- "ਅੱਲਾਹੁ ਅਕਬਰ" (ਅੱਲਾਹ ਸਭ ਤੋਂ ਵੱਡਾ ਹੈ) ਤਿੰਨ ਵਾਰ।

ਫੇਰ- "ਸੁਬਹਾਨੱਲਜ਼ੀ ਸੱਖਰਲਨਾ ਹਾਜ਼ਾ ਵਮਾ ਕੁੱਨਾ ਲਹੁ ਮੁਕਰਿਨੀਨ। ਵਾ ਇੱਨਾ ਇਲਾ ਰੱਬੀਨਾ ਲਾ ਮੁਨਕਲਿਬੂਨ।" (ਅੱਲਾਹ (ਹਰ ਐਬ ਤੋਂ) ਪਾਕ ਹੈ, ਜਿਸ ਨੇ ਇਸ (ਸਵਾਰੀ) ਨੂੰ ਸਾਡੇ ਵਸ ਵਿੱਚ ਕਰ ਛੱਡਿਆ ਹੈ, ਜਦ ਕਿ ਅਸੀਂ ਇਸ ਨੂੰ ਕਾਬੂ ਕਰ ਲੈਣ ਦੀ ਸਮੱਰਥਾ ਨਹੀਂ ਰੱਖਦੇ ਸੀ। ਅਤੇ ਅਸੀਂ ਜ਼ਰੂਰ ਹੀ ਆਪਣੇ ਰੱਬ ਵੱਲ ਪਰਤਣ ਵਾਲੇ ਹਾਂ।) [ਸੂਰਤ ਅਲ-ਜ਼ੁਖਰੁਫ਼: 13-14];

"ਅੱਲਾਹੁੱਮਾ ਇੱਨਾ ਨਸਅਲੁਕਾ ਫੀ ਸਫਰੀਨਾ ਹਾਜ਼ਲ ਬਿੱਰਾ ਵੱਤ-ਤਕਵਾ, ਵਾ ਮਿਨਲ ਅਮਲੀ ਮਾ ਤਰਜ਼ਾ, ਅੱਲਾਹੁੱਮਾ ਹੱਵਨ ਅਲੈਨਾ ਸਫਰਨਾ ਹਾਜ਼ਾ ਵਤਵੀ ਅੱਨਾ ਬੁਅਦਾਹ, ਅੱਲਾਹੁੱਮਾ ਅਨਤੱਸ-ਸਾਹਿਬੁ ਫਿੱਸ-ਸਫ਼ਰੀ ਵਲ ਖਲਿਫਾਤੁ ਫੀ ਅਹਲ, ਅੱਲਾਹੁੱਮਾ ਇੱਨੀ ਆਉਜ਼ੁ ਬਿਕਾ ਮਿਨ ਵਾਸਾਇੱਸ-ਸਫ਼ਰੀ ਵਾ ਕਾਅਬਾਤਿਲ ਮਨਜ਼ਰੀ ਵਾ ਸੂਇਲ ਮੁਨਕਲਬੀ ਫਿਲ ਮਾਲੀ ਵਲ ਅਹਲ" (ਹੇ ਅੱਲਾਹ! ਅਸੀਂ ਤੈਥੋਂ ਇਸ ਸਫਰ ਵਿੱਚ ਭਲਾਈ, ਨੇਕੀ ਅਤੇ ਅਜਿਹੇ ਕਰਮ ਦੀ ਮੰਗ ਕਰਦਾ ਹਾਂ ਜੋ ਤੈਨੂੰ ਪਸੰਦ ਹੋਵੇ। ਹੇ ਅੱਲਾਹ! ਸਾਡੇ ਲਈ ਇਸ ਸਫਰ ਨੂੰ ਸੌਖਾ ਕਰ ਦੇ ਅਤੇ ਇਸਦੀ ਦੂਰੀ ਨੂੰ ਘੱਟ ਕਰ ਦੇ। ਹੇ ਅੱਲਾਹ! ਤੂੰ ਹੀ ਸਫ਼ਰ ਦਾ ਸਾਥੀ ਹੈਂ ਅਤੇ ਘਰ ਵਾਲਿਆਂ ਦੀ ਸੁਰੱਖਿਆ ਕਰਨ ਵਾਲਾ ਹੈਂ। ਹੇ ਅੱਲਾਹ! ਮੈਂ ਤੇਰੀ ਸ਼ਰਨ ਮੰਗਦਾ ਹਾਂ ਸਫਰ ਦੀ ਮੁਸ਼ਕਲਾਂ ਤੋਂ, ਬੁਰੀ ਹਾਲਤ ਤੋਂ ਅਤੇ ਧਨ ਤੇ ਪਰਿਵਾਰ ਨਾਲ ਕੋਈ ਬੁਰੀ ਘਟਨਾ ਵਾਪਰਨ ਤੋਂ।)
ਅਤੇ ਜਦੋਂ ਵਾਪਸ ਆਵੋ, ਤਾਂ ਇਨ੍ਹਾਂ ਦੁਆਵਾਂ ਦੇ ਨਾਲ ਇਹ ਸ਼ਬਦ ਵੀ ਕਹੋ: "ਆਇਬੂਨ ਤਾਇਬੂਨ ਆਬਿਦੂਨ ਲਿਰੱਬੀਨਾ ਹਾਮਿਦੂਨ" (ਅਸੀਂ ਵਾਪਸ ਆਉਣ ਵਾਲੇ ਹਾਂ, ਤੌਬਾ ਕਰਨ ਵਾਲੇ ਹਾਂ, ਆਪਣੇ ਰੱਬ ਦੀ ਇਬਾਦਤ ਕਰਨ ਵਾਲੇ ਹਾਂ ਅਤੇ ਉਸ ਦੀ ਤਾਰੀਫ਼ ਕਰਨ ਵਾਲੇ ਹਾਂ।) ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।

ਉੱਤਰ- "ਅਸਤੌਦਿਉਕੁਮੁੱਲਾਹਾ ਅੱਲਜ਼ੀ ਲਾ ਤਜ਼ੀਆ ਵਾ ਦਾਇਉਹ" (ਮੈਂ ਤੁਹਾਨੂੰ ਅੱਲਾਹ ਦੇ ਹਵਾਲੇ ਕਰਦਾ ਹਾਂ ਕਿ ਜਿਸ ਦੇ ਹਵਾਲੇ ਕੀਤੀਆਂ ਹੋਈਆਂ ਚੀਜ਼ਾਂ ਬਰਬਾਦ ਨਹੀਂ ਹੁੰਦੀਆਂ।) ਇਸਨੂੰ ਅਹਿਮਦ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।

"ਅਸਤੌਦਿਉੱਲਾਹਾ ਦੀਨਕ ਵਾ ਅਮਾਨਤਕ ਵਾ ਖਵਾਤਿਮਾ ਆਮਾਲਿਕ" (ਮੈਂ ਤੇਰੇ ਦੀਨ (ਧਰਮ), ਤੇਰੀ ਅਮਾਨਤ ਅਤੇ ਤੇਰੇ ਆਖਰੀ ਅਮਲਾਂ (ਕੰਮਾਂ) ਨੂੰ ਅੱਲਾਹ ਦੇ ਹਵਾਲੇ ਕਰਦਾ ਹਾਂ।) ਇਸਨੂੰ ਅਹਿਮਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।

"ਲਾ ਇਲਾਹਾ ਇੱਲੱਲਾਹੁ, ਵਾਹਦਾਹੁ ਲਾ ਸ਼ਰੀਕਾ ਲਹੁ, ਲਹੁਲ ਮੁਲਕੁ ਵਲਾਹੁਲ ਹਮਦੁ ਯੁਹਯੀ ਵਾ ਯੁਮਿਤੁ ਵਾ ਹੁਵਾ ਹੱਯੁਨ ਲਾ ਯਮੂਤੁ ਬਿ ਯਦਿਹਿਲ ਖੈਰੁ ਵਾ ਹੁਵਾ ਅਲਾ ਕੁੱਲੀ ਸ਼ੈਇਨ ਕਦੀਰ" (ਅੱਲਾਹ ਤੋਂ ਇਲਾਵਾ ਕੋਈ ਮਾਬੂਦ ਨਹੀਂ, ਉਹ ਇਕੱਲਾ ਹੈ, ਉਸ ਦਾ ਕੋਈ ਸ਼ਰੀਕ ਨਹੀਂ, ਉਸੇ ਦੀ ਸਾਰੀ ਪਾਤਸ਼ਾਹੀ (ਹਕੂਮਤ) ਹੈ ਅਤੇ ਸਾਰੀ ਤਾਰੀਫ਼ ਵੀ ਉਸੇ ਲਈ ਹੈ; ਉਹੀਓ ਜ਼ਿੰਦਗੀ ਤੇ ਮੌਤ ਦਿੰਦਾ ਹੈ, ਉਹ ਅਮਰ ਹੈ ਜੋ ਕਦੀ ਮਰਦਾ ਨਹੀਂ, ਉਸੇ ਦੇ ਹੱਥ ਵਿੱਚ ਸਾਰੀ ਚੰਗਿਆਈ ਹੈ ਅਤੇ ਉਹ ਹਰੇਕ ਚੀਜ਼ 'ਤੇ ਪੂਰਾ ਕਾਬੂ ਰੱਖਦਾ ਹੈ।) ਇਸਨੂੰ ਤਿਰਮਿਜ਼ੀ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।

ਉੱਤਰ- "ਆਉਜ਼ੁ ਬਿੱਲਾਹੀ ਮਿਨੱਸ਼-ਸ਼ੈਤਾਨਿੱਰ-ਰਜੀਮ" (ਮੈਂ ਲਾਹਨਤੀ ਸ਼ੈਤਾਨ ਤੋਂ ਅੱਲਾਹ ਦੀ ਪਨਾਹ ਮੰਗਦਾ ਹਾਂ।) ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।

ਉੱਤਰ- "ਜਜ਼ਾਕੱਲਾਹੁ ਖੈਰਨ" (ਅੱਲਾਹ ਤੁਹਾਨੂੰ ਇਸਦਾ ਚੰਗਾ ਸਿਲਾ (ਬਦਲਾ) ਦੇਵੇ।) ਇਸਨੂੰ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।

ਉੱਤਰ- "ਬਿਸਮਿੱਲਾਹ" (ਅੱਲਾਹ ਦੇ ਨਾਂ ਨਾਲ।) ਅਬੁ-ਦਾਉਦ ਵਿੱਚ ਰਿਵਾਇਤ ਹੋਈ ਹੈ।

ਉੱਤਰ- "ਅਲਹਮਦੁਲਿੱਲਾ ਹਿੱਲਜ਼ੀ ਬਿਨੇਮਤਿਹੀ ਤੱਤਿਮੁੱਸ-ਸਾਲਿਹਾਤ" (ਸਾਰੀਆਂ ਤਾਰੀਫਾਂ ਅੱਲਾਹ ਲਈ ਹਨ, ਜਿਸ ਦੀ ਨੇਮਤ (ਕਿਰਪਾ) ਨਾਲ ਸਾਰੇ ਚੰਗੇ ਕੰਮ ਪੂਰੇ ਹੁੰਦੇ ਹਨ।) ਇਹ ਹਦੀਸ ਅਲ-ਹਾਕੀਮ ਆਦਿ ਨੇ ਰਿਵਾਇਤ ਕੀਤੀ ਹੈ।

ਉੱਤਰ "ਅਲਹਮਦੁਲਿੱਲਾਹੀ ਅਲਾ ਕੁੱਲੀ ਹਾਲ" (ਹਰ ਹਾਲਤ ਵਿੱਚ ਅੱਲਾਹ ਦੀ ਤਾਰੀਫ਼ ਹੈ।) [ਸਹੀਹ ਅਲ-ਜਾਮੇਅ ]

ਉੱਤਰ- ਮੁਸਲਮਾਨ ਕਹਿੰਦਾ ਹੈ: "ਅੱਸਲਾਮੁ ਅਲੈਕੁਮ ਵਾ ਰਹਮਤੁੱਲਾਹੀ ਵਾ ਬਰਾਕਾਤੁਹੁ" (ਤੁਹਾਡੇ ਉੱਤੇ ਅੱਲਾਹ ਦੀ ਸਲਾਮਤੀ, ਰਹਿਮਤ ਅਤੇ ਬਰਕਤ ਹੋਵੇ।) ਉਸਦਾ ਭਰਾ ਜਾਂ ਦੋਸਤ ਇਸ ਦਾ ਜਵਾਬ ਦੇਵੇਗਾ: "ਵਾ ਅਲੈਕੁਮ ਅਸਲਾਮ ਵਾ ਰਹਮਤੁੱਲਾਹੀ ਵਾ ਬਰਾਕਾਤੁਹੁ" (ਤੁਹਾਡੇ ਉੱਤੇ ਵੀ ਅੱਲਾਹ ਦੀ ਸਲਾਮਤੀ, ਰਹਿਮਤ ਅਤੇ ਬਰਕਤ ਹੋਵੇ।) ਇਸਨੂੰ ਤਿਰਮਿਜ਼ੀ, ਅਬੁ-ਦਾਉਦ ਅਤੇ ਹੋਰਾਂ ਨੇ ਰਿਵਾਇਤ ਕੀਤਾ ਹੈ।

ਉੱਤਰ- "ਅੱਲਾਹੁੱਮਾ ਸੱਯੀਬਨ ਨਾਫਿਆ" (ਹੇ ਅੱਲਾਹ! ਨਫੇ ਵਾਲਾ (ਲਾਭਦਾਇਕ) ਮੀਂਹ ਬਰਸਾ।) (ਅਲ-ਬੁਖਾਰੀ)

ਉੱਤਰ- "ਮੁਤਿਰਨਾ ਬਿ ਫ਼ਜ਼ਲਿੱਲਾਹੀ ਵਾ ਰਹਮਤਿਹੀ" (ਅੱਲਾਹ ਦੀ ਕਿਰਪਾ ਅਤੇ ਰਹਿਮਤ ਨਾਲ ਇਹ ਮੀਂਹ ਪਿਆ।) ਬੁਖਾਰੀ ਅਤੇ ਮੁਸਲਿਮ।

ਉੱਤਰ- "ਅੱਲਾਹੁੱਮਾ ਇੱਨੀ ਅਸਅਲੁਕਾ ਖੈਰਾਹਾ ਵਾ ਆਉਜ਼ੁਬਿਕਾ ਮਿਨ ਸ਼ੱਰੀਹਾ"
(ਹੇ ਅੱਲਾਹ! ਮੈਂ ਤੈਥੋਂ ਇਸ ਦੀ ਭਲਾਈ ਦੀ ਮੰਗ ਕਰਦਾ ਹਾਂ ਅਤੇ ਇਸ ਦੀ ਬੁਰਾਈ ਤੋਂ ਤੇਰੀ ਪਨਾਹ ਮੰਗਦਾ ਹਾਂ।) ਇਸਨੂੰ ਅਬੁ-ਦਾਉਦ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।

ਉੱਤਰ- "ਸੁਬਹਾਨੱਲਜ਼ੀ ਯੁਸੱਬਿਹੁੱਰ-ਰਾਅਦੁ ਬਿਹਮਦਿਹੀ ਵਲ ਮਲਾਇਕਾਤੁ ਮਿਨ ਖੀਫਾਤਿਹੀ" (ਪਾਕ-ਪਵਿੱਤਰ ਹੈ ਉਹ ਜ਼ਾਤ (ਅੱਲਾਹ) ਹੈ ਕਿ ਜਿਸਦੀ ਤਾਰੀਫ ਦੀ ਤਸਬੀਹ (ਸਿਮਰਨ) ਗਰਜਣ ਵਾਲਾ ਬੱਦਲ ਕਰਦਾ ਹੈ ਅਤੇ ਜਿਸਦੇ ਡਰ ਦੀ ਤਸਬੀਹ ਫਰਿਸ਼ਤੇ ਕਰਦੇ ਹਨ।) [ਮੁਵੱਤਾ ਇਮਾਮ ਮਾਲਿਕ।]

ਉੱਤਰ- "ਅਲਹਮਦੁ ਲਿੱਲਾਹਿੱਲ-ਲਜ਼ੀ ਆਫ਼ਾਨੀ ਮਿਮ-ਮਬਤਲਾਕਾ ਬਿਹੀ ਵਾ ਫੱਜ਼ਲਨੀ ਅਲਾ ਕਸੀਰਿਮ-ਮਿੱਮਨ ਖਲਾਕਾ ਤਫ਼ਜ਼ੀਲਾ" (ਸਾਰੀਆਂ ਤਾਰੀਫਾਂ ਉਸ ਅੱਲਾਹ ਲਈ ਹਨ, ਜਿਸਨੇ ਮੈਨੂੰ ਉਸ ਚੀਜ਼ ਤੋਂ ਬਚਾਇਆ ਜਿਸ ਨਾਲ ਤੈਨੂੰ ਪਰਖਿਆ (ਆਜ਼ਮਾਇਆ) ਹੈ ਅਤੇ ਉਸਨੇ ਮੈਨੂੰ ਕਈ ਮਖਲੂਕਾਂ ਨਾਲੋਂ ਵੱਧ ਵਡਿਆਈ ਬਖਸ਼ੀ ਹੈ।) ਇਸਨੂੰ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।

ਉੱਤਰ- ਹਦੀਸ ਵਿੱਚ ਆਉਂਦਾ ਹੈ: "ਜਦੋਂ ਤੁਹਾਡੇ ਵਿੱਚੋਂ ਕੋਈ ਤੁਸੀਂ ਆਪਣੇ ਭਰਾ ਵਿੱਚ ਜਾਂ ਆਪਣੇ ਆਪ ਵਿੱਚ ਜਾਂ ਆਪਣੇ ਧਨ ਵਿੱਚ ਕੋਈ ਅਜਿਹਾ ਚੀਜ਼ ਵੇਖੇ, ਜੋ ਉਸਦੇ ਮਨ ਨੂੰ ਚੰਗੀ ਲੱਗੇ, ਤਾਂ ਉਸ ਲਈ ਬਰਕਤ ਦੀ ਦੁਆ ਕਰੇ, ਕਿਉਂਕਿ ਬੁਰੀ ਨਜ਼ਰ ਲੱਗਣੀ ਸੱਚੀ ਗੱਲ ਹੈ।" ਇਸਨੂੰ ਅਹਿਮਦ, ਇਬਨ ਮਾਜਾ ਅਤੇ ਹੋਰਾਂ ਨੇ ਰਿਵਾਇਤ ਕੀਤਾ ਹੈ।

"ਅੱਲਾਹੁੱਮਾ ਸੱਲੀ ਅਲਾ ਮੁਹੰਮਦਿਨ ਵਾ ਅਲਾ ਆਲੇ ਮੁਹੰਮਦ, ਕਮਾ ਸੱਲੈਤਾ ਅਲਾ ਇਬਰਾਹੀਮਾ ਵਾ ਅਲਾ ਆਲੇ ਇਬਰਾਹੀਮ, ਇੱਨਾਕਾ ਹਮੀਦੁਨ ਮਜੀਦ। ਅੱਲਾਹੁੱਮਾ ਬਾਰਿਕ ਅਲਾ ਮੁਹੰਮਦਿਨ ਵਾ ਅਲਾ ਆਲੇ ਮੁਹੰਮਦ, ਕਮਾ ਬਾਰਕਤਾ ਅਲਾ ਇਬਰਾਹੀਮਾ ਵਾ ਅਲਾ ਆਲੇ ਇਬਰਾਹੀਮ, ਇੱਨਾਕਾ ਹਮੀਦੁਨ ਮਜੀਦ।"
(ਹੇ ਅੱਲਾਹ! ਮੁਹੰਮਦ ﷺ ਅਤੇ ਮੁਹੰਮਦ ﷺ ਦੇ ਘਰਾਨੇ ਉੱਤੇ ਰਹਿਮਤ ਭੇਜੋ, ਜਿਵੇਂ ਤੁਸੀਂ ਇਬਰਾਹੀਮ (ਅ.) ਅਤੇ ਇਬਰਾਹੀਮ (ਅ.) ਦੇ ਘਰਾਨੇ ਉੱਤੇ ਰਹਿਮਤ ਭੇਜੀ ਸੀ। ਬੇਸ਼ੱਕ ਤੁਸੀਂ ਤਾਰੀਫਾਂ ਵਾਲੇ ਅਤੇ ਮਹਾਨ ਹੋ। ਹੇ ਅੱਲਾਹ! ਮੁਹੰਮਦ ﷺ ਅਤੇ ਮੁਹੰਮਦ ﷺ ਦੇ ਘਰਾਨੇ ਉੱਤੇ ਬਰਕਤ ਭੇਜੋ, ਜਿਵੇਂ ਤੁਸੀਂ ਇਬਰਾਹੀਮ (ਅ.) ਅਤੇ ਇਬਰਾਹੀਮ (ਅ.) ਦੇ ਘਰਾਨੇ ਉੱਤੇ ਬਰਕਤ ਭੇਜੀ ਸੀ। ਬੇਸ਼ੱਕ ਤੁਸੀਂ ਤਾਰੀਫਾਂ ਵਾਲੇ ਅਤੇ ਮਹਾਨ ਹੋ।) ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
*******